Share on Facebook

Main News Page

ਸਿੱਖ ਅਖਵਾਉਣ ਵਾਲਿਆਂ ਦੀ 'ਸੋ ਦਰੁ' ਦੀ ਸਮਾਪਤੀ ਰਾਮਾਇਣ ਪੜ੍ਹ ਕੇ ਹੁੰਦੀ ਹੈ
-: ਆਤਮਜੀਤ ਸਿੰਘ, ਕਾਨਪੁਰ
17.05.19

ਇਹ ਮੈਂ ਅਪਣੇ ਕੋਲੋ ਨਹੀਂ ਕਹਿ ਰਹਿਆ, ਤੁਸੀਂ ਆਪ ਵੇਖ ਸਕਦੇ ਨਿੱਤ ਦਰਬਾਰ ਸਾਹਿਬ ਅਤੇ ਹੋਰ ਧਾਰਮਿਕ ਅਸਥਾਨਾਂ ਅਤੇ ਅਪਣੇ ਨਿਜੀ ਜੀਵਨ ਵਿਚ 'ਸੋ ਦਰੁ' ਪੜ੍ਹਨ ਵਾਲੇ 'ਸੋ ਦਰੁ' ਦੀ ਸਮਾਪਤੀ 'ਰਮਾਇਣ' ਪੜ੍ਹ ਕੇ ਕਰਦੇ ਹਨ ..।

ਗੁਰੂ ਗ੍ਰੰਥ ਸਾਹਿਬ ਅਨੁਸਾਰ 'ਸੋ ਦਰੁ' .. ਰਾਗੁ ਗੂਜਰੀ ਮਹਲਾ ੫ ॥ ਕਾਹੇ ਰੇ ਮਨ ਚਿਤਵਹਿ ਉਦਮੁ ਜਾ ਆਹਰਿ ਜੀਉ ਪਰਿਆ ॥ ... 'ਸੋ ਪੁਰਖ' .. ਆਸਾ ਮਹਲਾ ੫ ॥ ਭਈ ਪਰਾਪਤਿ ਮਾਨੁਖ ਦੇਹੁਰੀਆ ॥ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ ॥ ... ਦੀ ਸਮਾਪਤੀ ਇਸ ਸ਼ਬਦ ਰਾਹੀਂ ਹੁੰਦੀ ਹੈ ਪਰ ਸਾਡੇ ਧਾਰਮਿਕ ਅਸਥਾਨਾਂ ਅਤੇ ਸਾਡੇ ਨਿਜੀ ਜੀਵਨ ਦੀ 'ਸੋ ਦਰੁ' ਦੀ ਸਮਾਪਤੀ ਬਚਿਤਰ ਨਾਟਕ {ਅਖੌਤੀ ਦਸਮ ਗ੍ਰੰਥ} ਦਾ "ਦੋਹਰਾ" .. 'ਸਗਲ ਦੁਆਰ ਕਉ ਛਾਡਿ ਕੈ ਗਹਯੋ ਤੁਹਾਰੋ ਦੁਆਰ । ਬਾਂਹਿ ਗਹੇ ਕੀ ਲਾਜ ਅਸਿ ਗੋਬਿੰਦ ਦਾਸ ਤੁਹਾਰ । .. ਪੜ੍ਹ ਕੇ ਹੁੰਦੀ ਹੈ, ਇਹ ਦੋਹਰਾ ਬਚਿਤਰ ਨਾਟਕ ਦੇ ੨੫੪ ਪੰਨੇ 'ਤੇ ਦਰਜ਼ ਹੈ ਅਤੇ ਇਸ ਦੇ ਆਖਿਰ ਵਿਚ ਸਪੱਸ਼ਟ ਲਿਖਿਆ ਹੈ "ਇਤਿ ਸ੍ਰੀ ਰਾਮਇਣ ਸਮਾਪਤਮ ਸਤੁ ਸੁਭਮ ਸਤੁ" ..।

ਹੁਣ ਸੋਚਣ ਵਾਲੀ ਗੱਲ ਹੈ ਜਦੋਂ ਸਾਨੂੰ ਗੁਰਬਾਣੀ ਸੁਚੇਤ ਕਰਦੀ ਹੈ .. "ਪੰਡਿਤ ਮੁਲਾਂ ਜੋ ਲਿਖਿ ਦੀਆ ॥ ਛਾਡਿ ਚਲੇ ਹਮ ਕਛੂ ਨ ਲੀਆ" .. ਫਿਰ ਵੀ ਅਸੀਂ ਅਗਿਆਨਤਾ ਹੇਠ 'ਸੋ ਦਰ' ਦੀ ਅੰਮ੍ਰਿਤਮਯੀ ਬਾਣੀ ਦੀ ਸਮਾਪਤੀ ਅਖੌਤੀ ਦਸਮ ਗ੍ਰੰਥ ਵਿਚ ਦਰਜ਼ ਇਸ ਦੋਹਰੇ 'ਸਗਲ ਦੁਆਰ ਕਉ ਛਾਡਿ ਕੈ ...." ਨਾਲ ਕਰੀਏ, ਜੋ ਸਪਸ਼ਟ ਕਰਦਾ ਹੈ ਰਮਾਇਣ ਦੀ ਸਮਾਪਤੀ ਹੈ । ਕਮੀ ਤੇ ਅਗਿਆਨਤਾ ਸਾਡੇ ਅੰਦਰ ਹੀ ਹੈ ਅਤੇ ਇਸ ਰਚਨਾ ਨੂੰ ਦਸਮ ਪਾਤਸ਼ਾਹ ਨਾਲ ਜੋੜਨਾ ਸਭ ਤੋਂ ਵਡੀ ਅਗਿਆਨਤਾ ਹੈ ਕਿਉਂਕਿ ਗੁਰ ਸਾਹਿਬ ਗੁਰਬਾਣੀ ਤੋਂ ਅਣਜਾਣ ਨਹੀਂ ਸਨ ਜੋ ਇੰਨਾ ਦਾ ਉਤਾਰਾ ਕਰਨ ਪਰ ਅੱਜ ਅਸੀਂ ਗੁਰੂ ਨਾਲੋਂ ਵੱਧ ਸਿਆਣੇ ਹੋ ਗਏ ਹਾਂ ! ਗੁਰੂ ਰਾਖਾ ਹੋਵੇ ਸਾਡੀ ਮੱਤ ਦਾ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top