Share on Facebook

Main News Page

ਭਾਈ ਪਰਮਜੀਤ ਸਿੰਘ ਜੀ, ਆਪਣੇ ਗਿਰਿਵਾਨ ਵਿੱਚ ਝਾਤ ਮਾਰ ਕੇ ਵੇਖੋ ਤੇ ਸੋਚੋ ਕਿ "ਕੀ ਇਹ 'ਬੇਨਤੀ ਚੌਪਈ' ਗੁਰੂ ਕ੍ਰਿਤ ਹੋ ਸਕਦੀ ਹੈ" ??
-: ਆਂਤਮਜੀਤ ਸਿੰਘ ਕਾਨਪੁਰ
05.02.2023
#KhalsaNews #AtamjitSingh #InderjitSIngh #Kanpur #DSGMC #Chaupayi #Katha #ParamjitSingh #AnandpurSahib

ਅੱਜ ਭਾਈ ਜੀ ਨੇ 'ਬੇਨਤੀ ਚੌਪਈ' ਦੀ ਕਥਾ ਕਰਦਿਆਂ ਇਸ ਪੰਕਤੀ ਦੇ "ਮਹਾਂਦੇਵ ਕੌ ਕਹਤ ਸਦਾ ਸ਼ਿਵ ॥ ਨਿਰੰਕਾਰ ਕਾ ਚੀਨਤ ਨਹਿ ਭਿਵ ॥" ਅਰਥ ਇਉਂ ਕੀਤੇ...

"ਜੋ ਮਹਾਦੇਵ ਹੈ ਉਹ ਇੱਕ ਦੇਵਤਾ ਹੈ, ਤੇ ਸ਼ਿਵ ਜੋ ਹੈ ਉਹ ਰੱਬ ਹੈ ਤੇ ਇਹਨਾਂ ਨੇ ਇਸ ਮਹਾਦੇਵ ਦਾ ਨਾਂ ਸ਼ਿਵ ਰੱਖ ਲਿਆਂ, ਸ਼ਿਵ ਨਾਮ ਰੱਬ ਦਾ ਹੈ, ਸ਼ਿਵ ਤੇ ਭਿਵ ਨੂੰ ਮਿਲਾਉਣ ਲਈ ਉਸਨੂੰ ਭਿਵ ਬਣਾ ਦਿੱਤਾ ਵੈਸੇ ਨਾਮ ਹੈ ਭੇਵ, ਉਹ ਉਸ ਵਾਹਿਗੁਰੂ ਨਿਰੰਕਾਰ ਦੇ ਭੇਦ ਨੂੰ ਨਹੀਂ ਜਾਣਦੇ ਤੇ ਮਹਾਦੇਵ ਨੂੰ ਸ਼ਿਵ ਕਹਿ ਕੇ ਪੁਕਾਰਦੇ ਨੇ।"

ਭਾਈ ਜੀ ਕਿੰਨਾ ਗੁੰਮਰਾਹ ਕਰੋਗੇ ਤੇ ਝੂਠ ਬੋਲੋਗੇ? ਭਾਈ ਜੀ ਇਥੇ ਵੀ ਲਿਖਾਰੀ ਨੇ ਮਹਾਂਕਾਲ਼ ਨੂੰ ਨਿਰੰਕਾਰ ਦਾ ਦਰਜਾ ਦਿੱਤਾ ਹੋਇਆ ਹੈ, ਭਾਵੇਂ ਗੁਰਮਤਿ ਇਸ ਨੂੰ ਨਹੀਂ ਮੰਨਦੀ, ਇਥੇ ਲਿਖਾਰੀ ਕਹਿੰਦਾ ਹੈ ਕਿ ਮੂਰਖ ਲੋਕ ਮਹਾਂਕਾਲ਼ ਦੇਵਤੇ ਨੂੰ ਪੱਥਰ ਦੀ ਮੂਰਤੀ ਹੀ ਸਮਝੀ ਬੈਠੇ ਹਨ, ਪਰ ਇਹ ਨਿਰੀ ਗੱਪ ਹੈ ਕਿਉਂਕਿ ਮਹਾਂਕਾਲ਼ ਦੇਵਤੇ ਦਾ ਮੰਦਰ ਉਜੈਨ ਵਿੱਚ ਹੈ ਅਤੇ ਮੂਰਤੀ ਵੀ ਹੈ।

ਲਿਖਾਰੀ ਵਾਸਤੇ ਮਹਾਕਾਲ਼ ਦੇਵਤਾ ਹੀ ਨਿਰੰਕਾਰ ਹੈ, ਪਰ ਸਿੱਖ ਲਈ ਸਾਰਾ ਸੰਸਾਰ ਹੀ ਨਿਰੰਕਾਰ ਦੀ ਰਚਨਾ ਹੈ, ਮਹਾਂਕਾਲ਼ ਦੇਵਤੇ ਦੀ ਨਹੀਂ, ਮਹਾਂਕਾਲ਼ ਨੇ ਨਿਰੰਕਾਰ ਨੂੰ ਨਹੀਂ ਬਣਾਇਆ ਸਗੋਂ ਨਿਰੰਕਾਰ ਪ੍ਰਭੂ ਨੇ ਹੀ ਮਹਾਂਕਾਲ਼ ਦੇਵਤੇ ਨੂੰ ਬਣਾਇਆ ਹੈ, ਚੌਪਈ ਵਿੱਚਲੇ ਮਹਾਂਕਾਲ਼ ਦੇਵਤੇ ਦੀ ਆਂਪੂੰ ਬਣੇ ਨਿਰੰਕਾਰ ਵਾਰੇ ਗੁਰਬਾਣੀ ਇਉ ਬਿਆਂਨ ਕਰਦੀ ਹੈ ....

ਸੰਕਰਾ ਨਹੀ ਜਾਨਹਿ ਭੇਵ ॥ ਖੋਜਤ ਹਾਰੇ ਦੇਵ ॥ ਦੇਵੀਆਂ ਨਹੀ ਜਾਨੈ ਮਰਮ ॥ ਸਭ ਊਪਰਿ ਅਲਖ ਪਾਰਬ੍ਰਹਮ ॥2॥ (ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅੰਕ 894)

ਭਾਈ ਜੀ ਆਪਣੇ ਮੰਨ ਦਾ ਭਰਮ ਦੂਰ ਕਰ ਲਵੋ।

ਅਤੇ ਭਾਈ ਜੀ ਅੱਜ 'ਬੇਨਤੀ ਚੌਪਈ' ਦੀ ਕਥਾ ਅਰੰਭ ਕਰਨ ਤੋਂ ਪਹਿਲਾਂ ਜੋ ਬੋਲ ਆਪ ਜੀ ਨੇ ਗੁਰਬਾਣੀ ਦੇ ਬੋਲੇ ਸਨ ਉਹ ਬਹੁਤ ਪਿਆਰੇ ਸਨ ਤੇ ਅਨਮੋਲ ਸਨ ..

ਫਰੀਦਾ ਜੇ ਤੂ ਅਕਲਿ ਲਤੀਫੁ ਕਾਲੇ ਲਿਖੁ ਨ ਲੇਖ ॥ ਆਂਪਨੜੇ ਗਿਰੀਵਾਨ ਮਹਿ ਸਿਰੁ ਨੀਵਾਂ ਕਰਿ ਦੇਖੁ ॥

ਕਾਸ਼ ਤੁਸੀਂ ਇੰਨਾ ਬੋਲਾਂ ਨੂੰ ਸਮਝ ਕੇ ਆਪਣੇ ਗਿਰਿਵਾਨ ਵਿੱਚ ਝਾਤ ਮਾਰ ਕੇ ਵੇਖੋ ਕੀ ਇਹ 'ਬੇਨਤੀ ਚੌਪਈ' ਗੁਰੂ ਕ੍ਰਿਤ ਹੋ ਸਕਦੀ ਹੈ ?? ਜੋ ਕੀ ਇਹ ਬੇਨਤੀ ਇੱਕ ਮਹਾਕਾਲ ਵਰਗੇ ਦੇਵਤੇ ਅੱਗੇ ਕੀਤੀ ਗਈ ਹੈ, ਭਾਈ ਜੀ ਭਰਮਾਉਣਾ ਛੱਡੋ ਤੇ ਸੱਚ ਬਿਆਨ ਕਰੋ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top