Share on Facebook

Main News Page

💥 ਅਖੌਤੀ ਦਸਮ ਗ੍ਰੰਥ ਦੀ "ਬੇਨਤੀ ਚੌਪਈ" ਦੀ ਕਥਾ ਸੰਬੰਧੀ ਦਿੱਲੀ ਕਮੇਟੀ ਨੂੰ ਬੇਨਤੀ
-: ਆਤਮਜੀਤ ਸਿੰਘ, ਕਾਨਪੁਰ 29.01.2023
#KhalsaNews #AtamjitSingh #Kanpur #DSGMC #Chaupayi #Katha #ParamjitSingh

⚠️ ਆਉਣ ਵਾਲੀ ਮਿਤੀ ੨ ਫ਼ਰਵਰੀ ੨੦੨੩ ਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਾ ਬੰਗਲਾ ਸਾਹਿਬ ਵਿਖੇ 'ਬੇਨਤੀ ਚੌਪਈ' ਦੀ ਕਥਾ ਕਰਾਉਣ ਜਾ ਰਹੀ ਹੈ, ਇਸ ਸਿਲਸਲੇ ਵਿੱਚ ਦਿੱਲੀ ਕਮੇਟੀ ਨੂੰ ਬੇਨਤੀ ਕਰਦਾ ਹਾਂ, ਜੇ ਬੇਨਤੀ ਚੌਪਈ ਦੀ ਕਥਾ ਕਰਾਉਣੀ ਹੀ ਤੇ ਪੂਰੀ ਬੇਨਤੀ ਚੌਪਈ ਦੀ ਕਥਾ ਕਰਾਯਾ ਜੇ ਨਾ ਕੀ ਅੱਧੀ ਅਧੂਰੀ ਜਾਂ ਵਿਚਾਕਾਰਲੀ ਪਉੜੀ ਦੀਆਂ .. ਤਾਂ ਕੀ ਸੰਗਤ ਨੂੰ ਵੀ ਪਤਾ ਚਲ ਸਕੇ ਇਹ 'ਬੇਨਤੀ ਚੌਪਈ ਕਿਥੋਂ ਲਈ ਗਈ ਹੈ ਅਤੇ ਇਸ ਦੀਆਂ ਕਿੰਨੀ ਪਉੜੀਆਂ ਹਨ ਅਤੇ ਇਸਦਾ ਲਿਖਾਰੀ ਕੌਣ ਹੈ ਅਤੇ ਕਿਸ ਅੱਗੇ ਇਹ ਬੇਨਤੀ ਹੋ ਰਹੀ ਪਤਾ ਚਲ ਸਕੇ ....????

‼️ ਅਤੇ ਦਿੱਲੀ ਵਿੱਚ ਵੱਸਦੇ ਜਾਗਰੂਕ ਵੀਰੋ ਤੇ ਭੈਣੋਂ ਤੁਹਾਨੂੰ ਇਕ ਵਾਰ ਫਿ਼ਰ ਮੌਕਾ ਮਿਲਿਆ ਆਪਣੀ ਜਾਗਦੀ ਜ਼ਮੀਰ ਦਾ ਸਬੂਤ ਦੇਣ ਦਾ ਇੰਨਾ ਨੂੰ ਸਵਾਲ ਕਰੋ ....

- ਇਹ 'ਬੇਨਤੀ ਚੌਪਈ' ਕਥਿਤ ਦਸਮ ਗ੍ਰੰਥ ਵਿੱਚ ਕਿਥੇ ਦਰਜ਼ ਹੈ ..?
- ਕਿਹੜੇ ਚਰਿਤ੍ਰ ਦਾ ਹਿੱਸਾ ਹੈ ..?
- ਇਸ ਵਿੱਚ ਕਿੰਨੀਆਂ ਪਉੜੀਆਂ ਹਨ ..?
- ਇਸ ਵਿੱਚ ਕੇਵਲ ਬੇਨਤੀ ਚੌਪਈ ਹੀ ਹੈ ਜਾਂ ਹੋਰ ਵੀ ਚੌਪਈਆਂ ਹਨ ..?
- ਇਸਦਾ ਲਿਖਾਰੀ ਕੌਣ ਹੈ ..?
- ਇਹ ਬੇਨਤੀ ਕਿਸ ਅੱਗੇ ਹੈ ..?
- ਇਸ ਬੇਨਤੀ ਚੌਪਈ ਵਿੱਚ ਖੜਗਕੇਤ ਤੇ ਅਸਿਧੁਜ ਕੌਣ ਹਨ ..?

🙏...ਅਤੇ ਦਿੱਲੀ ਦੇ ਜਾਗਰੁਕ ਸਿੱਖੋ ਦਿੱਲੀ ਕਮੇਟੀ ਤੇ ਇਸ ਪ੍ਰਚਾਰਕ ਨੂੰ ਇਕ ਸਵਾਲ ਹੋਰ ਜ਼ਰੂਰ ਕਰਿਓ ਇਸ 'ਬੇਨਤੀ ਚੌਪਈ' ਦੇ ਅਰਥ ਪ੍ਰੋ. ਸਾਹਿਬ ਸਿੰਘ ਜੀ ਨੇ ਕਿਉਂ ਨਹੀਂ ਕੀਤੇ ..?
ਸਵਾਲ ਤਾਂ ਬਹੁਤ ਹਨ .. ਬਾਕੀ ਸਮਾਂ ਆਉਣ 'ਤੇ .. ਗੁਰੂ ਰਾਖਾ।

👉 ਨੋਟ: ਬੇਨਤੀ ਚੌਪਈ ਗੁਰੂ ਕ੍ਰਿਤ ਨਹੀਂ, ਸਗੋਂ ਕਿਸੇ ਕਵਿ ਸਯਾਮ ਦੀ ਰਚਨਾ ਹੈ ਅਤੇ ਇਹ ਬੇਨਤੀ ਮਹਾਕਾਲ ਅੱਗੇ ਹੈ !!



ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top