ਗਿਆਨੀ
ਸੁਰਜੀਤ ਸਿੰਘ, ਸਿੱਖ ਮਿਸ਼ਨਰੀ, ਦਿੱਲੀ, ਪ੍ਰਿੰਸੀਪਲ ਗੁਰਮੱਤ ਐਜੂਕੇਸ਼ਨ ਸੈਂਟਰ ਦਿੱਲੀ,
ਮੈਂਬਰ ਧਰਮ ਪ੍ਰਚਾਰ ਕ: ਦਿ: ਸਿ: ਗੁ: ਪ੍ਰ: ਕਮੇਟੀ, ਦਿੱਲੀ: ਫਾਊਂਡਰ (ਮੋਢੀ) ਸਿੱਖ
ਮਿਸ਼ਨਰੀ ਲਹਿਰ ਸੰਨ ੧੯੫੬
ਗਿਆਨੀ ਸੁਰਜੀਤ ਸਿੰਘ ਜੀ ੨੮ ਅਪਰੈਲ ੨੦੨੦ ਨੂੰ ਰਾਤ
ਚਲਾਣਾ ਕਰ ਗਏ ਹਨ। ਸਿੱਖ ਕੌਮ ਨੂੰ ਗਿਆਨ ਜੀ ਦੀ ਬਹੁਤ ਦੇਣ ਹੈ, ਆਪ ਜੀ ਨੇ ਕਈ
ਕਿਤਾਬਚੇ ਲਿਖੇ ਅਤੇ ਆਪਣੇ ਅਖੀਰੀ ਪਲਾਂ ਤੱਕ ਵੀ ਉਹ ਛੋਟੇ ਛੋਟੇ ਟਰੈਕਟਾਂ ਰਾਹੀਂ
ਗੁਰਮਤਿ ਦਾ ਸੰਦੇਸ਼ ਸੰਗਤਾਂ ਤੱਕ ਪਹੁੰਚਾਉਂਦੇ ਰਹੇ।
ਇਹ ਉਹ ਯੋਧੇ ਸਨ
ਜੋ ਆਪਣੀਆਂ ਲਿਖਤਾਂ ਦੁਆਰਾ ਸਦਾ ਵਾਸਤੇ ਜਿਉਂਦੇ ਰਹਿਣਗੇ।
ਅਕਾਲਪੁਰਖ ਸੱਚੇ ਪਾਤਸ਼ਾਹ ਉਹਨਾਂ ਦੇ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ।
ਫਰੈਂਕਫੋਰਟ 29 ਅਪ੍ਰੈਲ (ਸੰਦੀਪ ਸਿੰਘ ਖਾਲੜਾ) 1947 ਤੋਂ ਬਾਅਦ
ਦਿੱਲੀ ਵਿੱਚ ਸਿੱਖ ਮਿਸ਼ਨਰੀ ਲਹਿਰ ਚਲਾਉਣ ਲਈ ਸਰਦਾਰ ਭਾਗ ਸਿੰਘ ਅੰਬਾਲੇ ਵਾਲਿਆਂ ਨੇ ਸਿਰ
ਤੋੜ ਯਤਨ ਕੀਤਾ। ਇਸ ਲਹਿਰ ਦੇ ਮੋਢੀਆਂ ਵਿੱਚੋਂ ਪ੍ਰਿੰਸੀਪਲ
ਸੁਰਜੀਤ ਸਿੰਘ, ਸਰਦਾਰ ਮਹਿੰਦਰ ਸਿੰਘ ਜੋਸ਼, ਕੰਵਰ ਮਹਿੰਦਰ ਪ੍ਰਤਾਪ ਸਿੰਘ, ਸਰਦਾਰ
ਮਨਮੋਹਣ ਸਿੰਘ, ਸਰਦਾਰ ਗੁਰਚਰਨ ਸਿੰਘ ਆਦਿ ਵੱਡੀਆਂ ਸਖਸ਼ੀਅਤਾਂ ਨੇ ਸਿੱਖ ਕੌਮ ਦੀ
ਬੇਹਤਰੀ, ਸਿੱਖ ਸਿਧਾਂਤ ਨੂੰ ਘਰ ਘਰ ਪਹੁੰਚਾਉਣ ਲਈ ਆਪਣੇ ਜੀਵਨ ਵਿੱਚ ਬਹੁਤ ਵੱਡੇ ਉਪਰਾਲੇ
ਕੀਤੇ ਨਿਰ ਸੰਦੇਹ ਪ੍ਰਿੰਸੀਪਲ ਸੁਰਜੀਤ ਸਿੰਘ ਦਿੱਲੀ ਵਾਲਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ
ਸਿਰਮੌਰਤਾ ਅਤੇ ਰਹਿਤ ਮਰਯਾਦਾ ਪ੍ਰਤੀ ਵਚਨਬੰਧ ਹੁੰਦਿਆਂ ਸਾਰੀ ਜ਼ਿੰਦਗੀ ਇਸ ਕਾਰਜ 'ਤੇ ਲਾ
ਦਿੱਤੀ।
ਪ੍ਰਿੰਸੀਪਲ ਸੁਰਜੀਤ ਸਿੰਘ ਆਪਣੇ ਆਪ ਵਿੱਚ ਇੱਕ ਸੰਸਥਾ ਸਨ ਜਿੰਨਾ ਨੇ ਬਹੁਤਾਤ ਵਿੱਚ
ਗੁਰਮਤਿ ਸਿਧਾਂਤਾਂ ਨੂੰ ਸਮਝਣ ਵਾਲੀਆਂ ਮੁਕੰਮਲ ਪੁਸਤਕਾਂ, ਸਿੱਖ ਫੁਲਵਾੜੀ ਮਾਸਿਕ ਪੱਤਰ
ਅਤੇ ਕਿਤਾਬਚੇ ਤਿਆਰ ਕੀਤੇ। ਸਿੱਖ ਮਾਰਗ ਤੇ ਹਰ ਹਫਤੇ ਉਹਨਾਂ ਦਾ ਇੱਕ ਲੇਖ ਆਉਂਦਾ ਸੀ।ਜੀਵਨ
ਦੇ ਆਖਰੀ ਪੜਾਅ ਤੱਕ ਸਿਹਤ ਢਿੱਲੀ ਹੋਣ ਦੇ ਬਾਵਜੂਦ ਵੀ ਉਹ ਆਨਲਾਈਨ ਕਲਾਸਾਂ ਰਾਹੀਂ
ਗੁਰਮਤਿ ਦੀ ਖੁਸ਼ਬੂ ਬਿਖੇਰਦੇ ਰਹੇ। ਆਪਣੀ ਜਿੰਦਗੀ ਦੇ ਆਖਰੀ ਦਿਨ ਵੀ ਪ੍ਰਿੰਸੀਪਲ ਜੀ ਨੇ
ਭਗਤ ਕਬੀਰ ਜੀ ਦੇ ਸਲੋਕਾਂ ਦੀ ਵਿਚਾਰ ਨਾਲ ਨਿਹਾਲ ਕੀਤਾ।
ਗਿਆਨੀ ਜੀ ਦੇ ਸੰਸਾਰ ਨੂੰ ਅਲਵਿਦਾ ਕਹਿਣ ਨਾਲ ਮਿਸ਼ਨਰੀ ਲਹਿਰ ਦਾ ਇੱਕ ਹੋਰ ਥੰਮ ਡਿੱਗ
ਪਿਆ ਹੈ। ਅਕਾਲਪੁਰਖ ਸਾਰੇ ਸੰਬੰਧੀਆਂ, ਤੇ ਮਿਸ਼ਨਰੀ ਪ੍ਰੀਵਾਰ ਨੂੰ ਰਜ਼ਾ ਵਿੱਚ ਰਾਜ਼ੀ ਰਹਿਣ
ਦੀ ਹਿੰਮਤ ਬਖਸ਼ੇ ਤੇ ਗਿਆਨੀ ਜੀ ਦੀ ਧਰਮ ਪ੍ਰਚਾਰ ਲਈ ਦਿ੍ਰੜਤਾ ਤੇ ਪਹਿਰਾ ਦੇਣ ਦਾ ਬੱਲ
ਬਖਸ਼ੇ ਉਹ ਅੱਜ ਸੰਸਾਰਕ ਯਾਤਰਾ ਪੂਰੀ ਕਰਕੇ ਚੜ੍ਹਾਈ ਕਰ ਗਏ ਹਨ ਉਨ੍ਹਾਂ ਦੀ ਕੀਤੀ ਹੋਈ
ਸੇਵਾ ਨੂੰ ਸਿੱਖ ਕੌਮ ਸਦਾ ਯਾਦ ਕਰਦੀ ਰਹੇਗੀ ।
ਇਸ ਸਬੰਧੀ ਗੱਲ ਕਰਦਿਆਂ ਸਮੂਹ ਸਟਾਫ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ ਦੇ
ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾਂ, ਚੇਅਰਮੈਨ ਰਾਣਾਇੰਦਰਜੀਤ ਸਿੰਘ, ਪ੍ਰੋ. ਸਰਬਜੀਤ
ਸਿੰਘ ਧੂੰਦਾ, ਗਿ. ਸੁਖਵਿੰਦਰ ਸਿੰਘ ਦਦੇਹਰ, ਗਿ. ਗੁਰਜੰਟ ਸਿੰਘ ਰੂਪੋਵਾਲੀ, ਭਾਈ
ਹਰਜਿੰਦਰ ਸਿੰਘ ਸਭਰਾ, ਭਾਈ ਸੰਦੀਪ ਸਿੰਘ ਖਾਲੜਾ, ਕੈਪਟਨ ਅਵਤਾਰ ਸਿੰਘ, ਨਛੱਤਰ ਸਿੰਘ
ਭਾਂਬੜੀ ਨੇ ਕਿਹਾ ਕਿ ਉਨ੍ਹਾਂ ਦੇ ਇਸ ਸਦੀਵੀ ਵਿਛੋੜੇ ਨੂੰ ਦਿਲੋਂ ਮਹਿਸੂਸ ਕਰਦਿਆਂ ਉਹ
ਪਰਵਾਰ ਨਾਲ ਡੂੰਘੀ ਹਮਦਰਦੀ ਪਰਗਟ ਕਰਦੇ ਹਨ।