Share on Facebook

Main News Page

❌ਗਿਆਨੀ ਸ਼ੇਰ ਸਿੰਘ ਦੀਆਂ ਗੱਪਾਂ 😆
-: ਆਤਮਜੀਤ ਸਿੰਘ ਕਾਨਪੁਰ
14.12.2023
#KhalsaNews #atamjitsingh #Kanpur #Giani #shersingh #Gapp #Narad #Fictition #Bird

⚠️ਇਹ ਹਨ "ਗਿਆਨੀ" ਸ਼ੇਰ ਸਿੰਘ ਜਿਨ੍ਹਾਂ ਦਾ ਕਹਿਣਾ ਹੈ ☝️ਇਕ ਵਾਰ 'ਨਾਰਦ ਮੁਨੀ' ਦਸਮ ਪਾਤਸ਼ਾਹ ਕੋਲ ਸਾਧੂ ਦਾ ਭੇਖ ਧਾਰਨ ਕਰਕੇ ਆਏ ਤੇ ਉਹਨੇ ਗੁਰੂ ਪਾਤਸ਼ਾਹ ਨੂੰ ਅਨਲ ਪੰਖੀ ਦੇ ਪੰਖ ਭੇਟ ਕੀਤੇ। ਇਹ ਅਨਲ ਪੰਖੀ ਐਸਾ ਪੰਖੀ ਹੈ ਜੋ ਅਸਮਾਨ ਵਿੱਚ ਰਹਿੰਦਾ ਹੈ ਤੇ ਅਸਮਾਨ ਵਿਚ ਹੀ ਆਂਡਾ ਦੇਂਦਾ ਹੈ ਤੇ ਉਸਦਾ ਆਂਡਾ ਧਰਤੀ ਵੱਲ ਆਉਂਦਿਆਂ ਆਉਂਦਿਆਂ ਫੁੱਟ ਪੈਂਦਾ ਹੈ ਤੇ ਉਸ ਵਿੱਚੋਂ ਬੱਚਾ ਨਿਕਲ ਕੇ ਫ਼ਿਰ ਉਸ ਕੋਲ ਚਲਾ ਜਾਂਦਾ ਹੈ। ਜੋ ਉਹਦੇ ਪੰਖ ਹਨ ਉਹ ਜਿਸ ਚੀਜ਼ ਨੂੰ ਲਗਦੇ ਹਨ ਉਹ ਚੀਜ਼ ਅਨਲ ਪੰਖੀ ਕੋਲ ਚਲੀ ਜਾਂਦੀ ਹੈ।

🐦ਉਸ ਅਨਲ ਪੰਖੀ ਦੇ ਖੰਭ (ਪੰਖ) ਲੈ ਕੇ ਨਾਰਦ ਮੁਨੀ ਗੁਰੂ ਗੋਬਿੰਦ ਸਿੰਘ ਜੀ ਕੋਲ ਆਏ ਹਨ, ਤੇ ਨਾਰਦ ਮੁਨੀ ਨੇ ਗੁਰੂ ਪਾਤਸ਼ਾਹ ਨੂੰ ਇਹ ਖੰਭ ਦੇ ਕੇ ਆਖਿਆ ਪਾਤਸ਼ਾਹ ਇਹ ਖੰਭ ਤੁਸੀਂ ਆਪਣੇ ਤੀਰਾਂ ਨਾਲ ਲਗਾਓ ਜਿਸ ਨਾਲ ਤੀਰਾਂ ਦੀ ਰਫ਼ਤਾਰ ਵੱਧ ਜਾਂਦੀ ਹੈ। ਜਦੋਂ ਪਾਤਸ਼ਾਹ ਨੇ ਇਹ ਤੀਰ ਆਸਮਾਨ ਵੱਲ ਛੱਡੇ ਤੇ ਉਹ ਥੱਲੇ ਹੀ ਨਹੀਂ ਡਿੱਗੇ, ਭਾਵ ਉਹ ਹਵਾ ਵਿੱਚ ਹੀ ਰਹਿ ਗਏ।


🤣ਤੁਹਾਡੀ ਗੱਪਾਂ ਵੀ ਤੁਹਾਡੇ ਵਾਂਗ ਨਿਰਾਲੀਆਂ ਹਨ, ਕਿਉਂ ਲੁਕਾਈ ਨੂੰ ਇਹੋ ਜਿਹੀ ਗੱਪਾਂ ਸੁਣਾ ਕੇ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰ ਰਹੇ ਹੋ?

☝️ਤੁਹਾਡੀ ਪਹਿਲੀ ਗੱਪ ਹੀ ਬਿਲਕੁਲ ਗੁਰਮਤਿ ਦੇ ਉਲਟ ਹੈ ਕੀ ਨਾਰਦ ਮੁਨੀ ਸਾਧੂ ਦਾ ਭੇਖ ਧਾਰਣ ਕਰਕੇ ਆਏ। ਕੀ ਨਾਰਦ ਮੁਨੀ ਵਾਕਿਆ ਹੈ ਸੀ, ਜਾਂ ਤੁਸੀਂ ਹਿੰਦੂ ਮਿਥਿਹਾਸ ਨੂੰ ਸਿੱਖੀ ਵਿੱਚ ਜ਼ਬਰਦਸਤੀ ਘੁਸੇੜਨ ਦਾ ਠੇਕਾ ਲਿਆ ਹੋਇਆ ਹੈ?

🙏ਗੁਰਬਾਣੀ ਤਾਂ ਆਖਦੀ ਹੈ ਮਨੁੱਖ ਮਰਣ ਤੋਂ ਬਾਅਦ ਕਿੱਥੇ ਜਾ ਕੇ ਸਮਾਅ ਜਾਂਦਾ ਹੈ ਕੋਈ ਪਤਾ ਨਹੀਂ, ਫਿ਼ਰ ਤੁਸੀਂ ਇਹ ਕਿਵੇਂ ਆਖ ਸਕਦੇ ਹੋ ਨਾਰਦ ਮੁਨੀ ਮਨੁੱਖ ਦਾ ਭੇਖ ਧਾਰਣ ਕਰਕੇ ਆਇਆ, ਗੁਰਬਾਣੀ ਦਾ ਫੁਰਮਾਨ ਹੈ: ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ॥

👁️ਤੁਹਾਡੀ ਸੱਭ ਤੋਂ ਵੱਡੀ ਗੱਪ ਗੁਰੂ ਸਾਹਿਬ ਨੇ ਜਦੋਂ ਨਾਰਦ ਮੁਨੀ ਵਲੋਂ ਦਿੱਤੇ ਅਨਲ ਪੰਖੀ ਦੇ ਖੰਭਾਂ ਨੂੰ ਜਦੋਂ ਤੀਰਾਂ ਨਾਲ ਜੋੜ੍ਹ ਕੇ ਛੱਡਿਆ ਤੇ ਉਹ ਤੀਰ ਹਵਾ ਵਿੱਚ ਹੀ ਰਹਿ ਗਏ, ਭਾਵ ਥੱਲੇ ਹੀ ਨਹੀਂ ਡਿੱਗੇ।

😄ਤੁਹਾਡੀ ਇਸ ਗੱਪ 'ਤੇ ਹਾਸਾ ਆਉਂਦਾ ਹੈ ਕਿੰਨੀ ਗਿਆਨ ਵਿਹੂਣੀ ਗੱਲ ਆਖ ਰਹੇ ਹੋ 'ਲੋਹਾ' ਭਾਵ ਤੀਰ ਹਵਾ ਵਿੱਚ ਹੀ ਰਹਿ ਗਏ, ਹੈਰਾਨਗੀ ਹੁੰਦੀ ਹੈ!! ਦੁਨੀਆਂ 'ਤੇ ਕੋਈ ਵੀ ਚੀਜ਼ ਐਸੀ ਚੀਜ਼ ਹੈ ਜੋ ਉੱਤੇ ਜਾਏ ਤੇ ਥੱਲੇ ਨਾ ਡਿੱਗੇ? ਇਹ ਤਾਂ ਕੁਦਰਤੀ ਨਿਯਮਾਂ (ਗੁਰਤਵਾਕਰਸ਼ਣ Gravitation) ਦੇ ਹੀ ਖਿਲਾਫ ਹੈ।

🚫ਸ਼ੇਰ ਸਿੰਘ ਜੀ ਕਿਉਂ ਲੁਕਾਈ ਨੂੰ ਇਹੋ ਜਿਹੀ ਗੱਪਾਂ ਸੁਣਾ ਕੇ ਭਰਮਾਉਂਦੇ ਹੋ ਜੋ ਕਿ ਗੁਰਮਤਿ ਦੇ ਉਲਟ ਹਨ ਅਤੇ ਸੰਗਤ ਵਿਚ ਇਹੋ ਜਿਹੀ ਗੱਪਾਂ ਦਾ ਪ੍ਰਚਾਰ ਕਰਨ ਦੀ ਥਾਂ 'ਤੇ ਗੁਰਬਾਣੀ ਦੇ ਮਹਾਵਾਕ ਅਨੁਸਾਰ "ਝੂਠੁ ਨਾ ਬੋਲਿ ਪਾਡੇ ਸਚੁ ਕਹੀਐ" ਸੱਚ ਦਾ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰੋ ਤਾਂ ਕੀ ਸੰਗਤ ਵੀ ਸੱਚ ਦੇ ਪ੍ਰਚਾਰ ਨਾਲ ਜਾਗਰੁਕ ਹੋ ਸਕੇ। ਪਰ ਤੁਹਾਡੇ ਵਰਗਿਆਂ ਤੋਂ ਇਹ ਵੀ ਨਹੀਂ ਹੋਣਾ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top