Share on Facebook

Main News Page

ਅਖੌਤੀ ਦਸਮ ਗ੍ਰੰਥ ਦੀ 'ਜਗਮਾਤਾ' ਕੌਣ ...?
-: ਆਤਮਜੀਤ ਸਿੰਘ, ਕਾਨਪੁਰ
24.04.19

ਜਦੋਂ ਤਕ ਕਿਸੀ ਚੀਜ ਦੀ ਲੀਹ ਨਾ ਪੱਟੀ ਜਾਏ, ਡੂੰਘਾਈ ਵਿੱਚ ਨਾ ਜਾਇਆ ਜਾਏ ਉਦੋਂ ਤਕ ਪਤਾ ਨਹੀਂ ਚਲਦਾ ਉਸਦਾ ਅਸਲ ਚਰਿਤ੍ਰ ਕੀ ਹੈ, ਜਿਸ 'ਜਗਮਾਤਾ ਦਾ ਜਸ ਬਚਿਤਰੀ ਬੜੇ ਚਾਉ ਨਾਲ ਕਰਦੇ ਹਨ ਅਤੇ ਜਿਸ ਨੂੰ ਅਕਾਲਪੁਰਖ ਸਮਝਦੇ ਹਨ, ਸੋਚ ਦੇ ਹਨ ਬੜੀ ਕਿਰਪਾ ਹੈ ਇਸ ਦੀ ਸਾਡੇ ਤੇ ਅਤੇ ਇਸ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਵੀ ਇਹ ਹੀ ਕਹਿੰਦਾ ਹੈ ਇਸ 'ਜਗਮਾਤਾ' ਦੀ ਕਿਰਪਾ ਨਾਲ ਮੈ ਇਹ ਗ੍ਰੰਥ ਪੂਰਾ ਕੀਤਾ ਹੈ ..

ਕ੍ਰਿਪਾ ਕਰੀ ਹਮ ਪਰ ਜਗਮਾਤਾ ॥ ਗ੍ਰੰਥ ਕਰਾ ਪੂਰਨ ਸੁਭ ਰਾਤਾ ॥

ਅਸਲ ਵਿੱਚ ਇਹ ਬਚਿਤਰੀਆਂ ਦੀ ਜਗਮਾਤਾ ਅਤੇ ਲਿਖਾਰੀ ਕਿਸ ਜਗਮਾਤਾ ਦੀ ਕਿਰਪਾ ਨਾਲ ਗ੍ਰੰਥ ਪੂਰਾ ਕਰ ਰਿਹਾ ਹੈ, ਆਓ ਜਾਣਨ ਦਾ ਜਤਨ ਕਰੀਏ .. ਅਤੇ ਇਸ ਵਿੱਚ ਹੈਰਾਨੀ ਵਾਲੀ ਕੋਈ ਗੱਲ ਨਹੀਂ ਬਚਿਤਰੀਆਂ ਲਈ ਅਖੌਤੀ ਦਸਮ ਗ੍ਰੰਥ ਦਾ ਹਰ ਦੇਵੀ ਦੇਵਤਾ 'ਅਕਾਲ ਪੁਰਖ' ਹੈ ਉਹ ਭਾਵੈਂ ਮਹਾਕਾਲ ਹੋਵੇ ਜਾਂ ਭਗੌਤੀ ਜਾਂ ਚੰਡੀ ਜਾਂ ਜਗਮਾਤਾ .. ਆਓ ਹੁਣ ਵਿਸ਼ੇ ਵੱਲ ਵੱਧਦੇ ਹਾਂ ...

ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੇ ਅਖੌਤੀ ਦਸਮ ਗ੍ਰੰਥ ਵਿੱਚ ਕਈ ਥਾਵਾਂ ਤੇ 'ਜਗਮਾਤ' ਦਾ ਜਿ਼ਕਰ ਕੀਤਾ ਹੈ ਅਤੇ ਉਸ ਵਿੱਚ ਸਾਫ਼ ਦਸ ਰਿਹਾ ਇਹ 'ਜਗਮਾਤਾ' ਕੌਣ ਹੈ ..

ਸੁੰਭ ਨਿਸੁੰਭ ਪਠਾਇਆ ਜਮ ਦੇ ਧਾਮ ਨੋ । ਇੰਦ੍ਰ ਸਦ ਬੁਲਾਇਆ ਰਾਜ ਅਭਿਖੇਖ ਨੋ ।
ਸਿਰ ਪਰ ਛ੍ਰਤ ਫਿਰਾਇਆ ਰਾਜੇ ਇੰਦ੍ਰ ਦੇ । ਚਉਦੀ ਲੋਕੀ ਛਾਇਆ ਜਸ ਜਗਮਾਤ ਦਾ ।
ਦੁਰਗਾ ਪਾਠ ਬਣਾਇਆ ਸਭੇ ਪਉੜੀਆ । ਫੇਰਿ ਨ ਜੂਨੀ ਆਇਆ ਜਿਨਿ ਇਹ ਗਾਇਆ ।
੫੫। {ਚੰਡੀ ਦੀ ਵਾਰ (ਵਾਰ ਦੁਰਗਾ ਕੀ) }

ਪਹਿਲੀ ਗੱਲ ਇਸ ਵਾਰ ਦਾ ਸਿਰਲੇਖ ਹੀ ਦੱਸ ਰਿਹਾ ਹੈ ਜਗਮਾਤਾ ਕੌਣ ਹੈ ਅਤੇ ਕਿਸ ਦਾ ਜਸ ਚਉਦਾਂ ਲੋਕਾਂ ਵਿੱਚ ਛਾਇਆ ਹੋਇਆ ਲਿਖਾਰੀ ਆਪ ਦਸ ਰਿਹਾ ਹੈ ..।

ਸਿਰਫ਼ ਇੰਨਾ ਹੀ ਨਹੀਂ 'ਸ਼ਸਤ੍ਰ ਨਾਮ ਮਾਲਾ' ਦੀ ੩੨ ਵੀਂ ਪਉੜੀ ਵਿੱਚ ਲਿਖਾਰੀ ਹੋਰ ਸ਼ਪਸ਼ਟ ਕਰਦਾ ਹੈ ਇਹ ਜਗਮਾਤਾ ਕੌਣ ਹੈ ..

ਸਿੰਘ ਸਬਦ ਭਾਖੋ ਪ੍ਰਥਮ ਬਾਹਨ ਬਹੁਰ ਉਚਾਰਿ। ਸਭੈ ਨਾਮ ਜਗਮਾਤ ਕੇ ਲੀਜਹੁ ਸੁ ਕਬਿ ਸੁਧਾਰਿ।੩੨। {ਸ਼ਸਤ੍ਰ ਨਾਮ ਮਾਲਾ}

ਸਿੰਘ ਦਾ ਅਰਥ ਸ਼ੇਰ ਅਤੇ ਬਾਹਨ ਦਾ ਅਰਥ ਵਾਹਨ, ਇਥੇ ਸ਼ੇਰ ਦੀ ਸਵਾਰੀ ਕਰਨ ਵਾਲੀ ਨੂੰ ਜਗਮਾਤਾ ਕਿਹਾ ਗਿਆ ਹੈ ਅਤੇ ਸ਼ੇਰ ਦੀ ਸਵਾਰੀ ਕਿਹੜੀ ਦੇਵੀ ਕਰਦੀ ਇਹ ਤੁਹਾਨੂੰ ਸਾਰਿਆ ਨੂੰ ਪਤਾ ਹੈ ..

ਅਤੇ ਚੰਡੀ ਚਰਿਤ੍ਰ ੨ ਵਿੱਚ ਵੀ ਲਿਖਾਰੀ ਦਸ ਰਿਹਾ ਇਹ ਜਗਮਾਤਾ ਦੁਰਗਾ ਹੈ ..

ਸਿਵ ਕਹੀ ਦੈਤ ਰਾਜ ਸੁਨਿ ਬਾਤਾ। ਇਹ ਬਿਧਿ ਕਹਿਓ ਤੁਮਹੁ ਜਗਮਾਤਾ। ਦੇਵਨ ਕੌ ਦੈ ਕੈ ਠੁਕਰਾਈ। ਕੈਂ ਮਾਂਡਹੁ ਹਮ ਸੰਗ ਲਰਾਈ। ੪੧।੧੯੭। {ਚੰਡੀ ਚਰਿਤ੍ਰ ੨}

ਅਰਥ: ਸ਼ਿਵ ਨੇ ਜਾ ਕੇ ਕਿਹਾ ਕਿਹਾ ਕਿ ਹੇ ਦੈਂਤ ਰਾਜੋ, ਮੇਰੀ ਗੱਲ ਸੁਣ, ਮੈਨੂੰ ਦੁਰਗਾ {ਜਗਮਾਤਾ} ਮਾਤਾ ਨੇ ਇਸ ਤਰ੍ਹਾਂ ਕਿਹਾ ਹੈ ਕਿ ਜਾਂ ਤਾਂ ਦੇਵਤਿਆ ਨੂੰ ਬਾਦਸ਼ਾਹੀ ਦੇ ਦਿਉ ਜਾਂ ਮੇਰੇ ਨਾਲ ਯੁਧ ਕਰੋ ।

ਉਪਰੋਕਤ ਪ੍ਰਮਾਣਾਂ ਤੋਂ ਸਪਸ਼ਟ ਹੈ ਅਖੌਤੀ ਦਸਮ ਗ੍ਰੰਥ ਵਿੱਚਲੀ 'ਜਗਮਾਤਾ' ਬਚਿਤਰੀਆਂ ਦੀ ਅਕਾਲ ਪੁਰਖ ਨਹੀਂ, ਹਿੰਦੂ ਮੱਤ ਦੀ ਸ਼ੇਰ ਦੀ ਸਵਾਰੀ ਕਰਨ ਵਾਲੀ ਚੰਡੀ ਦੁਰਗਾ ਦੇਵੀ {ਮਾਤਾ} ਹੈ। ਬਚਿਤਰੀਓ, ਅਖੌਤੀ ਦਸਮ ਗ੍ਰੰਥ ਨੂੰ ਪੂਜਣ ਵਾਲਿਓ ਇਸ ਅੱਗੇ ਸੀਸ ਨਿਵਾਣ ਵਾਲਿਓ, ਦਸਮ ਪਾਤਸ਼ਾਹ ਦੇ ਨਾਮ ਤੇ ਇਸ ਗ੍ਰੰਥ ਨੂੰ ਮਣਨ ਵਾਲਿਓ, ਦਿਨ ਰਾਤ ਇਸ ਦੀ ਰਚਨਾਵਾਂ ਨੂੰ ਪੜ੍ਹਨ ਵਾਲਿਓ 'ਇਕ ਵਾਰੀ ਇਸ ਕਾਲੀ ਕਿਤਾਬ ਨੂੰ ਖੋਲ ਕੇ ਜ਼ਰੂਰ ਪੜ੍ਹੋ ਤੁਹਾਡੇ ਸਾਰੇ ਪਰਦੇ ਲਹਿ ਜਾਣਗੇਂ ਤੁਹਾਨੂੰ ਪਤਾ ਲਗ ਜਾਵੇਗਾ ਇਸ ਵਿੱਚ ਆਏ ਮਹਾਕਾਲ ਭਗੌਤੀ ਸ਼ਿਵਾ ਚੰਡੀ ਜਗਮਾਤਾ ਕੌਣ ਹਨ .., ਫਿਰ ਤੁਹਾਡਾ ਚਿੱਤ ਵੀ ਇੰਨਕਾਰੀ ਹੋਵੇਗਾ, ਤੁਸੀਂ ਵੀ ਆਖੋਗੇ ਇਹ ਲਿਖਤ ਮੇਰੇ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੀ ਨਹੀਂ ਹੋ ਸਕਦੀ ..।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top