"ਜੇ
ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ ਅਵਰੁ ਨ ਭਾਇਆ ਰਾਮ॥"
ਕੀ ਗੁਰੂ ਨੂੰ ਇੰਨਾਂ ਸਭ ਚੀਜਾਂ ਦੀ ਲੋੜ ਹੈ ? ਸੋਨੇ ਨਾਲ
ਬੁਣੀ ਰਜਾਈ... ੧੩੦੦ ਹੀਰਿਆਂ ਨਾਲ ਜੜਿਆ ਹਾਰ... ਗੁਰੂ ਨੂੰ ਭੇਂਟ ਕੀਤਾ...
ਭਲਿਓ ਜੇ ਗੁਰੂ ਇੰਨਾ ਚੀਜਾਂ ਨਾਲ ਰੀਝਦਾ ਹੁੰਦਾ ਤਾਂ ਗੁਰੂ ਮਲਿਕ
ਭਾਗੋ ਅਤੇ ਬਾਦਸ਼ਾਹ ਅਕਬਰ ਆਦਿਕ ਵਰਗੇ ਵੱਡੇ ਵੱਡੇ ਧਨਾਢਾਂ ਤੇ ਰਾਜਿਆਂ ਦੇ ਸ਼ਾਹੀ ਦਾਨ ਨਾ
ਠੁਕਰਾਉਂਦਾ।
ਭਲਿਓ ਗੁਰੂ ਰੀਝਦਾ ਹੈ ਭੋਲੇ ਭਾਉ ਨਾਲ, ਆਪਣਾ ਮਨ ਗੁਰੂ ਨੂੰ ਅਰਪਣ
ਕਰਨ ਨਾਲ, ਇੰਨਾਂ ਚੀਜਾਂ ਨਾਲ ਨਹੀਂ, ਗੁਰਬਾਣੀ ਦਾ ਫੁਰਮਾਨ ਹੈ...
ਕੰਚਨ ਸਿਉ ਪਾਈਐ ਨਹੀਂ ਤੋਲਿ ॥ ਮਨੁ ਦੇ
ਰਾਮੁ ਲੀਆ ਹੈ ਮੋਲਿ ॥
ਸਿਰਫ਼ ਇੰਨਾ ਹੀ ਨਹੀਂ ਗੁਰੂ ਕਹਿੰਦਾ ਹੈ ਜੇ ਸਾਰੀ ਧਰਤੀ ਸੋਨਾ ਬਣਾ ਕੇ ਉਹਨਾਂ ਦੇ ਅੱਗੇ
ਰੱਖ ਦੇਈਏ ਤਾਂ ਭੀ ਪਰਮਾਤਮਾ ਦੇ ਨਾਮ ਤੋਂ ਛੁਟ ਹੋਰ ਕੋਈ ਪਦਾਰਥ ਉਹਨਾਂ ਪਿਆਰਾ ਨਹੀਂ
ਲਗਦਾ, ਗੁਰਬਾਣੀ ਦਾ ਫੁਰਮਾਣ ਹੈ...
ਜੇ ਧਰਤੀ ਸਭ ਕੰਚਨੁ ਕਰਿ ਦੀਜੈ ਬਿਨੁ ਨਾਵੈ
ਅਵਰੁ ਨ ਭਾਇਆ ਰਾਮ ॥
ਅਤੇ ਭਲਿਓ ਭਾਈ ਗੁਰਦਾਸ ਜੀ ਕਹਿੰਦੇ ਹਨ ਜਿਵੇਂ ਸੌ ਮੰਦਰ ਸੋਨੇ ਦੇ
ਉਸਾਰ ਕੇ ਦਾਨ ਕਰ ਦਿੱਤੇ ਜਾਣ, ਉਤਨਾ ਪੁੰਨ ਗੁਰੂ ਕੇ ਸਿੱਖ ਨੂੰ ਇਕ ਸ਼ਬਦ ਸਿਖਾਉਣ ਦਾ
ਹੁੰਦਾ ਹੈ, ਭਾਈ ਗੁਰਦਾਸ ਜੀ ਦਾ ਕਥਨ ਹੈ .....
ਜੈਸੇ ਸਤ ਮੰਦਰ ਕੰਚਨ ਕੇ ਉਸਾਰ ਦੀਨੇ ਤੈਸਾ ਪੁੰਨ ਸਿਖ ਕਉ ਇਕ
ਸਬਦ ਸਿਖਾਏ ਕਾ ।
ਭਲਿਓ ਗੁਰੂ ਨੂੰ ਸੋਨੇ ਨਾਲ ਬੁਣੀ ਰਜਾਈ, ੧੩੦੦ ਹੀਰਿਆਂ ਦਾ ਹਾਰ, ਸੋਨੇ ਦੀਆਂ ਘੜੀਆਂ,
ਸੋਨੇ ਦੀਆਂ ਪਾਲਕੀਆਂ, ਸੋਨੇ ਦੇ ਚਵਰ, ਸੰਗਮਰਮਰ ਦੀ ਲੋੜ ਨਹੀਂ... ਸਗੋਂ ਸਾਨੂੰ ਗੁਰੂ
ਕੋਲ ਬਹਿ ਕੇ ਅਪਣਾ ਜੀਵਨ ਸੋਨੇ ਵਰਗਾ ਬਨਾਉਣ ਦੀ ਲੋੜ ਹੈ ਅਤੇ ਸੋਚਣ ਦੀ ਲੋੜ ਹੈ ਸੋਨੇ
ਵਰਗੀ ਜਵਾਨੀ ਨਸ਼ਿਆਂ 'ਚ ਰੁਲ ਗਈ ਅਸੀਂ ਧਰਮ ਅਸਥਾਨਾਂ 'ਤੇ ਸੋਨਾ ਚੜ੍ਹਾਉਣ ਨੂੰ ਸੇਵਾ
ਸਮਝਦੇ ਰਹਿ ਗਏ!!! ਅਤੇ ਗੁਰੂ ਨੂੰ ਇਹ ਸਭ ਕੁਝ ਭੇਟ ਕਰਨ ਵਾਲੇ ਜੇ ਕਿਤੇ ਕਿਸੇ ਹਸਪਤਾਲ
ਜਾਂ ਗਰੀਬਾਂ ਦੀ ਬਸਤੀ ਵਿਚ ਗੇੜਾ ਮਾਰ ਲੈਂਦੇ ਤੇ ਕਿਤੇ ਮਨੁੱਖਤਾ ਦਾ ਭਲਾ ਹੋ ਜਾਂਦਾ।
ਗੁਰੂ ਰਾਖਾ।