Khalsa News homepage

 

 Share on Facebook

Main News Page

ਅਨਜਾਣਪੁਣੇ ਵਿੱਚ ਸਿੱਖ ਦੋ ਬੇੜੀਆਂ ਵਿੱਚ ਲੱਤਾਂ ਰੱਖ ਕੇ ਟੁਰੀ ਫਿਰਦਾ ਹੈ
-: ਆਤਮਜੀਤ ਸਿੰਘ, ਕਾਨਪੁਰ
11.02.2020

ਲਗਭਗ ੩੦੦ ਵਰ੍ਹੇ ਬੀਤ ਜਾਣ ਉਪਰੰਤ ਵੀ ਸਮੁੱਚੀ ਸਿੱਖ-ਕੌਮ ਨੂੰ ਹੁਣ ਤਕ ਇਹ ਪਤਾ ਨਹੀਂ ਲੱਗਿਆ ਕਿ ਉਨ੍ਹਾਂ ਦਾ ਗੁਰੂ, ਸ਼ਬਦ ਦੇ ਰੂਪ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਹੈ ਜਾਂ ਹੋਰ ਕੋਈ ਗ੍ਰੰਥ {ਅਖੌਤੀ ਦਸਮ ਗ੍ਰੰਥ ਜਿੰਨਾ ਦਾ ਅੱਜ ਦੋ ਤਖਤਾਂ ਤੇ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ (ਹਨੇਰਾ) ਹੋ ਰਿਹਾ ਹੈ} 'ਤੇ ਅਨਜਾਣਪੁਣੇ ਵਿੱਚ ਸਿੱਖ ਦੋ ਬੇੜੀਆਂ ਵਿੱਚ ਲੱਤਾਂ ਰੱਖ ਕੇ ਟੁਰੀ ਫਿਰਦਾ ਹੈ।

ਇਕ ਬੇੜੀ ਵਿੱਚ ਬੈਠੇ ੩੫ ਮਹਾਪੁਰਖ ਜਿੰਨਾ ਦੀ ਵਿਚਾਰਧਾਰਾ ਵੀ ਇਕ ਸੀ ਤੇ ਊਹਨਾਂ ਨੇ ਜੋੜਿਆ ਵੀ ਇਕ {ਅਕਾਲ ਪੁਰਖ} ਹੀ ਨਾਲ 'ਤੇ ਦੂਜੀ ਤਰਫ਼ ਦੂਜੀ ਬੇੜੀ ਵਿੱਚ ਬੈਠੇ ਕਵਿ ਸਯਾਮ ਕਵਿ ਰਾਮ ਕਵਿ ਕਾਲ ਸਿੱਖਾ ਕੋਲੋਂ ਇਕ {ਅਕਾਲ} ਦੀ ਥਾਂ ਤੇ ਮਹਕਾਲ ਭਗੌਤੀ {ਦੁਰਗਾ} ਕਾਲਕਾ ਖੜਗਕੇਤ ਅਸਿਧੁਜ ਦੀ ਸਿਫ਼ਤ ਕਰਾਈ ਜਾ ਰਹੇ ਹਨ ਅਤੇ ਕਿੰਨੀ ਸ਼ਰਮ ਵਾਲੀ ਗੱਲ ਹੈ ਸਿੱਖ ਕਹਾਊਣ ਵਾਲੇ ਇਸ ਦੂਜੀ ਬੇੜੀ ਤੋਂ ਪੈਰ ਚੁੱਕਣਾ ਹੀ ਨਹੀਂ ਚਾਹੁੰਦੇ।

ਹੁਣ ਸਵਾਲ ਪੈਦਾ ਹੁੰਦਾ ਹੈ ਕਿ ਜਿਹੜੇ ਸਿੱਖ ਗੁਰਮਤਿ ਵਿਰੋਧੀ ਰਚਨਾਵਾਂ ਨੂੰ ਦਿਨ ਰਾਤ ਪੜ੍ਹ ਰਹੇ ਹਨ ਊਹਨਾਂ ਨੂੰ ਸ਼ਬਦ-ਗੁਰੂ ਦੀ ਮਹਾਨਤਾ ਦੀ ਜਾਣਕਾਰੀ ਨਹੀਂ ਹੈ, ਉਨ੍ਹਾਂ ਨੂੰ ਸ਼ਬਦ-ਗੁਰੂ ਦੀ ਮਹਾਨਤਾ ਬਾਰੇ ਕਿਵੇਂ ਸਮਝਾਇਆ ਜਾਵੇ ਅਤੇ ਅਖੌਤੀ ਦਸਮ ਗ੍ਰੰਥ ਪ੍ਰਤੀ ਕਿਵੇਂ ਸੁਚੇਤ ਕੀਤਾ ਜਾਵੇ?

ਜਦ ਕੀ ਇਸ ਗ੍ਰੰਥ ਦੀ ਅਸਲੀਯਤ ਸਭ ਦੇ ਸਾਹਮਣੇ ਹੈ ....

ਗੁਰੂ ਗ੍ਰੰਥ ਸਾਹਿਬ ਤੀਰਥ ਵਾਰੇ ਸਪਸ਼ਟ ਕਰ ਰਹੇ ਹਨ ..
ਸੋਚੈ ਸੋਚਿ ਨ ਹੋਵਈ ਜੇ ਸੋਚੀ ਲਖ ਵਾਰ॥ (ਜਪੁ)
ਤੀਰਥਿ ਨਾਵਾ ਜੇ ਤਿਸੁ ਭਾਵਾ ਵਿਣੁ ਭਾਣੇ ਕਿ ਨਾਇ ਕਰੀ॥ (ਜਪੁ)
ਗੁਰ ਸਮਾਨਿ ਤੀਰਥੁ ਨਹੀ ਕੋਇ॥
ਤੀਰਥਿ ਨਾਵਣਿ ਜਾਉ ਤੀਰਥੁ ਨਾਮੁ ਹੈ॥ ਤੀਰਥੁ ਸ਼ਬਦ ਬੀਚਾਰੁ ਅੰਤਰਿ ਗਿਆਨੁ ਹੈ॥ ਗੁਰ ਗਿਆਨੁ ਸਾਚਾ ਥਾਨੁ ਤੀਰਥੁ ਦਸ ਪੁਰਬ ਸਦਾ ਦਸਾਹਰਾ॥

ਅਖੌਤੀ ਦਸਮ ਗ੍ਰੰਥ ਤੀਰਥ ..
ਮੁਰ ਪਿਤ ਪੂਰਬ ਕਿਯਸਿ ਪਯਾਨਾ । ਭਾਂਤਿ ਭਾਂਤਿ ਕੇ ਤੀਰਥਿ ਨਾਨਾ।

ਗੁਰੂ ਗ੍ਰੰਥ ਸਾਹਿਬ ਵਿੱਚ ਅੰਮ੍ਰਿਤ ਵਾਰੇ ..

ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥ ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥
{ਅੰਕ: ੧੨੩੮}

ਅਖੌਤੀ ਦਸਮ ਗ੍ਰੰਥ ਅੰਮ੍ਰਿਤ ..
ਚਿਤਾ ਜਰਾਇ ਜਰਨ ਜਬ ਲਾਗਯੋ । ਤਬ ਬੈਤਾਲ ਤਹਾ ਤੇ ਜਾਗਯੋ ।
ਸੀੰਚਿ ਅੰਮ੍ਰਿਤ ਤਿਹ ਦੁਹੁੰਨ ਜਿਯਾਯੋ । ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ।
ਅਖੌਤੀ ਦਸਮ ਗਰੰਥ ਪੰਨਾ ੯੨੯
ਸੁਨੁ ਰਾਜਾ ਤੈਂ ਪਰ ਮੈਂ ਅਟਕੀ । ਭੂਲਿ ਗਈ ਸਭ ਹੀ ਸੁਧਿ ਘਟ ਕੀ ।
ਜੋ ਮੁਹਿ ਅਬ ਤੁਮ ਦਰਸ ਦਿਖਾਵੋ । ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ।
ਅਖੌਤੀ ਦਸਮ ਗਰੰਥ ਪੰਨਾ ੧੩੧੦

ਗੁਰੂ ਗ੍ਰੰਥ ਸਾਹਿਬ ਸੁਰਗ ਨਰਕ ..
ਕਵਨੁ ਨਰਕੁ ਕਿਆ ਸੁਰਗੁ ਬਿਚਾਰਾ ਸੰਤਨ ਦੋਊ ਰਾਦੇ ॥ ਹਮ ਕਾਹੂ ਕੀ ਕਾਣਿ ਨ ਕਢਤੇ ਅਪਨੇ ਗੁਰ ਪਰਸਾਦੇ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੯੬੯}
ਕਬੀਰ ਸੁਰਗ ਨਰਕ ਤੇ ਮੈ ਰਹਿਓ ਸਤਿਗੁਰ ਕੇ ਪਰਸਾਦਿ ॥ ਚਰਨ ਕਮਲ ਕੀ ਮਉਜ ਮਹਿ ਰਹਉ ਅੰਤਿ ਅਰੁ ਆਦਿ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ: ੧੩੭੦}

ਅਖੌਤੀ ਦਸਮ ਗ੍ਰੰਥ ਸੁਰਗ ਨਰਕ ..
ਜੋ ਨਿਜ ਪ੍ਰਭ ਮੋ ਸੋ ਕਹਾ ਸੋ ਕਹਿਹੋਂ ਜਗ ਮਾਹਿ ॥
ਜੋ ਤਿਹ ਪ੍ਰਭ ਕੋ ਧਿਆਇ ਹੈ ਅੰਤ ਸੁਰਗ ਕੋ ਜਾਹਿ ॥


ਗੁਰੂ ਗ੍ਰੰਥ ਸਾਹਿਬ ਜੀ ਵਿੱਚ ਮ੍ਰਿਤ ਸਤ੍ਰ ਇਕ ਸਮਾਨ ਹਨ ..
ਮਿਤ੍ਰ ਸਤ੍ਰੁ ਜਾ ਕੈ ਏਕ ਸਮਾਨੈ ॥ ਪ੍ਰਭ ਅਪੁਨੇ ਬਿਨੁ ਅਵਰੁ ਨ ਜਾਨੈ ॥ {ਅੰਕ:੩੯੨}
ਜੋ ਕਿਛੁ ਕੀਓ ਸੋਈ ਭਲ ਮਾਨੈ ਐਸੀ ਭਗਤਿ ਕਮਾਨੀ ॥ ਮਿਤ੍ਰ ਸਤ੍ਰੁ ਸਭ ਏਕ ਸਮਾਨੇ ਜੋਗ ਜੁਗਤਿ ਨੀਸਾਨੀ ॥ {ਅੰਕ:੪੯੬}
ਮਿਤ੍ਰ ਸਤ੍ਰੁ ਨ ਕਛੂ ਜਾਨੈ ਸਰਬ ਜੀਅ ਸਮਤ ॥ {ਅੰਕ:੧੦੧੮}

ਅਖੌਤੀ ਦਸਮ ਗ੍ਰੰਥ ..
ਚੁਨਿ ਚੁਨਿ ਸਤ੍ਰ ਹਮਾਰੇ ਮਾਰੀਅਹਿ ॥
ਹਮਰੇ ਦੁਸਟ ਸਭੈ ਤੁਮ ਘਾਵਹੁ ॥


ਹੁਣ ਗੱਲ ਸਮਝਣ ਵਾਲੀ ਹੈ ਕਿ ਜਿਸ ਸਿੱਖ ਨੂੰ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ-ਗੁਰੂ) ਦੀ ਮਹਾਨਤਾ ਦੀ ਜਾਣਕਾਰੀ ਹੈ, ਉਸ ਨੂੰ ਕੋਈ ਵੀ ਧਰਮ ਦੇ ਨਾਂ ਤੇ ਹੋਰ ਗ੍ਰੰਥਾਂ ਦੀਆਂ ਰਚਨਾਵਾਂ ਦੇ ਨਾਮ ਤੇ ਮੂਰਖ ਨਹੀਂ ਬਣਾ ਸਕਦਾ। ਇਸ ਦੇ ਉਲਟ ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ (ਸ਼ਬਦ-ਗੁਰੂ) ਦੀ ਮਹਾਨਤਾ ਦੀ ਉੱਕਾ ਹੀ ਜਾਣਕਾਰੀ ਨਹੀਂ, ਉਸ ਨੂੰ ਹਰ ਕੋਈ, ਧਰਮ ਦੇ ਨਾਂ ਤੇ ਮੂਰਖ ਬਣਾ ਸਕਦਾ ਹੈ। ਇਸ ਸਭ ਤੋਂ ਗੁਰੂ ਗ੍ਰੰਥ ਸਾਹਿਬ ਜੀ ਨੂੰ ਆਪ ਪੜ੍ਹਨਾ ਤੇ ਵਿਚਾਰਨਾ ਪਵੇਗਾ ਤਾਂ ਹੀ ਦੂਜੀ ਬੇੜੀ ਤੋਂ ਬਹਾਰ ਨਿਕਲ ਸਕਾਗੇਂ ਅਤੇ ਸਾਨੂੰ ਹਮੇਸ਼ਾ ਯਾਦ ਰੱਖਣਾ ਚਾਹੀਦਾ ਹੈ ਕਿ ਗੁਰਬਾਣੀ ਫ਼ੁਰਮਾਨ "ਇਕਾ ਬਾਣੀ ਇਕੁ ਗੁਰੁ ਇਕੋ ਸਬਦੁ ਵੀਚਾਰਿ" ਅਨੁਸਾਰ ਇਕੋ-ਇਕ ਸਦੀਵੀ ਗੁਰੂ, ਕੇਵਲ ਗੁਰੂ ਗ੍ਰੰਥ ਸਾਹਿਬ ਜੀ ਹੈ, ਜਿਸ ਦੀ ਰਹਿਨੁਮਾਈ ਵਿੱਚ ਚਲਣਾ ਹਰ ਇਕ ਸਿੱਖ ਦਾ ਪਹਿਲਾ ਅਤੇ ਜ਼ਰੂਰੀ ਫ਼ਰਜ਼ ਬਣਦਾ ਹੈ .. ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top