Share on Facebook

Main News Page

ਧੁੰਮੇ ਦੇ ਤਿਆਰ ਕੀਤੇ 'ਵਿਦਵਾਨ' ਬੰਤਾ ਸਿੰਘ ਦੀ ਇੱਕ ਨਵੀਂ ਸ਼ੁਰਲੀ
-: ਆਤਮਜੀਤ ਸਿੰਘ, ਕਾਨਪੁਰ
11.05.2024
#KhalsaNews #AtamjitSingh #BantaSingh #Crap #Dhumma

ਕਥਿਤ ਬਾਬਾ ਬੰਤਾ ਸਿੰਘ ਦੀ ਇਕ ਹੋਰ ਸ਼ੁਰਲੀ ਕਹਿੰਦਾ, "ਗੁਰੂ ਦਾ ਚੋਲਾ, ਗੁਰੂ ਦਾ ਰੁਮਾਲ, ਗੁਰੂ ਦਾ ਹਜੂਰੀਆ, ਗੁਰੂ ਦਾ ਦੁਮਾਲਾ, ਗੁਰੂ ਦੀ ਕਲਗੀ, ਗੁਰੂ ਦਾ ਜੋੜਾ, ਗੁਰੂ ਦੇ ਚਰਨਾਂ ਦੀ ਧੂੜ੍ਹ ਜੇ ਰੰਚਕ ਮਾਤਰ ਵੀ ਸਪਰਸ਼ ਮਿਲ ਜਾਵੇ ਤੇ ੮੪ ਲੱਖ ਜੂਨਾਂ ਦਾ ਗੇੜ੍ਹ ਕਟਿਆ ਜਾਂਦਾ ਹੈ।"

ਓਇ ਭਲਿਆ ਕਿਉਂ ਇਹੋ ਜਿਹੀ ਗੱਲਾਂ ਕਰਕੇ ਭੋਲੇ ਭਾਲੇ ਲੋਕਾਂ ਨੂੰ, ਲੁਕਾਈ ਨੂੰ ਗੁੰਮਰਾਹ ਕਰਦਾ ਹੈਂ, ਜੇ ਗੁਰੂ ਦਾ ਚੋਲਾ, ਗੁਰੂ ਦਾ ਰੁਮਾਲ, ਗੁਰੂ ਦਾ ਹਜੂਰੀਆ, ਗੁਰੂ ਦਾ ਦੁਮਾਲਾ, ਗੁਰੂ ਦੀ ਕਲਗੀ, ਗੁਰੂ ਦਾ ਜੋੜਾ, ਗੁਰੂ ਦੇ ਚਰਨਾਂ ਦੀ ਧੂੜ੍ਹ ਜੇ ਰੰਚਕ ਮਾਤਰ ਵੀ ਸਪਰਸ਼ ਮਿਲ ਜਾਣ ਨਾਲ ਮੁਕਤੀ ਮਿਲ ਜਾਣੀ ਸੀ ਤੇ ਗੁਰੂ ਸਾਹਿਬ ਨੂੰ ਗੁਰਬਾਣੀ ਉਚਾਰਨ ਦੇ ਕੀ ਲੋੜ੍ਹ ਸੀ ? ਇਹਨਾਂ ਚੀਜਾਂ ਨਾਲ ਹੀ ਜੋੜ੍ਹ ਕੇ ਲੁਕਾਈ ਦਾ ਉਧਾਰ ਕਰ ਦਿੰਦੇ ?

ਬੰਤਾ ਸਿੰਘ ਜੀ ਤੁਹਾਡੀ ਇਹੋ ਜਿਹੀ ਗੱਲਾਂ ਸੁਣ ਕੇ ਤੁਹਾਡੀ ਹਾਲਤ 'ਤੇ ਤਰਸ ਆਉਂਦਾ ਹੈ ਗੁਰਮਤਿ ਨਾਲ ਜੁੜ੍ਹਨ ਦੀ ਥਾਂ 'ਤੇ ਭਾਵ ਗੁਰੂ ਦੀ ਮਤਿ ਨੂੰ ਗੁਰੂ ਉਪਦੇਸ਼ ਨੂੰ ਵੰਡਣ ਦੀ ਥਾਂ 'ਤੇ ਲੁਕਾਈ ਨੂੰ ਇਹ ਆਖ ਕੇ ਭਰਮਾ ਰਹੇ ਹੋ ਕਿ ਗੁਰੂ ਸਾਹਿਬ ਦੀ ਇਨ੍ਹਾਂ ਚੀਜਾਂ (ਦੁਮਾਲਾ, ਕਲਗੀ, ਜੋੜੇ, ਰੁਮਾਲ) ਦਾ ਰੰਚਕ ਮਾਤਰ ਸਪਰਸ਼ ਮਿਲਣ ਨਾਲ ੮੪ ਕੱਟੀ ਜਾਂਦੀ ਹੈ, ਹੈਰਾਨਗੀ ਹੁੰਦੀ ਹੈ !!!

ਜੇ ਇਨ੍ਹਾਂ ਚੀਜ਼ਾਂ ਨਾਲ ਮੁਕਤੀ ਮਿਲ ਜਾਣੀ ਸੀ ਤੇ ਗੁਰੂ ਸਾਹਿਬ ਨੂੰ ਇਹ ਆਖਣ ਦੀ ਕੀ ਲੋੜ੍ਹ ਸੀ, ਗੁਰਬਾਣੀ ਦਾ ਫੁਰਮਾਨ ਹੈ...

ਸਲੋਕੁ ਮਃ ੩ ॥
ਸਤਿਗੁਰ ਨੋ ਸਭੁ ਕੋ ਵੇਖਦਾ ਜੇਤਾ ਜਗਤੁ ਸੰਸਾਰੁ ॥ ਡਿਠੈ ਮੁਕਤਿ ਨ ਹੋਵਈ ਜਿਚਰੁ ਸਬਦਿ ਨ ਕਰੇ ਵੀਚਾਰੁ ॥
ਹਉਮੈ ਮੈਲੁ ਨ ਚੁਕਈ ਨਾਮਿ ਨ ਲਗੈ ਪਿਆਰੁ ॥
{ਪੰਨਾ 594}

ਬਿਨੁ ਨਾਵੈ ਮੁਕਤਿ ਨ ਪਾਵੈ ਕੌਈ ।। (ਪੰਨਾ ੧੦੪੬)
ਸਬਦਿ ਮਰੈ ਮਨੁ ਮਾਰੈ ਅਪੁਨਾ ਮੁਕਤੀ ਕਾ ਦਰੁ ਪਾਵਣਿਆ ॥੩॥ (ਪੰਨਾ 116)

ਓਇ ਭਲਿਆ ਗੁਰੂ ਸਾਹਿਬ ਦੀ ਇਨ੍ਹਾਂ ਚੀਜ਼ਾਂ ਦੇ ਦਰਸ਼ਨ ਜਾਂ ਸਪਰਸ਼ ਮਾਤਰ ਨਾਲ ਮੁਕਤੀ ਨਹੀਂ ਹੋਣੀ, ਸਗੋਂ ਗੁਰੂ ਦੇ ਸ਼ਬਦ ਨੂੰ ਵਿਚਾਰ ਕੇ ਉਸਨੂੰ ਆਪਣੇ ਜੀਵਨ ਵਿਚ ਵਸਾਉਣ ਨਾਲ ਮੁਕਤੀ ਮਿਲਣੀ ਹੈ, ਅਤੇ ਗੁਰਬਾਣੀ ਜਿਉਂਦੇ ਜੀ ਮੁਕਤਿ ਹੋਣ ਦੀ ਗੱਲ ਕਰਦੀ ਹੈ ਮਰਨ ਤੋਂ ਬਾਅਦ ਨਹੀਂ।

ਨਾਨਕ ਸਤਿਗੁਰਿ ਭੇਟਿਐ ਪੂਰੀ ਹੋਵੈ ਜੁਗਤਿ ।। ਹਸੰਦਿਆ ਖੇਲੰਦਿਆ ਪੈਨੰਦਿਆ ਖਾਵੰਦਿਆ ਵਿਚੇ ਹੋਵੈ ਮੁਕਤਿ।। (ਪੰਨਾ ੫੨੨)

ਮਰਨ ਤੋਂ ਬਾਅਦ ਕਿੰਨੇ ੮੪ ਜੂਨਾਂ ਵੇਖਣੀਆਂ, ਮਰਨ ਤੋਂ ਬਾਅਦ ਮਨੁੱਖ ਕਿੱਥੇ ਜਾਣਾ ਕਿਸੇ ਨੂੰ ਨਹੀਂ ਪਤਾ, ਸਗੋਂ ਜੀਵਾਤਮਾ ਜਿਥੋਂ ਉਪਜਦੀ ਹੈ ਉਸ ਵਿੱਚ ਜੀ ਸਮਾ ਜਾਂਦੀ ਹੈ, ਗੁਰਬਾਣੀ ਦਾ ਫੁਰਮਾਨ ਹੈ।

ਪਵਨੈ ਮਹਿ ਪਵਨੁ ਸਮਾਇਆ ।। ਜੋਤੀ ਮਹਿ ਜੋਤਿ ਰਲਿ ਜਾਇਆ ।। (ਪੰਨਾ ੮੮੫)

ਭਲਿਓ ਸੁਚੇਤ ਹੋਵੇ ਇਹੋ ਜਿਹਾ ਤੋਂ ਜੋ ਤੁਹਾਨੂੰ ਗੁਰਬਾਣੀ ਨਾਲੋਂ ਤੋੜ੍ਹ ਕੇ ਇਹੋ ਜਿਹੀ ਚੀਜ਼ਾਂ ਨਾਲ ਜੁੜ੍ਹਨ ਵਾਸਤੇ ਪ੍ਰੇਰ ਰਹੇ ਹਨ ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top