Share on Facebook

Main News Page

💥"ਗੁਰੂ ਹਰਿ ਰਾਇ ਸਾਹਿਬ ਦੇ 8 ਵਿਆਹ ਹੋਏ ਸੀ"-: ਭਰਮਗਿਆਨੀ ਬੰਤਾ ਸਿੰਘ 😶
-: ਆਤਮਜੀਤ ਸਿੰਘ ਕਾਨਪੁਰ
21.02.2024
#KhalsaNews #GuruHarRai #eightmarriages #BantaSingh #Gappi #Taksaali

👽 ਬੰਤਾ ਸਿੰਘ ਕਹਿੰਦਾ ਗੁਰੂ ਹਰਿ ਰਾਇ ਸਾਹਿਬ ਜੀ ਨੇ ਅੱਠ ਵਿਆਹ ਕਰਾਏ ਸੀ ਤੇ ਗੁਰੂ ਕਿਸੇ ਮਰਯਾਦਾ ਤੇ ਸਿਧਾਂਤ ਦਾ ਬੱਝਿਆ ਨਹੀਂ ਹੈ। ਬੰਤਾ ਸਿਆਂ ਕਿਉਂ ਲੋਕਾਂ ਨੂੰ ਗੁੰਮਰਾਹ ਕਰਦਾ ਹੈ, ਬੰਤਾ ਸਿਆਂ ਇਤਿਹਾਸ ਨੂੰ ਵਿਗਾੜਨ ਤੋਂ ਪਹਿਲਾਂ ਇਸਨੂੰ ਡੂੰਘਾਈ ਵਿੱਚ ਵਾਚ ਲੈਂਦੇ ਤੇ ਤੁਹਾਡੇ ਮੂੰਹੋਂ ਇਹ ਬੋਲ ਨਾ ਨਿਕਲਦੇ ਗੁਰੂ ਹਰਿ ਰਾਇ ਸਾਹਿਬ ਜੀ ਨੇ ਅੱਠ ਵਿਆਹ ਕਰਾਏ ਸੀ ?

👉 ਭਲਿਆ ਗੁਰੂ ਹਰਿ ਰਾਇ ਸਾਹਿਬ ਜੀ ਦਾ ਵਿਆਹ ਅਨੂਪ ਨਗਰ, ਜਿਸ ਨੂੰ ਬੁਲੰਦ ਸ਼ਹਿਰ ਵੀ ਕਿਹਾ ਜਾਂਦਾ ਹੈ ਉੱਥੇ ਦੇ ਰਹਿਣ ਵਾਲੇ ਦਇਆ ਰਾਮ ਜੀ ਦੀ ਪੁੱਤਰੀ ਮਾਤਾ ਸੁਲੱਖਣੀ ਜੀ ਨਾਲ ਹੋਇਆ ਅਤੇ ਇਹਨਾਂ ਦਾ ਇਤਿਹਾਸ ਵਿਚ ਨਾਂ "ਕੋਟ ਕਲਿਆਣੀ" ਵੀ ਮਿਲਦਾ ਹੈ ਤੇ ਇਤਿਹਾਸ ਵਿਚ ਵਿਆਹ ਦੇ ਸਮੇਂ ਇੰਨਾ ਦੀ ਉਮਰ ੧੧ ਜਾਂ ੧੨ ਵਰ੍ਹੇ ਸੀ ਤੇ ਜਦੋਂ ਵਿਆਹ ਤੋਂ ਬਾਅਦ ਇਹ ਸਹੁਰੇ ਘਰ ਆਏ ਤੇ ਇਨ੍ਹਾਂ ਦਾ ਨਾਂ ਰਖਿਆ ਗਿਆ "ਮਾਤਾ ਕਿਸ਼ਨ ਕੌਰ"।

☝️ ਜੇ ਦਇਆ ਰਾਮ ਦੀਆਂ ਅੱਠ ਪੁੱਤਰੀਆਂ ਸੀ ਜੇ ਸਾਰਿਆਂ ਨੇ ਪ੍ਰਣ ਕਰ ਲਿਆ ਕਿ ਅਸੀਂ ਗੁਰੂ ਹਰਿ ਰਾਇ ਸਾਹਿਬ ਜੀ ਨਾਲ ਵਿਆਹ ਕਰਾਉਣਾ ਹੈ ਤੇ ਗੁਰੂ ਸਾਹਿਬ ਨੇ ਜੇ ਅੱਠ ਵਿਆਹ ਕਰਾਏ ਤੇ ਵੇਖਿਆ ਜਾਵੇ ਤਾਂ ਦਇਆ ਰਾਮ ਦੀਆਂ ਸਾਰੀਆਂ ਧੀਆਂ ਵਿੱਚ ੧ ਸਾਲ ਦਾ ਫਰਕ਼ ਵੀ ਦੇਖੀਏ ਤਾਂ ਦਇਆ ਰਾਮ ਦੀ ਸਭ ਤੋਂ ਛੋਟੀ ਧੀ ਦੀ ਉਮਰ 4 ਕੁ ਸਾਲ ਬਣਦੀ ਹੈ ਤੇ ਬੰਤਾ ਸਿੰਘ ਜੀ ਜ਼ਰਾ ਦੱਸਣ ਦੀ ਖੇਚਲ਼ ਕਰੋਗੇ ਕਿ 4 ਕੁ ਸਾਲ ਦੀ ਬੱਚੀ ਮਨ ਦੇ ਵਿੱਚ ਵਿਆਹ ਦਾ ਸੰਕਲਪ ਬਣਾ ਸਕਦੀ ਹੈ ?

👽 ਬੰਤਾ ਸਿਆਂ ਲੁਕਾਈ ਤੇ ਸੰਗਤ ਨੂੰ ਭਰਮਾਓ ਨਾ ਅਤੇ ਇਤਿਹਾਸ ਨੂੰ ਕਲੰਕਤ ਕਰਨ ਦੀ ਕੋਸ਼ਿਸ ਨਾ ਕਰੋ।

👳 ਸਿੱਖੋ! ਸਿੱਖ ਇਤਿਹਾਸ ਨੂੰ ਬਿਪਰਵਾਦੀਆਂ ਵਲੋਂ ਵਿਗਾੜਨ ਦੇ ਯਤਨ ਤਾਂ ਬਹੁਤ ਦੇਰ ਤੋਂ ਕੀਤੇ ਜਾ ਰਹੇ ਹਨ ਪਰ ਅਸੀਂ ਅਜੇ ਤੱਕ ਗੁਰੂ ਸਾਹਿਬਾਨ ਬਾਰੇ ਕੀਤੀ ਗਈ ਗਲਤ ਬਿਆਨੀ ਨੂੰ ਆਪਣੇ ਇਤਿਹਾਸ ਵਿਚੋਂ ਵੱਖ ਨਹੀਂ ਕਰ ਸਕੇ, ਜਿਸਦਾ ਨਤੀਜਾ ਇਹ ਹੈ ਅੱਜ ਬੰਤਾ ਸਿੰਘ ਵਰਗੇ ਸਟੇਜਾਂ 'ਤੇ ਬਹਿ ਕੇ ਇਹ ਕੂੜ੍ਹ ਪ੍ਰਚਾਰ ਰਹੇ ਹਨ। ਸੁਚੇਤ ਹੋਵੇ ਇਹੋ ਜਿਹਾ ਤੋਂ ਜੋ ਇਹੋ ਜਿਹਾ ਕੂੜ੍ਹ ਪ੍ਰਚਾਰ ਕਰਦੇ ਹਨ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top