Share on Facebook

Main News Page

ਰਹਿਰਾਸ ਦੇ ਨਾਮ ਹੇਠ ਧੋਖਾ
-: ਆਤਮਜੀਤ ਸਿੰਘ, ਕਾਨਪੁਰ
250319

ਸ਼ਾਮ ਦੀ ਅਰਦਾਸ 'ਸੋ ਦਰੁ' ਦੀ ਕੀਤੀ ਜਾਂਦੀ ਪਰ 'ਸੋ ਦਰੁ' ਦੀ ਅੰਮ੍ਰਿਤਮਯੀ ਬਾਣੀ ਦੇ ਨਾਲ - ਨਾਲ 'ਬੇਨਤੀ ਚੌਪਈ' ਰਾਹੀਂ 'ਮਹਾਕਾਲ' ਨੂੰ ਆਰਾਧਿਆ ਜਾਂਦਾ ਹੈ ....
ਇਹ ਧੋਖਾ ਕਿਸ ਨਾਲ ?

ਸਿਰਫ਼ ਇੰਨਾਂ ਹੀ ਨਹੀਂ 'ਰਹਿਰਾਸ' ਨਾਂ ਹੇਠ ਕੋਈ ਬਾਣੀ 'ਸ੍ਰੀ ਗੁਰੂ ਗ੍ਰੰਥ ਸਾਹਿਬ' ਵਿਚ ਦਰਜ ਨਹੀਂ, ਅਤੇ ਜਿਸ ਬਾਣੀ ਨੂੰ ਅਸੀਂ ਸਂਧਿਆ ਵੇਲ੍ਹੇ ਪੜ੍ਹਦੇ ਹਾਂ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ 'ਸੋ ਦਰੁ' ਤੇ 'ਸੋ ਪੁਰਖੁ' ਦੇ ਨਾਂ ਹੇਠ ਦਰਜ਼ ਹੈ ....। ਫਿਰ ਸਾਨੂੰ ਇਹ ਭੁਲੇਖਾ ਕਿਉਂ ਪਾਇਆ ਗਿਆ ..?

ਇਕ ਪਾਸੇ ਅਸੀਂ ਅਰਦਾਸ ਕਰਦੇ ਹਾਂ 'ਸੋ ਦਰੁ' ਦੀ ਤੇ ਪੜ੍ਹਦੇ ਹਾਂ ਰਹਿਰਾਸ ਨਾਂ ਹੇਠ ਬਾਣੀ 'ਤੇ ਅਸੀਂ ਇਹ ਧੋਖਾ ਕਿਸ ਨਾਲ ਕਰ ਰਹੇ ਹਾਂ ..?

ਸਿਰਫ਼ ਇੰਨਾ ਹੀ ਨਹੀਂ ਜਦੋਂ ਦਰਬਾਰ ਸਾਹਿਬ ਤੋਂ 'ਸੋ ਦਰੁ' ਤੇ 'ਸੋ ਪੁਰਖੁ' ਬਾਣੀ ਦਾ ਲਾਈਵ ਪ੍ਰਸਾਰਣ ਹੋ ਰਿਹਾ ਹੁੰਦਾ ਹੈ ਤੇ ਉਸ ਦੇ ਅਰਥ ਲਿਖ ਕੇ ਆ ਰਹੇ ਹੁੰਦੇ ਹਨ ਪਰ ਜਦੋਂ 'ਬੇਨਤੀ ਚੌਪਈ' ਪੜ੍ਹੀ ਜਾਂ ਰਹੀ ਹੁੰਦੀ ਤੇ ਉਸ ਦੇ ਅਰਥ ਆਉਣੇ ਬੰਦ ਹੋ ਜਾਂਦੇ ਹਨ ਕਿਉਂ ....?, ਇੰਨਾ ਵੱਡਾ ਧੋਖਾ ਸ਼੍ਰੋਮਣੀ ਕਮੇਟੀ ਸਿੱਖਾਂ ਨਾਲ ਕਿਉਂ ਕਰ ਰਹੀ ਹੈ ....?

ਬੇਨਤੀ ਚੌਪਈ ਦੇ ਅਰਥ ਨਾ ਲਿਖ ਕੇ ਆਉਣਾ ਇਹ ਗੱਲ ਸਾਬਿਤ ਕਰਦੀ ਹੈ, ਸ਼੍ਰੋਮਣੀ ਕਮੇਟੀ 'ਬੇਨਤੀ ਚੌਪਈ' ਦੀ ਅਸਲੀਯਤ ਨੂੰ ਜਾਣਦੇ ਹੋੲੇ ਵੀ ਕੌਮ ਨੂੰ ਗੁਮਰਾਹ ਕਰ ਰਹੀ ਹੈ ।

'ਸੋ ਦਰੁ' ਦੀ ਅੰਮ੍ਰਿਤਮਯੀ ਬਾਣੀ ਵਿਚ ਇਹ ਜ਼ਹਿਰ ਨੂੰ ਰੱਲਗਡ ਕਰਨ ਦਾ 'ਕਿ ਕਾਰਣ ਹੈ ਇਹ ਸ਼੍ਰੋਮਣੀ ਕਮੇਟੀ ਹੀ ਦਸ ਸਕਦੀ ਹੈ ਜੋ ਕੌਮ ਨੂੰ ਇੰਨੇ ਵਰ੍ਹਿਆਂ ਤੋਂ ਗੁਮਰਾਹ ਕਰ ਰਹੀ ਹੈ, 'ਤੇ ਇਸ ਦੀ ਅਸਲੀਯਤ ਤੋਂ ਅਣਜਾਣ ਇਸ 'ਬਿਖਿਆ' ਨੂੰ ਇੰਨਾ ਮਿੱਠਾ ਸਮਝ ਕੇ ਦਿਨ ਵਿਚ ਇਕ ਨਹੀਂ ਕਈ ਕਈ ਵਾਰ ਪੜ੍ਹ ਰਹੇ ਹਨ । ਅਤੇ ਬਹੁਤਾਤ ਸਿੱਖ ਇਸ ਦੀ ਅਸਲੀਯਤ ਤੋਂ ਜਾਣੂ ਹੋ ਕੇ ਇਸ ਤੋਂ ਖਹਿੜਾ ਛੁਡਾ ਚੁੱਕੇ ਹਨ, ਜੋ ਸਤਿਗੁਰ ਦੇ ਹੁਕਮ ਤੋਂ ਵਾਕਿਫ਼ ਹਨ ..

ਸਤਿਗੁਰੂ ਬਿਨਾ ਹੋਰ ਕਚੀ ਹੈ ਬਾਣੀ ॥ ਬਾਣੀ ਤ ਕਚੀ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
ਕਹਦੇ ਕਚੇ ਸੁਣਦੇ ਕਚੇ ਕਚੀ ਆਖਿ ਵਖਾਣੀ ॥ ਹਰਿ ਹਰਿ ਨਿਤ ਕਰਹਿ ਰਸਨਾ ਕਹਿਆ ਕਛੂ ਨ ਜਾਣੀ ॥
ਚਿਤੁ ਜਿਨ ਕਾ ਹਿਰਿ ਲਇਆ ਮਾਇਆ ਬੋਲਨਿ ਪਏ ਰਵਾਣੀ ॥ ਕਹੈ ਨਾਨਕੁ ਸਤਿਗੁਰੂ ਬਾਝਹੁ ਹੋਰ ਕਚੀ ਬਾਣੀ ॥
੨੪॥ {ਪੰਨਾ 920}

ਓਇ ਭਲਿਓ ਤੁਸੀਂ ਵੀ ਸਤਿਗੁਰ ਦੇ ਇਸ ਹੁਕਮ ਤੋਂ ਵਾਕਿਫ਼ ਹੋ ਕੇ 'ਬੇਨਤੀ ਚੌਪਈ' ਦੀ ਅਸਲੀਯਤ ਤੋਂ ਜਾਣੂ ਹੋਵੋ ਜੋ ਸਿਰਫ਼ ੨੫ ਪਉੜੀਆਂ ਨਹੀਂ ੪੦੪ ਪਉੜੀਆਂ ਹਨ, ਜਿਸ ਨੂੰ ਪੜ੍ਹ ਕੇ ਇਸ ਦੀ ਅਸਲੀਯਤ ਤੋਂ ਜਾਣੂ ਹੋਇਆ ਜਾ ਸਕਦਾ ਹੈ 'ਕਿ ਇਸ ਬੇਨਤੀ ਚੌਪਈ ਰਾਹੀਂ ਕਿਸ ਅੱਗੇ ਬੇਨਤੀ ਕੀਤੀ ਜਾ ਰਹੀ ਹੈ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top