Share on Facebook

Main News Page

ਚੱਲੋ ਬਚਿੱਤਰੀਓ, ਮਹਾਂਸ਼ਿਵਰਾਤਰੀ ਮਨਾਓ ਹੁਣ
-: ਆਤਮਜੀਤ ਸਿੰਘ, ਕਾਨਪੁਰ
17.02.2023
#KhalsaNews #MahaShivratri #KalgidharSatsangMandal #Mamtani #DasamGranth #Mahakaal #Shiv

ਨਾਗਪੁਰ: "ਜਰੀਪਟਕਾ ਸਥਿਤ ਸ਼੍ਰੀ ਕਲਗੀਧਰ ਸਤਿਸੰਗ ਮੰਡਲ ਵੱਲੋਂ 18 ਫਰਵਰੀ 2023 ਨੂੰ ਮਹਾਸ਼ਿਵਰਾਤਰੀ ਮਨਾਇਆ ਜਾਵੇਗਾ। ਸਮਾਗਮ ਦਾ ਆਰੰਭ ਸਵੇਤੇ 6 ਵਜੇ ਜਪੁਜੀ ਸਾਹਿਬ ਅਤੇ ਸੁਖਮਨੀ ਸਾਹਿਬ ਦੇ ਸੰਗਤੀ ਪਾਠ ਨਾਲ ਹੋਵੇਗਾ। ਉਪਰਾਂਤ ਗੁਰੂ ਗੋਬਿੰਦ ਸਿੰਘ ਦੁਆਰਾ ਰਚਿਤ ਸ਼੍ਰੀ ਦਸਮ ਗ੍ਰੰਥ 'ਚ ਵਰਣਿਤ ਸ਼੍ਰੀ ਸ਼ਿਵ ਅਵਤਾਰ ਦੇ ਜੀਵਨ ਚਰਿਤ੍ਰ ਉਤੇ ਸ਼੍ਰੀਮਾਨ ਮਾਦਵਦਾਸ ਮਮਤਾਨੀ ਵਕੀਲ ਸਾਹਿਬ ਪ੍ਰਵਚਨ ਕਰਣਗੇ। ਸਮਾਗਮ ਦੀ ਸਮਾਪਤੀ ਉਤੇ ਆਰਤੀ, ਗਿਆਰਾਂ ਗੁਰੂਆਂ ਅਤੇ ਸ੍ਰੀ ਦਸਮ ਗ੍ਰੰਥ 'ਚ ਵਰਣਨ ਕੀਤੀ ਆਦਿ ਸ਼ਕਤੀ ਭਵਾਨੀ ਦੀ ਉਸਤਤ, ਅਰਦਾਸ ਅਤੇ ਪ੍ਰਸ਼ਾਦ ਵਰਤਾਇਆ ਜਾਵੇਗਾ।"

ਲਵੋ ਜੀ ਬਚਿੱਤਰੀਓ ਧੂਮਧਾਮ ਨਾਲ ਜਾਇਓ ਅਤੇ ਆਪਣੇ ਮਹਾਂਕਾਲ ਸ਼ਿਵ ਦੀ ਪੂਜਾ ਕਰਿਓ।
-----------------------
ਲਓ ਭਈ ਹੋਰ ਕਹੋ ਅਖੌਤੀ ਦਸਮ ਗ੍ਰੰਥ ਗੁਰੂ ਦੀ ਰਚਨਾ ਹੈ, ਅਸੀਂ ਤਾਂ ਸੰਘ ਪਾੜ੍ਹ ਪਾੜ੍ਹ ਥੱਕ ਗਏ ਅਖੌਤੀ ਦਸਮ ਗ੍ਰੰਥ ਦਾ ਮਹਾਕਾਲ ਸਰੀਰਧਾਰੀ ਦੇਵਤਾ ਹੈ ਪਰ ਤੁਸੀਂ ਇਕ 'ਨਾ ਮੰਨੀ।
ਹੁਣ ਵੇਖ ਲਓ 'ਕਲਗੀਧਰ ਸਤਸੰਗ ਸਭਾ' ਨਾਗਪੁਰ ਵਲੋਂ ਮਹਾਕਾਲ ਪਰਵ ਵੀ ਮਨਾਇਆ ਜਾ ਰਿਹਾ ਹੈ, ਹੁਣ ਕੀ ਆਖੋਗੇ ਇੰਨਾਂ ਨੂੰ ????
ਇਸ ਮਹਾਕਾਲ ਨਾਲ ਸਿੱਖਾਂ ਦਾ ਕੋਈ ਸਬੰਧ ਨਹੀਂ, ਸਿੱਖ ਅਕਾਲ ਦਾ ਪੁਜਾਰੀ ਹੈ 'ਨਾ ਕੀ ਕਿਸੀ ਮਹਾਕਾਲ ਸਰੀਰਧਾਰੀ ਦੇਵਤੇ ਦਾ।
ਅਤੇ ਅਖੌਤੀ ਦਸਮ ਗ੍ਰੰਥ ਗੁਰੂ ਦੀ ਰਚਨਾ ਨਹੀਂ, ਕਿਸੇ ਰਾਮ ਸਯਾਮ ਦੀ ਰਚਨਾ ਹੈ ਜੋ ਮਹਾਕਾਲ ਦਾ ਬਹੁਤ ਵੱਡਾ ਭਗਤ ਹੈ ਜੋ ਥਾਂ ਥਾਂ ਤੇ ਉਸਨੂੰ ਅਰਾਧਣ ਤੇ ਬੇਨਤੀਆਂ ਕਰਨ ਦੀ ਗੱਲ ਕਰਦਾ ਹੈ।
ਭਲਿਓ ਅੱਜੇ ਵੀ ਵੇਲਾ 'ਨਾ ਮੈਂ ਮੈਨੂੰ ਦੀ ਰੱਟ' ਛੱਡ ਕੇ ਮੁੜ੍ਹ ਆਓ ਸਿਰਫ਼ ਤੇ ਸਿਰਫ਼ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਗੋਦ ਵਿਚ ਨਹੀਂ ਤੇ ਇੰਨਾ ਨੇ ਤੁਹਾਨੰ ਹਿੰਦੂ ਸਾਬਤ ਕਰਨ ਵਿਚ ਕੋਈ ਕਸਰ ਨਹੀਂ ਛੱਡਣੀ, ਵੇਲੇ ਨੂੰ ਸੰਭਾਲੋ।
ਜੋ ਜਾਗੇ ਸੇ ਉਬਰੇ ਸੂਤੇ ਗਏ ਮੁਹਾਇ॥
ਗੁਰੂ ਰਾਖਾ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top