ਵੇਖਿਆ ਜਾਵੇ ਤਾਂ 'ਕੁਝ ਨਾ ਕੁਝ ਵਰ੍ਹਿਆਂ ਬਾਅਦ ਕੋਈ ਨਾ ਕੋਈ
ਸ਼ਤਾਬਦੀ ਆਉਂਦੀ ਰਹਿੰਦੀ ਹੈ ਪਰ ਇੰਨਾ ਸ਼ਤਾਬਦੀਆਂ ਦਾ ਮਨੋਰਥ ਕੀ ਹੈ ....?
ਵੇਖਿਆ ਜਾਵੇ ਤਾਂ ਇੰਨਾ ਸ਼ਤਾਬਦੀਆਂ ਮਨਾਉਣ ਵਾਲਿਆਂ ਦਾ ਮਨੋਰਥ ਲੱਖਾਂ ਖਰਚ ਕਰਕੇ ਕੇ
ਕਰੋੜਾਂ ਇੱਕਠਾ ਕਰਨਾ ਹੁੰਦਾ ਹੈ ਅਤੇ ਇਹਨਾਂ ਸ਼ਤਾਬਦੀਆਂ ਸਮੇਂ ਬਾਬੇ ਨਾਨਕ ਦੀ ਬਾਣੀ ਦੇ
ਵਿਰੁੱਧ ਕੰਮ ਕੀਤੇ ਜਾਂਦੇ ਹਨ, ਗੁਰਮਤਿ ਸਿਧਾਂਤਾਂ ਨੂੰ ਢਾਅ ਲਾਈ ਜਾਂਦੀ ਹੈ, ਊਹਨਾਂ
ਪ੍ਰਚਾਰਕਾਂ ਨੂੰ ਸਦਿਆ ਜਾਂਦਾ ਹੈ ਜੋ ਸਿੱਖ ਇਤਿਹਾਸ ਨੂੰ ਤੋੜ-ਮਰੋੜ ਕੇ ਪੇਸ਼ ਕਰਦੇ ਹਨ
...।
ਜਦ ਕੀ ਇੰਨਾ ਸ਼ਤਾਬਦੀਆਂ ਦਾ ਮਨੋਰਥ ਹੋਣਾ ਚਾਹੀਦਾ
ਸੀ ਕਿ ਬਾਬੇ ਨਾਨਕ ਦੀ ਬਾਣੀ ਦੀ ਸੋਚ
‘ਤੇ ਕਿਵੇਂ ਪਹਿਰਾ ਦੇਣਾ ਹੈ ..? ਅਤੇ ਇੰਨਾ ਸ਼ਤਾਬਦੀਆਂ ਵਿਚੋਂ ਸਿੱਖੀ ਦਾ ਭੱਵਿਖ
ਤਲਾਸ਼ਿਆ ਜਾਂਦਾ, ਸਿੱਖ ਧਰਮ ਦੇ ਨਿਘਾਰ ਵਿਚ ਆ ਰਹੀਆਂ ਰੁਕਾਵਟਾਂ ਸਮੱਸਿਆਵਾਂ ਨੂੰ ਕੌਮ
ਦੇ ਸਨਮੁੱਖ ਰਖਿਆ ਜਾਂਦਾ, ਉਹਨਾਂ ਦੇ ਹੱਲ ਲਈ ਉਪਰਾਲੇ ਕੀਤੇ ਜਾਂਦੇ, ਅੱਜ ਸਿੱਖ ਕੌਮ ਦਾ
ਸਭ ਤੋਂ ਵੱਡਾ ਮਸਲਾ ਪਤਿਤਪੁਣਾ ਅਤੇ ਕਰਮਕਾਂਡ ਹੈ .. ਅਤੇ ਗੁਰੂ ਸਾਹਿਬਾਨ ਦੇ ਬਾਰੇ
ਵਿੱਚ ਲਿਖੇ ਜਾ ਰਹੇ ਉਟ-ਪਟਾਂਗ ਨਾਲ ਕਿਸ ਤਰ੍ਹਾਂ ਨਜਿੱਠਣਾ ਹੈ ..? ਸਿੱਖ ਧਰਮ ‘ਤੇ ਹੋ
ਰਹੇ ਬਾਹਰੀ ਅਤੇ ਅਦੰਰੂਨੀ ਹਮਲਿਆਂ ਨੂੰ ਕਿਵੇਂ ਰੋਕਣਾ ਹੈ ..? ਉਹਨਾਂ ਪੁਸਤਕਾਂ ਦੀ
ਪੜਚੋਲ ਕਿਵੇਂ ਕਰਨੀ ਹੈ, ਜੋ ਗੁਰੂ ਸਾਹਿਬਾਨਾਂ ਅਤੇ ਸਿੱਖੀ ਸਿਧਾਂਤਾਂ ਦਾ ਖਿਲਵਾੜ ਕਰ
ਰਹੀਆਂ ਹਨ ..?
ਗੁਰੂ ਸਾਹਿਬਾਨਾਂ ਨਾਲ ਜੋੜੀਆਂ ਗਈਆਂ ਮਨਘੜ੍ਹਤ ਕਹਾਣੀਆਂ ਅਤੇ ਕਰਾਮਾਤਾਂ
ਵਾਲੀ ਸਾਖੀਆਂ ਦੀ ਗੁਰਮਤਿ ਦੀ ਕਸਵਟੀ ਤੇ ਪੜ੍ਹਚੋਲ ਕਰਨੀ .., ਅਤੇ ਊਨਾਂ ਗ੍ਰੰਥਾਂ ਦੀ
ਪੜਚੋਲ ਕਰਨੀ ਜੋ ਗੁਰਮਤਿ ਦੀ ਕਸਵਟੀ ਤੇ ਖਰੇ ਨਹੀਂ ਊਤਰਦੇ {ਅਖੌਤੀ ਦਸਮ ਗ੍ਰੰਥ, ਸੂਰਜ
ਪ੍ਰਕਾਸ਼ ਗ੍ਰੰਥ, ਬਾਲੇ ਵਾਲੀ ਜਨਮ ਸਾਖੀ, ਗੁਰ ਬਿਲਾਸ ਪਾ:੬, ਰਾਗਮਾਲਾ } ....।
ਅਤੇ ਇੰਨਾ ਸ਼ਤਾਬਦੀਆਂ ਗੁਰਪੁਰਬਾਂ ਦੇ ਸਮੇਂ ਨਗਰ ਕੀਰਤਨ ਕੱਢਣੇ ਬੰਦ ਕਰਕੇ ਸਬੰਧਤ ਸ਼ਤਾਬਦੀ
ਦੇ ਬਾਰੇ ਵਿੱਚ ਕਿਤਾਬਚੇ ਛਪਵਾ ਕੇ ਮੁਫ਼ਤ ਘਰ-ਘਰ ਵਿੱਚ ਪਹੁੰਚਾਉਣੇ ਚਾਹੀਦੇ ਹਨ, ਅੱਜ
ਜਰੂਰਤ ਹੈ, ਨੌਜਵਾਨਾਂ ਲਈ ਅਜਿਹੇ ਵਿਦਿਅਕ ਅਦਾਰੇ ਖੋਲ੍ਹਣ ਦੀ, ਜਿਹੜੇ ਭਵਿੱਖ ਵਿੱਚ ਕੌਮ
ਦੀ ਜਵਾਨੀ ਲਈ ਰਾਹ ਦਸੇਰਾ ਬਣ ਸਕਣ .. ਗੁਰੂ ਰਾਖਾ ।