ਬੀਤੀ
ਦਿਨੀਂ ਦਿੱਲੀ ਵਿਖੇ ਹੋਏ ਪ੍ਰੋਗ੍ਰਾਮ ਅਨਾਹਦ ਸ਼ਬਦ ਵਿਚ ਮਨਜਿੰਦਰ ਸਿਰਸਾ ਨੇ ਕਿਹਾ "ਗੁਰੂ
ਨਾਨਕ ਨੇ ਮਾਨਵਤਾ ਦੇ ਕਲਿਆਣ ਵਾਸਤੇ ਇੱਕ ਮੰਤਰ ਦਿੱਤਾ ਅਤੇ ਉਹ ਮੰਤਰ ਰੂਪੀ ਕੀਰਤਨ ਤੁਸੀਂ
ਸਰਵਣ ਕੀਤਾ..."
ਮਨਜਿੰਦਰ ਸਿੰਘ
ਸਿਰਸਾ ਜੀ ਗੁਰਬਾਣੀ ਕੋਈ ਮੰਤਰ ਨਹੀਂ ਅਤੇ ਜਿੰਨਾ ਨੂੰ ਖੁਸ਼ ਕਰਨ ਲਈ ਤੁਸੀਂ ਗੁਰਬਾਣੀ
ਨੂੰ ਮੰਤਰ ਆਖ ਰਹੇ ਹੋ ਉਨਾਂ ਲਈ ਵੇਦ, ਪੁਰਾਣ, ਗੀਤਾ, ਸਿਮ੍ਰਤੀਆਂ ਮੰਤਰ ਹੋ ਸਕਦੇ ਹਨ,
ਪਰ ਗੁਰਬਾਣੀ ਮੰਤਰ ਨਹੀਂ ... ਗੁਰਬਾਣੀ ਇੰਨਾ ਦੇ ਪਾਜ ਉਘੇੜਦੀ ਹੈ।
ਜਦੋਂ ਬਾਬਰ ਨੇ ਹਮਲਾ ਕੀਤਾ ਸੀ ਤਾਂ ਵੀ ਇੰਨਾਂ ਬੜੇ ਮੰਤਰ ਪੜੇ ਸੀ ਤਾਂ ਵੀ ਕੁਝ ਨਹੀਂ
ਹੋਇਆ ਸੀ, ਇੰਨਾ ਲਈ ਮੰਤਰ ਸਭ ਕੁੱਝ ਹੈ ਪਰ ਸਾਡੇ ਲਈ ਗੁਰਬਾਣੀ ਸਦੀਵੀ ਗਿਆਨ ਹੈ ..
ਗੁਰਬਾਣੀ ਇੰਨਾ ਦੀ ਦਸ਼ਾ ਇਉਂ ਬਿਆਨ ਕਰਦੀ ਹੈ...
ਕੋਟੀ ਹੂ ਪੀਰੁ ਵਰਜਿ ਰਹਾਏ ਜਾ ਮੀਰੁ
ਸੁਣਿਆ ਧਾਇਆ ॥ ਥਾਨ ਮੁਕਾਮ ਜਲੇ ਬਿਜ ਮੰਦਰ ਮੁਛਿ ਮੁਛਿ ਕੁਇਰ ਰੁਲਾਇਆ ॥ ਕੋਈ ਮੁਗਲੁ ਨ
ਹੋਆ ਅੰਧਾ ਕਿਨੈ ਨ ਪਰਚਾ ਲਾਇਆ ॥ {ਪੰਨਾ ੪੧੮}
ਮਨਜਿੰਦਰ ਸਿੰਘ ਸਿਰਸਾ ਜੀ ਤੁਸੀਂ ਕਿਹਾ ਤੁਸੀਂ ਮੰਤਰ ਰੂਪੀ
ਕੀਰਤਨ ਸਰਵਣ ਕਰ ਰਹੇ ਸੀ, ਸਿਰਸਾ ਜੀ ਗੁਰਬਾਣੀ ਕੋਈ ਮੰਤਰ ਨਹੀਂ, ਗੁਰਬਾਣੀ ਤਾਂ ਉਹ
ਸਦੀਵੀ ਗਿਆਨ ਹੈ ਜੋ ਲੁਕਾਈ ਬਿਪਰ ਦੇ ਫੈਲਾਏ ਹੋਏ ਭਰਮਾਂ ਤੇ ਕਰਮਕਾਂਡਾਂ ਤੋਂ ਬਾਹਰ
ਕੱਢਦੀ ਹੈ, ਲੁਕਾਈ ਨੂੰ ਅਗਿਆਨਤਾ ਵਿਚੋਂ ਬਾਹਰ ਕੱਢਦੀ ਹੈ, ਲੁਕਾਈ ਤਾਂ 'ਕਾਜੀ
ਤੇ ਬਿਪਰ ਦੇ ਜਾਲ ਵਿਚ ਡੂੰਘੀ ਫੱਸੀ ਹੋਈ ਸੀ ਗੁਰੂ ਸਾਹਿਬ ਨੇ ਗੁਰਬਾਣੀ ਦੇ ਸਦੀਵੀ ਗਿਆਨ
ਰਾਹੀਂ ਉਸ ਜਾਲ ਵਿਚੋਂ ਬਾਹਰ ਕੱਢਿਆ ਸੀ .....
ਗੁਰਬਾਣੀ ਇਸੁ ਜਗ ਮਹਿ ਚਾਨਣੁ ਕਰਮਿ ਵਸੈ ਮਨਿ ਆਏ ॥
{ਪੰਨਾ ੬੭}
ਨੋਟ: ਮਹਾਨਕੋਸ਼ ਭਾਈ ਕਾਨ੍ਹ
ਸਿੰਘ ਨਾਭਾ ਅਨੁਸਾਰ ਗੁਰਬਾਣੀ ਵਿਚ ਆਇਆ ਮੰਤ੍ਰ ਸ਼ਬਦ ਗੁਰੂ ਦਾ ਉਪਦੇਸ਼ ਹੈ ਅਤੇ ਸਿਰਸਾ
ਦੁਆਰਾ ਗੁਰਬਾਣੀ ਨੂੰ ਮੰਤਰ ਕਹਿਣਾ ਹੋਰ ਹੀ ਮਾਨਸਿਕਤਾ ਸੀ ਇਸ ਤੋਂ ਸਾਰੇ ਹੀ ਜਾਣੂ ਹਨ
....
ਮੰਤ੍ਰ: ਗੁਪਤ ਬਾਤ ਕਰਨਾ, ਆਦਰ ਕਰਨਾ, ਬੁਲਾਉਣਾ (ਸੱਦਣਾ),
ਵਿਚਾਰ ਕਰਨਾ। ੨. ਸੰਗ੍ਯਾ- ਸਲਾਹ. ਮਸ਼ਵਰਾ. "ਇਹ ਭਾਂਤ ਮੰਤ੍ਰ ਵਿਚਾਰਿਓ." (ਰਾਮਾਵ) ੩.
ਵੇਦ ਦਾ ਪਦ ਅਤੇ ਮੂਲ ਪਾਠ। ੪. ਗੁਰਉਪਦੇਸ਼. "ਜੋ ਇਹੁ ਮੰਤ ਕਮਾਵੈ ਨਾਨਕ." (ਆਸਾ ਮਃ ੫)
"ਗੁਰਮੰਤ੍ਰੜਾ ਚਿਤਾਰਿ." (ਵਾਰ ਗੂਜ ੨. ਮਃ ੫) ੫. ਨਿਰੁਕ੍ਤ ਨੇ ਅਰਥ ਕੀਤਾ ਹੈ ਕਿ ਜੋ
ਮਨਨ ਕਰੀਏ ਉਹ ਮੰਤ੍ਰ ਹੈ। ੬. ਤੰਤ੍ਰਸ਼ਾਸਤ੍ਰ ਅਨੁਸਾਰ ਕਿਸੇ ਦੇਵਤਾ ਨੂੰ ਰਿਝਾਉਣ ਅਥਵਾ
ਕਾਰਯਸਿੱਧੀ ਲਈ ਜਪਣ ਯੋਗ੍ਯ ਸ਼ਬਦ. "ਨ ਜੰਤ੍ਰ ਮੇ ਨ ਤੰਤ੍ਰ ਮੇ ਨ ਮੰਤ੍ਰ ਵਸ ਆਵਈ." (ਅਕਾਲ)
.. {ਮਹਾਨਕੋਸ਼ ਭਾਈ ਕਾਨ੍ਹ ਸਿੰਘ ਨਾਭਾ}