ਕੇ.ਬੀ.ਸੀ. KBC
= ਕੌਣ ਬਨੇਗਾ ਕਰੋੜਪਤੀ Kaun Banega Crorepati, TV program telecasted on SONY
TV, presented by Amitabh Bachchan
ਲਓ
ਭਈ ਬਚਿਤਰੀਓ ਜਿਸ "ਮਹਾਕਾਲ" 'ਤੇ ਤੁਸੀਂ ਆਪਣਾ ਹੱਕ ਜਮਾ ਕੇ ਬੈਠੇ ਸੀ ਉਸ ਤੋਂ ਵੀ
ਕੇ.ਬੀ.ਸੀ. ਨੇ ਪੜਦਾ ਚੱਕ ਦਿੱਤਾ .. ਬਚਿਤਰੀਓ ਲਗਦਾ ਕੇ. ਬੀ. ਸੀ. ਨੂੰ ਪਤਾ ਲਗ ਗਿਆ
ਤੁਸੀਂ ਉਹਨਾਂ ਦੇ ਰੱਬ ਦੇ ਕਬਜਾ ਕਰਕੇ ਬੈਠੇ ਹੋ ਤਾਂ ਹੀ ਇਕ ਇਕ ਕਰਕੇ ਸਾਰਿਆ ਤੋਂ ਪਰਦਾ
ਚੱਕ ਰਿਹਾ ਹੈ ..
ਅੱਖ ਖੋਲ ਕੇ ਵੇਖ ਲਓ ਬਚਿਤਰੀਓ "ਮਹਾਕਾਲ" ਕੌਣ .!!!
ਸਾਨੂੰ ਕੁਝ ਕਹਿਣ ਦੀ ਲੋੜ ਨਹੀਂ, ਅਸੀਂ ਤੇ ਸਾਰੇ ਭੇਦ ਖੋਲ ਚੁੱਕੇ
ਤੁਹਾਡੇ "ਮਹਾਕਾਲ" ਦੇ, ਹੁਣ ਕੇ. ਬੀ. ਸੀ. ਨੇ ਵੀ ਤੁਹਾਡੇ ਮਹਾਕਾਲ ਤੋਂ ਪੜਦਾ ਚੱਕ
ਦਿੱਤਾ .... ਪਰ ਤੁਸੀਂ ਫਿਰ ਵੀ ਨਹੀਂ ਮੰਨਣਾ "ਨਾ ਮੈਂ ਮਾਨੂੰ ਦੀ ਰੱਟ" ਲਾਈ ਰਖਣੀ ਹੈ,
ਲਾਈ ਰਖੋ ਸਾਡਾ ਕੀ ....
ਖਾਸ ਤੌਰ 'ਤੇ ਭੰਗਖਾਣੀ ਨਿਹੰਗ ਫੌਜਾਂ ਨੇ ਖਹਿੜਾ ਨਹੀਂ
ਛੱਡਣਾ ਉਹਨਾਂ ਭੰਗ ਘੋਟ ਘੋਟ ਕੇ ਜੋ ਪੀਣੀ ਹੋਈ ....
ਬਚਿਤਰੀਓ ਸਾਡਾ ਇਸ ਮਹਾਕਾਲ ਨਾਲ ਕੋਈ ਸਬੰਧ ਨਹੀਂ, ਮਹਾਕਾਲ
ਵਾਰੇ ਗੁਰਬਾਣੀ ਇਉਂ ਬਿਆਨ ਕਰਦੀ ਹੈ..
ਜਪਿ ਗੋਬਿੰਦੁ ਗੋਪਾਲ ਲਾਲੁ॥ ਰਾਮ ਨਾਮ ਸਿਮਰਿ ਤੂ ਜੀਵਹਿ ਫਿਰਿ
ਨ ਖਾਈ ਮਹਾਕਾਲੁ॥੧॥ (ਅੰਕ ੮੮੫)
ਅਰਥ- ਪ੍ਰੋ. ਸਾਹਿਬ ਸਿੰਘ ਜੀ ਨੇ ਅਰਥ ਕੀਤੇ ਹਨ- ਪ੍ਰਭੂ ਸਿਮਰਨ ਨਾਲ਼ ਤੂੰ ਜੀਉਂਦਾ
ਰਹੇਂਗਾ, ਕਿਉਂਕਿ ਇਸ ਅਵਸਥਾ ਵਿੱਚ ‘ਭਿਆਨਕ ਆਤਮਕ ਮੌਤ’ ਨਹੀਂ ਆਵੇਗੀ। ਸੋ ਗੁਰਬਾਣੀ
ਵਿੱਚ ‘ਮਹਾਕਾਲ’ ਦਾ ਅਰਥ ਹੈ –ਭਿਆਨਕ ਆਤਮਕ ਮੌਤ।
ਭਿਆਨਕ ਆਤਮਕ ਮੌਤ ਤੋਂ ਦੂਰ ਰਹਿਣ ਦਾ, ਭਾਵ, ਬਚ ਕੇ ਰਹਿਣ ਦਾ ਉਪਦੇਸ਼ ਹੈ। ਸੋ ‘ਮਹਾਕਾਲ’
ਤੋਂ ਦੂਰ ਰਹਿਣਾ ਹੈ ਤੇ ਇਸ ਕਾਰਜ ਲਈ ਪ੍ਰਭੂ ਚਿੰਤਨ ਕਰਨਾ ਹੈ।