Share on Facebook

Main News Page

ਐਨੀਮੇਸ਼ਨ ਫਿਲਮਾਂ ਦਾ ਬੱਚਿਆਂ ਤੇ ਨੌਜਵਾਨਾਂ 'ਤੇ ਪ੍ਰਭਾਵ
-: ਆਤਮਜੀਤ ਸਿੰਘ, ਕਾਨਪੁਰ
13.05.19

ਚਾਰ ਸਾਹਿਬਜਾਦੇ ਤੋਂ ਐਨੀਮੇਸ਼ਨ ਫਿਲਮ ਤੋਂ ਵੱਧਦੇ ਵੱਧਦੇ ਕਦਮ ਅੱਜ ਐਥੇ ਤਕ ਪਹੁੰਚ ਚੁੱਕੇ ਹਨ ਕਿ ਗੁਰੂ ਸਾਹਿਬ ਸਾਹਿਬਾਨਾਂ ਉੱਤੇ ਐਨੀਮੇਸ਼ਨ ਫਿਲਮ ਬਣਾਈ ਜਾ ਰਹੀ ਹੈ, ਪਿੱਛੇ ਨਾਨਕ ਸ਼ਾਹ ਫ਼ਕੀਰ ਦੇ ਇੰਨੇ ਵਿਰੋਧ ਦੇ ਬਾਦ ਵੀ ਇਹ ਕਦਮ ਰੁੱਕਣ ਦਾ ਨਾਂ ਨਹੀਂ ਲੈ ਰਹੇ, ਤੇ ਹੁਣ ਦਸਤਾਨ-ਏ-ਮੀਰੀ ਪੀਰੀ ਫਿ਼ਲਮ ਐਨੀਮੇਸ਼ਨ ਵਿੱਚ ਆ ਰਹੀ ਹੈ .. ਇਹੋ ਜਿਹੀ ਐਨੀਮੇਸ਼ਨ ਫਿ਼ਲਮਾਂ ਨੂੰ ਲੈ ਕੇ ਕੁੱਝ ਗੱਲਾਂ ਸੋਚਣ ਵਾਲੀਆਂ ਨੇ ..

- ਐਨੀਮੇਸ਼ਨ ਫਿਲਮਾਂ ਤੇ ਗੁਰੂ ਸਾਹਿਬਾਨਾਂ ਦੀ ਕਾਲਪਨਿਕ ਤਸਵੀਰਾਂ ਵਿੱਚ ਕੀ ਫ਼ਰਕ ਹੈ ..?
- ਜੋ ਰੂਪ ਪੋਸਟਰਾਂ 'ਤੇ ਵਿਖਾਇਆ ਜਾ ਰਿਹਾ ਹੈ ਕਿ ਗੁਰੂ ਸਾਹਿਬਾਨਾਂ ਦਾ ਉਹ ਹੀ ਰੂਪ ਸੀ ਜਾਂ ਉਹ ਸਾਨੂੰ ਪਰਵਾਨ ਹੈ ..?
- ਅਤੇ ਇੰਨਾਂ ਕਾਰਟੂਨਾਂ ਤੇ ਤਸਵੀਰਾਂ ਰਾਹੀਂ ਅਸੀਂ ਕਿਹੜਾ ਪਰਚਾਰ ਭਾਲਦੇ ਹਾਂ ..?

...ਤੇ ਹੁਣ ਕਈਆਂ ਨੇ ਕਹਿਣਾ ਤੁਹਾਨੂੰ ਕਿਉਂ ਪੀੜ ਪੈਂਦੀ, ਅਗਲੇ ਇੰਨਾਂ ਫਿਲਮਾਂ ਰਾਹੀਂ ਸਾਨੂੰ ਸਿਖਿਆ ਹੀ ਤੇ ਦੇ ਰਹੇ ਨੇ, ਭਲਿਓ ਇੰਨਾਂ ਫਿਲਮਾਂ ਵਿੱਚ ਤੁਹਾਡਾ ਇਤਿਹਾਸ ਕਿੰਨਾ ਰੱਲ ਗੱਡ ਕਰਕੇ ਵਿਖਾਇਆ ਜਾਂਦਾ ਹੈ ਤੁਹਾਨੂੰ ਪਤਾ ਹੈ ਅਤੇ ਸਭ ਤੋਂ ਵੱਡੀ ਗੱਲ ਸੋਚਣ ਵਾਲੀ ਹੈ ਕਿ ਜਦ ਗੁਰੂ ਸਾਹਿਬ ਤੋਂ ਲੈਕੇ ਪਿਛਲੀ ਸਦੀ ਤੱਕ ਸਿੱਖਾਂ ਨੂੰ ਨਾਟਕਾਂ-ਫਿਲਮਾਂ ਦੀ ਲੋੜ ਨਹੀਂ ਸੀ ਪਈ ਤਾਂ ਸਿੱਖਾਂ ਨੂੰ ਸਿੱਖੀ ਨਾਲ ਕੀਹਨੇ ਜੋੜਿਆ ..?, ਪਿਛਲੀਆਂ ਸਦੀਆਂ ਵਿੱਚ ਸਾਡੇ ਪੁਰਖੇ ਬੇਸ਼ੱਕ ਪੜ੍ਹੇ-ਲਿਖੇ ਨਹੀਂ ਸਨ, ਬੇਸ਼ੱਕ ਉਨਾਂ ਕੋਲ ਸਿੱਖ ਇਤਿਹਾਸ ਸਮਝਣ-ਸਮਝਾਉਣ ਲਈ ਕਿਤਾਬਾਂ, ਨਾਟਕਾਂ-ਫਿਲਮਾਂ ਤੇ ਹੋਰ ਸਾਧਨ ਨਹੀਂ ਸਨ, ਪਰ ਉਨਾਂ ਦਾ ਸਿੱਖੀ ਸਿਦਕ ਅੱਜ ਦੇ ਸਿੱਖਾਂ ਦੇ ਮੁਕਾਬਲੇ ਕਿਤੇ ਵੱਧ ਪਰਪੱਕ ਸੀ ।

ਅਠਾਰਵੀ ਸਦੀ ਦੇ ਭਿਆਨਕ ਦੌਰ ਵਿੱਚ ਸਿੱਖਾਂ ਨੇ ਜਿਸ ਸਿਦਕ ਦਾ ਪ੍ਰਗਟਾਵਾ ਕਰਕੇ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ, ਉਹਦੀ ਮਿਸਾਲ ਕਿਥੋਂ ਮਿਲਣੀ ਹੈ ..? ਇਸਦੇ ਉਲਟ ਅੱਜ ਦੇ ਸਿੱਖ ਸਿੱਖੀ ਅਸੂਲਾਂ ਦੀ ਉਲੰਘਣਾ ਕਰਕੇ ਵੀ ਬੜੀਆਂ ਦਲੀਲਾਂ ਦਿੰਦੇ ਨੇ ਕਿ ਅਸੀਂ ਸਹੀ ਹਾਂ ।

ਗੁਰੂ ਸਾਹਿਬਾਨਾਂ ਅਤੇ ਹੋਰਾਂ ਤੇ ਬਣੀ ਐਨੀਮੇਸ਼ਨ ਫਿਲਮ ਬਾਰੇ ਜਿਹੜੇ ਸਿੱਖਾਂ ਨੂੰ ਇਹ ਦਰਦ ਸਮਝ ਨਹੀਂ ਆ ਰਿਹਾ ਹੈ ਸਮਝ ਲਵੇ ਕਿ ਉਹ ਗੁਰੂ ਸਿਧਾਂਤਾਂ ਤੋਂ ਦੂਰ ਜਾ ਚੁੱਕਾ ਹੈ, ਉਹਦਾ ਸਿੱਖੀ ਸਿਦਕ ਖੁਰਦਾ ਜਾ ਰਿਹਾ ਹੈ।

ਇਹ ਸਭ ਸਾਡੇ ਅਵੇਸਲੇਪਨ ਅਤੇ ਸਾਡੀਆਂ ਸਿਰਮੌਰ ਸੰਸਥਾਵਾਂ ਦੇ ਅਵੇਸਲੇਪਣ ਦੀ ਇੰਤਹਾ ਹੈ ਕਿ ਕੋਈ ਠੋਸ ਯੋਜਨਾਬੰਦੀ ਬਾਰੇ ਸੋਚਿਆ ਹੀ ਨਹੀਂ ਜਾ ਰਿਹਾ, ਉਲਟਾ ਸਿੱਖ ਸਰੂਪ ਤੋਂ ਬਾਗੀ ਲੋਕਾਂ ਨੂੰ ਧਾਰਮਿਕ ਮਾਨਤਾ ਦੇਣ ਦਾ ਰੁਝਾਨ ਜੋਰ ਫੜ ਰਿਹਾ ਹੈ, ਹੁਣ ਤਾਂ ਸਿੱਖ ਸਿਧਾਂਤ ਤੇ ਉਲਟ ਚੱਲਣ ਵਾਲੇ ਲੋਕ ਸਾਡੀਆਂ ਸਿਰਮੌਰ ਸੰਸਥਾਵਾਂ ਵਿੱਚ ਸਿੱਖਰਲੇ ਅਹੁਦਿਆਂ ਤੇ ਬਿਰਾਜਮਾਨ ਹੋ ਰਹੇ ਹਨ।ਸਮਝ ਨਹੀਂ ਆ ਰਹੀ ਕਿ ਸਿੱਖ ਸਿੱਖੀ ਨੂੰ ਬਚਾਉਣਾ ਚਾਹੁੰਦੇ ਨੇ ਕਿ ....?

ਜੇ ਇੰਨਾਂ ਐਨੀਮੇਸ਼ਨ ਫਿ਼ਲਮਾਂ ਤੇ ਰੋਕ ਨਾ ਲਾਈ ਗਈ ਤੇ ਆਉਣ ਵਾਲਾ ਸਮਾਂ ਹੋਰ ਭਿਆਨਕ ਹੋਵੇਗਾ, ਜੋ ਸਾਡੀ ਪਨੀਰੀ ਝੱਲਣਾ ਪਵੇਗਾ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top