ਅੱਜ
ਸਰੀਰ ਕਰਕੇ ਹਰ ਕੋਈ ਸਤਿਗੁਰ ਦੇ ਸਨਮੁਖ ਹੋ ਕੇ ਬੈਠਾ ਹੈ, ਪਰ ਉਨਾਂ ਹੀ ਸਤਿਗੁਰ ਦੇ
ਹੁਕਮ ਨੂੰ ਪਛਾਂਣੇ ਬਿਨਾ ਦੂਰ ਹੈ .... ਸਰੀਰ ਕਰਕੇ ਤਾਂ ਸਿਰੀ
ਚੰਦ ਤੇ ਪ੍ਰਿਥੀ ਚੰਦ ਵੀ ਸਤਿਗੁਰ ਦੇ ਸਨਮੁਖ ਹੇ ਕੇ ਬੈਠੇ ਸਨ, ਪਰ ਸਾਰੀ ਜ਼ਿੰਦਗੀ ਗੁਰੂ
ਪਿਤਾ ਦੇ ਹੁਕਮ ਨੂੰ ਪਹਿਛਾਣਿਆ ਹੀ ਨਹੀਂ ਅਤੇ ਮਨ ਕਰਕੇ ਸਿੱਖ ਸਿਧਾਂਤ ਦੀ ਵਿਰੋਧਤਾ ਹੀ
ਕੀਤੀ ਹੈ .... ਤੁਸੀਂ ਆਪ ਵੇਖ ਸਕਦੇ ਹੋ ਬਾਬਾ ਸਿਰੀ ਚੰਦ ਵੀ ਗੁਰੂ ਨਾਨਕ
ਸਾਹਿਬ ਜੀ ਦੇ ਪਾਸ ਬੈਠੇ ਹਨ ਪਰ ਆਪਣਾ ਉਦਾਸੀਆਂ ਵਾਲਾ ਵੱਖਰਾ ਧਰਮ ਚਲਾ ਲਿਆ।
ਕੋਈ ਵੀਹ, ਚਾਲੀ, ਪੰਜਾਹ, ਸੱਠ ਜਾਂ
ਸੱਤਰ ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਹਾਜ਼ਰੀ ਭਰ ਰਿਹਾ ਹੈ ਪਰ ਜੀਵਨ ਵਿੱਚ ਬਦਲਾ ਕੋਈ
ਨਹੀਂ ਆਇਆ। ਜੁੱਤੀਆਂ ਦੇ ਥੱਲੇ ਹੱਥ ਲਾ ਕੇ ਮੂੰਹ
ਨੂੰ ਲਾ ਲੈਣ ਨੂੰ ਗੁਰਦੁਆਰੇ ਦੀ ਹਾਜ਼ਰੀ ਨਹੀਂ ਭਰੀ ਕਹੀ ਜਾ ਸਕਦੀ।
ਲੰਬੇ ਸਮੇਂ ਤੋਂ ਜੁੱਤੀਆਂ ਦੀ ਅਤੇ
ਲੰਗਰਾਂ ਦੀ ਸੇਵਾ ਕਰਨ ਵਾਲਿਆਂ ਨੂੰ ਦੇਖਿਆ ਹੈ ਕਿ ਜੇ ਕਰ ਉਹ ਦਾਲ਼ ਸਬਜ਼ੀ ਦੇ
ਕੋਲੋਂ ਦੀ ਲੰਘ ਹੀ ਜਾਣ ਤਾਂ ਸਬਜ਼ੀ ਦਾਲ ਵਿੱਚ ਮਿਰਚਾਂ ਪਾਉਣ ਦੀ ਲੋੜ ਨਹੀਂ ਰਹਿ ਜਾਂਦੀ,
ਕਿਉਂਕਿ ਸੇਵਾ ਕਰਦਿਆਂ ਕਰਦਿਆਂ ਹੰਕਾਰ ਹੀ ਇਕੱਠਾ ਕੀਤਾ ਹੈ ਨਿਮ੍ਰਤਾ ਦਾ ਨਾਮੋ ਨਿਸ਼ਾਨ
ਨਹੀਂ ਹੈ। ਭਾਵ ਗੁਰੂ ਸਾਹਿਬ ਜੀ ਦੇ ਕੋਲ ਰਹਿਣ ਕਰਕੇ ਵੀ ਹਲੀਮੀ ਪਿਆਰ ਮਿਠਾਸ ਵਰਗੀ
ਭਾਵਨਾ ਬਣ ਨਹੀਂ ਸਕੀ।
ਕੀ ਸਰੀਰ ਕਰਕੇ ਗੁਰੂ ਜੀ ਦੇ ਕੋਲ ਬੈਠਣਾ ਇਹ ਸਮਝਿਆ ਜਾਏ ਕਿ ਅਸੀਂ ਗੁਰੂ ਗ੍ਰੰਥ ਸਾਹਿਬ
ਜੀ ਦੇ ਪਾਸ ਬੈਠ ਗਏ ਹਾਂ? ਜੇ ਕੇਵਲ ਏਨਾ ਹੀ ਸਮਝਿਆ ਜਾਏ ਕਿ ਸਰੀਰ ਕਰਕੇ ਕੇਵਲ ਬੈਠਿਆਂ
ਹੀ ਸਾਡਾ ਕਲਿਆਣ ਹੋ ਸਕਦਾ ਹੈ ਤੇ ਇਹ ਸਿਰਫ਼ ਇਕ ਗਲਤਫਹਿਮੀ ਤੋਂ ਵੱਧ ਕੁਝ ਨਹੀਂ,
ਗੁਰਬਾਣੀ ਦਾ ਫੁਰਮਾਨ ਹੈ ....
"ਨਾਨਕ ਸਤਿਗੁਰੁ ਤਾਂ ਮਿਲੈ, ਜਾ ਮਨੁ ਰਹੈ ਹਦੂਰਿ" {ਪੰਨਾ
੮੪}
ਗੁਰਬਾਣੀ ਸ਼ਬਦ ਗਿਆਨ ਨੂੰ ਨਾ ਸਮਝਣ ਵਾਲਾ ਮਨੁੱਖੀ ਤਲ਼ 'ਤੇ ਨਹੀਂ ਸਗੋਂ ਪਸ਼ੂਆਂ ਵਰਗੀਆਂ
ਬਿਰਤੀਆਂ ਦਾ ਮਾਲਕ ਹੋ ਨਿਬੜਦਾ ਹੈ। ਅਜੇ ਜ਼ਿਉਂਦੇ ਪਸ਼ੂ ਦਾ ਵੀ ਕੋਈ ਲਾਭ ਹੋ ਸਕਦਾ ਹੈ ਪਰ
ਗੁਰੂ ਸਾਹਿਬ ਜੀ ਤਾਂ ਮਰਿਆ ਹੋਇਆ ਪੁਸ਼ੂ ਤੇ ਵੱਡਾ ਮੂਰਖ ਆਖ ਰਹੇ ਹਨ।
ਜਿਨਾ ਸਤਿਗੁਰੁ ਪੁਰਖੁ ਨ ਸੇਵਿਓ ਸਬਦਿ ਨ ਕੀਤੋ ਵੀਚਾਰੁ॥ ਓਇ
ਮਾਣਸ ਜੂਨਿ ਨ ਆਖੀਅਨਿ ਪਸੂ ਢੋਰ ਗਾਵਾਰ॥ {ਪੰਨਾ ੧੪੧੮}
ਸਤਿਗੁਰ ਦੀ ਸਿੱਖਿਆ ਤੇ ਸ਼ਬਦ ਦੀ ਵਿਚਾਰ ਤੋਂ ਬਿਨਾਂ ਹਿਰਦੇ ਵਿੱਚ ਗਿਆਨ ਨਹੀਂ ਆ ਸਕਦਾ,
ਅਸਲ ਵਿਚ ਸਤਿਗੁਰ ਦੇ ਸਨਮੁਖ ਹੋ ਕੇ ਬੈਠਣਾ ਤਾਂ ਹੀ ਸਫਲ ਜਦੋਂ ਅਸੀਂ ਸਤਿਗੁਰ ਦੇ ਹੁਕਮ
ਨੂੰ ਪਛਾਣਾਂਗੇ ।