Share on Facebook

Main News Page

💥 ਕੀ #ਪ੍ਰਿਥਮ #ਭਗਉਤੀ (ਦੁਰਗਾ ਦੇਵੀ) ਨੂੰ ਛੱਡ ਕੇ, #ਪ੍ਰਿਥਮ #ਅਕਾਲ #ਪੁਰਖ ਅੱਗੇ ਅਰਦਾਸ ਜਾਂ ਬੇਨਤੀ ਜੋਦੜੀ ਕਰਨੀ ਗੁਨਾਹ ਹੈ?❓
-: ਆਤਮਜੀਤ ਸਿੰਘ, ਕਾਨਪੁਰ
28.02.2025
#KhalsaNews #Ardas #SGGS #Gurbani #DSGMC #Crap #dasamgranth #bhagauti #durga

📛 ਕੀ ਪ੍ਰਿਥਮ ਭਗਉਤੀ (ਦੁਰਗਾ ਦੇਵੀ) ਨੂੰ ਛੱਡ ਕੇ, ਪ੍ਰਿਥਮ ਅਕਾਲ ਪੁਰਖ ਅੱਗੇ ਅਰਦਾਸ ਜਾਂ ਬੇਨਤੀ ਜੋਦੜੀ ਕਰਨੀ ਗੁਨਾਹ ਹੈ? ਪਰ ਦਿੱਲੀ ਕਮੇਟੀ ਨੂੰ ਤਾਂ ਇਹ ਬਹੁਤ ਵੱਡਾ ਗੁਨਾਹ ਲੱਗ ਰਿਹਾ ਹੈ ਕਿ ਹੁੱਣ ਸਿੱਖ ਅਕਾਲ ਪੁਰਖ਼ ਅੱਗੇ ਅਰਦਾਸ ਵੀ ਨਹੀਂ ਕਰ ਸਕਦਾ?

⭕ ਬੀਤੀ ੨੬ ਫ਼ਰਵਰੀ ਨੂੰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਇੰਦਰਲੋਕ ਨਵੀਂ ਦਿੱਲੀ ਵਿਖੇ ਸੰਗਤ ਵਲੋਂ ਪ੍ਰਿਥਮ ਭਗੌਤੀ ਨੂੰ ਛੱਡ ਕੇ ਪ੍ਰਿਥਮ ਅਕਾਲ ਪੁਰਖ ਅੱਗੇ ਅਰਦਾਸ ਕੀਤੀ ਗਈ ਜੋ ਦਿੱਲੀ ਕਮੇਟੀ ਨੂੰ ਰਾਸ ਨਹੀਂ ਆਈ ਤੇ ਰੌਲਾ ਪਾ ਲਿਆ ਜੀ ਇਹ ਮਰਿਆਦਾ ਦਾ ਘਾਣ ਹੈ, ਅਰਦਾਸ ਦੇ ਸ਼ਬਦਾਂ ਨੂੰ ਤੋੜ ਮਰੋੜ ਕੇ ਵਿਗਾੜ ਦਿੱਤਾ, ਦਿੱਲੀ ਕਮੇਟੀ ਨੂੰ ਇਸ ਬਾਬਤ ਕੁੱਝ ਸਵਾਲ ਹਨ :-

🔹 ਅਸਲ ਵਿੱਚ ਅਰਦਾਸ ਦੇ ਸ਼ਬਦਾਂ ਨੂੰ ਕਿਸਨੇ ਵਿਗੜਿਆ ਹੈ, ਅਖੌਤੀ ਦਸਮ ਗ੍ਰੰਥ ਵਿੱਚ ਦਰਜ਼ ਸ਼ਬਦਾਂ ਨੇ ਜਾਂ ਹੁੱਣ ਜੋ ਕੀਤੀ ਗਈ ਉਸ ਵਿਚ ਦਰਜ਼ ਸ਼ਬਦਾਂ ਨੇ ?

🔸 ਕੀ ਇਹ ਅਸਲ ਸਤਿਕਾਰ ਹੈ ਜਾਂ ਵਿਗਾੜ, ਇਸ ਤਰ੍ਹਾਂ ਅਰਦਾਸ ਵਿਚ ਗੁਰੂ ਸਹਿਬਾਨਾਂ ਦਾ ਨਾਂ ਲੈਣਾ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਇ, ਕਿ ਇਹ ਵਿਗਾੜ ਨਹੀਂ?

🔹 ਕੀ ਅਸਲ ਵਿਚ ਨਨਕਾਣਾ ਸਾਹਿਬ ਗੁਰੂ ਦੇ ਹੁਕਮਾਂ ਤੋਂ ਵਿਛੁੜਿਆ ਹੋਇਆ ਹੈ ਜਾਂ ਪਟਨਾ ਤੇ ਹਜ਼ੂਰ ਸਾਹਿਬ ਵਿਛੁੜਿਆ ਹੋਇਆ ਹੈ, ਅਸਲ ਵਿਗਾੜ ਕਿਹੜਾ ਸੋਚੋ ?

🔸 ੧੪੬੯ ਤੋਂ ੧੭੦੪ ਤੱਕ ਗੁਰੂ ਸਾਹਿਬਾਨ ਅਤੇ ਸਿੱਖ ਕਿਸ ਅੱਗੇ ਅਰਦਾਸ ਕਰਦੇ ਸਨ ਇਸ ਭਗਉਤੀ (ਦੁਰਗਾ ਦੇਵੀ) ਅੱਗੇ ਜਾਂ ਮਾਲਕ ਅਕਾਲ ਪੁਰਖ ਅੱਗੇ, ਹੈ ਜਵਾਬ ਤੁਹਾਡੇ ਕੋਲ ?

🔹 ਅਤੇ ੧੮੦੦ ਈ. ਤੋਂ ਪਹਿਲਾਂ ਕਿਹੜੀ ਅਰਦਾਸ ਸੀ, ਦੱਸਣ ਦੀ ਖੇਚਲ਼ ਕਰੋਗੇ ?

🧿 ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ, ਇਸ ਅਰਦਾਸ ਦੀ ਪਹਿਲੀ ਪਉੜੀ ਨੂੰ ਆਪ ਪੜ੍ਹੋ ਜਿਥੋਂ ਇਹ ਲਈ ਗਈ ਹੈ ਜਿਸ ਵਿੱਚ ਦੁਰਗਾ (ਭਗਉਤੀ) ਨੂੰ ਸਿਰਮੌਰ ਰੱਖ ਕੇ ਗੁਰੂ ਸਾਹਿਬਾਨਾਂ ਦਾ ਨਿਰਾਦਰ ਕੀਤਾ ਜਾ ਰਿਹਾ ਹੈ ਅਤੇ ਇਹ ਵਾਰ (ਵਾਰ ਦੁਰਗਾ ਕੀ) ਚੀਕ ਚੀਕ ਕੇ ਕਹਿ ਰਹੀ ਹੈ ਪ੍ਰਿਥਮ ਭਗਉਤੀ ਹੋਰ ਕੋਈ ਨਹੀਂ ਦੁਰਗਾ ਦੇਵੀ ਹੈ ਜਿਸਨੂੰ ਗੁਰੂ ਸਾਹਿਬਾਨਾਂ ਤੋਂ ਪਹਿਲਾਂ ਸਿਮਰਿਆ ਜਾ ਰਿਹਾ ਹੈ, ਪੜ੍ਹੋ ...

👹 ਦੁਰਗਾ ਪਾਠ ਬਣਾਇਆ ਸਭੇ ਪਉੜੀਆਂ ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ॥

👉 ਹੁੱਣ ਦੱਸੋ ਚੇਅਰਮੈਨ ਜਸਪ੍ਰੀਤ ਸਿੰਘ ਕਰਮਸਰ ਅਸਲ ਵਿਚ 'ਇਹ ਨੀਚ ਹਰਕਤ ਕਿਸ ਦੀ ਹੈ ਅਤੇ ਕੌਣ 'ਅਰਦਾਸ ਦੇ ਸ਼ਬਦਾਂ ਨੂੰ ਕੌਣ ਤੋੜ ਮਰੋੜ ਕੇ ਵਿਗਾੜ ਰਿਹਾ ਹੈ, ਜਵਾਬ ਜਰੂਰ ਦੇਣਾ।

ਗੁਰੂ ਰਾਖਾ ।
ਆਤਮਜੀਤ ਸਿੰਘ, ਕਾਨਪੁਰ
====================
✍️ ਟਿੱਪਣੀ : ਸੰਪਾਦਕ ਖ਼ਾਲਸਾ ਨਿਊਜ਼

#ਧਰਮ ਪ੍ਰਚਾਰ ਕਮੇਟੀ ਦਾ ਪ੍ਰਧਾਨ ਹੋਵੇ ਪਰ ਧਰਮ ਬਾਰੇ ਉੱਕਾ ਹੀ ਗਿਆਨ ਨਾ ਹੋਵੇ, ਤਾਂ ਲੱਖ ਲਾਹਨਤ ਹੈ। ਦੁਰਗਾ ਕੀ ਵਾਰ ਵਿੱਚੋਂ ਲਈ ਗਈ ਅਰਦਾਸ ਦੀ ਸ਼ੁਰੂਆਤ ਗੁਰਬਾਣੀ ਨਹੀਂ। ਇਹ ਦੁਰਗਾ ਦੇ ਹੇਜਲੇ ਤਾਂ ਹਨ ਕਿਉਂਕਿ ਜਿਨ੍ਹਾਂ RSS-BJP ਦੇ ਕਾਰਕੁੰਨਾਂ ਨਾਲ ਯਾਰੀ ਹੈ ਉਨ੍ਹਾਂ ਦਾ ਗੁਰੂ ਗ੍ਰੰਥ ਸਾਹਿਬ ਨਾਲ ਕੀ ਸੰਬੰਧ? ਉਹ ਤਾਂ ਦੁਰਗਾ ਹੀ ਪੂਜਣਗੇ! ਕਿ ਨਹੀਂ?

😄 ਤੂੰ ਪਾ ਚਿੱਠੀਆਂ 📨 ਜਿਹੜੇ ਅਖੌਤੀ ਜੱਥੇਦਾਰਾਂ ਨੂੰ ਪਾਉਣੀਆਂ, ਜਿਨ੍ਹਾਂ ਦੀ ਪਹਿਲਾਂ ਹੀ ਕੋਈ ਔਕਾਤ ਨਹੀਂ, ਜਿਨ੍ਹਾਂ ਨੂੰ ਅਸੀਂ 👞 ਜੁੱਤੀ ਦੀ ਨੋਕ 'ਤੇ ਨਹੀਂ ਰੱਖਦੇ, ਉਨ੍ਹਾਂ ਕੋਲ਼ ਸ਼ਿਕਾਇਤ ਕਰਲੈ, ਕਰ ਆਪਣਾ ਰਾਂਝਾ ਰਾਜ਼ੀ। ਸਿਰਫ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਸਿੱਖ ਤੁਹਾਡੀਆਂ ਇਨ੍ਹਾਂ ਕਰਤੂਤਾਂ ਤੋਂ ਡਰਦੇ ਨਹੀਂ, ਲਾ ਜ਼ੋਰ ਕਾਕਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top