💰 ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ
ਪ੍ਰਬੰਧਕੋ...
🔹 ਤੁਹਾਡੇ ਹੀ ਦਫ਼ਤਰ ਤੋਂ ਮਿਤੀ ੪/੮/੧੯੭੩ ਵਿਚ ਇਕ ਮਤਾ
ਪਾਸ ਹੋਇਆ ਸੀ ਜਿਸ ਵਿੱਚ ਸਾਫ਼ ਤੌਰ 'ਤੇ ਲਿਖਿਆ ਹੋਇਆ ਹੈ "ਚਰਿਤ੍ਰੋ ਪਾਖਯਾਨ"
ਦਸਮੇਸ਼ ਬਾਣੀ ਨਹੀਂ, ਫ਼ਿਰ ਕਿਸ ਅਧਾਰ ਤੇ "ਬੇਨਤੀ ਚੌਪਈ" ਨੂੰ ਗੁਰੂ ਕ੍ਰਿਤ ਕਿਹਾ
ਜਾਂਦਾ ਹੈ ?
🔸 ਇਹ ਬੇਨਤੀ ਚੌਪਈ ' ਚਰਿਤ੍ਰੋ ਪਾਖਯਾਨ ਦਾ ਹੀ ਹਿੱਸਾ ਹੈ,
ਫ਼ਿਰ ਇਹ ਗੁਰੂ ਕ੍ਰਿਤ ਕਿਵੇਂ, ਕਿ ਇਸਦਾ ਜਵਾਬ ਆਪ ਜੀ ਕੋਲ ਹੈ ?
🔹 ਬੇਨਤੀ ਚੌਪਈ ਜਿਸ ਚਰਿਤ੍ਰ ਤੋਂ ਲਈ ਗਈ ਹੈ ਉਸ ਚਰਿਤ੍ਰ ਦੇ
੫੦੫ ਬੰਦ ਪੜ੍ਹਨ ਤੇ ਸਪੱਸ਼ਟ ਹੋ ਜਾਂਦਾ ਹੈ ਇਹ ਬੇਨਤੀ ਮਹਾਕਾਲ ਅੱਗੇ ਹੈ, ਫ਼ਿਰ ਇਸ
ਬੇਨਤੀ ਚੌਪਈ ਰਾਹੀਂ ਸਿੱਖਾਂ ਨੂੰ ਮਹਾਕਾਲ ਦੇ ਲੜ੍ਹ ਕਿਉਂ ਲਾਇਆ ਜਾ ਰਿਹਾ ਹੈ ?
🔸ਅਤੇ ਜਿਸ "ਅਰਦਾਸ" ਬਾਰੇ ਕਿਹਾ ਜਾ ਰਿਹਾ ਹੈ ਉਸ ਅਰਦਾਸ
ਤੋਂ ਤੁਸੀਂ ਆਪ ਵਾਕਿਫ਼ ਹੋ ਇਹ ਕਿੱਥੋਂ ਲਈ ਗਈ ਹੈ ਅਤੇ ਗੁਰੂ ਸਾਹਿਬਾਨਾਂ ਤੋਂ
ਪਹਿਲਾਂ ਕਿਸਨੂੰ ਸਿਮਰਿਆ ਜਾ ਰਿਹਾ? ਇਹ ਤੁਹਾਨੂੰ ਵੀ ਪਤਾ ਹੈ ਫ਼ਿਰ ਵੀ ਅਣਜਾਣ ਬਣਨਾ
ਤੇ ਇਹ ਕਹਿਣਾ ਅਪਸ਼ਬਦ ਬੋਲੇ ਹਨ, ਹੈਰਾਨਗੀ ਵਾਲੀ ਗੱਲ ਨਹੀਂ?
👇 ਆਪ ਹੀ ਪੜ੍ਹ ਲਓ ਕਿੰਨਾ ਸਪੱਸ਼ਟ ਲਿਖਿਆ ਹੋਇਆ ਹੈ ਜਿਥੋਂ
ਅਰਦਾਸ ਦੀ ਪਹਿਲੀ ਪਉੜੀ ਲਈ ਗਈ ਹੈ...
ਦੁਰਗਾ ਪਾਠ ਬਣਾਇਆ ਸਭੇ ਪਉੜੀਆਂ॥
ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ॥
☝️ ਇਹ ਹੈ ਅਰਦਾਸ ਦੀ ਅਸਲੀਅਤ, ਜਿਸ ਤੋਂ ਤੁਸੀਂ ਆਪ ਜਾਣੂ ਹੋ ਅਤੇ
ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਵਲੋਂ ਇਸ ਸੱਚਾਈ ਨੂੰ ਗੁਰਬਾਣੀ ਦੇ ਆਧਾਰ 'ਤੇ ਰੱਖਣਾ
ਪੰਥ ਨੂੰ ਸੁਚੇਤ ਕਰਨਾ ਹੈ, ਨਾ ਕਿ ਪੰਥ ਦੋਖੀ ਵਾਲਾ ਕੰਮ ਹੈ ਤੇ ਨਾ ਹੀ ਇਸ ਵਿਚ ਕੋਈ
ਅਪਸ਼ਬਦ ਹਨ।
🔥 ਸ਼੍ਰੋਮਣੀ ਕਮੇਟੀ ਪ੍ਰਬੰਧਕੋ ਇਸ ਦੁਬਿਧਾ 'ਚੋਂ ਕੌਮ ਨੂੰ ਕੱਢਣਾ
ਤੁਹਾਡਾ ਕੰਮ ਹੈ, ਪਰ ਤੁਹਾਡੇ ਵਲੋਂ ਹਰ ਵਰ੍ਹੇ ਪ੍ਰੋ. ਦਰਸ਼ਨ ਸਿੰਘ ਖਾਲਸਾ ਜੀ ਦੇ ਭਾਰਤ
ਆਉਣ 'ਤੇ ਇਹ ਕਹਿ ਕੇ ਪੱਲਾ ਝਾੜ ਲਿਆ ਜਾਂਦਾ ਇਹ ਪੰਥ ਦੋਖੀ ਹਨ ਇਹ ਅਕਾਲ ਤਖ਼ਤ ਤੇ ਨਹੀਂ
ਆਏ ਜੋ ਕਿ ਸਰਾਸਰ ਝੂਠ ਹੈ।
📍 ਸੋ, ਸ਼੍ਰੋਮਣੀ ਕਮੇਟੀ ਪ੍ਰਬੰਧਕੋ, ਬੇਨਤੀ ਹੈ ਕੌਮ ਨੂੰ ਇਸ
ਦੁਬਿਧਾ ਵਿੱਚੋਂ ਕੱਢਣ ਦਾ ਜਤਨ ਕਰੋ ਨਾ ਕਿ ਫਜ਼ੂਲ ਦੇ ਪੱਤਰ ਜ਼ਾਰੀ ਕਰੋ। ਗੁਰੂ ਰਾਖਾ।