Share on Facebook

Main News Page

👽 ਹੂੜਮਤੀ ਬੰਤਾ ਸਿੰਘ ਦੀ ਇਕ ਹੋਰ ਨਵੀਂ ਸ਼ੁਰਲੀ ਅਖੇ ❗"ਰਾਗਮਾਲਾ ਗੁਰੂ ਅਰਜਨ ਸਾਹਿਬ ਜੀ ਦੀ ਬਾਣੀ ਹੈ"❗
-: ਆਤਮਜੀਤ ਸਿੰਘ, ਕਾਨਪੁਰ
23.02.2024
#KhalsaNews #raagmala #BantaSingh #AlamKavi #AntiGurmat

⚠️ ਓਇ ਭਲਿਆ ਜੇ ਰਾਗਮਾਲਾ ਗੁਰੂ ਅਰਜਨ ਸਾਹਿਬ ਦੀ ਬਾਣੀ ਹੁੰਦੀ ਤਾਂ ਉਹ ਇਸ ਰਾਗਮਾਲਾ ਨੂੰ "ਮੁੰਦਾਵਣੀ" ਤੋਂ ਪਹਿਲਾਂ ਦਰਜ ਕਰਦੇ, ਨਾ ਕਿ ਮੁੰਦਾਵਣੀ ਤੋਂ ਬਾਅਦ, ਇਸਦਾ ਮਤਲਬ ਇਹੀ ਹੈ ਕਿ ਇਹ ਰਾਗਮਾਲਾ ਨਹੀਂ ਇਹ ਘਾਲਾਮਾਲਾ ਹੈ।

🛑 ਮੁੰਦਾਵਣੀ ਤੇ ਉਸ ਦੇ ਅਰਥਾਂ ਤੋਂ ਸਾਫ਼ ਜ਼ਾਹਿਰ ਹੈ ਕਿ ਇਸ ਮੋਹਰ ਛਾਪ ਤੋਂ ਬਾਅਦ ਕੋਈ ਹੋਰ ਬਾਣੀ ਇਸ ਸਰੂਪ ਵਿੱਚ ਦਰਜ਼ ਨਹੀਂ ਕੀਤੀ ਜਾ ਸਕਦੀ, ਪਰ ਤੁਹਾਡੇ ਵਰਗੇ ਅਗਿਆਨੀਆਂ ਤੇ ਸ਼ਰਧਾਉੱਲੂ ਸਿੱਖਾਂ ਦੀ ਵਧੀ ਹੋਈ ਸ਼ਰਧਾ ਅਤੇ ਇਸ ਪੱਖੋਂ ਅਣਭੋਲਤਾ ਨੇ ਇਸ ਨੂੰ ਅਣਗੌਲਿਆਂ ਕਰੀ ਰੱਖਿਆ ਜਿਸਦਾ ਇਹ ਨਤੀਜਾ ਹੈ।

❎ ਬੰਤਾ ਸਿਆਂ ਰਾਗਮਾਲਾ ਗੁਰੂ ਕ੍ਰਿਤ ਨਹੀਂ, ਸਗੋਂ ਕਿਸੀ ਅਣਜਾਣ ਮਨੁੱਖ ਵੱਲੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਪਾਈ ਗਈ ਹੈ ਅਤੇ "ਰਾਗਮਾਲਾ" ਦੇ ਸਿਰਲੇਖ ਤੋਂ ਜਾਂ ਕਿਸੇ ਅਗਲੇ ਪਿਛਲੇ ਹਵਾਲੇ ਤੋਂ ਇਹ ਜ਼ਾਹਿਰ ਨਹੀਂ ਹੁੰਦਾ ਕਿ ਇਹ ਗੁਰੂ ਅਰਜਨ ਸਾਹਿਬ ਜਾਂ ਕਿਸੇ ਹੋਰ ਗੁਰੂ ਸਾਹਿਬਾਨ ਦੀ ਬਾਣੀ ਹੈ।

💢 ਤੁਹਾਡੀ ਜਾਣਕਾਰੀ ਲਈ ਸਪਸ਼ਟ ਕਰ ਦੇਵਾਂ ਕਿ ਭਾਈ ਕਾਨ੍ਹ ਸਿੰਘ ਨਾਭਾ ਨੇ ਵੀ ਆਪਣੀ ਕ੍ਰਿਤ “ਗੁਰਮਤਿ ਸੁਧਾਕਰ” ਵਿਚ ਇਸ ਗੱਲ ਨੂੰ ਸਪਸ਼ਟ ਕੀਤਾ ਹੈ ਕਿ "ਰਾਗਮਾਲਾ ਗੁਰਬਾਣੀ ਨਹੀਂ" ਇਹ ਆਿਲਮ ਕਵੀ ਦੀ ਰਚਨਾ ਹੈ। ਸ. ਸਮਸ਼ੇਰ ਸਿੰਘ ਅਸ਼ੋਕ ਨੇ "ਰਾਗਮਾਲਾ ਨਿਰਣਯ" ਵਿੱਚ ਲਿਖਆ ਹੈ ਕਿ ਇਹ ਕਥਿਤ ਰਾਗਮਾਲਾ ਗੁਰੂ ਗ੍ਰੰਥ ਸਾਿਹਬ ਦੇ ਤਿਆਰ ਹੋਣ ਤੋਂ 21 ਵਰ੍ਹੇ ਪਿਹਲਾਂ 1640 ਬਿ: ਵਿੱਚ ਲਿਖੀ ਗਈ ਸੀ, ਤੇ ਆਦਿ ਬੀਣ ਦੀ ਸੰਪਾਦਨਾ 1661 ਬਿ: ਵਿੱਚ ਹੋਈ।

💥 ਬਾਬਾ ਆਲਾ ਸਿੰਘ ਜੀ ਦੇ ਬੁਰਜ ਵਾਲੀ ਬੀੜ ਜਿਸ ਦਾ ਭੋਗ ਮੁੰਦਾਵਣੀ ’ਤੇ ਹੈ, ਇਸ ਬੀੜ ਵਿੱਚ ਅੱਠਵੇਂ ਪਾਤਸ਼ਾਹ ਤਕ ਜੋਤੀ ਜੋਤ ਸਮਾਉਣ ਦੀਆਂ ਸੂਚਨਾਵਾਂ ਲਿਖੀਆਂ ਹੋਈਆਂ ਹਨ, ਸਿਰਫ਼ ਇੰਨਾ ਹੀ ਨਹੀਂ ਅਤੇ 👉 ਤੁਹਾਡਾ ਚਹੇਤਾ ਗ੍ਰੰਥ ਸੂਰਜ਼ ਪ੍ਰਕਾਸ਼ ਗ੍ਰੰਥ ਦਾ ਕਰਤਾ ਕਵੀ ਸੰਤੋਖ ਸਿੰਘ ਜੀ ਦੇ ਵੀ ਇਹ ਹੀ ਬੋਲ ਹਨ, ਪੜ੍ਹੋ...

ਰਾਗਮਾਲ ਸ਼੍ਰੀ ਗੁਰ ਕੀ ਕ੍ਰਿਤ ਨਿਹਂ, ਹੈ ਮੁੰਦਾਵਣੀ ਲਗਿ ਗੁਰ ਬੈਨ।
ਇਸ ਮਹਿਂ ਨਿਹਂ ਸੰਸੈ ਕੁਛ ਕਰੀਅਹਿ, ਜੇ ਸੰਸੈ ਅਵਿਲੋਕਹੁ ਨੈਨ।
ਮਾਧਵ ਨਲ ਆਲਮ ਕਿਵ ਕੀਨਸਿ, ਤਿਸ ਮਹਿਂ ਨ੍ਰਿਤਕਾਰੀ ਕਹਿ ਤੈਨ।
ਰਾਗ ਰਾਗਨੀ ਨਾਮ ਗਿਨੇ ਤਿਹਂ, ਯਾਂ ਤੇ ਸ਼੍ਰੀ ਅਰਜਨ ਕ੍ਰਿਤ ਹੈ ਨ।

🙏 ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਥਮ ਰਾਗ "ਸਿਰੀ ਰਾਗੁ" ਹੈ ਜਦ ਕਿ ਆਲਮ ਕਵੀ ਦੀ ਰਚਨਾ ਰਾਗਮਾਲਾ ਵਿਚ ਪ੍ਰਥਮ ਰਾਗ "ਭੈਰਵ" ਹੈ ਜੋ ਕਿ ਗੁਰੁ ਗ੍ਰੰਥ ਸਾਹਿਬ ਜੀ ਦੀ ਗੱਲ ਨੂੰ ਝੁਠਲਾ ਦਿੰਦਾ ਹੈ। ਫਿਰ, ਹਰ ਸਿੱਖ ਦੇ ਮਨ ਵਿਚ ਇਹ ਹੀ ਸ਼ੰਕਾ ਉੱਠਦਾ ਹੈ, ਕਿ ਜੇ ਗੁਰੂ ਅਰਜਨ ਸਾਹਿਬ ਜੀ ਜਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੀ ਨਿਗਰਾਨੀ ਹੇਠ ਭਾਈ ਗੁਰਦਾਸ ਜੀ ਜਾਂ ਭਾਈ ਮਨੀ ਸਿੰਘ ਜੀ ਨੇ ‘ਰਾਗ ਮਾਲਾ’ ਅੰਕਿਤ ਕੀਤੀ ਹੁੰਦੀ, ਤਾਂ ਉਹ ਕਿਵੇਂ ਐਸੀ ਭੁੱਲ ਕਰ ਸਕਦੇ ਸਨ ਅਤੇ ਨਾਹ ਹੀ ਕਈ ਐਸੇ ਰਾਗ, ਜਿਹੜੇ ‘ਰਾਗ ਮਾਲਾ’ ਵਿਚ ਲਿਖੇ ਹੋਏ ਹਨ, ਪਰ ਉਹ ਇਕੱਤੀ ਰਾਗਾਂ ਦੀ ਲੜੀ ਵਿਚ ਨਹੀਂ ਆਉਂਦੇ, ਉਨ੍ਹਾਂ ਨੂੰ ਕਿਉਂ ਦਰਜ਼ ਕਰਦੇ?

👁️ ਕਿਵੇਂ ਅਸੀਂ ਅਣਜਾਣੇ ਵਿਚ ਜਾਂ ਆਪਣੀ ਮਨਮਤਿ/ਬੇਵਕੂਫੀ ਕਰਕੇ, ਗੁਰੂ ਸਾਹਿਬਾਨ ਜੀ ਦੇ ਨਾਮ ਨਾਲ ਐਸਾ ਪ੍ਰਸ਼ਿਨ ਚਿੰਨ੍ਹ ਲਗਾ ਰਹੇ ਹਾਂ ? ਇਹ ਰਾਗ ਮਾਲਾ ਕਿਸ ਗੁਰੂ ਸਾਹਿਬ ਨੇ ਲਿਖੀ, ਕੋਈ ਪਤਾ ਨਹੀਂ ਅਤੇ ਨਾ ਹੀ “ਨਾਨਕ” ਨਾਮ ਨਾਲ ਸਮਾਪਤ ਹੁੰਦੀ ਹੈ?

👽 ਬੰਤਾ ਸਿੰਘ ਜੀ ਇੰਨ੍ਹਾਂ ਸਭ ਕੁਝ ਸਪਸ਼ਟ ਹੋਣ ਦੇ ਬਾਵਜੂਦ ਵੀ ਤੁਹਾਡੇ ਰਾਗ ਮਾਲਾ ਪ੍ਰਤੀ ਇਹੋ ਜਿਹੇ ਬੋਲ ਅਗਿਆਨਤਾ ਤੋਂ ਵੱਧ ਹੋਰ ਕੁੱਝ ਨਹੀਂ।

ਗੁਰੂ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top