Share on Facebook

Main News Page

ਸਿੱਖੋ! ਤੁਸੀਂ ਫੈਸਲਾ ਕਰਨਾ ਹੈ ਕਿ ਤੁਸੀਂ "ਅਸਿਧੁਜ" ਦੀ ਸਰਣੀ ਪੈਣਾ ਹੈ ਜਾਂ ਫਿਰ ਅਕਾਲ ਪੁਰਖ ਦੀ ?
-: ਆਤਮਜੀਤ ਸਿੰਘ ਕਾਨਪੁਰ
06.02.2023
#KhalsaNews #AtamjitSingh #InderjitSIngh #Kanpur #DSGMC #Chaupayi #Katha #ParamjitSingh #AnandpurSahib

ਅੱਜ ਭਾਈ ਪਰਮਜੀਤ ਸਿੰਘ ਜੀ ਦੀ 'ਬੇਨਤੀ ਚੌਪਈ' ਦੀ ਕਥਾ ਦਾ ਅੰਤਮ ਦਿਨ ਸੀ ਅੱਜ ਵੀ ਭਾਈ ਜੀ ਨੇ ਬੇਨਤੀ ਚੌਪਈ ਵਾਰੇ ਸੱਚ ਨਾ ਬਿਆਨ ਕਰਕੇ ਗੁੰਮਰਾਹ ਹੀ ਕੀਤਾ ਅਤੇ ਬੇਨਤੀ ਚੌਪਈ ਦੀ ਇਸ ਪੰਕਤੀ ਦੇ 'ਸਿਖ ਉਬਾਰਿ ਅਸਿਖ ਸੰਘਰੋ' ਅਰਥ ਇਉਂ ਕੀਤੇ ਜਿਹੜੇ ਸਿੱਖ ਤੁਹਾਨੂੰ ਮੰਨਣ ਵਾਲੇ ਨੇ ਤੁਹਾਡੀ ਸਿਖਿਆ 'ਤੇ ਚੱਲਣ ਵਾਲੇ ਨੇ, ਜਿਹੜੇ ਤੁਹਾਨੂੰ ਮੰਨਣ ਵਾਲੇ ਨੇ ਉਹਨਾਂ ਨੂੰ ਬਚਾ ਲਓ, ਅਸਿਖ ਉਹ ਹਨ ਜਿਹੜੇ ਸਿਖਾਂ ਨੂੰ ਧਰਮ ਦੇ ਰਾਹ 'ਤੇ ਤੁਰਨ ਵਲਿਆਂ ਦੇ ਰਾਹ ਵਿਚ ਰੋੜੇ ਅਟਾਕਾਉਂਦੇ ਨੇ, ਜਿੰਨਾਂ ਨੇ ਸਿੱਖੀ ਵਿਚਾਰ ਦਾ ਨੁਕਸਾਨ ਕੀਤਾ ਉਹ ਅਸਿਖ ਹਨ ਤੇ ਅਸਿਖਾਂ ਨੂੰ ਨਸ਼ਟ ਕਰ ਦਿਓ ।

ਭਾਈ ਜੀ ਪਹਿਲੀ ਗੱਲ 'ਸਿਖ ਦਾ ਵਿਪਰੀਤ ਅਸਿਖ' ਨਹੀਂ ਹੋ ਸਕਦਾ ਜਿਵੇਂ 'ਗੁਰਮੁਖ ਦਾ ਅਗੁਰਮੁਖ' ਮੁਸਲਮਾਨ ਦਾ ਅਮੁਸਲਮਾਨ ਨਹੀਂ ਹੁੰਦਾ, ਤੇ ਗੁਰਬਾਣੀ ਵਿਚ ਇਹੋ ਜਿਹੇ ਸ਼ਬਦ ਨਹੀਂ ਮਿਲਦੇ, ਅਤੇ ਗੁਰੂ ਸਾਹਿਬ ਕਦੇ ਇਹ ਬਚਨ ਕਹਿ ਹੀ ਨਹੀਂ ਸਕਦੇ "ਸਿਖ ਉਬਾਰਿ ਅਸਿਖ ਸੰਘਰੋ" ਭਾਵ ਸਿੱਖਾਂ ਨੂੰ ਬਚਾਓ ਤੇ ਅਸਿੱਖਾਂ ਨੂੰ ਨਸ਼ਟ ਕਰੋ ਜੋ ਕੀ ਗੁਰਬਾਣੀ ਸਿਧਾਂਤ ਦੇ ਉਲਟ ਹੈ, ਗੁਰਬਾਣੀ ਫੁਰਮਾਨ ਹੈ...

ਸਭ ਮਹਿ ਜੋਤਿ ਜੋਤਿ ਹੈ ਸੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ ੧੩)

ਅਤੇ ਦਸਮ ਪਾਤਸ਼ਾਹ ਨੇ ਭਾਈ ਘਨ੍ਹਈਆ ਜੀ ਰਾਹੀਂ ਵੀ ਜੰਗ ਦੇ ਮੈਦਾਨ ਵਿਚ ਵੀ ਇਹ ਹੀ ਸਿਖਿਆ ਦਿੱਤੀ, ਜੇ ਅਸਿੱਖਾਂ ਨੂੰ ਨਸ਼ਟ ਕਰਨਾ ਹੁੰਦਾ ਤੇ ਭਾਈ ਘਨ੍ਹਈਆ ਜੀ ਜੰਗ ਦੇ ਮੈਦਾਨ ਵਿੱਚ ਪਾਣੀ ਤੇ ਮਰਹਮ ਪੱਟੀ ਨਹੀਂ ਕਰਦੇ ।

ਭਾਈ ਜੀ ਇਹ ਕਥਨ ਕਿਸੇ ਰਾਮ ਸਯਾਮ ਦੇ ਤੇ ਹੋ ਸਕਦੇ ਹਨ, ਗੁਰੂ ਦਸਮ ਪਾਤਸ਼ਾਹ ਦੇ ਨਹੀਂ ।

ਅਤੇ ਭਾਈ ਜੀ ਨੇ 'ਅਸਿਧੁਜ' ਦੇ ਅਰਥ ਇਉਂ ਕੀਤੇ ਅਸਿਧੁਜ ਜਿਹੜਾ ਅਕਾਲ ਪੁਰਖ ਹੈ ਉਸਦੇ ਹੱਥ ਵਿਚ ਇਕ ਝੰਡਾ ਹੈ, ਤਲਵਾਰ ਦੇ ਨਿਸ਼ਾਨ ਵਾਲ਼ਾ ਝੰਡਾ, ਉਹ ਕ੍ਰਿਪਾਨਧਾਰੀ ਸ਼ਕਤੀ ਹੈ ।

ਆਓ ਭਾਈ ਜੀ ਹੁਣ ਵੇਖਦੇ ਹਾਂ 'ਬੇਨਤੀ ਚੌਪਈ' ਦਾ ਅਸਿਧੁਜ ਕੌਣ ਹੈ ? ਤੇ ਸ਼ਬਦ ਗੁਰੂ ਅਨੁਸਾਰ ਗੁਰੂ ਪਾਤਿਸ਼ਾਹ ਕੋਲ਼ ਕਿਹੜਾ ਝੰਡਾ ਸੀ ? ਆਓ ਦੇਖਦੇ ਹਾਂ ਕਿ ਇਹ ਤਲਵਾਰ ਵਾਲ਼ਾ ਝੰਡਾ ਸੀ ਜਾਂ ਧਰਮ ? ਸ਼ਬਦ ਗੁਰੂ ਜੀ ਝੰਡੇ ਵਾਰੇ ਅਗਵਾਈ ਕਰਦੇ ਹਨ ਕਿ ਗੁਰੂ ਜੀ ਕੋਲ਼ ਧਰਮ ਦਾ ਝੰਡਾ ਸੀ ..

ਫੁਨਿ ਧ੍ਰੰਮ ਧੁਜਾ ਫਹਰੰਤਿ ਸਦਾ ਅਘ ਪੁੰਜ ਤਰੰਗ ਨਿਵਾਰਨ ਕਉ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ 1404)

ਅਰਥ: ਜਿਸ ਸਮਰੱਥ ਗੁਰੂ ਦਾ ਧਰਮ ਦਾ ਝੰਡਾ ਸਦਾ ਝੁੱਲ ਰਿਹਾ ਹੈ, ਮੈਂ ਉਸ ਦੀ ਸਰਨ ਲਈ ਹੈ ਤਾਂ ਜੁ ਪਾਪਾਂ ਦੇ ਪੁੰਜ ਤੇ ਫ਼ੁਰਨੇ (ਆਪਣੇ ਅੰਦਰੋਂ) ਦੂਰ ਕਰ ਸਕਾਂ ।

ਆਓ ਹੁਣ ਇਹ ਜਾਣਨ ਦਾ ਜਤਨ ਕਰਦੇ ਹਾਂ ਇਹ ਅਸਿਧੁਜ ਕੌਣ ਹੈ? ਜਿਸ ਦੀ ਸਰਨ ਵਿਚ ਨਿਤ ਸਿੱਖ ਪੈ ਰਿਹਾ ਹੈ ..

ਜੇ ਅਸਿਧੁਜ ਤਵ ਸ਼ਰਨੀ ਪਰੇ ॥ ਤਿਨ ਕੇ ਦੁਸ਼ਟ ਦੁਖਿਤ ਹ੍ਵੈ ਮਰੇ ॥ ਪੁਰਖ ਜਵਨ ਪਗੁ ਪਰੇ ਤਿਹਾਰੇ ॥ ਤਿਨ ਕੇ ਤੁਮ ਸੰਕਟ ਸਭ ਟਾਰੇ ॥੩੯੭॥

ਇਹ ਅਸਿਧੁਜ ਕੋਈ ਰੱਬ ਜਾਂ ਅਕਾਲ ਪੁਰਖ ਨਹੀਂ, ਜਿਸ ਦੀ ਸਰਨੀ ਤੁਸੀਂ ਪੈ ਰਹੇ ਹੋ, ਇਹ ਅਸਿਧੁਜ ਤਾਂ ਗੁੱਸੇ ਨਾਲ ਭਰਿਆ ਹੋਇਆ ਹੈ ਅਤੇ ਮਹਿਸ਼ਧੁਜ, ਗਿਧਧੁਜ, ਉਲੂਕੇਤ ਨਾਲ ਲੜ ਰਿਹਾ ਹੈ ਨਾਲ ਹੀ ਹੁਅੰ ਸ਼ਬਦ ਬੋਲ ਬਿਮਾਰੀਆਂ ਪੈਦਾ ਕਰ ਰਿਹਾ ਹੈ ਸੀਤ ਰੋਗ, ਉਸਨ ਤਾਪ, ਛਈ ਰੋਗ, ਸੰਨਿ-ਪਾਤ ਰੋਗ, ਵੇਖੋ ਇਸ ਚਰਿਤ੍ਰ ਦੀ ਪਉੜੀ ਨੰ. ੨੩੦, ੨੩੧, ੨੩੨, ੨੩੩ ਅਤੇ ੨੩੪...

ਅਸਿਧੁਜ ਕੋਪ ਅਧਿਕ ਕਹ ਕਰਾ । ਸੈਨ ਦਾਨਵਨ ਕੋ ਰਨ ਹਰਾ । ਭਾਤਿ ਭਾਤਿ ਤਨ ਸਸਤ੍ਰ ਪ੍ਰਹਾਰੇ । ਤਿਲ ਤਿਲ ਪਾਇ ਸੁਭਟ ਕਟਿ ਡਾਰੇ ।੨੩੦। ਇਹ ਬਿਧਿ ਹਨੀ ਸੈਨ ਅਸਿਧੁਜ ਜਬ । ਕਾਪਤ ਭਯੋ ਅਸੁਰ ਜਿਯ ਮੋ ਤਬ । ਅਮਿਤ ਅਸੁਰ ਰਨ ਔਰ ਪ੍ਰਕਾਸੇ । ਤਿਨ ਕੋ ਕਹਤ ਨਾਮ ਬਿਨੁ ਸਾਸੇ ।੨੩੧। ਗੀਧ ਧੁਜਾ ਕਾਕ ਧੁਜ ਰਾਛਸ । ਉਲੂ ਕੇਤੁ ਬੀਯੋ ਬਡ ਰਾਛਸ । ਅਸਿਧੁਜ ਕੇ ਰਨ ਸਮੁਹਿ ਸਿਧਾਏ । ਮਾਰਿ ਮਾਰਿ ਚਹੂੰ ਓਰ ਉਘਾਏ ।੨੩੨। ਬਿਸਿਖਨ ਬ੍ਰਿਸਟਿ ਕਰੀ ਕੋਪਹਿ ਕਰਿ । ਜਲਧਰ ਐਸ ਬਡੇ ਭੂਧਰ ਪਰ । ਸਸਤ੍ਰ ਅਸਤ੍ਰ ਕਰਿ ਕੋਪ ਪ੍ਰਹਾਰੇ । ਚਟਪਟ ਸੁਭਟ ਬਿਕਟਿ ਕਟਿ ਡਾਰੈ ।੨੩੩। ਹੁਅੰ ਸਬਦ ਅਸਿਧੁਜਹਿ ਉਚਾਰਾ । ਤਿਹ ਤੇ ਆਧਿ ਬ੍ਯਾਧਿ ਬਪੁ ਧਾਰਾ । ਸੀਤ ਜ੍ਵਰ ਅਰ ਉਸਨ ਤਾਪ ਭਨੇ । ਛਈ ਰੋਗ ਅਰੁ ਸੰਨ੍ਯਪਾਤ ਗਨ ।੨੩੪।

ਅਗਲੀ ਪਉੜੀਆਂ ਵਿੱਚ ਵੀ ਇਹ ਅਸਿਧੁਜ ਦੈਤਾਂ ਨਾਲ ਲੜ ਰਿਹਾ ਹੈ ਅਤੇ ਰੋਗ ਪੈਦਾ ਕਰ ਰਿਹਾ ਹੈ।

ਹੁਣ ਫੈਸਲਾ ਤੁਹਾਡੇ ਹੱਥ ਹੈ ਭਾਈ ਜੀ ਤੁਸੀਂ ਸਿੱਖਾਂ ਨੂੰ ਕਿਸ ਦੀ ਸਰਨ ਵਿਚ ਪਾਉਣਾ ਹੈ ਇਸ ਅਸਿਧੁਜ ਦੀ ਜੋ ਗੁੱਸਾ ਕਰਨ ਵਾਲਾ ਤੇ ਰੋਗ ਪੈਦਾ ਕਰਣ ਵਾਲਾ ਹੈ, ਜਾਂ ਫਿਰ ਅਕਾਲ ਪੁਰਖ ਦੀ ਜਿਸ ਦੀ ਸਰਨ ਵਿਚ ਪਾਉਣਾ ਹੈ ਜਿਸਦੀ ਸਰਨ ਵਿਚ ਸਦਾ ਅੰਨਦੁ ਹੈ, ਗੁਰਬਾਣੀ ਫੁਰਮਾਨ ਹੈ ..

ਏਕੁ ਅਰਾਧਹੁ ਸਾਚਾ ਸੋਇ ॥ ਜਾ ਕੀ ਸਰਨਿ ਸਦਾ ਸੁਖੁ ਹੋਇ ॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ)

ਅਤੇ ਦਿੱਲੀ ਕਮੇਟੀ ਨੂੰ 'ਬੇਨਤੀ ਚੌਪਈ' ਦੀ ਕਥਾ ਆਰੰਭ ਕਰਨ ਤੋਂ ਪਹਿਲਾਂ ਬੇਨਤੀ ਕੀਤੀ ਸੀ ਕੀ ਕਥਿਤ ਦਸਮ ਗ੍ਰੰਥ ਦੇ ਜਿਸ ਚਰਿਤ੍ਰ ਤੋਂ ਇਹ ਬੇਨਤੀ ਚੌਪਈ ਲਈ ਗਈ ਉਸਦੀ ਪੂਰੀ ਕਥਾ ਕਰਾਓ, ਪਰ ਦਿੱਲੀ ਕਮੇਟੀ ਘੂਕ ਸੁੱਤੀ ਰਹੀ ਅਤੇ ਭਾਈ ਪਰਮਜੀਤ ਸਿੰਘ ਜੀ ਨੇ ਵੀ ਇਸ ਬੇਨਤੀ ਚੌਪਈ ਦੀ ਅੱਧੀ ਅਧੂਰੀ ਵਿਚਕਾਰੋ ਕਥਾ ਕਰਕੇ ਸੰਗਤ ਨੂੰ ਸਿਰਫ਼ ਗੁੰਮਰਾਹ ਹੀ ਕੀਤਾ।

ਭਲਿਓ! ਜੇ ਇਸ 'ਬੇਨਤੀ ਚੌਪਈ' ਬਾਬਤ ਜਾਣਨਾ ਚਾਹੰਦੇ ਹੋ ਤੇ ਇਸ ਚਰਿਤ੍ਰ ਦੇ ਪੂਰੇ ੪੦੫ ਬੰਦ ਪੂਰੇ ਪੜ੍ਹੋ, ਜਿਥੋਂ ਸਪਸ਼ਟ ਹੋ ਜਾਵੇਗਾ ਇਹ ਬੇਨਤੀ ਕਿਸੇ ਅੱਗੇ ਹੈ। ਭਲਿਓ! ਕਿਸੇ ਵੀ ਪਾਠ (ਚੈਪਟਰ) ਨੂੰ ਸਮਝਣ ਲਈ ਪੂਰਾ ਪਾਠ ਪੜ੍ਹਿਆ ਜਾਂਦਾ ਨਾ ਕੀ ਵਿਚਕਾਰੋ ਪੜ੍ਹ ਕੇ ਉਸਦਾ ਹਲ ਕੱਢਿਆ ਜਾਂਦਾ ਹੈ ਸੋ ਇਸ ਚਰਿਤ੍ਰ ਦੇ ਪੂਰੇ ਬੰਦ ਪੜ੍ਹ ਕੇ ਆਪ ਫੈਸਲਾ ਕਰੋ, ਅਤੇ ਇਹੋ ਜਿਹੇ ਭਾਈਆਂ ਤੋਂ ਕਮੇਟੀਆਂ ਤੋਂ ਸੁਚੇਤ ਹੋਵੋ ਜੋ ਅੱਧੀ ਅਧੂਰੀ ਵਿਚਕਾਰੋ ਕਥਾ ਕਰਕੇ ਗੁੰਮਰਾਹ ਕਰਦੇ ਹਨ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top