Share on Facebook

Main News Page

ਇੱਕ ਪੜਚੋਲ ਬਚਿੱਤਰ ਨਾਟਕ 'ਸ੍ਰੀ ਕਾਲ ਜੀ ਕੀ ਉਸਤਤਿ'
-:
ਆਤਮਜੀਤ ਸਿੰਘ, ਕਾਨਪੁਰ 19.07.19

ਬਚਿੱਤਰ ਨਾਟਕ ਗ੍ਰੰਥ ਦੇ ਹਿਮਾਯਤੀਆਂ ਵਲੋਂ ਹਮੇਸ਼ਾ ਇਹ ਹੀ ਆਖਿਆ ਜਾਂਦਾ ਹੈ ਕੀ ਬਚਿੱਤਰ ਨਾਟਕ ਵਿੱਚ ਦਰਜ ਕਾਲ ਜੀ ਕੀ ਉਸਤਤਿ, ਅਕਾਲ ਦੀ ਉਸਤਤਿ ਹੈ ਅਤੇ ਕਾਲ ਜੀ ਕੀ ਉਸਤਤਿ ਦਾ ਇਹ ਸ਼ਬਦ ਬੜੇ ਚਾਉ ਨਾਲ ਪੜ੍ਹਦੇ ਹਨ ....

ਖਗ ਖੰਡ ਬਿਹੰਡੰ ਖਲ ਦਲ ਖੰਡੰ ਅਤਿ ਰਣ ਮੰਡੰ ਬਰਬੰਡੰ।
ਭੁਜ ਦੰਡ ਅਖੰਡੰ ਤੇਜ ਪ੍ਰਚੰਡੰ ਜੋਤਿ ਅਮੰਡੰ ਭਾਨ ਪ੍ਰਭੰ।
ਸੁਖ ਸੰਤਾ ਕਰਣੰ ਦੁਰਮਤਿ ਦਰਣੰ ਕਿਲਬਿਖ ਹਰਣੰ ਅਸ ਸਰਣੰ।
ਜੈ ਜੈ ਜਗ ਕਾਰਣ ਸ੍ਰਿਸ਼ਟ ਉਬਾਰਣ ਮਮ ਪ੍ਰਤਿਪਾਰਣ ਜੈ ਤੇਗੰ।

ਪਰ ਅੱਜ ਤਕ ਇਸ ਸ਼ਬਦ ਤੋਂ ਅੱਗੇ ਨਹੀਂ ਵੱਧ ਸਕੇ, ਜੇ ਇਸ ਤੋਂ ਅੱਗੇ ਵੱਧੇ ਹੁੰਦੇ ਤੇ ਇਸ ਕਾਲ ਦੇ ਸਾਰੇ ਭੇਦ ਖੁਲ ਜਾਣੇ ਸੀ, ਇਹ ਕਾਲ ਕੌਣ ਹੈ ....?

ਬਚਿਤਰੀਓ ਅੱਖਾਂ ਖੋਲ ਕੇ ਪੜ੍ਹੋ ਇਹ 'ਕਾਲ' ਹੋਰ ਕੋਈ ਨਹੀਂ 'ਮਹਾਕਾਲ' ਹੈ, ਸ਼ਿਵ ਹੈ .... ਪੜ੍ਹੋ ਕਾਲ ਜੀ ਕੀ ਉਸਤਤਿ ਦਾ ੧੭, ੧੮, ੧੯, ੩੧ ਅਤੇ ੩੨ ਵਾਂ ਛੰਦ ਜੋ ਕਾਲ ਦੇ ਸਾਰੇ ਭੇਦ ਖੋਲਦਾ ਹੈ ..

ਮਹਾ ਤੇਜ ਤੇਜੰ ਮਹਾ ਜ੍ਵਾਲ ਜ੍ਵਾਲੰ । ਮਹਾ ਮੰਤ੍ਰ ਮੰਤ੍ਰੰ ਮਹਾ ਕਾਲ ਕਾਲੰ ।੧੭।
ਕਰੰ ਬਾਮ ਚਾਪਿਯੰ ਕ੍ਰਿਪਾਣੰ ਕਰਾਲੰ । ਮਹਾ ਤੇਜ ਤੇਜੰ ਬਿਰਾਜੈ ਬਿਸਾਲੰ । ਮਹਾਂ ਦਾੜ੍ਹ ਦਾਤ੍ਹੰ ਸੁ ਸੋਹੰ ਅਪਾਰੰ । ਜਿਨੈ ਚਰਬੀਯੰ ਜੀਵ ਜੱਗਯਾੰ ਹਜਾਰੰ ।੧੮।
ਡਮਾਡੱਮ ਡਉਰੂ ਸਿਤਾ ਸੇਤ ਛਤ੍ਰੰ । ਹਾਹਾ ਹੂਹੂ ਹਾਸੰ ਝਮਾਝੱਮ ਅਤ੍ਰੰ । ਮਹਾ ਘੋਰ ਸਬਦੰ ਬਜੇ ਸੰਖ ਐਸੇ । ਪ੍ਰਲੈ ਕਾਲ ਕੇ ਕਾਲ ਕੀ ਜ੍ਵਾਲ ਜੈਸੇ ।੧੯।


ਅਰਥ : ਉਹ ਮਹਾ ਤੇਜ ਵਾਲਾ ਅਤੇ ਮਹਾ ਜਵਾਲ (ਅੱਗ ਛੱਡਣ) ਵਾਲਾ ਹੈ । ਉਹ ਮੰਤ੍ਰਾਂ ਵਿੱਚ ਮਹਾ ਮਂਤ੍ਰ ਅਤੇ ਉਹ ਕਾਲਾਂ ਵਿੱਚ ਮਹਾਕਾਲ ਹੈ ।੧੭। ਜਿਸਦੇ ਸੱਜੇ ਹੱਥ ਵਿੱਚ ਧਨੁਸ਼ ਅਤੇ ਖੱਬੇ ਹੱਥ ਵਿੱਚ ਭਿਆਨਕ ਤਲਵਾਰ ਹੈ । ਉਹ ਬਹੁਤ ਤੇਜਵਾਨ ਅਤੇ ਵਿਸ਼ਾਲ ਸ਼ਰੀਰ ਵਾਲਾ ਹੈ । ਉਹ ਵੱਡੀਆਂ ਦਾੜ੍ਹਾਂ ਵਾਲਾ ਹੈ ਜਿਨ੍ਹਾਂ ਨਾਲ ਉਸਨੇ ਹਜਾਰਾਂ ਜੀਵਾਂ ਨੂੰ ਚੱਬ ਚੱਬ ਕੇ ਖਾ ਲਿਆ ਹੈ । ੧੮। ਉਸ (ਮਹਾਕਾਲ) ਦਾ ਡਮਰੂ ਡੰਮਾਂ ਡੰਮ ਕਰ ਕੇ ਵਜਦਾ ਹੈ ਅਤੇ ਉੱਸਦੇ ਸਿਰ ਤੇ ਕਾਲੇ ਅਤੇ ਸਫੇਦ ਰੰਗ ਦਾ ਛੱਤਰ ਹੈ । ਉਹ ਹਾ ਹਾ , ਹੂ ਹੂ (ਹੱੜਹੜਾ) ਕਰਕੇ ਹਸਦਾ ਹੈ ਅਤੇ ਉਸ ਦੇ ਸ਼ਸ਼ਤ੍ਰ ਚਮਕਦੇ ਹਨ । ਉਹ ਸ਼ੰਖ ਵਜਾਉਦਾ ਹੈ 'ਤੇ ਉਸ ਵਿੱਚੋ ਮਹਾ ਘੋਰ ਅਵਾਜ ਇਸ ਤਰ੍ਹਾਂ ਨਿਕਲਦੀ ਹੈ । ਪਰਲੈ ਕਾਲ ਦੇ ਆਂਉਣ ਦਾ ਜਿਵੇਂ ਸ਼ੋਰ ਮੱਚ ਰਿਹਾ ਹੋਵੇ ।੧੯।

ਚਮਕਹਿ ਕ੍ਰਿਪਾਣੰ । ਅਭੂਤੰ ਭਯਾਣੰ । ਧੁਣੰ ਨੇਵਰਾਣੰ । ਘੁਰੰ ਘੁੰਘ੍ਰਯਾਣੰ ।੩੧।
ਚਤੁਰ ਬਾਹ ਚਾਰੰ । ਨਿਜੂਟੰ ਸੁਧਾਰੰ । ਗਦਾ ਪਾਸ ਸੋਹੰ । ਜਮੰ ਮਾਨ ਮੋਹੰ ।੩੨।


ਅਰਥ: (ਮਹਾਕਾਲ ਦੇ ਹੱਥ ਵਿੱਚ) ਤਲਵਾਰ ਚਮਕਦੀ ਹੈ, ਜੋ ਬਹੁਤ ਹੀ ਭਿਆਨਕ ਹੈ। ਉਸ ਦੀਆਂ ਝਾਂਝਰਾਂ ਦਾ ਸ਼ਬਦ ਹੁੰਦਾ ਹੈ, ਅਤੇ ਘੁੰਘਰੂਆਂ ਦੀ ਛਣਕਾਰ ਹੁੰਦੀ ਹੈ।੩੧। ਉਸ ਦੀਆਂ ਚਾਰ ਸੁੰਦਰ ਬਾਹਵਾਂ ਹਨ, ਸਿਰ ਉਤੇ ਸੁੰਦਰ ਜੂੜਾ ਸਜਿਆ ਹੋਇਆ ਹੈ । ਉਸ ਕੋਲ ਗਦਾ ਸੁਸ਼ੋਭਿਤ ਹੈ ਜੋ ਜਮ ਦੇ ਮਾਨ ਨੂੰ ਮੋਹ ਰਹੀ ਹੈ ।੩੨।

ਸਿਰਫ਼ ਇੰਨਾਂ ਹੀ ਨਹੀਂ ਵਡੇ ਵਡੇ ਅਵਤਾਰਾ ਦਾ ਨਾਸ਼ ਵੀ ਕਾਲ {ਮਹਾਕਾਲ} ਨੇ ਕੀਤਾ ਅਤੇ ਬਚਿਆ ਉਹ ਹੀ ਜੋ ਮਹਾਕਾਲ ਦੀ ਸ਼ਰਨ ਵਿੱਚ ਆਇਆ ..

ਨਰਸਿੰਘਅਵਤਾਰੰ। ਵਹੇ ਕਾਲ ਮਾਰੰ। ਬਡੋ ਡੰਡਧਾਰੀ। ਹਣਿਓ ਕਾਲ ਭਾਰੀ।੭੩।
ਦਿਜੰ ਬਾਵਨੇਯੰ। ਹਣਿਯੋ ਕਾਲ ਤੇਯੰ। ਮਹਾ ਮਛ ਮੁਡੰ। ਫਧਿਓ ਕਾਲ ਝੁੰਡੰ।੭੪।
ਜਿਤੇ ਹੋਇ ਬੀਤੇ। ਤਿਤੇ ਕਾਲ ਜੀਤੇ। ਜਿਤੇ ਸਰਨ ਜੈ ਹੈਂ। ਤਿਤਿਓ ਰਾਖ ਲੈ ਹੈਂ ।੭੫।


ਕਾਲ {ਮਹਾਕਾਲ} ਦੀ ਉਸਤਤਿ ਕਰਨ ਵਾਲਿਓ ਗੁਰਬਾਣੀ ਦਾ ਫੈਸਲਾ ਵੀ ਪੜ੍ਹ ਲਓ ..

ਸਿਵ ਸਿਵ ਕਰਤੇ ਜੋ ਨਰੁ ਧਿਆਵੈ ॥ ਬਰਦ ਚਢੇ ਡਉਰੂ ਢਮਕਾਵੈ ॥੨॥ {ਪੰਨਾ ੮੭੪}

ਅਰਥ: ਜੋ ਮਨੁੱਖ ਸ਼ਿਵ ਦਾ ਨਾਮ ਜਪਦਾ ਹੈ ਉਹ (ਵਧ ਤੋਂ ਵਧ ਜੋ ਕੁਝ ਹਾਸਲ ਕਰ ਸਕਦਾ ਹੈ ਇਹ ਹੈ ਕਿ ਸ਼ਿਵ ਦਾ ਰੂਪ ਲੈ ਕੇ, ਸ਼ਿਵ ਦੀ ਸਵਾਰੀ) ਬਲਦ ਉੱਤੇ ਚੜ੍ਹਦਾ ਹੈ ਤੇ (ਸ਼ਿਵ ਵਾਂਗ) ਡਮਰੂ ਵਜਾਉਂਦਾ ਹੈ।੨।

ਉਪਰੋਕਤ ਵਿਚਾਰ ਤੋਂ ਸਪਸ਼ਟ ਹੈ ਬਚਿੱਤਰ ਨਾਟਕ ਦੀ ਕਾਲ ਜੀ ਕੀ ਉਸਤਤਿ ਵਿੱਚ ਅਕਾਲ ਦੀ ਗੱਲ ਕਿਤੇ ਵੀ ਨਹੀਂ, ਸਗੋਂ ਮਹਾਕਾਲ ਦੀ ਉਸਤਤਿ ਹੈ, ਹੁਣ ਤੁਹਾਡੇ ਤੇ ਨਿਰਭਰ ਕਰਦਾ ਤੁਸੀਂ ਕਿਸ ਦੀ ਉਸਤਤਿ ਕਰਨੀ ਮਹਾਕਾਲ ਦੀ ਜਾਂ ਅਕਾਲ ਦੀ ....।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top