Share on Facebook

Main News Page

ਬੇਨਤੀ ਚੌਪਈ ਦੀ ਪੰਕਤੀ "ਨਿਰੰਕਾਰ ਨ੍ਰਿਬਿਕਾਰ ਨਿਰਲੰਭ" ਮਾਲਕ ਪ੍ਰਭੂ ਜਾਂ ਅਕਾਲ ਲਈ ਨਹੀਂ, ਸਗੋਂ ਇਹ ਮਹਾਕਾਲ ਲਈ ਵਰਤੀ ਗਈ ਹੈ
-: ਆਤਮਜੀਤ ਸਿੰਘ ਕਾਨਪੁਰ
04.02.2023
#KhalsaNews #AtamjitSingh #InderjitSIngh #Kanpur #DSGMC #Chaupayi #Katha #ParamjitSingh #AnandpurSahib

ਭਾਈ ਪਰਮਜੀਤ ਸਿੰਘ ਜੀ ਬੇਨਤੀ ਚੌਪਈ ਦੀ ਇਹ ਪੰਕਤੀ "ਨਿਰੰਕਾਰ ਨ੍ਰਿਬਿਕਾਰ ਨਿਰਲੰਭ" ਮਾਲਕ ਪ੍ਰਭੂ ਜਾਂ ਅਕਾਲ ਲਈ ਨਹੀਂ, ਸਗੋਂ ਇਹ ਪੰਕਤੀ ਕਾਲ (ਮਹਾਕਾਲ) ਵਰਗੇ ਸਰੀਰਧਾਰੀ ਦੇਵਤੇ ਲਈ ਵਰਤੀ ਗਈ ਹੈ

ਭਾਈ ਜੀ ਨੇ ਅੱਜ ਕਥਾ ਆਰੰਭ ਕਰਨ ਤੋਂ ਪਹਿਲਾਂ ਗੁਰਬਾਣੀ ਦੇ ਇਹ ਬੋਲ ਬੋਲੋ .. "ਪਰ ਤ੍ਰਿਅ ਰੂਪੁ ਨ ਪੇਖੇ ਨੇਤ੍ਰ" ਮੈਂ ਅੱਜ ਤੋਂ ਕਿਸੀ ਦੀ ਧੀ ਵੱਲ ਨਹੀਂ ਵੇਖੂੰਗਾ ਭਾਵ ਕੀ ਕਿਸੀ ਦੀ ਧੀ ਵੱਲ ਮਾੜੀ ਨਿਗਾਹ ਨਾਲ ਨਹੀਂ ਵੇਖਾਂਗਾ .... ਜੋ ਕੀ ਬਹੁਤ ਪਿਆਰੇ ਬੋਲ ਸਨ, ਪਰ ਭਾਈ ਜੀ ਜੇ ਤੁਸੀਂ ਇੰਨਾ ਬਚਨਾਂ ਤੋਂ ਪਹਿਰਾ ਦਿੰਦੇ ਤੇ ਤੁਸੀਂ ਇਸ ਬੇਨਤੀ ਚੌਪਈ ਦੀ ਕਥਾ ਕਰਨ ਤੋਂ ਮਨਾ ਕਰ ਦੇਣਾ ਸੀ, ਕਿਉਂਕੀ ਇਹ ਕਥਿਤ ਦਸਮ ਗ੍ਰੰਥ ੪੦੪ ਅਸ਼ਲੀਲ ਕਹਾਣੀਆਂ ਨਾਲ ਭਰਿਆ ਹੋਇਆ ਅਤੇ ਉਹਨਾਂ ਚਰਿਤ੍ਰਾਂ ਦੇ ਆਖਿਰ ਚਰਿਤ੍ਰ ਵਿਚ ਇਹ 'ਬੇਨਤੀ ਚੌਪਈ' ਦਰਜ਼ ਹੈ ।

ਭਾਈ ਜੀ ਨੇ ਅੱਜ ਕਥਾ ਕਰਦਿਆਂ ਇਸ ਪੰਕਤੀ ਦੇ "ਸੰਤਨ ਦੁਖ ਪਾਏ ਤੇ ਦੁਖੀ" ਅਰਥ ਇਉਂ ਕੀਤੇ ਹੇ ਵਾਹਿਗੁਰੂ! ਜੇ ਤੇਰੇ ਸੰਤਾਂ ਨੂੰ ਕੋਈ ਦੁੱਖ ਹੁੰਦਾ ਹੈ ਤੇ ਤੂੰ ਵੀ ਦੁਖੀ ਹੁੰਦਾ ਹੈ।

ਭਾਈ ਜੀ ਤੁਹਾਡੇ ਇਹ ਅਰਥ ਗੁਰਬਾਣੀ ਦੇ ਉਲਟ ਹਨ ਗੁਰਬਾਣੀ ਅਨੁਸਾਰ ਮਾਲਕ ਪ੍ਰਭੂ ਨੂੰ ਦੁਖ ਨਹੀਂ ਹੁੰਦਾ, ਉਹ ਤਾਂ ਸਦਾ ਵਿਗਾਸ ਵਿਚ ਖੇੜ੍ਹੇ ਵਿਚ ਰਹਿੰਦਾ ਹੈ, ਪੜ੍ਹੋ ਗੁਰਬਾਣੀ ਫੁਰਮਾਣ ..

ਹੁਕਮੀ ਹੁਕਮੁ ਚਲਾਏ ਰਾਹੁ ॥ ਨਾਨਕ ਵਿਗਸੈ ਵੇਪਰਵਾਹੁ ॥ ( ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਅੰਕ ੨)

ਅਤੇ ਭਾਈ ਜੀ ਨੇ ਇਸ ਪੰਕਤੀ ਦੇ "ਨਿਰੰਕਾਰ ਨ੍ਰਿਬਿਕਾਰ ਨਿਰਲੰਭ" ਅਰਥ ਇਉਂ ਕੀਤੇ ਮਾਲਕ ਤੇਰਾ ਕੋਈ ਅਕਾਰ ਨਹੀ ਤੁਹਾਡੇ ਵਿਚ ਕੋਈ ਵਿਕਾਰ ਕੋਈ ਐਬ ਨਹੀਂ ਜੋ ਕਥਿਤ ਦਸਮ ਗ੍ਰੰਥ ਦੀ ਬੇਨਤੀ ਚੌਪਈ ਦੇ ਬਿਲਕੁਲ ਉਲਟ ਹਨ, ਭਾਈ ਜੀ ਕਿਉਂ ਝੂਠ ਬੋਲਦੇ ਹੋ ਇਹ ਬੇਨਤੀ ਚੌਪਈ ਜਿਸ ਚਰਿਤ੍ਰ ਵਿਚ ਦਰਜ਼ ਹੈ ਉਸ ਵਿਚ ਇਹ ਪੰਕਤੀ "ਨਿਰੰਕਾਰ ਨ੍ਰਿਬਿਕਾਰ ਨਿਰਲੰਭ" ਮਾਲਕ ਪ੍ਰਭੂ ਜਾਂ ਅਕਾਲ ਲਈ ਨਹੀਂ, ਸਗੋਂ ਕਾਲ (ਮਹਾਕਾਲ) ਦੇਵਤੇ ਲਈ ਵਰਤੀ ਗਈ ਜਿਸਦਾ ਅਕਾਰ ਵੀ ਹੈ ਭਾਵ ਸਰੀਰਧਾਰੀ ਵੀ ਹੈ, ਤੇ ਉਸ ਅੰਦਰ ਐਬ ਵੀ ਵਿਕਾਰ ਵੀ ਹੈ ਉਸਨੂੰ ਗੁੱਸਾ ਆਉਂਦਾ ਹੈ, ਪੜ੍ਹੋ ਇਸ ਚਰਿਤ੍ਰ ਦੀ ਪਉੜੀ ਨੰ. ੯੦ ਤੋਂ ੧੦੨ ਤਕ ਜਿਥੋਂ ਸਪਸ਼ਟ ਹੋ ਜਾਂਦਾ ਕੀ ਇਹ ਕੋਈ ਅਕਾਰ ਰਹਿਤ ਨਹੀਂ ਸਗੋਂ ਸਰੀਰਧਾਰੀ ਮਹਾਕਾਲ ਦੇਵਤੇ ਨੂੰ ਨਿਰੰਕਾਰ ਨ੍ਰਿਬਿਕਾਰ ਨਿਰਲੰਭ ਕਹਿਆ ਜਾ ਰਿਹਾ ਹੈ ..

ਇਹ ਬਿਧਿ ਸਭੈ ਪੁਕਾਰਤ ਭਏ ॥ ਜਨੁ ਕਰ ਲੂਟਿ ਬਨਿਕ ਸੇ ਲਏ ॥ ਤ੍ਰਾਹਿ ਤ੍ਰਾਹਿ ਹਮ ਸਰਨ ਤਿਹਾਰੀ ॥ ਸਭ ਭੈ ਤੇ ਹਮ ਲੇਹੁ ਉਬਾਰੀ ॥੯੦॥

ਅਰਥ: ਸਾਰੇ ਇਸ ਤਰਾਂ ਪੁਕਾਰ ਕਰਨ ਲਗੇ, ਇੰਝ ਪ੍ਰਤੀਤ ਹੁੰਦਾ ਸੀ ਮਾਨੋ ਕਿਸੇ ਬਨੀਏ ਵਾਂਗ ਲੁੱਟੇ ਗਏ ਹੋਣ, ਮਹਾਕਾਲ (ਸਰੀਰਧਾਰੀ ਦੇਵਤੇ) ਨੂੰ ਮੁਖਾਤਬ ਹੋ ਕੇ ਕਹਿਣ ਲਗੇ, ਹੇ ਮਹਾਕਾਲ! ਸਾਨੂੰ ਬਚਾ ਲਵੋ, ਬਚਾ ਲਵੋ ਅਸੀਂ ਤੁਹਾਡੀ ਸ਼ਰਨ ਵਿਚ ਆਏ ਹਾਂ, ਸਾਨੂੰ ਸਭ ਤਰਾਂ ਦੇ ਡਰ ਤੋਂ ਉਬਾਰ ਲਵੋ ।

ਤੁਮ ਹੋ ਸਕਲ ਲੋਕ ਸਿਰਤਾਜਾ ॥ ਗਰਬਨ ਗੰਜ ਗਰੀਬ ਨਿਵਾਜਾ ॥ ਆਦਿ ਅਕਾਲ ਅਜੋਨਿ ਬਿਨਾ ਭੈ ॥ ਨਿਰਬਿਕਾਰ ਨਿਰਲੰਬ ਜਗਤ ਮੈ ॥੯੧॥ ਨਿਰਬਿਕਾਰ ਨਿਰਜੁਰ ਅਬਿਨਾਸੀ ॥ ਪਰਮ ਜੋਗ ਕੇ ਤਤੁ ਪ੍ਰਕਾਸੀ ॥ ਨਿਰੰਕਾਰ ਨਵ ਨਿਤ੍ਯ ਸੁਯੰਭਵ ॥ ਤਾਤ ਮਾਤ ਜਹ ਜਾਤ ਨ ਬੰਧਵ ॥੯੨॥ ਸਤ੍ਰੁ ਬਿਹੰਡ ਸੁਰਿਦਿ ਸੁਖਦਾਇਕ ॥ ਚੰਡ ਮੁੰਡ ਦਾਨਵ ਕੇ ਘਾਇਕ ॥ ਸਤਿ ਸੰਧਿ ਸਤਿਤਾ ਨਿਵਾਸਾ ॥ ਭੂਤ ਭਵਿਖ ਭਵਾਨ ਨਿਰਾਸਾ ॥੯੩॥ ਆਦਿ ਅਨੰਤ ਅਰੂਪ ਅਭੇਸਾ ॥ ਘਟ ਘਟ ਭੀਤਰ ਕੀਯਾ ਪ੍ਰਵੇਸਾ ॥ ਅੰਤਰ ਬਸਤ ਨਿਰੰਤਰ ਰਹਈ ॥ ਸਨਕ ਸਨੰਦ ਸਨਾਤਨ ਕਹਈ ॥੯੪॥ ਆਦਿ ਜੁਗਾਦਿ ਸਦਾ ਪ੍ਰਭੁ ਏਕੈ ॥ ਧਰਿ ਧਰਿ ਮੂਰਤਿ ਫਿਰਤਿ ਅਨੇਕੈ ॥ ਸਭ ਜਗ ਕਹ ਇਹ ਬਿਧਿ ਭਰਮਾਯਾ ॥ ਆਪੇ ਏਕ ਅਨੇਕ ਦਿਖਾਯਾ ॥੯੫॥ ਘਟ ਘਟ ਮਹਿ ਸੋਇ ਪੁਰਖ ਬ੍ਯਾਪਕ ॥ ਸਕਲ ਜੀਵ ਜੰਤਨ ਕੇ ਥਾਪਕ ॥ ਜਾ ਤੇ ਜੋਤਿ ਕਰਤ ਆਕਰਖਨ ॥ ਤਾ ਕਹ ਕਹਤ ਮ੍ਰਿਤਕ ਜਗ ਕੇ ਜਨ ॥੯੬॥ ਤੁਮ ਜਗ ਕੇ ਕਾਰਨ ਕਰਤਾਰਾ ॥ ਘਟਿ ਘਟਿ ਕੀ ਮਤਿ ਜਾਨਨਹਾਰਾ ॥ ਨਿਰੰਕਾਰ ਨਿਰਵੈਰ ਨਿਰਾਲਮ ॥ ਸਭ ਹੀ ਕੇ ਮਨ ਕੀ ਤੁਹਿ ਮਾਲਮ ॥੯੭॥ ਤੁਮ ਹੀ ਬ੍ਰਹਮਾ ਬਿਸਨ ਬਨਾਯੋ ॥ ਮਹਾ ਰੁਦ੍ਰ ਤੁਮ ਹੀ ਉਪਜਾਯੋ ॥ ਤੁਮ ਹੀ ਰਿਖਿ ਕਸਪਹਿ ਬਨਾਵਾ ॥ ਦਿਤ ਅਦਿਤ ਜਨ ਬੈਰ ਬਢਾਵਾ ॥੯੮॥ ਜਗ ਕਾਰਨ ਕਰੁਨਾਨਿਧਿ ਸ੍ਵਾਮੀ ॥ ਕਮਲ ਨੈਨ ਅੰਤਰ ਕੇ ਜਾਮੀ ॥ ਦਯਾ ਸਿੰਧੁ ਦੀਨਨ ਕੇ ਦਯਾਲਾ ॥ ਹੂਜੈ ਕ੍ਰਿਪਾਨਿਧਾਨ ਕ੍ਰਿਪਾਲਾ ॥੯੯॥ ਚਰਨ ਪਰੇ ਇਹ ਬਿਧਿ ਬਿਨਤੀ ਕਰਿ ॥ ਤ੍ਰਾਹਿ ਤ੍ਰਾਹਿ ਰਾਖਹੁ ਹਮ ਧੁਰਧਰ ॥ ਕਹ ਕਹ ਹਸਾ ਬਚਨ ਸੁਨ ਕਾਲਾ ॥ ਭਗਤ ਜਾਨ ਕਰ ਭਯੋ ਕ੍ਰਿਪਾਲਾ ॥੧੦੦॥ ਰਛ ਰਛ ਕਰਿ ਸਬਦ ਉਚਾਰੋ ॥ ਸਭ ਦੇਵਨ ਕਾ ਸੋਕ ਨਿਵਾਰੋ ॥ ਨਿਜੁ ਭਗਤਨ ਕਹ ਲਿਯੋ ਉਬਾਰਾ ॥ ਦੁਸਟਨ ਕੇ ਸੰਗ ਕਰਿਯੋ ਅਖਾਰਾ ॥੧੦੧॥ 

ਕਰਿ ਕਰਿ ਕੋਪ ਕਾਲ ਸ੍ਰੀ ਤਬ ਹੀ ॥ ਰਥ ਪਰ ਚੜਾ ਸਸਤ੍ਰ ਲੈ ਸਭ ਹੀ ॥ ਸਕਲ ਸਤ੍ਰੁਅਨ ਕੇ ਛੈ ਕਾਰਨ ॥ ਸਭ ਸੰਤਨ ਕੇ ਪ੍ਰਾਨ ਉਬਾਰਨ ॥੧੦੨॥

ਅਰਥ: ਤਦ ਹੀ ਸ੍ਰੀ ਕਾਲ (ਸਰੀਰਧਾਰੀ ਦੇਵਤਾ ਮਹਾਕਾਲ) ਕ੍ਰੋਧ ਕਰ ਕੇ ਅਤੇ ਸਾਰੇ ਸ਼ਸਤਰਾਂ ਨੂੰ ਧਾਰਨ ਕਰਕੇ ਉਤੇ ਚੜ੍ਹ ਪਿਆ, ਅਜਿਹਾ ਕਰਨ ਦਾ ਉਸਦਾ ਮੂਲ ਮਨੋਰਥ ਸੀ ਸਾਰਿਆਂ ਵੈਰੀਆਂ ਦਾ ਨਾਸ਼ ਕਰਨਾ ਅਤੇ ਸਾਰਿਆਂ ਸੰਤਾਂ ਦੇ ਪ੍ਰਾਣਾਂ ਦੀ ਰਖਿਆ ਕਰਨਾ ।

ਭਾਈ ਜੀ ਅਜੇ ਵੀ ਸਮਾਂ ਹੈ ਸੱਚ ਬੋਲੋ, ਝੂਠ ਨਹੀਂ, ਗੁਰਬਾਣੀ ਦਾ ਫੁਰਮਾਨ ਹੈ ..

ਝੂਠੁ ਨ ਬੋਲਿ ਪਾਡੇ ਸਚੁ ਕਹੀਐ ॥

ਗੁਰੂ ਰਾਖਾ।



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top