🤡 ਬਰਜਿੰਦਰ ਸਿੰਘ ਪਰਵਾਨਾ ਕਹਿੰਦਾ
"ਜਿਹੜੇ ਦਸਮ ਦੀ ਬਾਣੀ ਪੜ੍ਹ ਗਏ ਉਹ ਯੋਧੇ ਬਣ ਜਾਣਗੇ"
-: ਆਤਮਜੀਤ ਸਿੰਘ, ਕਾਨਪੁਰ
06.02.2024
#KhalsaNews #atamjitsingh #Kanpur #parwana #fukra #dasamgranth
️🎯
ਭਲਿਆ ਪਹਿਲਾਂ ਇਹ ਤਾਂ ਦੱਸ ਕਿ...
- ਗੁਰੂ ਹਰਿਗੋਬਿੰਦ ਸਾਹਿਬ ਜੀ ਤੇ ਉਸ ਵੇਲੇ ਦੇ ਸਿੱਖ ਕੀ ਪੜ੍ਹ ਕੇ ਯੋਧੇ ਬਣੇ ਸਨ ?
- ਗੁਰੂ ਤੇਗ ਬਹਾਦਰ ਜੀ ਨੇ ਕੀ ਪੜ੍ਹ ਕੇ ਜੰਗ ਦੇ ਮੈਦਾਨ ਵਿਚ ਜ਼ੌਹਰ ਵਿਖਾਏ ਸੀ ?
- ਭਾਈ ਸਤੀ ਦਾਸ ਜੀ, ਮਤੀ ਦਾਸ ਜੀ, ਦਿਆਲਾ ਜੀ ਕੀ ਪੜ੍ਹ ਕੇ ਸ਼ਹਾਦਤ ਪਾਈ ਸੀ ?
- ਬਾਬਾ ਬੰਦਾ ਸਿੰਘ ਬਹਾਦਰ ਨੇ ਕੀ ਪੜ੍ਹ ਕੇ ਸਰਹੰਦ ਦੀ ਇੱਟ ਨਾਲ ਇੱਟ ਖੜਕਾਈ ਸੀ ?
🔥 ਪਰਵਾਨਾ ਜੀ ਦੱਸੋਗੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਹੜੀ ਘਾਟ ਹੈ ਜੋ ਤੂਹਾਨੂੰ
ਬਾਹਰ ਭਟਕਣਾ ਪੈ ਰਿਹਾ ਹੈ, ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਿੱਖ ਨੂੰ ਯੋਧਾ
ਨਹੀਂ ਬਣਾਉਂਦੀ ? ਯੋਧਾ ਬਣਨ ਲਈ ਗੁਰੂ ਦੇ ਸਿੱਖ ਨੂੰ ਬਾਹਰ ਭਟਕਣ ਦੀ ਲੋੜ੍ਹ ਨਹੀਂ, ਸ੍ਰੀ
ਗੁਰੂ ਗ੍ਰੰਥ ਸਾਹਿਬ ਜੀ ਬਾਣੀ ਹੀ ਸਿੱਖ ਨੂੰ ਯੋਧਾ ਬਣਾਉਂਦੀ ਹੈ, ਪੜ੍ਹੋ ਗੁਰਬਾਣੀ ਦੇ
ਫੁਰਮਾਨ ....
🔹 ਗੁਰ ਕਾ ਸਬਦੁ ਮਨੇ ਸੋ "ਸੂਰਾ"
॥ ਮ:1 ਪੰਨਾਂ 1023
(ਜਿਹੜਾ ਗੁਰੂ ਦਾ ਸ਼ਬਦ, ਗੁਰੂ ਦਾ ਬਚਨ ਮੰਨੇ ਉਹੀ ਸੂਰਮਾ ਹੈ, ਤੇ ਤੁਸੀਂ ਉਸੇ ਗੁਰੂ ਦੇ
ਹੁਕਮ ਦੀ ਅਵੱਗਿਆ ਕਰੀ ਜਾਂਦੇ ਹੋ!)
🔹 ਨਾਨਕ ਸੋ "ਸੂਰਾ"
ਵਰੀਆਮੁ ਜਿਨਿ ਵਿਚਹੁ ਦੁਸਟੁ ਅਹੰਕਰਣੁ ਮਾਰਿਆ ॥
ਮ:4, ਪੰਨਾਂ 86
🔹 ਜਾ ਕਉ ਹਰਿ ਰੰਗੁ ਲਾਗੋ ਇਸੁ ਜੁਗ ਮਹਿ ਸੋ ਕਹੀਅਤ ਹੈ "ਸੂਰਾ"
॥
ਮ:5, ਪੰਨਾਂ 679
🔹 "ਸੂਰਾ"
ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤ॥
ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ॥
ਭਗਤ ਕਬੀਰ ਜੀ, ਪੰਨਾਂ 1105
⛔ ਅਤੇ ਕਥਿੱਤ ਦਸਮ ਗ੍ਰੰਥ ਤਾਂ ਇਕ ਅਕਾਲ ਪੁਰਖ ਨੂੰ ਛੱਡ ਕੇ ਦੇਵੀ ਦੇਵਤਿਆਂ ਦੇ ਯੁੱਧਾਂ
ਤੇ ਉਹਨਾਂ ਦੀ ਉਸਤਤਿ ਨਾਲ ਭਰਿਆ ਪਿਆ ਹੈ ਅਤੇ ਉਸਦਾ ਸਿੱਖ ਬਣਨ ਲਈ ਮਦਿਰਾ ਤੇ ਭਾਂਗ ਪੀਣੀ
ਪੈਂਦੀ ਹੈ। ⚠️ ਪਰਵਾਨਾ ਜੀ ਲੋਕਾਂ ਨੂੰ ਭਰਮਾਉਣਾ ਛੱਡੋ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ
ਜੀ ਵਿਚ ਦਰਜ਼ ਗੁਰਬਾਣੀ 'ਤੇ ਪਹਿਰਾ ਦੇਵੋ, ਅਤੇ ਭਲਿਓ ਸਿੱਖੋ ਸੁਚੇਤ ਹੋਵੋ ਐਸੇ
ਗੁੰਮਰਾਹ ਕਰਨ ਵਾਲਿਆਂ ਤੋਂ।
ਗੁਰੂ ਰਾਖਾ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|