Share on Facebook

Main News Page

ਬੰਤਾ ਸਿਆਂ! ਹਰ ਮਜ਼ਹਬ ਆਪਣੇ ਕੈਲੰਡਰ ਅਨੁਸਾਰ ਆਪਣੇ ਤਿਉਹਾਰ ਮਨਾਉਂਦਾ ਹੈ, ਤੇ ਸਿੱਖ ਕਿਉਂ ਨਹੀਂ ਮਨਾ ਸਕਦਾ?
-:
ਆਤਮਜੀਤ ਸਿੰਘ ਕਾਨਪੁਰ
07.01.2023
#KhalsaNews #AtamjitSingh #Purewal #Nanakshahi #Calendar #BantaSingh #RSS

ਆਪਣੇ ਆਪ ਨੂੰ ਸਿੱਖ ਪ੍ਰਚਾਰਕ ਅਖਵਾਣ ਵਾਲਾ ਬਾਬਾ ਬੰਤਾ ਸਿੰਘ ਕਹਿੰਦਾ ਇਕ ਬੜਾ ਭੰਬਲਭੂਸਾ ਗੁਰੂ ਗੋਬਿੰਦ ਸਿੰਘ ਮਹਾਰਾਜ ਪ੍ਰਕਾਸ਼ ਦਿਹਾੜੇ ਤੇ ਪਾਇਆ ਜਾਂਦਾ ਹੈ ਜੋ ੨੦੦੩ ਤੋਂ ਸ਼ੁਰੂ ਹੋਇਆ, ਅਤੇ ਇਸ ਲਈ ਭਾਰਤ ਦੀਆਂ ਐਜੰਸੀਆਂ ਨੇ ਕਾਮਰੇਡ ਪੁਰੇਵਾਲ ਚੁਣਿਆ, ਉਹਨੇ ਇਕ ਨਾਨਕਸ਼ਾਹੀ ਕੈਲੰਡਰ ਲਾਗੂ ਕੀਤਾ ਜਿਸਨੂੰ ਬਿਨਾ ਕਿਸੇ ਵਿਚਾਰ ਦੇ ਸ਼੍ਰੋਮਣੀ ਕਮੇਟੀ ਨੇ ਲਾਗੂ ਕਰ ਦਿੱਤਾ, ਜੋ ਕੀ ਨਾਨਕਸ਼ਾਹੀ ਸੰਮਤ ਨਾਲ ਸਬੰਧਤ ਨਹੀਂ।

ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਦੀ ਅਥਾਹ ਮਿਹਨਤ ਨੂੰ ਕਾਮਰੇਡ ਦੀ ਉਪਾਧੀ ਮਿਲਣੀ ਕੋਈ ਵੱਡੀ ਗੱਲ ਨਹੀਂ, ਬੰਟੀ ਭਈਆ ਵਰਗੇ ਹੋਰ ਵੀ ਬਥੇਰੇ ਨੇ ਜਿਹੜੇ ਹੱਕ ਸੱਚ ਦੀ ਗੱਲ ਕਰਨ ਵਾਲਿਆਂ ਨੂੰ ਇਹੋ ਜਿਹੀ ਉਪਾਧੀਆਂ ਨਾਲ ਨਿਵਾਜਦੇ ਰਹਿੰਦੇ ਹਨ, ਅਸੀਂ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਦੇ ਤਾਉਮਰ ਰਿਣੀ ਹਾਂ ਜਿੰਨਾ ਨੇ ਸਾਨੂੰ 'ਇਕ ਨਿਸ਼ਿਚਤ ਤਾਰੀਖ ਵਾਲਾ ਮੂਲ ਨਾਨਕਸ਼ਾਹੀ ਕੈਲੰਡਰ ਦਿੱਤਾ।

ਬੰਤਾ ਸਿਆਂ ਬਿਲਕੁਲ ਇਹ ਕੈਲੰਡਰ ਗੁਰੂ ਨਾਨਕ ਸਾਹਿਬ ਦੀ ਆਮਦ ਨਾਲ ਸਬੰਧਤ ਨਹੀਂ, ਪਰ ਇਹ ਕੈਲੰਡਰ ਗੁਰੂ ਨਾਨਕ ਸਾਹਿਬ ਜੀ ਸਿਧਾਂਤ ਦੇ ਅਨਕੂਲ ਹੈ ਜੋ ਕੈਲੰਡਰ ਗੁਰੂ ਨਾਨਕ ਸਾਹਿਬ ਜੀ ਨੇ ਗੁਰੂ ਗ੍ਰੰਥ ਸਾਹਿਬ ਜੀ ਵਿਚ 'ਬਾਰਹ ਮਾਹ' ਦੇ ਰੂਪ ਵਿਚ ਬਖਸ਼ਿਆ ਉਸ ਹੀ ਸਿਧਾਂਤ ਨੂੰ ਮੁੱਖ ਰੱਖ ਕੇ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਇਹ ਕੈਲੰਡਰ ਤਿਆਰ ਕੀਤਾ।

ਬੰਤਾ ਸਿਆਂ, ਪਰ ਤੁਹਾਡਾ ਅਜੋਕੇ ਕੈਲੰਡਰ ਵਿਚ ਕਦੀ ਕਦੀ ਤੇਰਾਂ ਮਾਹ ਵੀ ਆਉਂਦੇ ਹਨ ਭਾਵ ਕਦੀ ਕਦੀ ਕੋਈ ਮਹੀਨਾ ਦੁਬਾਰਾ ਵੀ ਆ ਜਾਂਦਾ ਹੈ ਜੋ ਕੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਅਨਕੂਲ ਨਹੀਂ।

ਬੰਤਾ ਸਿਆਂ ਭੰਬਲਭੂਸੇ ਵਿਚ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਨਹੀਂ ਸਗੋਂ ਤੁਸੀਂ ਇਸ ਕੈਲੰਡਰ ਤੋਂ ਦੂਰ ਕਰਕੇ ਕੌਮ ਨੂੰ 'ਹਰ ਵਰ੍ਹੇ ਭੰਬਲਭੂਸੇ ਵਿਚ ਪਾ ਰਹੇ ਹੋ, ਅਤੇ ਬੰਤਾ ਸਿੰਘ ਜੀ ਸਿਰਦਾਰ ਪਾਲ ਸਿੰਘ ਪੁਰੇਵਾਲ ਨੇ ਇਸ ਕੈਲੰਡਰ ਨੂੰ ਬਣਾਉਣ ਲਗਿਆ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਨੂੰ ਪਹਿਲ ਦਿੱਤੀ ਅਤੇ ਹਰ ਸਿੱਖ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਪਹਿਲਾਂ ਹੈ, ਇਸੇ ਲਈ ਸਿਰਦਾਰ ਪਾਲ ਸਿੰਘ ਪੁਰੇਵਾਲ ਜੀ ਨੇ ਇਸ ਕੈਲੰਡਰ ਨੂੰ ਗੁਰ ਨਾਨਕ ਦੀ ਆਮਦ ਨਾਲ ਨਹੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਹੁਕਮਾਂ ਨਾਲ ਜੋੜਿਆ, ਇਸੇ ਲਈ ਉਹਨਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਅਗਵਾਈ ਮੁੱਖ ਰੱਖਦਿਆਂ ਇਸ ਦਾ ਨਾਂ ਨਾਨਕਸ਼ਾਹੀ ਕੈਲੰਡਰ ਰੱਖਿਆ।

...ਅਤੇ ਜਿਹੜੇ ਰੌਲ਼ਾ ਪਾ ਰਹੇ ਨੇ ਇਸ ਵਰ੍ਹੇ ੫ ਜਨਵਰੀ ਨੂੰ ੨੧ ਪੋਹ ਸੀ ਉਹ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਗਹੁ ਨਾਲ ਵੇਖਣ ਉਸ ਵਿਚ ੨੩ ਪੋਹ ਹੀ ਦਰਜ਼ ਹੈ, ਪਰ ਤੁਸੀਂ ਬਿਕ੍ਰਮੀ ਕੈਲੰਡਰ ਗ੍ਰਸਤ ਹੋ ਕੇ ਵੇਖ ਰਹੇ ਹੋ ਇਸ ਲਈ ਤੁਹਾਨੂੰ ੨੧ ਪੋਹ ਵਿਖਾਈ ਪੈ ਰਹੀ ਹੈ।

...ਅਤੇ ਬੰਤਾ ਸਿੰਘ ਜੀ ਹਰ ਮਜ਼ਹਬ ਆਪਣੇ ਕੈਲੰਡਰ ਅਨੁਸਾਰ ਆਪਣੇ ਤਿਉਹਾਰ ਮਨਾਉਂਦਾ ਹੈ, ਤੇ ਸਿੱਖ ਕਿਉਂ ਨਹੀਂ ਮਨਾ ਸਕਦਾ?

ਹਰ ਕਿਸੇ ਮਜ਼ਹਬ ਦਾ ਆਪਣਾ ਕੈਲੰਡਰ ਹੈ :

- ਹਿੰਦੂਆਂ ਦਾ ਬਿਕ੍ਰਮੀ ਕੈਲੰਡਰ
- ਮੁਸਲਮਾਨਾਂ ਦਾ ਹਿਜ਼ਰੀ ਕੈਲੰਡਰ
- ਇਸਾਈਆਂ ਦਾ ਇਸਵੀ ਕੈਲੰਡਰ

ਉਹ ਆਪਣੇ ਕੈਲੰਡਰ ਅਨੁਸਾਰ ਆਪਣੇ ਦਿਨ ਤੇ ਤਿਉਹਾਰ ਮਨਾਉਂਦੇ ਹਨ ਕਿਸੇ ਹੋਰ ਦੇ ਕੈਲੰਡਰ ਅਨੁਸਾਰ ਨਹੀਂ, ਪਰ ਸਿੱਖ ੨੦੦੩ ਵਿਚ ਅਕਾਲ ਤੱਖਤ ਤੋਂ ਜਾਰੀ ਹੋਏ ਆਪਣੇ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਛੱਡ ਕੇ ਬਿਕ੍ਰਮੀ ਕੈਲੰਡਰ ਅਨੁਸਾਰ ਪੁਰਬ ਕਿਉਂ ਮਨਾਵੇ?

ਭੋਲਿਓ ਸਿੱਖੋ! ਤੁਸੀਂ ਆਪਣਾ ਨਾਨਕਸ਼ਾਹੀ ਕੈਲੰਡਰ ਤਿਆਗ ਕੇ ਦੂਜਿਆਂ ਦੇ ਕੈਲੰਡਰ ਅਨੁਸਾਰ ਪੁਰਬ ਮਨਾ ਕੇ ਕਿਤੇ ਤੁਸੀਂ ਆਪਣੀ ਵੱਖਰੀ ਤੇ ਨਿਆਰੀ ਹੋਂਦ ਨੂੰ ਖਤਮ ਤਾਂ ਨਹੀਂ ਕਰ ਰਹੇ?

ਭਲਿਓ ਆਪਣੀ ਹੋਂਦ ਨੂੰ ਪਛਾਣੋਂ ਤੇ ਦੂਜਿਆਂ ਦੇ ਕੈਲੰਡਰ ਅਨੁਸਾਰ ਪੁਰਬ ਮਨਾਉਣਾ ਛੱਡ ਕੇ, ੨੦੦੩ ਵਿਚ ਅਕਾਲ ਤੱਖਤ ਤੋਂ ਜਾਰੀ ਹੋਏ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਆਪਣੇ ਪੁਰਬ ਮਨਾਓ ਤੇ ਸਮਾਂ ਰਹਿੰਦੇ ਇਹੋ ਜਿਹੇ ਭੰਬਲਭੂਸਿਆਂ ਵਿਚ ਪਾਉਣ ਵਾਲਿਆਂ ਤੋਂ ਸੁਚੇਤ ਹੋਵੋ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top