Share on Facebook

Main News Page

ਗਿਆਨੀ ਜਸਵੰਤ ਸਿੰਘ ਜੀ ਗੱਪਾਂ ਸੁਣਾ ਕੇ ਭਰਮਾਓ ਨਾ !
-: ਆਤਮਜੀਤ ਸਿੰਘ ਕਾਨਪੁਰ
19.01.2023
#KhalsaNews #AtamjitSingh #JaswantSingh #Gapp #Narad
ਇਹ ਹਨ ਗਿਆਨੀ ਜਸਵੰਤ ਸਿੰਘ ਜਿਹੜੇ ਮੰਜ਼ੀ ਸਾਹਿਬ ਤੋਂ ਪ੍ਰਚਾਰ ਕਰਦੇ ਹਨ, ਪਰ ਇਹ ਸਮਝ ਨਹੀਂ ਆਉਂਦਾ ਇਹ ਕਿਹੜਾ ਪ੍ਰਚਾਰ ਕਰਦੇ ਹਨ ਗੁਰਬਾਣੀ ਦਾ ਜਾਂ ਗੱਪਾਂ ਦਾ ....????

ਗਿਆਨੀ ਜਸਵੰਤ ਸਿੰਘ ਜੀ ਨੇ ਕਥਾ ਕਰਦਿਆ ਇਕ ਨਵੀਂ ਗੱਪ ਛੱਡੀ, ਆਖਿਆ "ਇਕ ਵਾਰ ਦਸਮ ਪਾਤਸ਼ਾਹ ਕੋਲ 'ਨਾਰਦ ਮੁਨੀ ਮਨੁੱਖ ਦਾ ਭੇਖ ਧਾਰਣ ਕਰਕੇ ਆਏ ਤੇ ਕਲਗੀਧਰ ਪਾਤਸ਼ਾਹ ਨੂੰ ਖੰਭ ਭੇਟ ਕੀਤੇ ਤੇ ਉਹ ਖੰਭ ਕਿਸੇ ਮੋਰ ਦੇ ਨਹੀਂ ਸਨ, ਉਹ ਕਿਸੇ ਪੰਛੀ ਦੇ ਨਹੀਂ ਸਨ, ਉਹ ਅਨਲ ਮਨਲ ਦੇ ਸਨ ਭਾਵ ਉਹ ਪੰਛੀ ਅਕਾਸ਼ ਵਿਚ ਪੈਦਾ ਹੁੰਦਾ ਹੈ ਤੇ ਆਂਡੇ ਵਿਚੋਂ ਨਿਕਲਦਿਆ ਸਾਰ ਉੱਡਣ ਲਗ ਪੈਂਦਾ ਹੈ, ਨਾ ਉਹ ਦਾਣਾ ਚੁਗੇ ਨਾ ਪਾਣੀ ਪੀਵੇ ਇਹ ਸਾਰੀ ਜਿੰਦਗੀ ਆਕਾਸ਼ ਵਿਚ ਬਿਤੀਤ ਕਰਕੇ ਦੁਨਿਆ ਤੋਂ ਤੁਰ ਜਾਂਦਾ ਹੈ, ਉਸ ਪੰਛੀ ਦੇ ਖੰਭ ਨਾਰਦ ਮੁਨੀ ਨੇ ਕਲਗੀਧਰ ਪਾਤਸ਼ਾਹ ਨੂੰ ਭੇਟ ਕੀਤੇ ਅਤੇ ਇਹ ਖੰਭ ਕਲਗੀਧਰ ਪਾਤਸ਼ਾਹ ਨੇ ਤੀਰਾਂ ਨਾਲ ਜੋੜ੍ਹ ਕੇ ਛੱਡੇ ਤੇ ਉਹ ਤੀਰ ਥੱਲੇ ਡਿੱਗੇ ਹੀ ਨਹੀਂ..." ਗਿਆਨੀ ਜੀ ਦਾ ਕਹਿਣ ਦਾ ਭਾਵ ਉਹ ਤੀਰ ਹਵਾ ਵਿਚ ਹੀ ਰਹਿ ਗਏ !!!

ਗਿਆਨੀ ਜੀ ਤੁਹਾਡੀ ਪਹਿਲੀ ਗੱਪ ਬਿਲਕੁਲ ਗੁਰਮਤਿ ਦੇ ਉਲਟ ਹੈ ਨਾਰਦ ਮੁਨੀ ਮਨੁੱਖ ਦਾ ਭੇਖ ਧਾਰਣ ਕਰਕੇ ਆਏ। ਗਿਆਨੀ ਜੀ ਗੁਰਬਾਣੀ ਤਾਂ ਆਖਦੀ ਹੈ ਮਨੁੱਖ ਮਰਣ ਤੋਂ ਬਾਅਦ ਕਿੱਥੇ ਜਾ ਕੇ ਸਮਾ ਜਾਂਦਾ ਹੈ ਕੋਈ ਪਤਾ ਨਹੀਂ, ਫਿ਼ਰ ਤੁਸੀਂ ਇਹ ਕਿਵੇਂ ਆਖ ਸਕਦੇ ਹੋ ਨਾਰਦ ਮੁਨੀ ਮਨੁੱਖ ਦਾ ਭੇਖ ਧਾਰਣ ਕਰਕੇ ਆਇਆ, ਗੁਰਬਾਣੀ ਦਾ ਫੁਰਮਾਨ ਹੈ ... "ਨਾਨਕ ਏਵ ਨ ਜਾਪਈ ਕਿਥੈ ਜਾਇ ਸਮਾਹਿ ॥"

...ਅਤੇ ਗਿਆਨੀ ਜੀ ਤੁਹਾਡੀ ਦੂਜੀ ਸੱਭ ਤੋਂ ਵੱਡੀ ਗੱਪ ਗੁਰੂ ਸਾਹਿਬ ਨੇ ਉਸ ਪੰਛੀ ਦੇ ਖੰਭਾਂ ਨੂੰ ਤੀਰਾਂ ਨਾਲ ਜੋੜ੍ਹ ਕੇ ਛੱਡਿਆ ਤੇ ਉਹ ਤੀਰ ਥੱਲੇ ਹੀ ਨਹੀਂ ਡਿੱਗੇ, ਗਿਆਨੀ ਜੀ ਤੁਹਾਡੀ ਇਸ ਗੱਪ 'ਤੇ ਹਾਸਾ ਆਉਂਦਾ ਹੈ ਕਿੰਨੀ ਗਿਆਨ ਵਿਹੂਣੀ ਗੱਲ ਆਖ ਰਹੇ ਹੋ 'ਲੋਹਾ ਭਾਵ ਤੀਰ ਹਵਾ ਵਿਚ ਉੱਡਣ ਲਗੇ ਪਏ ਥੱਲੇ ਹੀ ਨਹੀਂ ਆਏ ... ਵਾਹ!!!

ਗਿਆਨੀ ਜੀ ਕਿਉਂ ਲੁਕਾਈ ਇਹੋ ਜਿਹੀ ਗੱਪਾਂ ਸੁਣਾ ਕੇ ਭਰਮਾਉਂਦੇ ਹੋ ਜੋ ਗੁਰਮਤਿ ਦੇ ਉਲਟ ਹਨ ਅਤੇ ਗਿਆਨੀ ਜੀ ਸੰਗਤ ਵਿਚ ਇਹੋ ਜਿਹੀ ਗੱਪਾਂ ਦਾ ਪ੍ਰਚਾਰ ਕਰਨ ਦੀ ਥਾਂ 'ਤੇ ਗੁਰਬਾਣੀ ਦੇ ਮਹਾਵਾਕ ਅਨੁਸਾਰ "ਝੂਠੁ ਨਾ ਬੋਲਿ ਪਾਡੇ ਸਚੁ ਕਹੀਐ" ਸੱਚ ਦਾ ਨਿਰੋਲ ਗੁਰਬਾਣੀ ਦਾ ਪ੍ਰਚਾਰ ਕਰੋ ਤਾਂ ਕੀ ਸੰਗਤ ਵੀ ਸੱਚ ਦੇ ਪ੍ਰਚਾਰ ਨਾਲ ਜਾਗਰੁਕ ਹੋ ਸਕੇ ..... ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details... .

Go to Top