💥ਸਿੱਖੀ ਦੇ ਇਤਿਹਾਸ ਦੀ ਪਿੱਠ ਭੂਮੀ ਗੁਰੂ ਗ੍ਰੰਥ
ਸਾਹਿਬ ਦੀ ਗੁਰਬਾਣੀ ਦਾ ਆਧਾਰ ਹੈ, ਅਖੌਤੀ ਦਸਮ ਗ੍ਰੰਥ ਨਹੀਂ
-: ਆਤਮਜੀਤ ਸਿੰਘ, ਕਾਨਪੁਰ
26.01.2024
#KhalsaNews #AtamjitSingh #Kanpur #SherSingh #NeelaGiddar #DasamGranth
🐺ਗਿਆਨੀ
ਸ਼ੇਰ ਸਿੰਘ ਦਾ ਕਹਿਣਾ ਹੈ ਵਿਰੋਧੀ ਲੋਕ ਦਸਮ ਪਾਤਸ਼ਾਹ ਦੀ ਬਾਣੀ ((ਕਥਿਤ ਦਸਮ ਗ੍ਰੰਥ))
'ਤੇ ਕਿੰਤੂ ਪ੍ਰੰਤੂ ਕਰ ਰਹੇ ਹਨ ਅਤੇ ਆਖਦੇ ਹਨ ਦਸ਼ਮੇਸ਼ ਪਿਤਾ ਦੀ (ਕਥਿਤ ਦਸਮ ਗ੍ਰੰਥ)
ਬਾਣੀ ਸਾਡੇ ਸਾਰੇ ਖ਼ਾਲਸੇ ਪੰਥ ਦੇ ਇਤਿਹਾਸ ਦੀ ਨੀਂਹ ਹੈ, ਜਿੰਨਾ ਵਿਰਸਾ ਸਿੱਖ ਇਤਿਹਾਸ
ਦਾ ਹੈ ਸ਼ਹੀਦੀਆਂ ਦਾ ਹੈ ਕੁਰਬਾਨੀਆਂ ਦਾ ਹੈ ਉਸ ਦੀ ਪਿੱਠ ਭੂਮੀ 'ਕਥਿਤ ਦਸਮ ਗ੍ਰੰਥ ਹੈ।
⚠️ਗਿਆਨੀ ਜੀ ਕਿਉਂ ਲੋਕਾਂ ਨੂੰ ਗੁੰਮਰਾਹ ਕਰਦੇ ਹੋ, ਤੁਹਾਡੀ ਇਹ ਦਲੀਲ ਫਜ਼ੂਲ ਦੀ ਹੈ ਕੀ
ਸਾਰੇ ਖ਼ਾਲਸੇ ਪੰਥ ਦੇ ਇਤਿਹਾਸ ਦੀ ਪਿੱਠ ਭੂਮੀ ਕਥਿਤ ਦਸਮ ਗ੍ਰੰਥ ਹੈ। ਗਿਆਨੀ ਜੀ ਜ਼ਰਾ
ਦੱਸਣ ਦੀ ਖੇਚਲ ਕਰੋਗੇ ਕਿ ਇਸ ਵਿਚ ਕਿਹੜੇ ਖ਼ਾਲਸੇ ਪੰਥ ਦੀ ਸ਼ਹੀਦੀਆਂ ਦਾ ਜਿ਼ਕਰ ਹੈ ?
⛔ ਅਜੇ ਤੱਕ ਮੈਨੂੰ ਇਸ ਵਿੱਚ ਦੁਰਗਾ ਦਾ ਯੁੱਧ, ਮਹਾਕਾਲ ਦਾ ਯੁੱਧ, ਚੌਬੀਸ ਅਵਤਾਰ ((ਰਮਾਇਣ,
ਕ੍ਰਿਸ਼ਨਾ ਅਵਤਾਰ)) ਗਿਆਨ ਪ੍ਰਬੋਧ, ਤ੍ਰਿਆ ਚਰਿਤਰ ਆਦਿ... ਇਸ ਗ੍ਰੰਥ ਵਿਚ ਤਾਂ ਇਹ ਹੀ
ਸਭ ਕੁੱਝ ਹੈ, ਗਿਆਨੀ ਜੀ ਕੀ ਇਹ ਸਭ ਕੁੱਝ ਹਿੰਦੂ ਮਿਥਿਹਾਸ ਸਿੱਖਾਂ ਦਾ ਇਤਿਹਾਸ ਹੈ ਕੀ
ਇਹ ਹੀ ਸ਼ਹੀਦੀਆਂ ਦਾ ਜਿ਼ਕਰ ਹੈ ਇਸ ਗ੍ਰੰਥ ਵਿੱਚ?
💢 ਗਿਆਨੀ ਜੀ ਤੁਹਾਡਾ ਇਹ ਗ੍ਰੰਥ ਉਦੋਂ ਕਿਥੇ ਸੀ ਜਿਸਨੂੰ ਤੁਸੀਂ ਖਾਲਸੇ ਪੰਥ ਦੀ ਪਿੱਠ
ਭੂਮੀ ਆਖ ਰਹੇ ਹੋ ਜਦੋਂ...
▪️ ਗੁਰੂ ਹਰਿਗੋਬਿੰਦ ਸਾਹਿਬ ਪਾਤਸ਼ਾਹ ਨੇ ਮੀਰੀ ਪੀਰੀ ਦੀਆਂ ਤਲਵਾਰਾਂ ਪਾਈਆਂ ਸੀ ?
▪️ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਨੇ ਜੰਗ ਦੇ ਮੈਦਾਨ ਵਿਚ ਤੇਗ ਦੇ ਜੌਹਰ
ਵਿਖਾਏ ਸੀ?
▪️ ਭਾਈ ਮਤੀ ਦਾਸ, ਸਤੀ ਦਾਸ, ਭਾਈ ਦਿਆਲਾ ਦੀ ਨੇ ਸ਼ਹਾਦਤ ਦਿੱਤੀ ਸੀ?
▪️ ਜਦੋਂ ਚਾਰ ਸਾਹਿਬਜਾਦਿਆਂ ਦੀ ਸ਼ਹੀਦ ਹੋਏ ਸੀ?
🔺 ਗਿਆਨੀ ਜੀ ਫਜ਼ੂਲ ਦੀਆਂ ਗੱਲਾਂ ਨਾਲ ਭਰਮਾਉਣ ਦੀ ਥਾਂ ਤੱਥਾਂ ਦੇ ਆਧਾਰ 'ਤੇ ਗੱਲ ਕਰੋ
ਅਤੇ ਇਸ ਗ੍ਰੰਥ ਵਿਚ ਇੰਨਾ ਗੱਲਾਂ ਦਾ ਜਿ਼ਕਰ ਹੈ ? ਇਸ ਗ੍ਰੰਥ ਦਾ ਲਿਖਾਰੀ ਦੇਵੀ ਦੇਵਤਿਆਂ
ਅਤੇ ਅਵਤਾਰਵਾਦ ਨੂੰ ਮੰਨਦਾ ਹੈ ਤੇ ਹਰ ਪ੍ਰਕਾਰ ਦੇ ਨਸ਼ੇ, ਮਦਿਰਾ, ਭੰਗ, ਅਫੀਮ, ਪੋਸਤ
ਪੀਣ ਦੀ ਇਜ਼ਾਜ਼ਤ ਦਿੰਦਾ ਹੈ ਅਤੇ ਕਹਿੰਦਾ ਹੈ ਕਿ ਜੋ ਨਸ਼ੇ ਨਹੀਂ ਕਰੇਗਾ ਉਹ ਕੁੱਤੇ ਦੀ ਮੌਤ
ਮਰੇਗਾ ਅਤੇ ਇਸਦਾ ਕਵੀ ਭੁਲਣਹਾਰ ਹੈ, ਉਹ ਸਿੱਖਾਂ ਨੂੰ ਲਵ ਕੁਸ਼ ਦੀ ਔਲਾਦ ਦਸਦਾ ਹੈ,
ਇਤਿਹਾਸ ਦੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਦਾ ਹੈ ਅਤੇ ਉਹ ਗੁਰੂ ਗੋਬਿੰਦ ਸਿੰਘ ਜੀ
ਨੂੰ ਚੋਰ, ਪੱਗਾਂ ਵੇਚਣ ਵਾਲਾ ਲਿਖਦਾ ਹੈ!
📛 ਸਿਰਫ਼ ਇੰਨਾ ਹੀ ਨਹੀਂ ਇਸ ਗ੍ਰੰਥ ਦੇ ਲਿਖਾਰੀ ਨੇ ਸ਼ਹੀਦਾਂ ਦੇ ਸਿਰਤਾਜ ਗੁਰੂ ਅਰਜਨ
ਸਾਹਿਬ ਦੀ ਮਹਾਨ ਸ਼ਹਾਦਤ ਵਾਰੇ ਇਸ ਗ੍ਰੰਥ ਵਿਚ ਇੱਕ ਅੱਖਰ ਨਹੀਂ ਲਿਖਿਆ, ਅਤੇ ਗੁਰੂ ਤੇਗ
ਬਹਾਦਰ ਜੀ ਦੀ ਸ਼ਹੀਦੀ ਦਾ ਕੋਝੇ ਢੰਗ ਨਾਲ ਜ਼ਿਕਰ ਕਰਦਿਆਂ ਮਨੁੱਖੀ ਅਧਿਕਾਰਾਂ ਲਈ ਹੋਈ ਇਸ
ਮਹਾਨ ਸ਼ਹੀਦੀ ਨੂੰ ਸਿਰਫ ਹਿੰਦੂ ਦੇ ਤਿਲਕ ਜੰਝੂ ਦੀ ਰਾਖੀ ਲਈ ਸੀਮਿਤ ਕਰ ਦਿੱਤਾ, ਕੀ ਇਹ
ਹੈ ਖ਼ਾਲਸਾ ਪੰਥ ਦਾ ਇਤਿਹਾਸ ਤੇ ਖਾਲਸੇ ਪੰਥ ਦੀ ਪਿੱਠ ਭੂਮੀ?❓
🛑 ਗਿਆਨੀ ਜੀ ਭਰਮਾਉਣਾ ਛੱਡੋ ਅਤੇ ਗੁਰੂ ਗ੍ਰੰਥ ਸਾਹਿਬ ਜੀ ਦਾ ਫੈਸਲਾ ਪੜ੍ਹੋ "ਜੇ ਘਰਿ
ਹੋਂਦੈ ਮੰਗਣਿ ਜਾਈਐ ਫਿਰਿ ਓਲ੍ਹਾਮਾਂ ਮਿਲੈ ਤਹੀਂ॥ (੯੦੩) ਜੇ ਸਿੱਖ ਗੁਰੂ ਗ੍ਰੰਥ ਸਾਹਿਬ
ਜੀ ਨੂੰ ਛੱਡ ਕੇ ਹੋਰ ਗ੍ਰੰਥਾਂ ਦੇ ਮਗਰ ਜਾਵੇਗਾ ਤਾਂ ਉਸ ਨੂੰ ਗੁਰੂ ਅਤੇ ਲੋਕ ਵੀ
ਓਲ੍ਹਾਮੇ ਹੀ ਦੇਣਗੇ।
☢️ ਗਿਆਨੀ ਜੀ ਇਹ ਗ੍ਰੰਥ ਕਦੇ ਵੀ ਖ਼ਾਲਸੇ ਇਤਿਹਾਸ ਦੀ ਪਿੱਠ ਭੂਮੀ ਨਹੀਂ ਹੋ ਸਕਦਾ ਜੋ
ਦੁਰਗਾ, ਮਹਾਕਾਲ ਅਤੇ ਹੋਰ ਦੇਵੀ ਦੇਵਤਿਆਂ ਅਵਤਾਰਾਂ ਦੇ ਮਿਥਿਹਾਸ ਨਾਲ ਭਰਿਆ ਪਇਆ ਹੋਵੇ।
ਸਿੱਖੀ ਦੇ ਇਤਿਹਾਸ ਦੀ ਪਿੱਠ ਭੂਮੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਬਾਣੀ ਦਾ ਆਧਾਰ
ਹੈ, ਕੋਈ ਹੋਰ ਗ੍ਰੰਥ ਨਹੀਂ।
🙏ਭਲਿਓ ਇਹੋ ਜਿਹੇ ਅਗਿਆਨੀਆਂ ਤੋਂ ਸੁਚੇਤ ਹੋਵੋ, ਜੋ ਬਿਨਾਂ ਤੱਥਾਂ ਦੇ ਆਧਾਰ 'ਤੇ ਲੋਕਾਂ
ਨੂੰ ਭਰਮਾਉਂਦੇ ਹਨ ਅਤੇ ਅਖੌਤੀ ਦਸਮ ਗ੍ਰੰਥ ਨੂੰ ਆਪ ਗੁਰੂ ਗ੍ਰੰਥ ਸਾਹਿਬ ਜੀ ਦੀ ਕਸਵਟੀ
'ਤੇ ਪਰਖੋ, ਸਭ ਅੱਖਾਂ ਦੇ ਸਾਹਮਣੇ ਆ ਜਾਵੇਗਾ। ਗੁਰੂ ਰਾਖਾ।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|