Khalsa News homepage

 

 Share on Facebook

Main News Page

ਇਹ ਵਖਰੇਵਾਂ ਕਿਉਂ ...?
-: ਆਤਮਜੀਤ ਸਿੰਘ, ਕਾਨਪੁਰ
26.11.19

ਜੇ ਅਸੀਂ ਰੋਜ਼ਾਨਾ ਆਪਣੇ ਪਿੰਡ ਅਤੇ ਸ਼ਹਰ ਦੇ ਗੁਰੂ ਘਰਾਂ ਵਿਚ ਝਾਤ ਮਾਰੀਏ ਤੇ ਹਰ ਗੁਰੂ ਘਰ ਵਿਖੇ ਸਿੱਖ ਬੀਬੀਆਂ ਕੀਰਤਨ, ਕਥਾ, ਪਾਠ ਕਰਦੀਆਂ ਹੋਈਆ ਵੇਖੀਆਂ ਜਾ ਸਕਦੀਆਂ ਹਨ, ਪਰ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਇਹ ਵਖਰੇਵਾਂ ਕਿਉਂ...?

ਜੇ ਇਹ ਬੀਬੀਆਂ ਇੰਨੀਆਂ ਹੀ ਅਪਵਿੱਤਰ ਹਨ 'ਕਿ ਉਹਨਾਂ ਦੇ ਕੀਰਤਨ ਕਰਨ ਨਾਲ ਦਰਬਾਰ ਸਾਹਿਬ ਅੰਮ੍ਰਿਤਸਰ ਦੀ ਪਵਿੱਤਰਤਾ ਭੰਗ ਹੋ ਜਾਂਦੀ ਹੈ ਤੇ ਫਿਰ ਇਹਨਾਂ ਬੀਬੀਆਂ ਦੇ ਅਪਵਿੱਤਰ ਖੂਨ ਨਾਲ ਪੈਦਾ ਹੋਇਆ ਮਨੁੱਖ ਪਵਿਤਰ ਕਿਵੇਂ ਹੋਵੇ ਸਕਦਾ ਹੈ ..?

ਇਹਨਾਂ ਦੀ ਸੋਚ 'ਤੇ ਸ਼ਰਮ ਆਉਂਦੀ ਹੈ!!!

ਸਭ ਤੋਂ ਵੱਡੀ ਗੱਲ ਇਸ ਵਿਚ ਸਭ ਤੋਂ ਵੱਧ ਰੌਲਾ ਉਹ ਪਾ ਰਹੇ ਹਨ {ਅਖੌਤੀ ਸੰਤ ਸਮਾਜ .. ਧੁੰਮਾ, ਰੰਧਾਵਾ} ਜਿਹਨਾਂ ਨੇ ਅੱਜ ਤੱਕ ਰਹਿਤ ਮਰਿਯਾਦਾ ਨੂੰ ਮੰਨਿਆ ਹੀ ਨਹੀਂ ....

ਦਰਬਾਰ ਸਾਹਿਬ ਵਿਖੇ ਬੀਬੀਆਂ ਨੂੰ ਕੀਰਤਨ ਨਾ ਕਰਨ ਦੇਣ ਵਾਲੇ ਆਪਣੇ ਆਪ ਨੂੰ ਕਹਾਉਂਦੇ ਤੇ ਧਰਮੀ ਹਨ ਪਰ ਸੋਚ ਬਾਬੇ ਆਦਮ ਵੇਲੇ ਦੀ ਹੈ ..

ਕਹਿਣ ਨੂੰ ਆਪਣੇ ਆਪ ਨੂੰ ਬਾਬੇ ਨਾਨਕ ਦੇ ਸੋਚ ਦੇ ਧਾਰਣੀ ਕਹਾਉਂਦੇ ਹਨ, ਪਰ ਸੋਚ ਇੰਨੀ ਨੀਵੀਂ ਹੈ ਕੀ ਇਹਨਾਂ ਦੀ ਸੋਚ 'ਤੇ ਹੈਰਾਨਗੀ ਹੁੰਦੀ ਹੈ .... ਗੁਰੂ ਨਾਨਕ ਦੀ ਸੋਚ ਦੇ ਧਾਰਣੀ ਕਹਾਉਣ ਵਾਲਿਓ ਗੁਰੂ ਨਾਨਕ ਸਾਹਿਬ ਦਾ ਵੀ ਫੈਸਲਾ ਸੁਣ ਲਓ ....

ਮਃ ੧ ॥ ਭੰਡਿ ਜੰਮੀਐ ਭੰਡਿ ਨਿੰਮੀਐ ਭੰਡਿ ਮੰਗਣੁ ਵੀਆਹੁ ॥ ਭੰਡਹੁ ਹੋਵੈ ਦੋਸਤੀ ਭੰਡਹੁ ਚਲੈ ਰਾਹੁ ॥
ਭੰਡੁ ਮੁਆ ਭੰਡੁ ਭਾਲੀਐ ਭੰਡਿ ਹੋਵੈ ਬੰਧਾਨੁ ॥ ਸੋ ਕਿਉ ਮੰਦਾ ਆਖੀਐ ਜਿਤੁ ਜੰਮਹਿ ਰਾਜਾਨ ॥ ਭੰਡਹੁ ਹੀ ਭੰਡੁ ਊਪਜੈ ਭੰਡੈ ਬਾਝੁ ਨ ਕੋਇ ॥
{ਪੰਨਾ 473}

ਭਲਿਓ ਆਪਣੀ ਸੋਚ ਨੂੰ ਵੱਡਾ ਕਰੋ ਤੇ ਗੁਰੂ ਸਾਹਿਬ ਦੇ ਇਸਤਰੀ ਪ੍ਰਤੀ ਬਰਾਬਰਤਾ ਦੇ ਫੈਸਲੇ ਨੂੰ ਅਪਣਾਓ .. ਗੁਰੂ ਰਾਖਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top