Share on Facebook

Main News Page

ਜੀਵਨ ਵਿੱਚ ਸਭ ਕੁੱਝ ਨਵਾਂ ਚਾਹੁੰਦੇ ਹਾਂ, ਪਰ ਧਰਮ ਦੀ ਦੁਨੀਆਂ ਵਿੱਚ ਸਭ ਕੁੱਝ "ਪੁਰਾਤਨ"
-: ਆਤਮਜੀਤ ਸਿੰਘ, ਕਾਨਪੁਰ
25.06.19

ਅਸੀਂ ਸਭ ਕੁੱਝ ਬਦਲਣਾ ਚਾਹੁੰਦੇ ਪਰ ਆਪਣੇ ਆਪ ਨੂੰ ਨਹੀਂ .. ਘਰ ਪੁਰਾਣਾ ਹੋ ਜਾਵੇ ਉਸ ਨੂੰ ਬਦਲਣ ਲਈ ਤਿਆਰ ਹਾਂ, ਗੱਡੀ ਪੁਰਾਣੀ ਹੋ ਜਾਵੇ ਉਸ ਨੂੰ ਬਦਲਣ ਲਈ ਤਿਆਰ ਹਾਂ, ਕੱਪੜੇ ਪੁਰਾਣੇ ਹੋ ਜਾਣ ਬਦਲਣ ਲਈ ਤਿਆਰ ਹਾਂ .... ਪਰ ਧਰਮ ਦੀ ਦੁਨਿਆ ਵਿੱਚ ਸਭ ਕੁੱਝ ਪੁਰਾਤਨ ਚਾਹੀਦਾ ਹੈ, ਪੁਰਾਤਨ ਸਿੰਘ ਇਹ ਕਹਿੰਦੇ ਸੀ, ਪੁਰਾਤਨ ਸਿੰਘ ਉਹ ਕਰਦੇ ਸੀ .. ਭਲਿਓ ਜੇ ਤੁਹਾਨੂੰ ਸਭ ਕੁੱਝ ਪੁਰਾਤਨ ਚਾਹੀਦਾ ਹੈ ਤੇ ਫਿਰ ਤੁਸੀਂ ਪੁਰਾਤਨ ਸਿੰਘਾਂ ਦੇ ਕਹਿਣ ਸੁਣਣ ਤਕ ਹੀ ਸੀਮਿਤ ਕਿਉਂ ਜੋ ਉਹ ਕਰਦੇ ਸੀ ਫਿਰ ਤੁਸੀਂ ਵੀ ਉਹ ਕਰੋ, ਉਨ੍ਹਾਂ ਵਾਂਗ ਹੀ ਖਾਓ ਪੀਓ ਰਹੋ ਤੇ ਪਹਿਨੋ ਅਤੇ ਉਨ੍ਹਾਂ ਵਾਂਗ ਚਲਣ ਵਾਲੇ ਸਾਧਨ ਵੀ ਪ੍ਰਯੋਗ ਵਿੱਚ ਲਿਆਓ, ਉਨ੍ਹਾਂ ਵਾਂਗ ਹੀ ਘੋੜਿਆਂ 'ਤੇ ਚੜ੍ਹੋ, ਫਿਰ ਗੱਡੀਆਂ ਕਿਉਂ ਵਰਤਦੇ ਹੋ ? ਇਥੇ ਹੀ ਪੁਰਾਤਨ ਕਿਉਂ, ਉੱਥੇ ਪੁਰਾਤਨ ਕਿਉਂ ਨਹੀਂ ..?

ਜੀਵਨ ਵਿੱਚ ਸਭ ਕੁੱਝ ਨਵਾਂ ਲਿਆਉਣਾ ਚਾਹੁੰਦੇ ਹਾਂ, ਪਰ ਧਰਮ ਦੀ ਦੁਨੀਆਂ ਵਿੱਚ ਸਭ ਕੁੱਝ ਪੁਰਾਤਨ.. ਅਤੇ ਜਿਹੜਾ ਕੁੱਝ ਪੁਰਾਤਨ ਸਾਂਭਣਾ ਸੀ ਉਸ ਨੂੰ ਚਿੱਟੇ ਪੱਥਰਾਂ ਥੱਲੇ ਦੱਬ ਕੇ ਰੱਖ ਦਿੱਤਾ, ਝਾਤ ਮਾਰੋ ਆਪਣੇ ਵੇੜ੍ਹੇ ਵਿੱਚ ਅੱਜ ਕਈ ਇਤਿਹਾਸਕ ਇਮਾਰਤਾਂ ਚਿੱਟੇ ਪੱਥਰਾਂ ਥੱਲੇ ਦੱਬ ਦਿਤੀਆਂ ਗਈਆਂ ਕੀ ਉਨ੍ਹਾਂ ਨੂੰ ਸਾਂਭਣਾ ਜ਼ਰੂਰੀ ਨਹੀਂ ਸੀ? ਅਤੇ ਸਾਂਭਣਾ ਸੀ ਪੁਰਾਤਨ ਸਾਹਿਤ ਉਹ ਵੀ ਅਸੀਂ ਨਹੀਂ ਸਾਂਭਿਆ, ਆਪਣੀ ਨੱਕ ਥੱਲੇ ਰੱਲਗੱਡ ਕਰਾ ਲਿਆ, ਸਾਂਭਣੇ ਸੀ ਪੁਰਾਤਨ ਗ੍ਰੰਥ, ਹੱਥ ਲਿਖਤਾਂ ਜਿਸਨੂੰ ਅੱਜ ਪੁਰਾਣਾ ਕਹਿ ਕੇ ਸਾੜਿਆ ਜਾ ਰਿਹਾ ਹੈ ਇਕ ਡੂੰਘੀ ਸਾਜਿਸ਼ ਦੇ ਹੇਠ .. ਸਾਂਭਣਾ ਸੀ ਇਹ ਸਭ ਕੁੱਝ ਪੁਰਾਤਨ ਪਰ ਰੱਟ ਲਾ ਕੇ ਬਹਿ ਗਏ ਤੁਸੀਂ ਪੁਰਾਤਨ ਸਿੰਘਾਂ ਤੋਂ ਸਿਆਣੇ ਹੋ ?.... ਭਲਿਓ ਸਿਆਣੇ ਤੁਸੀਂ ਆਪ ਬਣਨਾ ਸੀ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਨਾਲ ਜੁੜ ਕੇ ਉਸ 'ਤੇ ਅਮਲ ਕਰਕੇ, ਪਰ ਰੱਟ ਲਾ ਲਈ ਤੁਸੀਂ ਪੁਰਾਤਨ ਸਿੰਘਾਂ ਨਾਲ ਸਿਆਣੋ ਹੋ ..?

ਸਿਰਫ਼ ਰੌਲਾ ਪਾਉਂਦੇ ਹੋ ਪੁਰਾਤਨ ਸਿੰਘਾਂ ਦੀ ਮੰਨੋ, ਕਦੇ ਆਖਿਆ ਗੁਰੂ ਗ੍ਰੰਥ ਸਾਹਿਬ ਦੀ ਮੰਨੋ ?.. ਭਲਿਓ ਪੁਰਾਤਨ ਸਿੰਘ ਜਿਹੋ ਜਿਹੇ ਮਰਜੀ ਹੋਣ, ਪਰ ਗੁਰੂ ਨਾਲੋਂ ਵੱਧ ਸਿਆਣੇ ਨਹੀਂ ਸਨ, ਜ਼ਰੂਰੀ ਨਹੀਂ ਕਿ ਜੋ ਉਨ੍ਹਾਂ ਨੇ ਕਿਹਾ ਹੋਵੇ ਉਹ ਸਤਿਗੁਰ ਦੇ ਉਪਦੇਸ਼ ਮੁਤਾਬਕ ਹੋਵੇ, ਅਤੇ ਕੋਈ ਕਿੰਨਾ ਵੀ ਸਿਆਣਾ ਹੋ ਜਾਏ ਪਰ ਗੁਰੂ ਨਾਲੋ ਵੱਧ ਸਿਆਣਾ ਨਹੀਂ ਹੋ ਸਕਦਾ, ਇਸ ਲਈ ਇਹ ਆਖਣਾ ਛੱਡ ਕੇ ਗੁਰੂ ਗ੍ਰੰਥ ਸਾਹਿਬ ਦੀ ਸਿਖਿਆ 'ਤੇ ਪਹਿਰਾ ਦੇਵੋ ਅਤੇ ਉਸ ਨੂੰ ਅਪਣਾ ਕੇ ਜੀਵਨ ਵਿੱਚ ਵਸਾ ਕੇ ਅਮਲ ਵਿੱਚ ਲਿਆਓ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top