Khalsa News homepage

 

 Share on Facebook

Main News Page

ਇਹ ਕਿਵੇਂ ਹੋ ਸਕਦਾ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਸ ਤੋਂ ਮੁਕਤ ਕਰਾਉਣ, ਦਸਮ ਪਿਤਾ ਉਸ ਮਹਾਕਾਲ ਦੀ ਪੂਜਾ ਕਰਣ ?
-:
ਆਤਮਜੀਤ ਸਿੰਘ, ਕਾਨਪੁਰ 18.05.2021
#KhalsaNews #AtamjeetSingh #SGGS #Mahakaal #DasamGranth

ਗੁਰਬਾਣੀ ਵਿਚ ਮਹਾ ਕਾਲ ਬਾਰੇ ਇਉਂ ਬਿਆਨ ਕੀਤਾ ਗਿਆ ਹੈ ..

ਜਪਿ ਗੋਬਿੰਦੁ ਗੋਪਾਲ ਲਾਲੁ ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ ਨ ਖਾਈ ਮਹਾ ਕਾਲੁ ॥ {ਪੰਨਾ 885}

ਇਸ ਸ਼ਬਦ ਵਿਚ ਗੋਬਿੰਦ, ਗੋਪਾਲ ਅਤੇ ਰਾਮ ਨੂੰ ਅਕਾਲ ਪੁਰਖ ਵਾਸਤੇ ਵਰਤਿਆ ਗਿਆ ਹੈ, ਪਰ ਮਹਾ ਕਾਲ ਨੂੰ ਮੌਤ ਦੇ ਡਰ ਵਾਸਤੇ। ਮਹਾਕਾਲ ਗੁਰੂ ਗਰੰਥ ਸਾਹਿਬ ਵਿੱਚ ਕਿਤੇ ਵੀ ਰੱਬ ਵਾਸਤੇ ਨਹੀਂ ਆਇਆ ਬਲਕਿ ਉਸਤੋਂ ਮੁਕਤੀ ਦਿਵਾਉਂਦੀ ਹੈ ।

ਪਰ ਬਚਿੱਤਰ ਨਾਟਕ ਕਵੀ ਦੇ ਦੋ ਹੀ ਮੁੱਖ ਇਸ਼ਟ ਹਨ "ਮਹਾਕਾਲ ਤੇ ਭਗਉਤੀ (ਦੁਰਗਾ)"

ਦਿਨ ਰਾਤ ਮਹਾਕਾਲ ਨੂੰ ਅਰਾਧਣ ਵਾਲਿਓ, ਮਹਾਕਾਲ ਅੱਗੇ ਬੇਨਤੀ ਕਰਨ ਵਾਲਿਓ "ਮਹਾਕਾਲ ਰਖਵਾਰ ਹਮਾਰੋ" , ਮਹਾਕਾਲ ਵਰਗੇ ਦੇਵਤੇ ਦਸਮ ਪਿਤਾ ਨੇ ਕਦੀ ਨਹੀਂ ਆਰਾਧੇ, ਇਹ ਕਿਸੇ ਰਾਮ ਸਯਾਮ ਦੇ ਇਸ਼ਟ ਤਾਂ ਹੋ ਸਕਦੇ ਹਨ, ਪਰ ਦਸਮ ਪਿਤਾ ਦੇ ਨਹੀਂ ..

ਭਲਿਓ ਵਾਸਤਾ ਹੈ ਅਖੌਤੀ ਦਸਮ ਗ੍ਰੰਥ ਦੇ ਮਹਾਕਾਲ ਨੂੰ ਅਕਾਲ ਪੁਰਖ ਨ ਬਣਾਓ, ਇਹ ਮਹਾਕਾਲ ਤਾਂ ਬੰਦਿਆਂ ਦਾ ਖੂਨ ਪੀਂਦਾ ਹੈ, ਮੂੰਹ ਵਿਚੋ ਅੱਗ ਛੱਡ੍ਹਦਾਂ ਹੈ ਅਤੇ ਸ਼ਰਾਬ ਤੇ ਭੰਗ ਪੀਂਦਾ ਹੈ ...

ਮੁੰਡ ਕੀ ਮਾਲ ਦਿਸਾਨ ਕੋ ਅੰਬਰ ਬਾਮ, ਕਰਿਯੋ ਗਲ ਮੋ ਅਸਿ ਭਾਰੋ॥ ਲੋਚਨ ਲਾਲ ਕਰਾਲ ਦਿਪੈ,ਦੋਉ ਭਾਨ ਬਿਰਾਜਤ ਹੈ ਅਨਿਆਰੋ॥
ਛੁਟੇ ਹੈ ਬਾਲ ਮਹਾ ਬਿਕਰਾਲ, ਲਸੇ ਰਦ ਦੰਤ ਉਜਿਆਰੋ॥ ਛਾਡਤ ਜਵਾਲ ਲਏ ਕਰ ਬਿਯਾਲ, ਸੁ ਕਾਲ ਸਦਾ ਪ੍ਰਤਿਪਾਲ ਤਿਹਾਰੋ॥

(ਅਖੌਤੀ ਦਸਮ ਗ੍ਰੰਥ ਪੰਨਾ ੮੧੦ )

ਅਤੇ ਇਸ ਮਹਾਕਾਲ ਦਾ ਸਿੱਖ ਬਣਨ ਲਈ ਮਦਿਰਾ ਤੇ ਭਾਂਗ ਪੀਂਣੀ ਪੈਂਦੀ ਹੈ ... "ਮਹਾਕਾਲ ਕੋ ਸਿਖਯ ਕਰਿ, ਮਦਿਰਾ ਭਾਂਗ ਪਿਵਾਇ" ।

ਅਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਰੌਸ਼ਨੀ ਵਿਚ ਜ਼ਰਾ ਧਿਆਨ ਨਾਲ ਸੋਚੀਏ ! ਕੀ ਐਸੇ ਮਹਾਕਾਲ ਨੂੰ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਆਰਾਧ ਸਕਦੇ ਹਨ ? ਜੋ ਬੰਦਿਆਂ ਦਾ ਖੂਨ ਪੀਂਦਾ ਹੈ, ਸ਼ਰਾਬ ਤੇ ਭੰਗ ਪੀਂਦਾ ਹੈ .. ਭਲਿਓ ਬਚਿਤਰ ਨਾਟਕ ਗ੍ਰੰਥ ਦਾ ਮਹਾਕਾਲ ਕੋਈ ਅਕਾਲ ਪੁਰਖ ਨਹੀਂ, ਸਗੋਂ ਸਰੀਰ ਧਾਰੀ ਦੇਵਤਾ ਹੈ ਜਿਸ ਨੂੰ ਗੁੱਸਾ ਵੀ ਆਉਂਦਾ ਹੈ ..

ਮਹਾਕਾਲ ਕੋਪਤ ਭਯੋ ਜਬ ਹੀ ॥ ਅਸੁਰ ਅਨੇਕ ਬਿਦਾਰੇ ਤਬ ਹੀ ॥

ਭਲਿਓ ਜੇ ਸਹੀ ਮਾਇਨੇ ਵਿਚ ਦਸਮ ਪਿਤਾ ਦੀ ਬਖਸ਼ਿਸ਼ ਦਾ ਪਾਤਰ ਬਣਨਾ ਹੈ ਤਾਂ ਸਿੱਖ ਕੌਮ ਨੂੰ ਸਾਰੇ ਗੁਰੂ ਨਿੰਦਕ ਗ੍ਰੰਥਾਂ ਨੂੰ ਪਾਸੇ ਕਰ ਕੇ ਦਸਮ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਆਖਰੀ ਹੁਕਮ (ਸਭ ਸਿਖਨ ਕੋ ਹੁਕਮ ਹੈ ਗੁਰੂ ਮਾਨਯੋ ਗ੍ਰੰਥ) ਨੂੰ ਮੰਨ ਕੇ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਧੁਰ ਕੀ ਬਾਣੀ ਨਾਲ ਜੁੜਨਾ ਪਵੇਗਾ ਅਤੇ ਭਲਿਓ ਬਚਿਤਰ ਨਾਟਕ ਗ੍ਰੰਥ ਦੇ "ਮਹਾਕਾਲ ਰਖਵਾਰ ਹਮਾਰੋ" ਦੀ ਥਾਂ 'ਤੇ ਗੁਰਬਾਣੀ .. " ਗੁਰ ਕਾ ਸਬਦੁ ਰਖਵਾਰੇ ॥ ਚਉਕੀ ਚਉਗਿਰਦ ਹਮਾਰੇ ॥ ਰਾਮ ਨਾਮਿ ਮਨੁ ਲਾਗਾ ॥ ਜਮੁ ਲਜਾਇ ਕਰਿ ਭਾਗਾ ॥ .. ਦੇ ਫ਼ੈਸਲੇ ਨੂੰ ਮੰਨਣਾ ਪਵੇਗਾ ਤਾਂ ਹੀ ਸਾਡਾ ਭਲਾ ਹੈ ।

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top