ਜਦੋਂ
ਦਰਬਾਰ ਸਾਹਿਬ ਅੰਮ੍ਰਿਤਸਰ ਦੇ ਆਲੇ ਦੁਆਲੇ ਭੰਗੜੇ ਤੇ ਗਿੱਧੇ ਦੇ ਬੁੱਤ ਲਗੇ ਹੋਣਗੇ ਤਾਂ
ਲੁਕਾਈ ਨੂੰ ਕੀ ਸਿਖਿਆ ਮਿਲਣੀ ਹੈ ..?
ਅਸੀਂ ਆਪ ਉਸ ਨੂੰ ਪਿਕਨਿਕ ਸਪਾਟ ਬਣਾ ਰਖਿਆ ਹੈ ਤਾਂ ਅਗਲਿਆਂ
ਨੇ ਇਹ ਹੀ ਕਰਨਾ ਹੈ 'ਦਰਬਾਰ ਸਾਹਿਬ ਦੇ ਗਲਿਆਰੇ ਵਿਚ {ਟਿਕ - ਟਾੱਕ ਵੀਡੀਓ ਬਣਾ
ਕੇ ਪਾਉਣੀ}, ਇਸ ਵਿਚ ਉਨਾਂ ਦੀ ਕੀ ਗਲਤੀ, ਜੇ ਅਸੀਂ ਉਸ ਆਲੇ ਦੁਆਲੇ ਨੂੰ ਅਪਣੀ ਵਿਰਾਸਤਾਂ
ਨਾਲ ਸਾਂਭਿਆ ਹੁੰਦਾ, ਭੰਗੜੇ ਤੇ ਗਿੱਧੇ ਦੇ ਬੁੱਤ ਦੀ ਥਾਂ 'ਤੇ ਬਾਬਾ ਬੰਦਾ ਸਿੰਘ ਬਹਾਦਰ,
ਭਾਈ ਮਨੀ ਸਿੰਘ, ਭਾਈ ਤਾਰੂ ਸਿੰਘ, ਭਾਈ ਮਤੀ ਦਾਸ, ਭਾਈ ਸਤੀ ਦਾਸ, ਭਾਈ ਦਿਆਲਾ ਜੀ ..
ਅਤੇ ਬੇਅੰਤ ਸ਼ਹੀਦਾਂ ਦੀ ਯਾਦਾਂ ਨਾਲ ਸਾਂਭਿਆ ਹੁੰਦਾ 'ਤੇ ਅਗਲਿਆਂ ਦੀ 'ਕਿ ਮਜਾਲ ਸੀ ਉਹ
ਇਹੋ ਜਿਹੀ ਵੀਡੀਓ ਬਣਾ ਕੇ ਪਾਉਂਦੇ, ਅਸੀਂ ਆਪ ਉਨਾਂ ਨੂੰ ਖੁਲ
ਦਿੱਤੀ ਹੈ, ਅਗਲਿਆਂ 'ਤੇ ਅਸਰ ਹੋਣਾ ਹੀ ਹੈ ..।
ਅੱਜ ਬਹੁਤਾਤ ਲੁਕਾਈ ਨੇ ਗੁਰਦੁਆਰਿਆਂ ਨੂੰ ਸੈਲਫ਼ੀ ਘਰ ਸਮਝ
ਰਖਿਆ, ਉਹ ਉਥੇ ਗੁਰਮਤਿ ਗਿਆਨ ਘੱਟ ਤੇ ਸੈਲਫ਼ੀਆਂ ਲੈਣ ਜਿਆਦਾ ਜਾਂਦੇ ਹਨ, ੯੯%
ਲੋਕ ਸਿਰਫ਼ ਮੱਥਾ ਟੇਕਣ ਤੇ ਸੈਲਫ਼ੀਆਂ ਲੈਣ ਜਾਂਦੇ ਹਨ, ਦੱਸੋ ਕੰਮੀ ਕਿਸ ਅੰਦਰ ਹੈ
....?,
ਸਾਡੀ ਪ੍ਰਬੰਧਕ ਕਮੇਟੀਆਂ ਅਰਬਾਂ ਦਾ ਬਜਟ ਪਾਸ ਕਰਦੀਆਂ ਹਨ ਪਰ ਉਥੇ ਆਉਣ ਵਾਲਿਆਂ ਲਈ
ਮਾਰਗ ਦਰਸ਼ਨ ਲਈ ਕੋਈ ਪ੍ਰਬੰਧ ਨਹੀਂ, ਅੱਜ ਇਹ ਹੀ ਵੱਡਾ ਕਾਰਣ ਹੈ ਦਰਬਾਰ ਸਾਹਿਬ ਤੋਂ
ਗੋਲਡਨ ਟੈਂਪਲ ਨਾਂ ਪ੍ਰਚਲਿਤ ਹੋਣ ਦਾ, ਅਸੀਂ ਬੇਗਾਨਿਆ ਹੱਥ ਮਾਰਗ ਦਰਸ਼ਨ ਛੱਡ ਦਿੱਤਾ ਤੇ
ਬੇਗਾਨਿਆ ਇਸ ਦਾ ਲਾਭ ਚੁਕ ਕੇ ਇਸ ਨੂੰ ਗੋਲਡਨ ਟੈਂਪਲ ਪ੍ਰਚਾਰ ਦਿੱਤਾ ।
ਸਿਰਫ਼ ਇੰਨਾਂ ਹੀ ਨਹੀਂ ਦਰਬਾਰ ਸਾਹਿਬ ਦੇ ਆਲੇ ਦੁਆਲੇ ਚਲ ਰਹੀ ਅਖੰਡ ਪਾਠ ਦੀਆਂ ਲੜੀਆਂ
ਵੀ ਟਿਕ ਟਾਕ ਵਾਂਗ ਗਿਆਨ ਦਾ ਮੂੰਹ ਚਿੜਾ ਰਹੀਆਂ ਹਨ, ਗੱਲ ਕੌੜੀ ਜ਼ਰੂਰੀ ਹੈ ਪਰ ਵਿਚਾਰ
ਮੰਗਦੀ ਹੈ, ਇਕ ਵਾਰ ਆਪਣੇ ਅੰਦਰ ਝਾਤ ਮਾਰ ਕੇ ਸੋਚੋ 'ਇਹ ਖੁਲ
ਅਸੀਂ ਆਪ ਦਿੱਤੀ
ਹੈ ਕਿ ਨਹੀਂ ..?