Share on Facebook

Main News Page

ਆ ਗਿਆ ਹੈ ਵੇਲਾ ਹੁਣ ਕਾਲਕਾ ਮਨਾਉਣ ਦਾ !
-: ਆਤਮਜੀਤ ਸਿੰਘ, ਕਾਨਪੁਰ
10.04.19

ਆ ਗਿਆ ਹੈ ਵੇਲਾ ਹੁਣ ਰਾਗੀਆਂ ਕੀਤਨੀਆਂ ਨੇ 'ਕਾਲਕਾ' ਨੂੰ ਆਰਾਧ ਆਰਾਧ ਕੇ ਤਬਲੇ ਪਾੜ ਦੇਣੇ ਨੇ, 'ਤੇ ਸੰਗਤਾਂ ਨੇ ਵੀ ਝੂਮ ਝੂਮ ਕੇ ਪੜ੍ਹੀ ਜਾਣਾ ਹੈ .. ਪਰ ਕਿਸੇ ਨੂੰ ਨਹੀਂ ਪਤਾ ਹੋਣਾ ਉਹ 'ਕਿਸ ਕਾਲਕਾ ਨੂੰ ਆਰਾਧ ਰਹੇ ਨੇ ਅਤੇ ਕਿਹੜੀ ਕਾਲਕਾ ਨੂੰ ਮਨਾ ਰਹੇ ਨੇ ..? , ਤੇ ਨਾ ਹੀ ਪਤਾ ਹੋਣਾ ਇਹ ਭਾਈ ਗੁਰਦਾਸ ਜੀ ਦੀ ਨਹੀਂ ਕਿਸੇ ਭਾਈ ਭਾਈ ਗੁਰਦਾਸ ਦੂਜੇ ਦੀ ਲਿਖੀ ਹੋਈ ਕਾਲਕਾ ਨੂੰ ਆਰਾਧ ਰਹੇ ਨੇ ..!!

ਮਹਾਨਕੋਸ਼ ਭਾਈ ਕਾਨ੍ਹ ਸਿੰਘ ਨਾਭਾ ਅਨੁਸਾਰ ਅਨੁਸਾਰ 'ਕਾਲਕਾ' ਦੇ ਅਰਥ ਪੜ੍ਹਨ ਤੋਂ ਬਾਦ ਵੀ ਜੇ ਤੁਸੀਂ ਅੱਖਾਂ ਤੇ ਅਗਿਆਨਤਾ ਦੀ ਪੱਟੀ ਬੰਧ ਕੇ ਬੈਠੇ ਰਹੋ ਤੇ ਕਮੀ ਤੁਹਾਡੇ ਅੰਦਰ ਹੀ ਹੈ .. ਮਹਾਨਕੋਸ਼ ਅਨੁਸਾਰ 'ਕਾਲਕਾ ਦੇ ਅਰਥ ਹਨ - ਕਾਲਿਕਾ - ਸਿਆਹੀ. ਕਾਲਸ - ਕਾਲੇ ਰੰਗ ਦੀ ਦੇਵੀ. ਕਾਲੀ - ਜਲਭਰੀ ਮੇਘਮਾਲਾ।

ਕਾਲਕਾ ਸ਼ਬਦ ਕੀ ਹੈ? ਇਹ ਸ਼ਬਦ ਸੰਸਕ੍ਰਿਤ ਦੇ ‘ਕਾਲਿਕਾ’ ਸ਼ਬਦ ਤੋਂ ਵਿਗੜ ਕੇ ਬਣਿਆ ਹੈ। ਇਵੇਂ ਹੀ ਬਾਰਿਕ ਤੋਂ ਬਾਰਕ, ਮਾਲਿਕ ਤੋਂ ਮਾਲਕ, ਬਾਲਿਕ ਤੋਂ ਬਾਲਕ, ਮਾਲਿਨੀ ਤੋਂ ਮਾਲਨੀ ਆਦਿਕ ਸ਼ਬਦ ਬਣੇ ਹਨ।

ਕਾਲਕਾ ਸ਼ਬਦ ਇਸਤ੍ਰੀ ਲਿੰਗ ਹੈ ਅਤੇ ਦੇਵੀ ਵਾਸਤੇ ਵਰਤਿਆ ਗਿਆ ਹੈ, ਪ੍ਰਭੂ ਵਾਸਤੇ ਨਹੀਂ। ਗੁਰਬਾਣੀ ਵਿੱਚ ਕਿਤੇ ਵੀ ‘ਮੈਨੂੰ ਪ੍ਰਭੂ ਮਿਲ਼ੀ’, ‘ਮੈਨੂੰ ਕਰਤਾ ਪੁਰਖ ਮਿਲ਼ੀ’, ‘ਉਸ ਨੂੰ ਅਕਾਲ ਪੁਰਖ ਮਿਲ਼ੀ’, ‘ਮੈਨੂੰ ਈਸ਼ਵਰ ਮਿਲ਼ ਪਈ’ ਵਾਕ ਅੰਸ਼ ਵਰਤ ਕੇ ਪ੍ਰਭੂ ਨੂੰ ਇਸਤ੍ਰੀ ਲਿੰਗ ਵਿੱਚ ਨਹੀਂ ਲਿਖਿਆ ਗਿਆ। ਕਰਤਾ ਪੁਰਖ ਕਾਲਕਾ ਨਹੀਂ ਹੈ, ਕਾਲਕਾ ਔਰਤ ਹੈ ਅਤੇ ਦੇਵੀ ਹੈ ।

ਜਿਸ ਅਗਿਆਨਤਾ ਦੀ ਨੀਂਦ ਵਿਚ ਤੁਸੀਂ ਜਿਸ 'ਕਾਲਕਾ' ਨੂੰ ਅਰਾਧ ਰਹੇ ਹੋ, ਅਸਲ ਵਿਚ ਉਹ ਚੰਡੀ {ਦੁਰਗਾ} ਦੇਵੀ ਦਾ ਮੱਥਾ ਫੋੜ੍ਹ ਕੇ ਪ੍ਰਗਟ ਹੁੰਦੀ ਹੈ, ਭਾਵ ਚੰਡੀ ਨੇ ਆਪਣੇ ਮੱਥੇ ਵਿੱਚੋਂ ਪ੍ਰਗਟ ਕੀਤਾ, ਪੜ੍ਹੋ ਅਖੌਤੀ ਦਸਮ ਗ੍ਰੰਥ ..

ਕ੍ਰੋਧ ਜੁਆਲ ਮਸਤਕ ਤੇ ਬਿਗਸੀ। ਤਾ ਤੇ ਆਪ ਕਾਲਕਾ ਨਿਕਸੀ। ਚੰਡੀ ਦੇਵੀ ਦੇ ਮਥੇ ਵਿੱਚੋਂ ਜੁਆਲਾ ਨਿਕਲਦੀ ਹੈ ਜਿਸਦੇ ਵਿੱਚੋਂ ਕਾਲਕਾ ਦੇਵੀ ਪ੍ਰਗਟ ਹੁੰਦੀ ਹੈ {ਪੰਨਾ ੧੦੧}

ਚੰਡਿ ਚਿਤਾਰੀ ਕਾਲਕਾ ਮਨਿ ਬਾਹਲਾ ਰੋਹ ਬਢਾਇ ਕੈ। ਨਿਕਲੀ ਮੱਥਾ ਫੋੜਿ ਕੈ ਜਣੁ ਫਤਿਹ ਨਿਸਾਨ ਬਜਾਇ ਕੈ। {ਪੰਨਾ ੧੨੪}

ਸਿਰਫ਼ ਇੰਨਾਂ ਹੀ ਨਹੀਂ ਚੰਡੀ ਵਿਚੋਂ ਕਾਲਕਾ ਨੇ ਪ੍ਰਗਟ ਹੋਣ ਤੋਂ ਬਾਦ ਚੰਡੀ ਤੇ ਕਾਲਕਾ ਨੇ ਵਿਚਾਰ ਬਣਾਇਆ ਮੈਂ ਚੰਡੀ ਮਾਰਦੀ ਤੇ ਤੂੰ ਕਾਲਕਾ ਲਹੂ ਪੀਂਦੀ ਜਾ, ਸੋ ਭਲਿਓ ਕਾਲਕਾ ਲਹੂ ਵੀ ਪੀਂਦੀ ਹੈ ..

ਚੰਡੀ ਕਾਲੀ ਦੁਹੂੰ ਮਿਲਿ ਕੀਨੋ ਇਹੈ ਬਿਚਾਰ । ਹਉ ਹਨਿ ਹੋ ਤੂ ਸ੍ਰਉਨ ਪੀ ਅਰਿ ਦਲਿ ਡਾਰਹਿ ਮਾਰਿ ॥੧੬੭॥ {ਅਖੌਤੀ ਦਸਮ ਗ੍ਰੰਥ}

ਹੁਣ ਸੋਚੋ ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਸੱਚਾ ਹੈ ਜਾਂ ਉਹ ਜੋ ਇਸਦੇ ਅਰਥ ਅਕਾਲ ਪੁਰਖ ਕਰਦੇ ਹਨ ਭਾਈ ਵੀਰ ਸਿੰਘ ਅਤੇ ਪੰਡਿਤ ਨਰਾਇਣ ਸਿੰਘ ।

ਸੁ ਉਪਰੋਕਤ ਵਿਚਾਰ ਤੋਂ ਸਪਸ਼ਟ ਹੈ 'ਕਿ ਕਾਲਕਾ ਹਿਦੂੰ-ਮਤ ਦੀ ਇਕ ਪੂਜਕ ਦੇਵੀ ਹੈ ਜੋ ਸ਼ੇਰ ਦੀ ਸਵਾਰੀ ਕਰਦੀ ਹੈ ਅਤੇ ਚੰਡੀ ਨਾਲ ਮਿਲਕੇ ਜੁੱਧ ਕਰਦੀ ਹੈ ਤੇ ਲੋਕਾਂ ਦਾ ਖੂਨ ਪੀਂਦੀ ਹੈ। ਹਿੰਦੂ-ਮਤ ਦੀ ਇਸ ਕਾਲਕਾ ਦੇਵੀ ਦਾ ਸਿੱਖ-ਮਤ ਨਾਲ ਕੋਈ ਲੈਣਾ ਦੇਣਾ ਨਹੀ ਹੈ।

ਸੁ ਭਲਿਓ 'ਕਾਲਕਾ' ਨੂੰ ਆਰਾਧਣ ਤੋਂ ਪਹਿਲਾਂ ਇਕ ਵਾਰ ਉਸਦੇ ਅਰਥ ਜ਼ਰੂਰ ਪੜ੍ਹ ਲਿਓ, ਫਿਰ ਭਾਵੇਂ ਉਸ ਕਾਲਕਾ ਨੂੰ ਆਰਾਧੋ ਜਾ ਮਨਾਓ ਕੋਈ ਪ੍ਰਵਾਹ ਨਹੀਂ, ਸਾਡਾ ਕੰਮ ਹੈ ਸੁਚੇਤ ਕਰਨਾ ਤੇ ਮੰਨਣਾਂ ਤੁਹਾਡੀ ਸੋਝੀ 'ਤੇ ਨਿਰਭਰ ਕਰਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top