Khalsa News homepage

 

 Share on Facebook

Main News Page

ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਮਾਨਵਤਾ ਲਈ ਦਿੱਤੀ ਸੀ, ਨਾ ਕਿ ਕਿਸੀ ਖਾਸ ਫਿ਼ਰਕੇ ਦੇ ਧਰਮ ਲਈ
-: ਆਤਮਜੀਤ ਸਿੰਘ ਕਾਨਪੁਰ
17.03.2021
#KhalsaNews #AtamjitSingh #GuruTegBahadar #HarmeetKalka

ਇਹ ਹਨ ਦਿੱਲੀ ਗੁਰਦੁਆਰਾ ਮੈਨਜਮੈੰਟ ਕਮੇਟੀ ਦੇ ਜਨਰਲ ਸਕਤਰ ਹਰਮੀਤ ਸਿੰਘ ਕਾਲਕਾ, ਜਿੰਨ੍ਹਾਂ ਨੇ ਸਿੰਘ ਸਭਾ ਗੁਰਦੁਆਰਾ ਕਰੋਲ ਬਾਗ ਦੀ ਸਟੇਜ ਤੋਂ ਆਖਿਆ ਕਿ ਆਉਣ ਵਾਲੀ ੨੭ ਤਾਰੀਖ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੪੦੦ ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਤ ਲੱਖੀ ਸ਼ਾਹ ਵਣਜਾਰਾ ਹਾਲ ਵਿਖੇ ਪ੍ਰੋਗ੍ਰਾਮ ਹੋਣਾ ਹੈ ਜਿਸ ਵਿਚ ੪੦੦ ਬੱਚੇ ਸਟੇਜ 'ਤੇ ਬਹਿ ਕੇ ਨੌਵੇਂ ਮਹਲੇ ਦੇ ਸਲੋਕ ਪੜ੍ਹਦੇ ਹੋਏ ਸ਼ਬਦ ਗਾਯਨ ਕਰਨਗੇਂ "ਤਿਲਕ ਜੰਞੂ ਰਾਖਾ ਪ੍ਰਭ ਸਾਕਾ" ਅਤੇ ਦੁਨਿਆ ਵਿਚ ਸੰਦੇਸ਼ ਦੇਣਾ ਹੈ ਤਿਲਕ ਜੰਞੂ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ ..

ਜਨਰਲ ਸਕਤਰ ਜੀ ਆਪ ਜੀ ਕਹਿ ਰਹੋ ਹੋ ੪੦੦ ਬੱਚੇ ਸਟੇਜ ਤੇ ਬਹਿ ਕੇ ਨੌਵੇਂ ਮਹਲੇ ਦੇ ਸਲੋਕ ਪੜ੍ਹਦੇ ਹੋਏ ਇਹ ਸ਼ਬਦ ਗਾਯਨ ਕਰਨਗੇਂ "ਤਿਲਕ ਜੰਞੂ ਰਾਖਾ ਪ੍ਰਭ ਸਾਕਾ" ,, ਜਨਰਲ ਸਕਤਰ ਜੀ ਕੀ ਇਹ ਸ਼ਬਦ "ਗੁਰਬਾਣੀ" ਹੈ ..? ਕੀ ਇਹ ਸ਼ਬਦ "ਗੁਰੂ ਗ੍ਰੰਥ ਸਾਹਿਬ" ਜੀ ਵਿੱਚ ਦਰਜ ਹੈ ..?

ਦੂਜੀ ਗੱਲ ਸਕਤਰ ਜੀ "ਤਿਲਕ ਜੰਞੂ ਰਾਖਾ ਪ੍ਰਭ ਸਾਕਾ" ਨਹੀਂ .. "ਤਿਲਕ ਜੰਞੂ ਰਾਖਾ ਪ੍ਰਭ ਤਾ ਕਾ" ਹੈ .. ਸਕੱਤਰ ਜੀ ਇਹ ਸ਼ਬਦ ਕੋਈ ਗੁਰਬਾਣੀ ਨਹੀਂ, ਇਹ ਤਾਂ ਅਖੌਤੀ ਦਸਮ ਗ੍ਰੰਥ ਵਿਚ ਦਰਜ਼ "ਚੌਪਈ" ਦਾ ਇੱਕ ਛੰਦ ਹੈ ..

ਅਤੇ ਸਕਤਰ ਜੀ ਆਪ ਜੀ ਆਖ ਰਹੇ ਹੋ ਇਸ ਸ਼ਬਦ ਰਾਹੀਂ ਦੁਨਿਆ ਵਿਚ ਸੰਦੇਸ਼ ਦੇਣਾ ਹੈ ਤਿਲਕ ਜੰਞੂ ਦੀ ਰਖਿਆ ਲਈ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਦਿੱਤੀ ਹੈ .. ਸਕੱਤਰ ਜੀ ਇਸ "ਚੌਪਈ" ਦੇ ਛੰਦ ਦਾ ਪ੍ਰਚਾਰ ਕਰਾਕੇ ਤੁਸੀਂ ਦੁਨਿਆ ਨੂੰ ਇਹ ਸਦੇਸ਼ ਚਾਹੁੰਦੇ ਹੋ "ਗੁਰੂ ਤੇਗ ਬਹਾਦਰ" ਸਾਹਿਬ ਜੀ ਹਿੰਦ ਦੀ ਚਾਦਰ ਸਨ, ਇਸ ਚੌਪਈ ਰਾਹੀਂ ਤਾਂ ਇਹ ਹੀ ਸਪੱਸ਼ਟ ਹੁੰਦਾ ਹੈ "ਗੁਰੂ ਤੇਗ ਬਹਾਦਰ" ਸਾਹਿਬ ਜੀ ਹਿੰਦ ਦੀ ਚਾਦਰ ਸਨ ..

ਸਕੱਤਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਸ਼ਹਾਦਤ ਮਾਨਵਤਾ ਲਈ ਦਿੱਤੀ ਸੀ, ਨਾ ਕਿ ਕਿਸੀ ਖਾਸ ਫਿ਼ਰਕੇ ਦੇ ਧਰਮ ਲਈ .. ਪਰ ਇਸ ਚੌਪਈ ਰਾਹੀਂ ਤਾਂ ਇਹ ਹੀ ਸਪੱਸ਼ਟ ਹੁੰਦਾ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ "ਕਿਸੀ ਖਾਸ ਫਿ਼ਰਕੇ" ਲਈ ਸ਼ਹਾਦਤ ਦਿਤੀ ਸੀ, ਜੋ ਕੀ ਸਰਾਸਰ ਗਲ਼ਤ ਹੋਵੇਗਾ ..

ਗੁਰੂ ਤੇਗ ਬਹਾਦਰ ਜੀ ਦੀ ਸ਼ਹਾਦਤ ਨੂੰ ਕਿਸੀ ਖਾਸ ਫਿ਼ਰਕੇ ਨਾਲ ਜੋੜਨ ਵਾਲੇ ਗੁਰਬਾਣੀ ਸਿਧਾਂਤ ਤੋਂ ਅਣਜਾਣ ਜਾਪਦੇ ਹਨ, ਗੁਰੂ ਤਾਂ ਸ਼ਰਣ ਵਿਚ ਆਏ ਹਰ ਇਕ ਨੂੰ ਗੱਲ ਲਾਉਂਦਾ ਹੈ, ਉਹ ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ ... "ਜੋ ਸਰਣਿ ਆਵੈ ਤਿਸੁ ਕੰਠਿ ਲਾਵੈ ਇਹੁ ਬਿਰਦੁ ਸੁਆਮੀ ਸੰਦਾ" ... ਜੇ ਉਸ ਵੇਲੇ ਕਸ਼ਮੀਰੀ ਪੰਡਿਤ ਦੀ ਥਾਂ 'ਤੇ ਹੋਰ ਕੋਈ ਵੀ ਆਪਣੀ ਜਾਨ ਬਚਾਉਣ ਲਈ ਫਰਿਆਦ ਕਰਦਾ ਤਾਂ ਉਨ੍ਹਾਂ ਲਈ ਵੀ ਗੁਰੂ ਸਾਹਿਬ ਨੇ ਸ਼ਹਾਦਤ ਦੇਣੀ ਸੀ ਕਿਉਂਕਿ ਗੁਰੂ ਲਈ ਸਾਰੀ ਲੁਕਾਈ ਹੀ .. "ਏਕੁ ਪਿਤਾ ਏਕਸ ਕੇ ਹਮ ਬਾਰਿਕ ਤੂ ਮੇਰਾ ਗੁਰ ਹਾਈ" .. ਸੀ ।

ਸਕੱਤਰ ਜੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਨੂੰ ਕਿਸੀ ਖਾਸ ਫਿਰਕੇ ਨਾਲ ਜੋੜਨ ਵਾਲਾ ਅਖੌਤੀ ਦਸਮ ਗ੍ਰੰਥ ਹੈ .. "ਧਰਮ ਹੇਤ ਸਾਕਾ ਜਿਨ ਕੀਆ, ਸੀਸੁ ਦੀਆ ਪਰ ਸਿਰਰ ਨਾ ਦੀਆ" .. ਅਤੇ ਗੁਰ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਤੇ ਸੋਗ ਜਤਾਉਣ ਵਾਲਾ .. "ਤੇਗ ਬਹਾਦਰ ਕੇ ਚਲਤ ਭਯੋ ਜਗਤ ਕੋ ਸੋਕ, ਹੈ ਹੈ ਹੈ ਸਭ ਜਗ ਭਯੋ ਜੈ ਜੈ ਜੈ ਸੁਰ ਲੋਕ" .. ਅਖੌਤੀ ਦਸਮ ਗ੍ਰੰਥ ਦਾ ਕਵੀ ਇਹ ਵੀ ਭੁੱਲ ਗਿਆ ਕਿ ਗੁਰੂ ਗ੍ਰੰਥ ਸਾਹਿਬ ਜੀ ਵਿਚ ਸਿੱਖਾਂ ਨੂੰ ਭਾਣਾ ਮੰਨਣ ਦੀ ਜਾਚ ਸਿਖਾਈ ਹੈ ਨਾ ਕਿ "ਹਾ ਹਾ ਕਾਰ" ਮਚਾਉਣ ਦੀ .. ਇਸ ਲਈ ਇਹ ਗੱਲ ਬਿਲਕੁਲ ਮਨਘੜ੍ਹਤ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹੀਦੀ ਤੇ ਸਾਰੇ ਜਗਤ ਨੇ ਹਾਹਾਕਾਰ ਮਚਾਈ ਅਤੇ ਦੇਵ ਪੁਰੀ ਵਿਚ "ਜੈ ਜੈ ਕਾਰ" ਕੀਤੀ ਭਾਵ ਦੇਵਤਿਆ ਨੇ ਜੈ ਜੈ ਕਾਰ ਕੀਤੀ, ਗੁਰਬਾਣੀ ਦੇਵ ਪੁਰੀ ਤੇ ਦੇਵਤਿਆ ਦੀ ਹੋਂਦ ਨੂੰ ਨਹੀਂ ਮੰਨਦੀ ..

ਦੇਵੀ ਦੇਵਾ ਮੂਲੁ ਹੈ ਮਾਇਆ ॥ ਸਿੰਮ੍ਰਿਤਿ ਸਾਸਤ ਜਿੰਨਿ ਉਪਾਇਆ ॥ (ਗੁਰੂ ਗ੍ਰੰਥ ਸਾਹਿਬ ਜੀ)

ਸਕੱਤਰ ਜੀ ਸਾਨੂੰ ਤਾਂ ਸਗੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ੪੦੦ ਸਾਲਾਂ ਪ੍ਰਕਾਸ਼ ਪੁਰਬ ਤੇ ਇਹ ਸੰਦੇਸ਼ ਦੇਣਾ ਚਾਹੀਦਾ ਹੈ ਕੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਕਿਸੀ ਖਾਸ ਫਿ਼ਰਕੇ (ਧਰਮ) ਲਈ ਨਹੀਂ ਸਗੋਂ ਮਾਨਵਤਾ ਲਈ ਸ਼ਹਾਦਤ ਦਿੱਤੀ ਸੀ .. ਗੁਰੂ ਤਾਂ ਸ਼ਰਣ ਵਿਚ ਆਏ ਹਰ ਇਕ ਨੂੰ ਗੱਲ ਲਾਉਂਦਾ ਹੈ, ਉਹ ਭਾਵੇਂ ਕਿਸੇ ਵੀ ਮਜ਼ਹਬ ਦਾ ਹੋਵੇ ..

"ਜੋ ਸਰਣਿ ਆਵੈ ਤਿਸੁ ਕੰਠਿ ਲਾਵੈ"

ਸਕੱਤਰ ਜੀ ਜੇ ਦੁਨਿਆ ਵਿਚ ਸੰਦੇਸ਼ ਪਹੁੰਚਾਣਾ ਹੀ ਹੈ ਤੇ ਇਹ ਸੰਦੇਸ਼ ਪਹੁੰਚਾਵੋ ਤਾਂ ਕੀ ਮਨੁੱਖਤਾ ਵਿਚ ਸੱਚ ਪਹੁੰਚੇ, ਅਤੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਦਰਜ਼ ਗੁਰਬਾਣੀ ਦਾ ਪ੍ਰਚਾਰ ਕਰੋ ਨਾ ਕੀ ਕਿਸੀ ਹੋਰ ਗ੍ਰੰਥ ਵਿਚ ਲਿਖੀ ਕਿਸੀ ਰਚਨਾ ਦਾ, ਤਾਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ੪੦੦ ਸਾਲਾਂ ਪ੍ਰਕਾਸ਼ ਪੁਰਬ ਮਨਾਇਆ ਸਫ਼ਲ ਹੈ ..

ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top