Share on Facebook

Main News Page

ਗੁਰੂ ਦੀ ਆੜ ਨਹੀਂ, ਅਗਵਾਈ ਲਵੋ
-: ਆਤਮਜੀਤ ਸਿੰਘ, ਕਾਨਪੁਰ
26.02.2023
#KhalsaNews #atamjitSingh #Kanpur #SGGS #Agvayi

 

ਬੀਤੇ ਦਿਨੀ ਪੰਜ਼ਾਬ ਵਿੱਚ ਜੋ ਹੋਇਆ ਅਤੇ ਜੋ ਤਸਵੀਰਾਂ ਵਾਇਰਲ ਹੋ ਰਹੀਆਂ ਹਨ ੳਹਨਾਂ ਨੂੰ ਵੇਖ ਕੇ ਇਹ ਹੀ ਜਾਪਦਾ ਹੈ, ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਗਵਾਈ ਨੂੰ ਬਹੁਤ ਛੋਟੇ ਅਰਥਾਂ ਤਕ ਸੀਮਿਤ ਕਰ ਦਿੱਤਾ ਹੈ।

ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦਾ ਮਤਲਬ ਇਹ ਨਹੀਂ, ਕਿ ਅਸੀਂ ਥਾਂ ਥਾਂ 'ਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗੇ ਲੈ ਲੈ ਕੇ ਫਿ਼ਰਦੇ ਰਹੀਏ, ਇਵੇਂ ਤਾਂ ਹਰ ਜਣਾ ਖਣਾ ਇੰਝ ਕਰਦਾ ਫਿ਼ਰੇਗਾ ਅਤੇ ਕੋਈ ਅਪਰਾਧ ਕਰਨ ਵਾਲਾ ਵੀ ਇੰਝ ਕਰਦਾ ਫਿ਼ਰੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਅਸਲ ਅਰਥ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਸਿਖਿਆ ਅਨੁਸਾਰ ਚਲਣਾ ਤੇ ਇਹ ਗੁਣ ਸਾਡੇ ਵਿੱਚ ਹੈ ਨਹੀਂ, ਅਸੀਂ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੱਥਾ ਟੇਕਣ ਤਕ ਅਤੇ ਅਗਵਾਈ ਲਈ ਅੱਗੇ ਅੱਗੇ ਲਈ ਫਿ਼ਰਦੇ ਹਾਂ।

ਜਿਥੇ ਰਹੀ ਅਗਵਾਈ ਦੀ ਗੱਲ ਤੇ ਹਰ ਸਿੱਖ ਜਦੋਂ ਵੀ ਉਹ ਘਰੋ ਨਿਕਲਦਾ ਹੈ ਤੇ ਗੁਰੂ ਸਾਹਿਬ ਅੱਗੇ ਅਰਦਾਸ ਕਰਕੇ ਗੁਰੂ ਸਾਹਿਬ ਜੀ ਦੀ ਅਗਵਾਈ ਲੈ ਕੇ ਹੀ ਚਲਦਾ ਹੈ।

ਅਤੇ ਜਿਸ ਸਿੱਖ ਦੇ ਹਿਰਦੇ ਅੰਦਰ ਸ੍ਰੀ ਗੁਰੂ ਸਾਹਿਬ ਜੀ ਦੀ ਗੁਰਬਾਣੀ ਦਾ ਸਿਧਾਂਤ ਮੌਜ਼ੂਦ ਹੈ ਉਹ ਹਰ ਵਕਤ ਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਦੇ ਹੇਠ ਚਲ ਰਿਹਾ ਹੈ।

ਕਹਿਣ ਨੂੰ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਨੂੰ ਅੱਗੇ ਕਰਕੇ ਅਗਵਾਈ ਦਾ ਹਵਾਲਾ ਦੇ ਰਹੇ ਹਾਂ, ਪਰ ਗਾਹਲ਼ਾਂ ਕੱਢਣ ਨੂੰ ਅਸੀਂ ਸ਼ੇਰ, ਉਪਾਧੀਆਂ ਵੰਡਣ ਨੂੰ ਅਸੀਂ ਸ਼ੇਰ, ਫਿ਼ਰ ਕਾਹਦੀ ਅਗਵਾਈ ?

ਭਲਿਓ ਆਪਣੇ ਨਿਜੀ ਮੁਫਾਦਾਂ ਲਈ ਗੁਰੂ ਗ੍ਰੰਥ ਸਾਹਿਬ ਜੀ ਦੇ ਅਗਵਾਈ ਦੇ ਅਰਥਾਂ ਨੂੰ ਛੋਟਾਂ ਨਾ ਕਰੋ।

ਗੁਰੂ ਰਾਖਾ।

ਨੋਟ : ਇਸ ਪੋਸਟ ਰਾਹੀਂ ਬਹੁਤਿਆ ਨੂੰ ਤਕਲੀਫ਼ ਹੋਣੀ ਹੈ, ਸੋ ਇੰਨਾ ਹੀ ਕਹਿਣਾ ਚਾਹੁੰਦਾ ਹੈ ....
"ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹੁ"


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top