Share on Facebook

Main News Page

ਅਗਿਆਨੀ ਕੁਲਵੰਤ ਸਿੰਘ ਦੀ ਗੱਪ
-:
ਆਤਮਜੀਤ ਸਿੰਘ, ਕਾਨਪੁਰ 18.07.19

ਮਾਤਾ ਗੁਜਰੀ ਜੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ੪੨ ਸਾਲ ਕੰਟਰੋਲ {ਸੰਜ਼ਮ} ਕੀਤਾ {ਰਖਿਆ} ਤਾਂ ਉਸ ਮਾਂ ਦੇ ਘਰ ਮਰਦ ਅੰਗਮੜਾ ਸੂਰਮਾ ਪੈਦਾ ਹੋਇਆ ਗੁਰੂ ਗੋਬਿੰਦ ਸਿੰਘ .. ਤੇ ਅੱਜ ਵੀ ਇਹੋ ਜਿਹੇ ਸੂਰਮੇ ਪੈਦਾ ਹੋ ਸਕਦੇ ਹਨ ਜੇ ਇੰਨਾਂ ਚਿਰ ਸੰਜਮ ਰਖਿਆ ਜਾਏ ..

ਪਤਾ ਨਹੀਂ ਇਹੋ ਜਿਹਾ ਗਪੌੜ ਸੁਣਾਣ ਤੋਂ ਪਹਿਲਾਂ ਇਹੋ ਜਿਹੇ ਅਗਿਆਨੀਆਂ ਦੀ ਆਤਮਾ ਕਿਵੇੰ ਗਵਾਹੀ ਦੇ ਜਾਂਦੀ ਹੈ, ਇਹੋ ਜਿਹਾ ਗਪੌੜ ਸੁਣਾਣ ਤੋਂ ਪਹਿਲਾਂ ਚੁੱਲੂ ਭਰ ਪਾਣੀ ਵਿਚ ਡੁੱਬ ਕਿਉਂ ਨਹੀਂ ਮਰਦੇ, ਜੇ ਇਹੋ ਜਿਹੇ ਅਗਿਆਨੀਆਂ ਦੇ ਹੱਥ ਕੌਮ ਦੀ ਬਾਗਡੋਰ ਸੌਂਪ ਦਿੱਤੀ ਜਾਏ ਤੇ ਇੰਨਾ ਨੇ ਨਵਾਂ ਇਤਿਹਾਸ ਰਚ ਦੇਣਾ ਹੈ .. ਅਗਿਆਨੀ ਕੁਲਵੰਤ ਸਿੰਘ ਨੂੰ ਕੁੱਝ ਸਵਾਲ ..

ਗੁਰਬਾਣੀ ਤਾਂ ਕਹਿੰਦੀ ਹੈ:
ਬਿੰਦੁ ਰਾਖਿ ਜੌ ਤਰੀਐ ਭਾਈ॥ ਖੁਸਰੈ ਕਿਉ ਨ ਪਰਮਗਤਿ ਪਾਈ॥ ਤਾਂ ਕੀ ਗੁਰੂ ਸਾਹਿਬ ਆਪ ਹੀ ਗੁਰਬਾਣੀ ਤੋਂ ਉਲਟ ਕੰਮ ਕਰਦੇ?

- ਕੀ ਗੁਰੂ ਹਰਗੋਬਿੰਦ ਸਾਹਿਬ ਸੂਰਮੇ ਨਹੀਂ ਸਨ, ਕੀ ਉਨਾਂ ਦੀ ਮਾਤਾ ਜੀ ਨੇ ਗੁਰੂ ਅਰਜਨ ਸਾਹਿਬ ਦੀ ਸੇਵਾ ਨਹੀਂ ਕੀਤੀ, ਉਨਾਂ ਨੇ ਕਿੰਨਾ ਚਿਰ ਸੰਜ਼ਮ ਰਖਿਆ ਜੋ ਇਹੋ ਜਿਹਾ ਸੂਰਮਾ ਪੈਦਾ ਹੋਇਆ ..?

- ਕੀ ਬੰਦਾ ਸਿੰਘ ਬਹਾਦਰ ਸੂਰਮਾ ਨਹੀਂ ਸੀ, ਉਥੇ ਕਿੰਨਾ ਚਿਰ ਸੰਜ਼ਮ ਸੀ ਜਿਹੜਾ ਇਹੋ ਜਿਹਾ ਸੂਰਮਾ ਜੰਮਿਆ ..?

- ਕੀ ਹਰੀ ਸਿੰਘ ਨਲੂਆ ਸੂਰਮਾ ਨਹੀਂ ਸੀ ..?

ਓਇ ਭਲਿਓ ਕਦੋਂ ਤਕ ਇਹੋ ਜਿਹੇ ਗਪੌੜ ਸੁਣਦੇ ਰਹੋਗੇ, ਅਪਣੀ ਜ਼ਮੀਰ ਨੂੰ ਜਗਾਓ, ਹੁਣ ਵੇਲਾ ਗਪੌੜ ਸੁਣਣ ਦਾ ਨਹੀਂ ਉਠ ਕੇ ਖਲੋਵੋ ਤੇ ਇਹੋ ਜਿਹੇ ਅਗਿਆਨੀਆਂ ਨੂੰ ਸਵਾਲ ਕਰੋ ਜੋ ਤੁਹਾਨੂੰ ਗਪੌੜ ਸੁਣਾ ਕੇ ਗੁਮਰਾਹ ਕਰਦੇ ਹਨ ..।


ਟਿੱਪਣੀ: ਗੁਰੂ ਗੋਬਿੰਦ ਸਿੰਘ ਜੀ ਦਾ ਵਿਆਹ ਮਾਤਾ ਸੁੰਦਰੀ ਜੀ ਨਾਲ 4 ਅਪ੍ਰੈਲ 1684 ਈ: ਵਿੱਚ ਹੋਇਆ। ਸਾਹਿਬਜ਼ਾਦਾ ਅਜੀਤ ਸਿੰਘ ਦਾ ਜਨਮ 26 ਜਨਵਰੀ 1687 ਨੂੰ ਹੋਇਆ ਸੀ। ਕੀ ਅਜੀਤ ਸਿੰਘ ਬਹਾਦਰ ਸੂਰਮਾ ਨਹੀਂ ਸੀ? ਕੀ ਗੁਰੂ ਗੋਬਿੰਦ ਸਿੰਘ ਨੂੰ ਸੰਜਮ ਨਹੀਂ ਸੀ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top