Share on Facebook

Main News Page

ਮੀਰੀ ਪੀਰੀ ਫਿਲਮ - ਸਿੱਖ ਸੰਗਤਾਂ, ਸ਼੍ਰੋਮਣੀ ਕਮੇਟੀ ਅਤੇ ਅਖੌਤੀ ਜਥੇਦਾਰ
-: ਆਤਮਜੀਤ ਸਿੰਘ, ਕਾਨਪੁਰ
03.06.19

ਜਿਵੇਂ ਜਿਵੇਂ ਦਸਤਾਨ - ਏ - ਮੀਰੀ -ਪੀਰੀ ਫਿਲਮ ਰਿਲੀਜ਼ ਹੋਣ ਦੀ ਤਾਰੀਖ ਨੇੜ੍ਹੇ ਆ ਰਹੀ ਹੈ, ਉਨਾਂ ਰੋਸ਼ ਵੱਧਦਾ ਜਾ ਰਿਹਾ ਹੈ, ਜੋ ਕੀ ਜਾਗਰੁਕਤਾ ਦੀ ਨਿਸ਼ਾਨੀ ਹੈ, ਪਰ ਅੱਜੇ ਵੀ ਕੁੱਝ ਲੋਕ ਜੇ ਗੁਰਬਾਣੀ ਸਿਧਾਂਤ ਤੋਂ ਅਣਜਾਣ ਜਾਪਦੇ ਹਨ, ਉਹ ਅਪਣੀ ਰੱਟ ਲਾ ਕੇ ਬੈਠੇ ਹਨ ਬਚਿਆਂ ਨੂੰ ਇਤਿਹਾਸ ਕਿਵੇਂ ਪਤਾ ਲਗੇਗਾ ..।

ਦੂਜੀ ਤਰਫ਼ ਸ਼੍ਰੋਮਣੀ ਕਮੇਟੀ ਅਤੇ ਗਿਆਨੀ ਹਰਪ੍ਰੀਤ ਸਿੰਘ ਬੇਜਿੱਦ ਹੋ ਕੇ ਬੈਠੇ ਹਨ 'ਕਿ ਜਦੋਂ ਤੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਫਿਲਮ ਸਮੀਖਿਆ ਕਮੇਟੀ ਫਿਲਮ ਸਬੰਧੀ ਅਪਣੀ ਮੁੰਕਮਲ ਰਿਪੋਰਟ ਨਹੀਂ ਭੇਜਦੀ ਤਦੋਂ ਤਕ ਅਸੀਂ ਕੋਈ ਫੈਸਲਾ ਨਹੀਂ ਲਵਾਂਗੇ .. ਕਿੰਨੀ ਹੈਰਾਨਗੀ ਦੀ ਗੱਲ ਹੈ ਇਕ ਪੀ. ਐਚ. ਡੀ. ਜਥੇਦਾਰ ਇਹੋ ਜਿਹੀ ਗੱਲ ਕਹੇ, ਜੋ ਸਭ ਕੁਝ ਜਾਣਦਿਆ ਹੋਇਆ ਵੀ ਕੀ ਗੁਰੂ ਸਾਹਿਬਾਨ ਤੇ ਕਾਰਟੂਨ ਫਿਲਮ ਬਣਾਉਣਾ ਬੁੱਤ ਪ੍ਰਸਤੀ ਵੱਲ ਧੱਕਣਾ ਹੈ ਫਿਰ ਵੀ ਕੋਈ ਸਖ਼ਤ ਫੈਸਲਾ ਨਾ ਲਵੇ ਕਿੰਨੀ ਹੈਰਾਨਗੀ ਦੀ ਗੱਲ ਹੈ ..।

ਪੀ. ਐਚ. ਡੀ. ਜਥੇਦਾਰ ਜੀ ਜੇ ਜਮੀਰ ਜਾਗਦੀ ਹੈ ਤੇ ਕੋਈ ਸਖ਼ਤ ਫੈਸਲਾ ਲਵੋ, ਜਿਸ ਨਾਲ ਅੱਗੇ ਤੋ ਇਹ ਫਿਲਮਾਂ ਬਣਾਉਣ ਵਾਲੇ ਲੱਖ ਵਾਰੀ ਸੋਚਣ ..।

ਜਿਹੜੇ ਕਹਿੰਦੇ ਹਨ ਇਹ ਫਿਲਮਾਂ ਸਹੀ ਹਨ, ਇੰਨਾ ਨਾਲ ਪ੍ਰਚਾਰ ਹੋ ਰਿਹਾ ਹੈ ਉਹ ਯਾਦ ਰੱਖਣ ਕੱਲ ਨੂੰ ਤੁਹਾਡੇ ਬਚਿਆਂ ਨੇ ਸਿਨੇਮਾ ਘਰਾਂ ਤੇ ਘਰਾਂ 'ਚ ਜਦੋਂ ਇਹੋ ਜਿਹੀ ਫਿਲਮਾਂ ਚਲਾਉਗੇ ਤੇ ਉਸ ਅੱਗੇ ਮੱਥੇ ਟੇਕਣਗੇ ਕਿਉਂਕੀ ਤੁਸੀ ਉਨਾਂ ਨੂੰ ਸਿਖਿਆ ਇਹ ਹੀ ਦੇਣੀ ਹੈ ਕੀ ਇਹ ਸਾਡੇ ਗੁਰੂ ਹਨ .. ਮੈਂ ਤਾਂ ਹੁਣ ਵੀ ਵੇਖਦਾ ਹਾਂ ਕਈ ਘਰਾਂ ਵਿਚ ਜਦੋਂ ਟੀ. ਵੀ. ਵਿਚ ਗੁਰੂ ਸਾਹਿਬ ਦਾ ਕੋਈ ਕਾਲਪਨਿਕ ਚਿਤਰ ਆਉਂਦਾ ਹੈ ਤੇ ਮਾਂ-ਪੇ ਬਚਿਆਂ ਨੂੰ ਕਹਿੰਦੇ ਹਨ ਮੱਥਾ ਟੇਕੋ ਬੇਟਾ ਮੱਥਾ ਗੁਰੂ ਸਾਹਿਬ ਹਨ, ਜਦੋਂ ਇਹ ਹਾਲ ਹੁਣੇ ਹਨ ਤੇ ਆਉਣ ਵਾਲੇ ਸਮਯ ਵਿਚ ਤੇ ਹੋਰ ਬੁਰੇ ਹਾਲ ਹੋਣਗੇਂ ਜੇ ਇਹੋ ਜਿਹੀਆਂ ਫਿਲਮਾਂ ਆਉਣਗੀਆਂ .. ਸਿਰਫ਼ ਇੰਨਾਂ ਹੀ ਨਹੀਂ ਬਚਿਆਂ ਨੇ ਫੈਂਸੀ ਡ੍ਰੇਸ ਕੰਪਟੀਸ਼ਨ ਵਿਚ ਵੀ ਇਹ ਹੀ ਕਰਣਾ ਜੇ ਠੋਸ ਕਦਮ ਨ ਚੁਕੇ ਗਏ … ਕਿਉਂਕੀ ਬਚਿਆਂ ਨੇ ਉਹ ਹੀ ਕਰਨਾ ਹੈ ਜੋ ਤੁਸੀਂ ਸਿਖਿਆ ਦੇਵੋਗੇ ।

ਜੇ ਬੱਚਿਆਂ ਨੂੰ ਇਤਿਹਾਸ ਬਾਰੇ ਦੱਸਣਾਂ ਹੈ ਤੇ ਉਨਾਂ ਧਾਰਮਿਕ ਲਿਟਰੇਚਰ ਪੜ੍ਹਾਓ ਜੋ ਸਿੱਖੀ ਸਿਧਾਂਤਾਂ ਤੇ ਖਰੇ ਉਤਰਦੇ ਹੋਣ, ਗੁਰਬਾਣੀ ਨਾਲ ਜੋੜੋ, ਗੁਰਦਵਾਰੇ ਨਾਲ ਲੈ ਕੇ ਜਾਓ, ਸਿੱਖ ਅਜਾਇਬ ਘਰ ਲੈ ਕੇ ਜਾਓ, ਤੇ ਜੇ ਉਹ ਤਾਂ ਵੀ ਨਾ ਸਿੱਖਣ, ਨਾ ਸਮਝਣ ਤਾਂ ਉਹਨਾਂ ਨੂੰ ਉਹ ਨਾਹਰੇ ਸੁਣਾਓ, ਜੋ ਪੰਜਾਬ ਦੀ ਧਰਤੀ ਤੇ ਗੂੰਜਦੇ ਹੁੰਦੇ ਸੀ ...

"ਊੜਾ ਤੇ ਜੂੜਾ ਰਹਿਣ ਨੀ ਦੇਣਾ"

"ਕੱਛਾ ਕੜਾ ਕਿਰਪਾਨ ... ਭੇਜੋ ਏਨੂੰ ਪਾਕਿਸਤਾਨ "

ਇਹ ਨਾਹਰੇ ਸੁਣ ਕੇ ਵੀ ਜੇ ਜ਼ਮੀਰ ਨਾ ਜਾਗਿਆ, ਉਸ ਦੇ ਮਨ ਵਿਚ ਆਪਣੇ ਇਤਿਹਾਸ ਲਈ ਕੋਈ ਸਵਾਲ ਨਾ ਪੈਦਾ ਹੋਏ, ਊੜੇ ਤੇ ਜੂੜੇ ਨੂੰ ਬਣਾਈ ਰੱਖਣ ਲਈ ਜ਼ਿਦ ਨਾ ਪੈਦਾ ਹੋਈ, ਤਾਂ ਸਮਝ ਲੈਣਾ, ਕੀ ਉਸਨੂੰ ਕੋਈ ਫਿਲਮ ਕੋਈ ਹੋਰ ਕਹਾਣੀ ਵੀ ਕੁਛ ਨਹੀਂ ਸਿਖਾ ਸਕੇਗੀ ...।

ਅੱਜ ਆਹ ਫ਼ਿਲਮਾਂ ਰਾਹੀਂ ਗੁਰੂ ਦੇ ਸ਼ਰੀਰ ਨੂੰ ਚਿਤਰਨ ਕਰਨਾ ਗੁਰੂ ਨਾਲੋਂ ਆਪਣੇ ਆਪ ਨੂੰ ਵੱਧ ਸਿਆਣੇ ਸਮਝਣ ਦਾ ਗੁਨਾਹ ਹੈ। ਗੁਰੂ ਦੀ ਗੱਲ ਕੱਟ ਕੇ ਆਪਣੀ ਮਨਾਉਣ ਦੀ ਕਰੂਪ ਜਿੱਦ ਹੈ। ਆਕਾਰ ਰੂਪ 'ਚ ਗੁਰੂ ਨੂੰ ਚਿਤਰਨਾ ਐਵੇਂ ਹੈ ਜਿਵੇਂ ਅਕਾਸ਼ ਨੂੰ ਪਿੰਜਰੇ ਚ ਬੰਦ ਕਰਨਾ ਹੋਵੇ।

ਅਸਲ ਵਿਚ ਇਹ ਫਿਲਮਾਂ ਵਪਾਰੀਆਂ ਲਈ ਇਕ ਵਪਾਰ ਹੈ ਜੋ ਅਪਣੇ ਵਪਾਰ ਨੂੰ ਵੱਧਾ ਰਹੇ ਹਨ, ਉਨਾਂ ਨੂੰ ਸਿੱਖੀ ਸਿਧਾਂਤਾਂ ਨਾਲ ਕੁਝ ਲੈਣਾ ਦੇਣਾ ਨਹੀਂ ..। ਅਤੇ ਇੰਨੇ ਰੋਸ਼ ਤੋ ਬਾਦ ਵੀ ਜੇ ਸ਼੍ਰੋਮਣੀ ਕਮੇਟੀ ਤੇ ਜਥੇਦਾਰ ਦੀ ਜਮੀਰ ਨਹੀਂ ਜਾਗਦੀ ਤੇ ਸਮਝ ਲਓ ਇਹ ਕਾਰਟੂਨ ਫਿਲਮ ਕੱਲਾ ਇਕ ਵਾਪਾਰ ਨਹੀਂ, ਇਸ ਪਿੱਛੇ ਕੋਈ ਵੱਡੀ ਸਾਜਿਸ਼ ਕੰਮ ਕਰਦੀ ਜਾਪਦੀ ਹੈ, ਰਾਜ ਭਾਗ ਦੀ ਹਿੱਸੇਦਾਰੀ ਦੂਰ ਇੱਥੇ ਹੋਂਦ ਬਚਾਈ ਰੱਖਣੀ ਵੱਡੀ ਗੱਲ ਹੋ ਜਾਣੀ ਹੈ। ਇਸ ਫਿਲਮਾਂ ਰਾਹੀਂ ਬਿਪਰਵਾਦ ਵੱਲ, ਬੁੱਤ ਪ੍ਰਸਤੀ ਵੱਲ ਧੱਕੇ ਜਾਵਾਗੇਂ ..।

ਸਭ ਭਗਵਾਂ ਹੋ ਜਾਏਗਾ .. ਬਿਪਰਵਾਦ ਅਪਣੇ ਮਕਸਦ ਵਿਚ ਕਾਮਯਾਬ ਹੋ ਜਾਇਗਾ, ਉਹ ਇਹ ਹੀ ਸਭ ਕੁਝ ਚਾਹੁੰਦਾ ਕੀ ਰਾਮ ਲੀਲਾ ਵਾਂਗ, ਨਾਨਕ ਲੀਲਾ ਤੇ ਗੋਬਿੰਦ ਲੀਲਾ ਵੀ ਹੋਵੇ ਤੇ ਉਹ ਕਹਿ ਸਕੇ ਤੁਸੀਂ ਸਾਡੇ ਤੋਂ ਵੱਖਰੇ ਨਹੀਂ ..।

ਸਮਾਂ ਰਹਿੰਦਾ ਸੁਚੇਤ ਹੋਣਾ ਤੇ ਠੋਸ ਕਦਮ ਚੁੱਕਣੇ ਜਾਗਰੁਕਤਾ ਨਿਸ਼ਾਨੀ ਹੈ ਨਹੀਂ ਤਾਂ ਸਭ ਕੁਝ ਅਪਣੀ ਅੱਖਾਂ ਦੇ ਸਾਹਮਣੇ ਰੁੱਲਦਾ ਵੇਖੋਗੇ, ਗੁਰੂ ਰਾਖਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top