Share on Facebook

Main News Page

🤡 ਪਖੰਡੀ ਬਚਿੱਤਰੀ ਬਾਬਾ ਸੁਰਜੀਤ ਸਿੰਘ ਘਨੁਕੜੀ ਵਾਲੇ ਦੀ ਗਪੌੜ ਦਾ ਜਵਾਬ👈
-: ਆਤਮਜੀਤ ਸਿੰਘ, ਕਾਨਪੁਰ
04.02.2024
#KhalsaNews #AtamjitSingh #Kanpur #SurjitSingh #Ghanukkadi #PakhandPaath #AkandPaath #GuruTegBahadar

💩 ਇਹ ਬਾਬਾ ਗਿਆਨੀ ਹੈ ਜਾਂ ਅਗਿਆਨੀ, ਇਹਦੀਆਂ ਵੀ ਗੱਪਾਂ ਸੁਣ ਲਓ ਕਹਿੰਦਾ "ਪਹਿਲਾ ਅਖੰਡ ਪਾਠ ਇਲਾਹਾਬਾਦ ਹੋਇਆ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਰਵਾਇਆ ਸੀ ਤੇ ਇਕੋ ਚੌਂਕੜੇ ਵਿਚ ਮਾਹਰਾਜ ਨੇ ੪੮ ਘੰਟੇ ਪਾਠ ਸੁਣਿਆ।"

🤥 ਉਹ ਭਲਿਆ ਅਗਿਆਨੀਆਂ, ਗੁਰਮਤਿ ਮਾਰਤੰਡ ਦੇ ਕਰਤਾ ਭਾਈ ਕਾਨ੍ਹ ਸਿੰਘ ਜੀ ਨਾਭਾ ਅਨੁਸਾਰ ਅਖੰਡ ਪਾਠ ਦੀ ਰੀਤ 'ਬੁੱਢਾ ਦਲ ਨੇ ਚਲਾਈ ਸੀ ਅਤੇ ਬੁੱਢਾ ਦਲ ਦੀ ਆਰੰਭਤਾ ੧੭੩੪ ਈ. ਵਿਚ ਹੋਈ ਸੀ।

🙏 ਗੁਰੂ ਅਰਜਨ ਪਾਤਸ਼ਾਹ ਜੀ ਨੇ ੧੬੦੪ ਈ. ਵਿਚ ਆਦਿ ਗ੍ਰੰਥ ਸਾਹਿਬ ਦੀ ਸੰਪਾਦਨਾ ਕੀਤੀ ਤੇ ਇਸ ਦਾ ਪਹਿਲਾ ਪ੍ਰਕਾਸ਼ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਕੀਤਾ, ਤਦ ਇਸ ਵਿਚਲੀ ਬਾਣੀ ਦਾ ਕਦੇ ਵੀ ਅਖੰਡ ਪਾਠ ਨਹੀਂ ਕੀਤਾ ਜਾਂਦਾ ਸੀ, ਅਤੇ ਸੰਨ ੧੬੦੪ ਈ. ਤੋਂ ੧੭੦੮ ਈ. ਤਕ ਪੰਜ ਗੁਰੂ ਸਾਹਿਬਾਨ ਗੁਰੂ ਹਰਗੋਬਿੰਦ ਸਾਹਿਬ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਜੀਵਨ ਕਾਲ ਤਕ ਵੀ ਕਦੇ ਕੋਈ ਅਖੰਡ ਪਾਠ ਨਹੀਂ ਹੋਇਆ।

☝️ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮੁਤਾਬਿਕ ਪਹਿਲੀ ਬੀੜ ਧੀਰਮੱਲ ਕੋਲ ਸੀ ਤੇ ਗੁਰੂ ਸਾਹਿਬ ਦੇ ਮੰਗਣ 'ਤੇ ਵੀ ਧੀਰਮੱਲ ਨੇ ਉਹ ਬੀੜ ਗੁਰੂ ਸਾਹਿਬ ਨੂੰ ਨਹੀਂ ਦਿੱਤੀ ਸੀ ਤੇ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਦਮਦਮਾ ਸਾਹਿਬ ਤਲਵੰਡੀ ਵਿਚ ਆਪ ਨੌਵੇਂ ਪਾਤਸ਼ਾਹ ਦੀ ਬਾਣੀ ਦਰਜ ਕਰਕੇ ਦੁਬਾਰਾ ਸਰੂਪ ਤਿਆਰ ਕੀਤਾ ਸੀ, ਤੇ ਜਦੋਂ ਨੌਵੇਂ ਪਾਤਸ਼ਾਹ ਜੀ ਕੋਲ ਸਰੂਪ ਹੀ ਨਹੀਂ ਸੀ ਫਿਰ ਆਖੰਡ ਪਾਠ ਸਾਹਿਬ ਕਿਵੇਂ ਕਰਵਾਇਆ, ਕੀ ਇਸਦਾ ਜਵਾਬ ਹੈ ਤੁਹਾਡੇ ਕੋਲ ?

✍️ ਗੁਰਬਾਣੀ ਵਿਚ ਵੀ ਕਿਤੇ ਵੀ ਇਹ ਉਪਦੇਸ਼ ਨਹੀਂ ਕਿ ੪੮ ਘੰਟੇ ਇਕਸਾਰ ਲਗਾਤਾਰ ਬਹਿ ਕੇ ਪਾਠ ਕਰਦੇ ਰਹੋ, ਸਗੋਂ ਗੁਰਬਾਣੀ ਦਾ ਉਪਦੇਸ਼ ਹੈ "ਸਭਸੈ ਊਪਰਿ ਗੁਰ ਸਬਦੁ ਬੀਚਾਰੁ" ਅਤੇ ਅਸਲ ਗੱਲ ਸੀ ਗੁਰਬਾਣੀ ਨੂੰ ਪੜ੍ਹ ਕੇ ਆਪਣੇ ਜੀਵਨ ਵਿਚ ਲਾਗੂ ਕਰਨਾ, ਇਕ ਐਸਾ ਸੁਚੱਜਾ ਜੀਵਨ ਤਿਆਰ ਕਰਨਾ, ਜਿਸ ਨੂੰ ਵੇਖ ਕੇ ਆਲਾ ਦੁਆਲਾ ਇਕ ਸਵਾਲ ਕਰਦਾ ਕਿ ਇਹ ਕਿਸ ਕੌਮ ਦਾ ਬੰਦਾ ਹੈ? ਮੈਂ ਵੀ ਐਸਾ ਜੀਵਨ ਬਤੀਤ ਕਰਨਾ ਚਾਹੁੰਦਾ ਹਾਂ, ਪਰ ਤੁਹਾਡੇ ਵਰਗਿਆਂ ਨੇ ਸਿੱਖਾਂ ਨੂੰ ਅਗਿਆਨਤਾ ਵੱਲ ਧੱਕਤਾ ਹੈ।

👁️ ਭਲਿਓ ਸੁਚੇਤ ਹੋਵੋ ਇਹੋ ਜਿਹਾ ਤੋਂ ਜੋ ਤੂਹਾਨੂੰ ਇਹੋ ਜਿਹੀ ਗੱਪਾਂ ਸੁਣਾ ਕੇ ਭਰਮਾ ਕੇ ਅਗਿਆਨਤਾ ਵੱਲ ਧੱਕ ਰਹੇ ਹਨ।

ਗੁਰੂ ਰਾਖਾ।
ਆਤਮਜੀਤ ਸਿੰਘ, ਕਾਨਪੁਰ
-------------------------------------
💥 ਟਿੱਪਣੀ: ਸੰਪਾਦਕ ਖ਼ਾਲਸਾ ਨਿਊਜ਼ 💥

🌵 ਬਾਕੀ ਰਹੀ ਬਚਿਤ੍ਰ ਨਾਟਕ ਗ੍ਰੰਥ ਵਿੱਚੋਂ ਅਥ ਕਬਿ ਜਨਮ ਕਥਨੰ॥ ਦੀ
ਚੌਪਈ
ਮੁਰ ਪਿਤ ਪੂਰਬ ਕੀਯਸਿ ਪਯਾਨਾ॥ ਭਾਂਤਿ ਭਾਂਤਿ ਕੇ ਤੀਰਥਿ ਨਾਨਾ॥
ਜਬ ਹੀ ਜਾਤ ਤ੍ਰਿਬੇਣੀ ਭਏ॥ ਪੁੰਨ ਦਾਨ ਦਿਨ ਕਰਤ ਬਿਤਏ॥1॥
ਤਹੀ ਪ੍ਰਕਾਸ ਹਮਾਰਾ ਭਯੋ॥ ਪਟਨਾ ਸਹਰ ਬਿਖੈ ਭਵ ਲਯੋ॥


🛡 ਇਹ ਪੂਰਾ ਬਚਿਤ੍ਰ ਨਾਟਕ ਗ੍ਰੰਥ ਹੀ ਗੁਰਬਾਣੀ ਨਹੀਂ, ਖਾਸ ਕਰ ਕੇ ਇਹ ਚੌਪਈ ਜਿਸ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਨੂੰ ਪੁੱਤਰ ਪ੍ਰਾਪਤੀ ਲਈ ਭਾਂਤਿ ਭਾਂਤਿ ਦੇ ਤੀਰਥਾਂ 'ਤੇ ਇਸ਼ਨਾਨ ਕਰਦੇ ਦਰਸਾਇਆ ਗਿਆ ਹੈ, ਕਿ ਜਦੋਂ ਤ੍ਰਿਬੇਣੀ (ਜੋ ਕਿ ਤਿੰਨ ਨਦੀਆਂ ਗੰਗਾ, ਜਮੁਨਾ, ਸਰਸਵਤੀ ਦਾ ਸੰਗਮ ਹੈ) ਪਹੁੰਚੇ ਤਾਂ ਉੱਥੇ ਉਨ੍ਹਾਂ ਨੇ ਲੋਕਾਂ ਨੂੰ ਪੁੰਨ ਦਾਨ ਕੀਤਾ, ਫਿਰ ਜਾਕੇ ਗੁਰੂ ਗੋਬਿੰਦ ਸਿੰਘ ਗਰਭ ਵਿੱਚ ਪ੍ਰਗਟ ਹੋਏ।

📍 ਇਸ ਕਵਿਤਾ ਰਾਹੀਂ ਕਵੀ ਨੇ ਇੱਕ ਤੀਰ ਨਾਲ਼ ਸਿੱਖੀ ਵਿਰੁੱਧ ਤਿੰਨ ਨਿਸ਼ਾਨੇ ਸਾਧੇ ਹਨ :

🔹 ਪਹਿਲਾ ਨਿਸ਼ਾਨਾ ਹੈ ਧੰਨੁ ਸ਼੍ਰੀ ਗੁਰੂ ਤੇਗ਼ ਬਹਾਦੁਰ ਸਾਹਿਬ ਪਾਤਿਸ਼ਾਹ ਨੂੰ ਹਿੰਦੂ ਤੀਰਥਾਂ ਉੱਤੇ ਇਸ਼ਨਾਨ ਕਰਦੇ ਸਿੱਧ ਕਰਕੇ ਗੁਰੂ ਜੀ ਦੀ ਨਿਰਾਦਰੀ ਕਰਨੀ,
🔸 ਦੂਜਾ ਨਿਸ਼ਾਨਾ ਹੈ ਮਨਮੱਤਿ ਦੇ ਇਹ ਬੋਲ ਦਸਵੇਂ ਗੁਰੂ ਜੀ ਦੇ ਪਵਿੱਤ੍ਰ ਮੁੱਖ ਤੋਂ ਬੁਲਾਉਣੇ ਤਾਂ ਜੁ ਸਿੱਖਾਂ ਨੂੰ ਭਾਵਕ ਕਰ ਕੇ ਉਨ੍ਹਾਂ ਦੇ ਮਨਾਂ ਵਿੱਚ ਹਿੰਦੂ ਤੀਰਥਾਂ ਦੀ ਮਹਾਨਤਾ ਦਰਸ਼ਾਈ ਜਾ ਸਕੇ।
🔹 ਤੀਜਾ ਨਿਸ਼ਾਨਾ ਹੈ ਦਸਵੇਂ ਗੁਰੂ ਜੀ ਦੀ ਨਿਰਾਦਰੀ ਕਰਨੀ।

✅ ਗੁਰੂ ਤੇਗ ਬਹਾਦਰ ਸਾਹਿਬ ਆਪਣੀ ਬਾਣੀ ਵਿੱਚ ਆਪ ਲਿਖਦੇ ਹਨ

▪️ ਕਹਾ ਭਇਓ ਤੀਰਥ ਬ੍ਰਤ ਕੀਏ ਰਾਮ ਸਰਨਿ ਨਹੀ ਆਵੈ ॥
ਜੋਗ ਜਗ ਨਿਹਫਲ ਤਿਹ ਮਾਨਉ ਜੋ ਪ੍ਰਭ ਜਸੁ ਬਿਸਰਾਵੈ ॥1॥ ਪੰਨਾਂ 830

▪️ ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ ॥
ਨਿਹਫਲ ਧਰਮ ਤਾਹਿ ਤੁਮ ਮਾਨੋ ਸਾਚੁ ਕਹਤ ਮੈ ਯਾ ਕਉ ॥1॥ ਪੰਨਾਂ 831

▪️ ਤੀਰਥ ਬਰਤ ਅਰੁ ਦਾਨ ਕਰਿ ਮਨ ਮੈ ਧਰੈ ਗੁਮਾਨੁ ॥
ਨਾਨਕ ਨਿਹਫਲ ਜਾਤ ਤਿਹਿ ਜਿਉ ਕੁੰਚਰ ਇਸਨਾਨੁ ॥46॥ ਪੰਨਾਂ 1428

⚠️ ਐਸਾ ਕੋਰਾ ਕਰਮਕਾਂਡ ਉਹ ਵੀ ਗੁਰੂ ਸਾਹਿਬ ਦੇ ਨਾਮ ਨਾਲ ਨੱਥੀ ਕਰਕੇ ਲਿਖਿਆ ਗਿਆ ਤੇ ਅਸੀਂ ਉਸਨੂੰ ਸਹੀ ਸਮਝੀ ਬੈਠੇ ਹਾਂ, ਸ਼ਰਮ ਨਹੀਂ ਆਉਂਦੀ ਸਿੱਖ ਅਖਵਾਉਣ ਵਾਲਿਆਂ ਨੂੰ? ਕੀ ਇਹ ਗੁਰੂ ਸਾਹਿਬ ਦੀ ਨਿਰਾਦਰੀ ਨਹੀਂ? ਕਦੋਂ ਸਮਝਣਗੇ ਸਿੱਖ?❓


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top