ਸੋਚਣ
ਵਾਲੀ ਗੱਲ ਹੈ ? ਇਹ ਸਭ ਕੁਝ ਜੋ ਰਿਹਾ ਹੈ ਉਸ ਪਿੱਛੇ ਕੋਈ ਖਤਰਨਾਕ ਸਾਜਿਸ਼ ਤਾਂ ਨਹੀਂ?
ਜਦੋਂ ਕਈ ਹਿੰਦੂਤਵੀ ਜਥੇਬੰਦੀਆਂ ਦਰਬਾਰ ਸਾਹਿਬ ਨੂੰ 'ਰਾਮ
ਮੰਦਰ' ਸਿੱਧ ਕਰਨ ਲੱਗੀਆਂ ਹੋਈਆਂ ਹਨ ਤਾਂ ਅਜਿਹੇ ਮੌਕੇ ਅਜਿਹੀ ਸ਼ਰਾਰਤ ਖਤਰਨਾਕ ਹੋ ਸਕਦੀ
ਹੈ ..
ਕੁੱਝ ਸਾਲਾਂ ਬਾਅਦ ਇਸ ਥਾਂ ਨੂੰ ਪੱਟ ਕਿ ਇਹ ਵੀ ਕਹਿਆ ਜਾ ਸਕਦਾ ਹੈ ਕਿ ਆਹ ਦੇਖੋ
ਇੱਥੇ ਵੀ ਰਾਮ ਜੀ ਆਏ ਸਨ, ਅਯੋਧਿਆ ਵਾਲੇ ਰਾਮ ਮੰਦਰ ਵਰਗੀਆਂ ਇੱਟਾਂ ਇਥੇ ਪਹਿਲ਼ਾਂ ਹੀ
ਲੱਗੀਆਂ ਹੋਈਆਂ ਹਨ ..
ਕਈਆਂ ਨੇ ਕਹਿਣਾ ਕਿਉਂ ਫ਼ਜੂਲ ਦੀਆ ਗੱਲਾਂ ਕਰਦੇ ਹੋ,
ਹੋ ਸਕਦਾ ਹੈ ਭੱਠੇ ਵਾਲੇ ਦਾ ਨਾਂ ਹੋਵੇ, ਪਰ ਫਿਰ ਵੀ ਇਸ ਹਰਕਤ 'ਤੇ ਸ਼੍ਰੋਮਣੀ ਕਮੇਟੀ ਵਲੋਂ
ਇਸ ਕੰਮ 'ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ .. ਕਿਉਂਕਿ ਅਸੀਂ ਤੁਸੀਂ ਤੁਰ ਜਾਣਾ ਤੇ
ਕੁਝ ਸਾਲਾਂ ਬਾਅਦ ਜੋ ਅੱਜ ਦਾ ਮਾਹੌਲ ਬਣ ਰਿਹਾ ਹੈ, ਜਿਸ ਕੀ ਲਾਠੀ ਉਸ ਕੀ ਭੈਂਸ ਵਾਲਾ
ਹਾਲ ਹੋਣਾ ਹੈ, ਇਸ ਲਈ ਆਉਣ ਵਾਲੀ ਪੀੜੀ ਵਾਸਤੇ ਹੋਰ ਗੰਦ ਨਾਂਹ ਪਾਵੋ ਤੇ ਨਾਂਹ ਪਾਉਣ
ਦੇਵੋ .. ਜੋ ਸਾਡੇ ਲਈ ਸਾਂਭਣਾ ਮੁਸ਼ਕਲ ਹੋ ਜਾਵੇ।
ਅੱਖਾਂ ਮੀਟਣ ਦੀ ਲੋੜ ਨਹੀਂ, ਪਰ ਜਾਗਣ ਦੀ ਲੋੜ ਹੈ,
ਕੱਲ ਦੀ ਸੋਚੋ ਜਦੋ ਇਨ੍ਹਾਂ ਦਾ ਹਿੰਦੂ ਰਾਸ਼ਟਰ ਬਣ ਗਿਆਂ ਸਮਝੋ ਜੋ ਮੁਗਲਾ ਨੇ ਇਨ੍ਹਾਂ
ਹਿੰਦੂਆਂ ਨਾਲ ਕੀਤਾ ਉਹ ਸਾਡੀਆਂ ਆਉਣ ਵਾਲੀਆਂ ਨਸਲਾ 'ਤੇ ਵਰਤੇਗਾ, ਬਾਬਰੀ ਮਸਜਿਦ ਢਾਹੀ
ਗਈ, ਇਨ੍ਹਾਂ ਮੁਸਲਮਾਨਾਂ ਦਾ ਕੋਈ ਚਾਰਾ ਨਹੀਂ ਚੱਲਿਆ, ਜ਼ਮੀਰ ਮਾਰ ਕੇ ਜੀਊਣਾ ਸਿੱਖ ਦੇ
ਜੀਵਨ ਦਾ ਹਿੱਸਾ ਨਹੀਂ .. ਇਸ ਲਈ ਸੁਚੇਤ ਹੋ ਕੇ ਜਿਸ ਜਿਸ ਥਾਵਾਂ 'ਤੇ ਦਰਬਾਰ ਸਾਹਿਬ
ਵਿਖੇ ਇਸ ਇੱਟਾਂ ਦਾ ਪ੍ਰਯੋਗ ਹੋ ਰਿਹਾ ਹੈ ਉਸ ਥਾਵਾਂ ਤੋਂ ਤੁਰੰਤ ਰੋਕ ਲਾਵੀ ਜਾਵੇ ।
ਗੁਰੂ ਰਾਖਾ।
ਰਾਮ ਜੀ ਦੀਆਂ ਇੱਟਾਂ...
ਰਾਮ ਮੰਦਿਰ ਦੀ ਉਸਾਰੀ ਵਿਵਾਦਤ ਰਹੀ ਜ਼ਮੀਨ 'ਤੇ ਸ਼ਰਧਾ ਨਾਲ ਭਾਜਪਾ
ਵਲੋਂ ਅਸਿੱਧੇ ਤੌਰ ਉੱਪਰ ਕਰਵਾਈ ਜਾ ਰਹੀ ਹੈ । ਇਸ ਸੰਬੰਧੀ ਚੰਦਾ ਪਿਆਰ 'ਤੇ ਧੱਕੇ ਨਾਲ
( ਜਿਵੇਂ ਕਿ ਕੁਝ ਵੀਡੀਓਜ਼ ਵੀ ਵਾਇਰਲ ਹੋਈਆਂ ਸਨ ) ਇਕੱਠਾ ਕੀਤਾ ਜਾ ਰਿਹਾ ਹੈ । ਇਸ
ਮੰਦਿਰ ਦੀ ਉਸਾਰੀ ਲਈ ਸਾਡੀ ਜਾਣਕਾਰੀ ਅਨੁਸਾਰ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਭੱਠੇ ਤੋਂ
ਇੱਟਾਂ ਬਣਵਾਈਆਂ ਗਈਆਂ, ਇਹ ਇੱਟਾਂ ਦਰਬਾਰ ਸਾਹਿਬ ਦੇ ਸਿਵਰੇਜ਼ ‘ਚ ਲੱਗਣ ਦਾ ਮੁੱਦਾ ਗਰਮਾ
ਰਿਹਾ ਹੈ । ਇੱਟਾਂ ਉੱਪਰ "ਰਾਮ" ਜੀ ਦਾ ਨਾਮ ਲਿਖਿਆ ਹੋਇਆ ਹੈ । ਇਹ 'ਰਾਮ' ਦੇ ਨਾਮ ਦੀਆਂ
ਇੱਟਾਂ ਦਾ ਅਕਾਲ ਤਖ਼ਤ ਸਾਹਿਬ ਦੀ ਸਕੱਤਰੇਤ ਦੇ ਮੁੱਖੀ ਦੀ ਰਿਹਾਇਸ਼ ਦੇ ਮੁੱਖ ਗੇਟ ਦੇ ਨਾਲ
ਵਾਲੀਆਂ ਸਿਵਰੇਜ਼ ਦੀਆਂ ਨਾਲੀਆਂ 'ਚ ਲੱਗਣਾਂ ਬੜਾ ਦੁੱਖਦਾਈ ਮਾਮਲਾ ਹੈ । ਯਾਦ ਰਹੇ ਕਿ ਇਹ
ਰਿਹਾਇਸ਼ ਦਰਬਾਰ ਸਾਹਿਬ ਦੇ ਗਲਿਆਰੇ ਦਾ ਅਹਿਮ ਹਿੱਸਾ ਹੈ ।
ਸੋਚਣਾਂ ਬਣਦਾ ਹੈ ਕਿ ਇਹ ਕਿਸ-ਕਿਸ ਦੀ ਗਲਤੀ ਹੈ, ਪਹਿਲੀ ਗਲਤੀ
ਤਾਂ ਭੱਠੇ ਵਾਲਿਆ ਦੀ ਹੈ ਕਿ ਇਹ ਇੱਟਾਂ ਜਿਸ ਕਾਰਜ਼ ਲਈ ਬਣਾਈਆਂ ਸਨ, ਇਹ ਸਭ ਦੀਆਂ ਸਭ
ਉੱਥੇ ਕਿਉਂ ਨਹੀਂ ਗਈਆਂ ?? ਦੂਸਰਾ ਕੀ ਦਰਬਾਰ ਸਾਹਿਬ ਦੇ ਗਲਿਆਰੇ 'ਚ ਲਾਉਣਾਂ ਕਿਸੇ
ਸ਼ਰਾਰਤ ਦਾ ਹਿੱਸਾ 'ਤੇ ਨਹੀਂ ?? ਸਾਡਾ ਇਹ ਸੋਚਣਾਂ ਇਸ ਲਈ ਬਣਦਾ ਹੈ ਕਿਉਂਕਿ ਸਿੱਖ ਪੰਥ
'ਤੇ ਬਹੁਪੱਖੀ ਅਜਿਹੇ ਹਮਲੇ ਹੋ ਰਹੇ ਹਨ । ਕਿਤੇ ਇਹ ਨਾ ਹੋਵੇ ਕਿ ਵੀਹ-ਤੀਹ ਸਾਲਾਂ ਬਾਅਦ
ਇਹੀ ਇੱਟਾਂ ਪੁੱਟ ਕਿ ਇਹ ਅਫ਼ਵਾਹ ਫੈਲਾਅ ਦਿੱਤੀ ਜਾਵੇ ਕਿ ਗਲਿਆਰੇ ਦੀ ਖੁਦਾਈ ਵਿੱਚੋ ਹੁਣ
ਰਾਮ ਜੀ ਦੇ ਨਾਮ ਦੀਆਂ ਇੱਟਾਂ ਵੀ ਨਿੱਕਲੀਆਂ ਹਨ । ਯਾਦ ਰਹੇ ਕਿ ਬਾਬਰੀ ਮਸਜਿਦ ਦੇ ਕੇਸ
'ਚ ਵੀ ਕੁਝ ਇਸੇ ਤਰਾਂ ਦਾ ਹੀ ਹੋਇਆ ਕਿ ਖੁਦਾਈ ਵਿੱਚੋਂ ਨਿੱਕਲੀਆਂ ਵਸਤੂਆਂ ਤੇ ਲਿਖਤਾਂ
ਨੂੰ ਅਧਾਰ ਬਣਾ ਕਿ ਹੁਣ ਰਾਮ ਜੀ ਦੇ ਮੰਦਿਰ ਦੀ ਉਸਾਰੀ ਕੀਤੀ ਜਾ ਰਹੀ ਹੈ ।ਵਾਹਿਗੁਰੂ ਕਰੇ
ਕਿ ਇਹ ਸਾਡੀ ਸ਼ੱਕ-ਸ਼ੱਕ ਹੀ ਹੋਵੇ ।
ਇਸ ਸੰਪਾਦਕੀ ਤੋਂ ਬਾਅਦ ਇਹ ਵੀ ਹੋ ਸਕਦਾ ਹੈ ਕਿ ਗਿਆਨੀ ਹਰਪ੍ਰੀਤ
ਸਿੰਘ ਜੀ ਇਹ ਬਿਆਨ ਵੀ ਦੇ ਦੇਣ ਕਿ ਬਲਵਿੰਦਰ ਸਿੰਘ ਪੁੜੈਣ ਤਾਂ ਸ਼ਰਾਰਤੀ ਹੈ । ਇਸ ਲਈ
ਸਬੂਤਾਂ ਵਾਲੀਆਂ ਫੋਟੋਆਂ ਤੇ ਵੀਡੀਓਜ਼ ਨਾਲ ਵਿਖਾ ਰਹੇ ਹਾਂ , ਗਿਆਨੀ ਜੀ ਨੂੰ ਦੱਸ ਦੇਵਾਂ
ਕਿ ਧੂਆਂ ਤਾਂ ਨਿੱਕਲਦਾ ਹੈ ਜਦੋਂ ਤੁਸੀਂ ਅੱਗ ਬਾਲ੍ਹ ਚੁੱਕੇ ਹੋ ।ਅਸੀਂ ਭਾਂਬੜ ਨਹੀਂ
ਬਨਣ ਦੇਣਾ ਚਹੁੰਦੇ । ਬਸ! ਤੁਸੀਂ ਸਿੱਖ ਪੰਥ ਨੂੰ ਡੂੰਗੀ ਖੱਡ 'ਚ ਸੁੱਟ ਦੇਣਾਂ ਚਾਹੁੰਦੇ
ਹੋ, ਅਸੀਂ ਤਾਂ ਸਿਰਫ਼ ਹੋਕਾ ਦੇਣਾਂ ਹੈ । ਗਿਆਨੀ ਜੀ ਨੂੰ ਇੱਕ ਬੇਨਤੀ ਹੈ ਕਿ ਹੁਣ ਨਨਕਾਣਾਂ
ਸਹਿਬ ਜੀ ਦੇ ਸਾਕੇ ਦੀ ਸ਼ਤਾਬਦੀ ਸ਼੍ਰੋਮਣੀ ਕਮੇਟੀ ਮਨਾ ਰਹੀ ਹੈ, ਕੀ ਉਹ ਗੁਰੂ ਗ੍ਰੰਥ
ਸਾਹਿਬ ਜੀ ਦਾ ਸਰੂਪ ਜੋ ਗੋਲੀਆਂ ਨਾਲ ਨਰੈਣੂ ਮਹੰਤ ਵਲੋਂ ਵਿੰਨਿਆਂ ਗਿਆ ਸੀ ਉਸਦੇ ਦਰਸ਼ਣ
ਸਿੱਖ ਸੰਗਤਾਂ ਨੂੰ ਕਰਵਾਉਗੇ ?? ਕਿਤੇ ਇਹ ਤਾਂ ਨਹੀਂ ਕਿ ਕਾਰ ਸੇਵਾ ਦੇ ਨਾਮ ਤੇ ਪਏ ਇਸ
ਸਰੂਪ ਚੋਂ ਗੋਲੀਆਂ ਦੇ ਨਿਸ਼ਾਨ ਹੀ ਚੁੱਕ ਦਿੱਤੇ ਹੋਣ। ਜੇ ਇਹ ਸੱਚ ਹੈ ਤਾਂ ਇਹ ਕਾਰ ਸੇਵਾ
ਕਰਨ ਤੇ ਕਰਵਾਉਣ ਵਾਲੇ ਦੋਵੇਂ ਹੀ ਦੋਸ਼ੀ ਹਨ । ਸਿੱਖ ਬੱਚਿਆਂ ਨੂੰ ਅਸੀਂ ਕਿਹੜਾ ਜਿਉਂਦਾ
ਇਤਿਹਾਸ ਵਿਖਾਵਾਂਗੇ ?? ਕਿਤੇ ਇਹ ਰਾਮ ਜੀ ਦੇ ਨਾਮ ਵਾਲੀਆਂ ਇੱਟਾਂ ਦਾ ਇਤਿਹਾਸ ਤਾਂ ਨਹੀਂ
ਸਿਰਜਣਾਂ ਚਹੁੰਦੇ ??
ਅਸੀਂ ਇਹ ਸਵਾਲ ਸਿੱਖ ਸੰਗਤ ਦੀ ਕਚਿਹਰੀ 'ਚ ਰੱਖਣਾ ਚਹੁੰਦੇ ਹਾਂ
ਕਿ ਕੀ 'ਰਾਮ' ਜੀ ਦੇ ਨਾਮ ਦੀਆਂ ਇੱਟਾਂ ਦਰਬਾਰ ਸਾਹਿਬ ਦੇ ਗਲਿਆਰੇ ਵਾਲੇ ਸੀਵਰੇਜ਼ 'ਚ
ਲੱਗਣੀਆਂ ਚਾਹੀਦੀਆਂ ਹਨ ?? ਕੀ ਇਹ ਰਾਮ ਜੀ ਦੇ ਨਾਮ ਦੀ ਤੌਹੀਨ ਨਹੀਂ ਹੈ ?? ਕੀ ਗਿਆਨੀ
ਹਰਪ੍ਰੀਤ ਸਿੰਘ ਦੀ ਰਿਹਾਇਸ਼ 'ਤੇ ਇਹਨਾਂ ਇੱਟਾਂ ਦਾ ਲੱਗਣਾਂ ਕਿਸੇ ਇੱਕ ਫਿਰਕੇ ਦੀ
ਧਾਰਮਿਕਤਾ 'ਤੇ ਸੱਟ ਨਹੀਂ ?? ਕੀ ਭੱਠੇ ਵਾਲੇ ਨੂੰ, ਇਹ ਇੱਟਾਂ ਵੇਚਣ ਵਾਲੇ ਨੂੰ, ਇਹ
ਇੱਟਾਂ ਜੁਝਾਰ ਟਾਈਮਜ਼ ਦੇ ਪ੍ਰਤੀਨਿੱਧ ਵਲੋਂ ਦੱਸਣ ਦੇ ਬਾਵਜੂਦ ਲਾਉਣ ਵਾਲੇ
ਮਿਸਤਰੀ-ਮਜਦੂਰ ਤੇ ਜਿਸ ਦੇ ਦਰਵਾਜ਼ੇ ਵਾਲੇ ਸਿਵਰੇਜ਼ ਵਿੱਚ ਲੱਗ ਰਹੀਆਂ ਨੇ ਉਹ ਦੋਸ਼ੀ ਨਹੀਂ
???
ਫੈਸਲਾ ਸੰਗਤ ਖੁਦ ਕਰੇ । ਸਾਡਾ
ਕਿਸੇ ਵੀ ਫਿਰਕੇ ਦੀ ਧਾਰਮਿਕਤਾ ਨੂੰ ਠੇਸ ਪਹੁਵਾਉਣ ਦਾ ਇਰਾਦਾ ਨਹੀਂ ਹੈ, ਨਾ ਹੋਵੇਗਾ।
ਅਸੀਂ ਤੇ ਸੁਚੇਤ ਕਰਦੇ ਹਾਂ ਕਿ ਗੁਰੂ ਕਿਸੇ ਦਾ ਵੀ ਹੋਵੇ ਉਸਦਾ ਸਤਿਕਾਰ ਕਰਨਾ ਹਰ ਇਨਸਾਨ
ਦਾ ਇਨਸਾਨੀਅਤ ਨਾਤੇ ਫ਼ਰਜ ਬਣਦਾ ਹੈ ਕਿਉਂਕਿ ਏਕ ਰਾਮ ਦਸ਼ਰਥ ਕਾ ਬੇਟਾ, ਏਕ ਰਾਮ ਘਟ-ਘਟ
ਮੇਂ ਲੇਟਾ । ਇਸ ਭੁੱਲ ਨੂੰ ਸਮਾਂ ਰਹਿੰਦੇ ਹੀ ਸੁਧਾਰ ਲਿਆ ਜਾਵੇ ਤਾਂ ਜੋ ਇਨਸਾਨੀਅਤ
ਜਿੰਦਾ ਰਹਿ ਸਕੇ । ਗੁਰੂ ਮੇਹਰ ਕਰੇ ।