ਪਿਆਰਾ ਪਦਮ ਸਿੰਘ ਜੀ ਅਪਣੀ ਕਿਤਾਬ 'ਦਸਮ ਗ੍ਰੰਥ ਦਰਸ਼ਨ' ਵਿਚ ਅਖੌਤੀ ਦਸਮ ਗ੍ਰੰਥ 'ਭਗਉਤੀ'
ਦੇਵੀ ਨੂੰ 'ਬੀਰ ਨਾਇਕਾ' ਲਿਖਦੇ ਹਨ ਅਤੇ ਲਿਖਦੇ ਹਨ 'ਕਿ ਇਸ 'ਭਗਉਤੀ' ਦੀ ਵਾਰ ਨੂੰ
ਲਿਖਣ ਦਾ ਮਕਸਦ ਇਹ ਸੀ ਕੀ ਇਸ ਨੂੰ ਪੜ੍ਹ ਕੇ ਬੀਰਤਾ ਆ ਜਾਵੇ।
ਲਗਦਾ
ਹੈ ਪਿਆਰਾ ਪਦਮ ਸਿੰਘ ਜੀ ਗੁਰੂ ਸਾਹਿਬ ਦੇ ਜੀਵਨ ਅਤੇ ਗੁਰਮਤਿ ਤੋਂ ਅਣਜਾਣ ਸਨ,
ਸ਼ਾਇਦ ਇਸ ਲਈ ਇੰਨਾ ਦੇ ਚੇਤੇ ਵਿਚੋਂ ਇਹ ਵਿਸਰ ਗਿਆ 'ਕਿ
- ਗੁਰੂ ਹਰਿਗੋਬਿੰਦ ਸਾਹਿਬ ਜੀ ਸੱਚੇ ਪਾਤਸ਼ਾਹ ਜੀ ਨੇ ੪ ਜੰਗਾਂ
ਲੜੀਆਂ ਸਨ, ਉਸ ਵੇਲੇ ਕਿਹੜਾ 'ਬਚਿੱਤਰ ਨਾਟਕ ਗ੍ਰੰਥ' ਸੀ ਅਤੇ ਕਿਹੜੀ ਭਗਉਤੀ ਦੀ ਵਾਰ
ਸੀ, ਉਹਨਾਂ ਵਿਚ ਬੀਰਤਾ ਕਿੱਥੋਂ ਆਈ ..? ਅਤੇ
- 'ਮਾਈ ਭਾਗ' ਕੌਰ ਜੀ ਨੇ ਕਿਹੜਾ 'ਬਚਿੱਤਰ ਨਾਟਕ ਗ੍ਰੰਥ' ਪੜਿਆ ਸੀ ਅਤੇ ਕਿਹੜੀ 'ਭਗਉਤੀ
ਦੀ ਵਾਰ' ਪੜ੍ਹੀ ਸੀ, ਜਿਨ੍ਹਾਂ ਨੇ ਜ਼ਾਲਮਾ ਨਾਲ ਟਾਕਰਾਂ ਲਿਆ, ਇਹਨਾਂ ਅੰਦਰ
ਬੀਰਤਾ ਕਿੱਥੋਂ ਆਈ ..., ਅਤੇ
- ਜਿੰਨਾਂ ਮਾਵਾਂ ਨੇ ਅਪਣੇ ਲਾਲਾਂ ਦੇ ਟੋਟੇ-ਟੋਟੇ ਕਰਵਾ ਕੇ ਅਪਣੇ ਗਲੇ ਵਿਚ
ਹਾਰ ਪਵਾ ਲਏ ਉਹਨਾਂ ਅੰਦਰ ਬੀਰਤਾ ਕਿੱਥੋਂ ਆਈ ..?,
- ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ, ਪੀਰ ਬੁੱਧੂ ਸ਼ਾਹ, ਉਦੈ ਸਿੰਘ,
ਜੀਵਨ ਸਿੰਘ, ਚਾਰ ਸਾਹਿਬਜ਼ਾਦੇ, ਬਾਬਾ ਬੰਦਾ ਸਿੰਘ ਬਹਾਦਰ, ਬੋਤਾ ਸਿੰਘ ਗਰਜਾ ਸਿੰਘ ਜੀ
ਵਿਚ ਬੀਰਤਾ ਕਿੱਥੋਂ ਆਈ ..?
ਜੇ ਪਿਆਰਾ ਪਦਮ ਸਿੰਘ ਜੀ ਗੁਰਮਤਿ ਤੋਂ ਸਿਧਾਂਤ ਤੋਂ ਜਾਣੂ ਹੁੰਦੇ ਤੇ ੳਨਾਂ ਨੂੰ ਪਤਾ
ਹੁੰਦਾ, ਗੁਰੂ ਸਮਰਥ ਹੈ ਸਾਨੂੰ ਕਿਤੇ ਭਟਕਣ ਦੀ ਲੋੜ ਨਹੀਂ 'ਸਭ
ਕਿਛੁ ਘਰਿ ਮਹਿ ਬਾਹਰ ਨਾਹੀ॥ ਬਾਹਰਿ ਟੋਲੇ ਸੋ ਭਰਮੁ ਭੁਲਾਹੀ॥', 'ਗੁਰੂ ਗ੍ਰੰਥ
ਸਾਹਿਬ' ਜੀ ਬੀਰ ਰਸ ਨਾਲ ਭਰਪੂਰ ਹਨ ਸਾਨੂੰ ਹੋਰ ਕਿਤੇ ੜਟਕਣ ਦੀ ਲੋੜ ਨਹੀਂ।
ਜਉ ਤਉ ਪ੍ਰੇਮ ਖੇਲਣ ਕਾ ਚਾਉ ॥ ਸਿਰਿ ਧਰਿ ਤਲੀ ਗਲੀ ਮੇਰੀ ਆਉ
॥
{ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੪੧੨}
ਗਗਨ ਦਮਾਮਾ ਬਾਜਿਓ ਪਰਿਓ ਨਿਸਾਨੈ ਘਾਉ ॥ ਖੇਤੁ ਜੁ ਮਾਂਡਿਓ
ਸੂਰਮਾ ਅਬ ਜੂਝਨ ਕੋ ਦਾਉ ॥੧॥
ਸੂਰਾ ਸੋ ਪਹਿਚਾਨੀਐ ਜੋ ਲਰੈ ਦੀਨ ਕੇ ਹੇਤ ॥ ਪੁਰਜਾ ਪੁਰਜਾ
ਕਟਿ ਮਰੈ ਕਬਹੂ ਨ ਛਾਡੈ ਖੇਤੁ ॥੨॥੨॥
{ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੧੦੫}
ਅਤੇ ਪਿਆਰਾ ਪਦਮ ਸਿੰਘ ਜੀ ਅਖੌਤੀ ਦਸਮ ਗ੍ਰੰਥ ਦੀ 'ਭਗਉਤੀ' ਦੁਰਗਾ ਦੇਵੀ ਹੈ ਜੋ ਸ਼ੇਰ ਦੀ
ਸਵਾਰੀ ਕਰਨ ਵਾਲੀ ਹੈ, ਦੈਤਾਂ ਦਾ ਵੱਧ ਕਰਨ ਵਾਲੀ ਹੈ ..
ਅਣਗਤ ਦਾਨੋ ਭਾਰੇ ਹੋਏ ਲੋਹੂਆ । ਜੋਧੇ ਜੇਡ ਮੁਨਾਰੇ ਅੰਦਰਿ
ਖੇਤ ਦੇ । ਦੁਰਗਾ ਨੋ ਲਲਕਾਰੇ ਆਏ ਸਾਮ੍ਹਣੇ । ਦੁਰਗਾ ਸਭੇ ਸੰਘਾਰੇ ਰਾਕਸ ਆਵਦੇ ।
{ਵਾਰ ਦੁਰਗਾ ਕੀ, ਅਖੌਤੀ ਦਸਮ ਗ੍ਰੰਥ}