Share on Facebook

Main News Page

ਭਾਈ ਪਰਮਜੀਤ ਸਿੰਘ ਜੀ ਸਾਡੇ ਵੱਡੇ ਵਡੇਰਿਆਂ ਨੇ "ਬੇਨਤੀ ਚੌਪਈ" 'ਤੇ ਨਹੀਂ, ਸਗੋਂ ਗੁਰਬਾਣੀ ਦੇ ਸਿਧਾਂਤ 'ਤੇ ਫੁੱਲ ਖਿੜ੍ਹਾਏ ਸੀ
-: ਆਤਮਜੀਤ ਸਿੰਘ ਕਾਨਪੁਰ
03.02.2023
#KhalsaNews #AtamjitSingh #InderjitSIngh #Kanpur #DSGMC #Chaupayi #Katha #ParamjitSingh #AnandpurSahib

ਅੱਜ ਭਾਈ ਪਰਮਜੀਤ ਸਿੰਘ ਜੀ ਨੇ 'ਬੇਨਤੀ ਚੌਪਈ' ਦੇ ਅਰਥ ਕਰਦਿਆਂ ਆਖਿਆ ਸਾਡੇ ਵੱਡੇ ਵਡੇਰਿਆਂ ਨੇ ਗੁਰੂ ਕੇ ਸਿੱਖਾਂ ਨੇ ਇਸ ਚੌਪਈ 'ਤੇ ਫੁੱਲ ਖਿੜ੍ਹਾ ਕੇ ਵਿਖਾਏ, ਭਾਈ ਮਨੀ ਸਿੰਘ ਸਹਿਬ ਜੀ ਨੇ ਵੀ ਚੌਪਈ ਪੜ੍ਹੀ ਹੀ ਹੋਵੇਗੀ, ਚੌਪਈ ਵਿਚੋਂ ਗੁਰੂ ਸਾਹਿਬ ਕੋਲੋਂ ਦਾਤ ਮੰਗੀ ਸੀ 'ਮਰਨ ਕਾਲ ਕਾ ਤ੍ਰਾਸ ਨਿਵਰਿਯੈ', ਅਤੇ "ਦੇਵ ਦੈਤ ਜਛਨ ਉਪਜਾਯੋ" ਦੇ ਅਰਥ ਕਰਦਿਆਂ ਆਖਿਆ ਦੇਵਤੇ ਤੇ ਰਾਛਸ ਉਸ ਵਾਹਿਗੁਰੂ ਨੇ ਬਣਾਏ ਨੇ।

ਭਾਈ ਜੀ ਸੰਗਤ ਨੂੰ ਗੁੰਮਰਾਹ ਕਰਨਾ ਛੱਡ ਕੇ 'ਬੇਨਤੀ ਚੌਪਈ' ਦੇ ਸਹੀ ਅਰਥ ਕਰੋ। ਸਾਡੇ ਵੱਡੇ ਵਡੇਰਿਆਂ ਨੇ ਚੌਪਈ 'ਤੇ ਫੁੱਲ ਨਹੀਂ, ਸਗੋਂ ਗੁਰਬਾਣੀ ਦੇ ਸਿਦਕ 'ਤੇ ਫੁੱਲ ਖਿੜ੍ਹਾਏ ਸੀ ਤੇ ਉਸ ਅਨੁਸਾਰ ਹੀ ਸ਼ਹਾਦਤਾਂ ਦਿੱਤੀਆਂ ਸੀ, ਪੜ੍ਹੋ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਬਾਣੀ ਫੁਰਮਾਣ ..

ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰ ਧਰਿ ਤਲੀ ਗਲੀ ਮੇਰੀ ਆਉ॥ ਇਤੁ ਮਾਰਗਿ ਪੈਰੁ ਧਰੀਜੈ ॥ ਸਿਰੁ ਦੀਜੈ ਕਾਣਿ ਨ ਕੀਜੈ ॥
ਪਹਿਲਾ ਮਰਣੁ ਕਬੂਲਿ ਜੀਵਣ ਕੀ ਛਡਿ ਆਸ ॥ ਹੋਹੁ ਸਭਨਾ ਕੀ ਰੇਣੁਕਾ ਤਉ ਆਉ ਹਮਾਰੈ ਪਾਸਿ ॥
ਸੂਰਾ ਸੋ ਪਹਿਚਾਨੀਐਂ ਜੋ ਲਰੈ ਦੀਨ ਕੇ ਹੇਤ॥ ਪੁਰਜਾ ਪੁਰਜਾ ਕਟਿ ਮਰੈ ਕਬਹੂੰ ਨ ਛਾਡੈ ਖੇਤੁ॥


ਇਹ ਗੁਰਬਾਣੀ ਦਾ ਹੀ ਸਿਦਕ ਸੀ ਭਾਈ ਮਨੀ ਸਿੰਘ ਜੀ ਅੰਦਰ ਜਿੰਨਾ ਬੰਦ ਬੰਦ ਕਟਾ ਲਏ, ਗੁਰਬਾਣੀ ਦੀ ਪਹਿਲੀ ਸ਼ਰਤ ਹੀ ਇਹ ਹੈ ਸਿਰ ਤਲੀ 'ਤੇ ਧਰ ਕੇ ਆਉਣਾ, ਪਹਿਲਾ ਮਰਣ ਕਬੂਲ ਦੀ ਸ਼ਰਤ ਹੈ, ਸਿੱਖ ਲਈ ਮੌਤ ਖਿਡੌਣਾ ਹੈ, ਉਹ ਗੁਰੂ ਦੇ ਹੁਕਮ ਵਿਚ ਸਿਰ ਦੇਣ ਲਈ ਪਰਵਾਹ ਨਹੀਂ ਕਰਦਾ ਜਿਵੇਂ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ .... ਅਤੇ ਤੁਹਾਡੀ ਇਹ ਬੇਨਤੀ ਚੌਪਈ ਇਸ ਵੇਲੇ ਕਿਥੇ ਸੀ, ਭਾਈ ਜੀ ਗੁੰਮਰਾਹ ਨਾ ਕਰੋ, ਗੁਰੂ ਦਾ ਸਿੱਖ ਗੁਰੂ ਦੇ ਹੁਕਮ ਵਿਚ ਜਿਉਣਾ ਜਾਣਦਾ ਹੈ।

ਭਾਈ ਜੀ ਬੇਨਤੀ ਚੌਪਈ ਵਿਚ 'ਕਾਲ' ਕੋਈ ਸਮਾਂ ਨਹੀਂ, ਸਗੋਂ ਮਹਾਕਾਲ ਦੇਵਤਾ ਹੈ, ਉਹ ਗੱਲ ਭਾਵੇਂ ਵੱਖਰੀ ਹੈ ਕਿ ਹਿੰਦੂ ਮਿਥਿਹਾਸ ਅਨੁਸਾਰ ਸਮਾਂ ਪਾ ਕੇ ਬ੍ਰਹਮਾ, ਸਿ਼ਵ ਤੇ ਵਿਸ਼ਨੂੰ ਹੋਏ ਹੋਣਗੇ, ਪਰ ਕਥਿਤ ਦਸਮ ਗ੍ਰੰਥ ਦੇ ਲਿਖਾਰੀ ਅਨੁਸਾਰ "ਸਕਲ ਕਾਲ ਕਾ ਕੀਆ ਤਮਾਸਾ" ਦੇ ਅਰਥ ਹਨ:  "ਹੇ ਮਹਾਕਾਲ ਤੁਸੀਂ ਹੀ ਸਾਰਿਆਂ ਕਾਲਾਂ ਦਾ ਕੌਤਕ ਰਚਾਇਆ ਹੋਇਆ ਹੈ" ਅਤੇ ਕਥਿਤ ਦਸਮ ਗ੍ਰੰਥ 'ਕਾਲ ਦੇਵਤੇ ਦਾ ਰੂਪ ਇਉਂ ਬਿਆਨ ਕਰਦਾ ਹੈ, ਪੜ੍ਹੋ ਕਥਿਤ ਦਸਮ ਗ੍ਰੰਥ...

ਮੁੰਡ ਕੀ ਮਾਲ ਦਿਸਾਨ ਕੇ ਅੰਬਰ ਬਾਮ ਕਰਯੋ ਗਲ ਮੈ ਅਸਿ ਭਾਰੋ ॥
ਲੋਚਨ ਲਾਲ ਕਰਾਲ ਦਿਪੈ ਦੋਊ ਭਾਲ ਬਿਰਾਜਤ ਹੈ ਅਨਿਯਾਰੋ ॥
ਛੁਟੇ ਹੈਂ ਬਾਲ ਮਹਾ ਬਿਕਰਾਲ ਬਿਸਾਲ ਲਸੈ ਰਦ ਪੰਤਿ ਉਜਯਾਰੋ ॥
ਛਾਡਤ ਜਵਾਲ ਲਏ ਕਰ ਬਯਾਲ ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ ॥

ਅਰਥ: ਜਿਸਦੇ ਗਲੇ ਵਿੱਚ ਖੋਪੜੀਆਂ ਦੀ ਮਾਲਾ, ਅਲਫ ਨਗਨ, ਮੱਥੇ 'ਤੇ ਲਾਲ ਡਰਾਉਣੀ ਅੱਖਾਂ, ਖੁਲ੍ਹੇ ਵਾਲ, ਖੂਨ ਨਾਲ ਲਿਬੜੇ ਭਿਆਨਕ ਦੰਦ, ਮੁੰਹ ਚੋਂ ਨਿਕਲਦੀ ਅੱਗ, ਐਸਾ ਹੈ ਕਾਲ ਜੋ ਤੁਹਾਡਾ ਪਾਲਣਹਾਰ ਹੈ।

ਭਾਈ ਜੀ, ਮਾਲਕ ਪ੍ਰਭੂ ਦੇਵਤੇ ਤੇ ਰਾਛਸ ਨਹੀਂ ਬਣਾਉਂਦਾ, ਇਨਸਾਨ ਦੀ ਬਿਰਤੀ ਹੀ ਭਾਵ ਮਨੁੱਖ ਦੇ ਕਰਮ ਹੀ ਦਸਦੇ ਹਨ ਉਹ ਦੇਵਤਾ ਹੈ ਜਾਂ ਰਾਛਸ, ਅਤੇ ਭਾਈ ਸਾਬ ਜੀ ਇਹ ਦੇਵਤੇ ਤੇ ਰਾਛਸ ਹਿੰਦੂ ਗ੍ਰੰਥਾਂ ਦੀ ਉਪਜ ਹਨ।

ਭਾਈ ਜੀ ਅਜੇ ਵੀ ਵੇਲਾ ਹੈ ਸੰਗਤ ਨੂੰ ਗੁੰਮਰਾਹ ਕਰਨਾ ਛੱਡ ਕੇ, "ਬੇਨਤੀ ਚੌਪਈ" ਦੇ ਸਹੀ ਅਰਥ ਕਰੋ।

ਗੁਰੂ ਰਾਖਾ।



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top