ਬਗੁਲਾ ਬਣਨਾ ਅਸਾਨ ਹੈ, ਵੇਖਾ ਵੇਖੀ ਪਹਿਰਾਵਾ ਪਾਉਣਾ, ਚਿੱਟੀ ਪੱਗ,
ਨੀਲੀ ਪੱਗ, ਕਾਲੀ ਪੱਗ ਬੱਨਣੀ ਸੌਖੀ, ਕ੍ਰਿਪਾਨ ਪਾਉਣੀ ਸੌਖੀ ਹੈ, ਛੱਪਣੀ ਦੇ ਪਾਣੀ ਵਿਚ
ਮੂੰਹ ਪਾਉਣਾ, ਗੰਦ ਚੁੱਗਣਾ ਸੌਖਾ ਹੈ, 'ਤੇ ਵੱਸਦਾ ਵੀ ਸਿੱਖਾਂ ਵਿਚ ਹੀ ਆ ਕੇ .. ਪਰ
ਹੰਸ ਬਣਨਾ ਔਖਾ ਹੈ ਜੋ ਥਾਂ-ਥਾਂ ਤੇ ਮੂੰਹ ਨਹੀਂ ਮਾਰਦਾ, ਸਿਰਫ਼ ਸਾਗਰ ਦੇ ਕੰਡੇ 'ਤੇ ਬਹਿ
ਕੇ ਹੀਰਾ ਤੇ ਮੋਤੀ ਚੁੱਗਦਾ ਹੈ, ਗੁਰਬਾਣੀ ਦਾ ਫੁਰਮਾਨ ਹੈ ....
"ਸਰਵਰ ਅੰਦਰਿ ਹੀਰਾ ਮੋਤੀ ਸੋ ਹੰਸਾ ਕਾ ਖਾਣਾ"
ਅਜੋਕੇ ਸਿੱਖਾਂ ਦੀ ਹਾਲਤ ਵੀ ਬਗੁਲੇ ਵਰਗੀ ਹੈ, ਜੋ ਛੱਪਣੀ ਦੇ ਪਾਣੀ ਵਿਚ ਨਹਾਉਣ ਨੂੰ ਨਹੀਂ
ਕਤਰਾਉਂਦਾ ਸਗੋਂ ਚੁੰਜ ਵਿਚ ਗੰਦ ਵੀ ਭਰ ਕੇ ਲਿਆਉਂਦਾ ਹੈ । ਸੱਚ ਦਾ ਪ੍ਰਚਾਰ ਰੋਕਣ ਵਾਲੇ,
ਗਾਲਾਂ ਦੇਣ ਵਾਲੇ, ਧਮਕੀਆਂ ਦੇਣ ਵਾਲੇ ਬਗੁਲੇ ਨਹੀਂ ਤੇ ਹੋਰ ਕੀ ਹਨ ...? ਜੋ
ਸਿੱਖੀ ਦਾ ਪਹਿਰਾਵਾ ਪਾ ਕੇ ਸਿੱਖੀ ਦਾ ਘਾਣ ਕਰ ਰਹੇ ਹਨ, ਇਹੋ ਜਿਹੇ ਬਗਲਿਆਂ ਬਾਰੇ
ਗੁਰਬਾਣੀ ਦਾ ਸਪਸ਼ਟ ਫੁਰਮਾਨ ਹੈ .... ਬਗਾ ਬਗੇ ਕਪੜੇ ਤੀਰਥ
ਮੰਝਿ ਵਸੰਨ੍ਹ੍ਹਿ ॥ ਘੁਟਿ ਘੁਟਿ ਜੀਆ ਖਾਵਣੇ ਬਗੇ ਨਾ ਕਹੀਅਨ੍ਹ੍ਹਿ ॥
ਔਖਾ ਤਾਂ ਹੰਸ ਬਣਨਾ ਹੈ, ਛੱਪਣੀ ਤੇ ਸਾਗਰ ਦੀ ਪਛਾਣ ਕਰਨੀ ਔਖੀ
ਹੈ, ਜੇ ਸਾਨੂੰ ਸਾਗਰ ਤੇ ਛਪੜੀ ਦੀ ਪਛਾਣ ਹੁੰਦੀ ਤੇ ਅਸੀਂ ਛੱਪੜੀ ਵਿਚ ਮੂੰਹ ਨਹੀਂ ਮਾਰਦੇ
ਸਗੋਂ ਹੰਸ ਬਣਕੇ ਸਾਗਰ ਵਿਚ ਚੁੱਭੀ ਮਾਰਦੇ, ਔਖਾ ਤਾਂ ਹੰਸ ਬਣਨਾ ਹੀ ਹੈ, ਹੰਸ
ਬਣ ਕੇ ਜੀਵਨ 'ਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੂੰ ਵਸਉਣਾ ਹੈ, ਕਿਉਂਕੀ ਸ੍ਰੀ
ਗੁਰੂ ਗ੍ਰੰਥ ਸਾਹਿਬ ਹੀ ਉਹ ਸਰੋਵਰ ਜਿਥੇ ਹੰਸ {ਸਿੱਖ} ਨੂੰ ਹੀਰੇ ਮੋਤੀ ਮਿਲਦੇ ਹਨ, ਬਾਕੀ
{ਗ੍ਰੰਥ} ਤਾਂ ਛੱਪੜੀਆਂ ਹਨ, ਜਿਸ ਵਿਚ ਮੂੰਹ ਮਾਰਨ ਨਾਲ ਗੰਦ ਹੀ ਹਿੱਸੇ ਆਉਂਦਾ ਹੈ ..।
ਭਲਿਓ ਸਾਨੂੰ ਹੰਸ ਬਣਨਾ, ਹੰਸ ਬਣ ਕੇ ਸਾਗਰ ਰਤਨੀ ਭਰਪੂਰੇ ਨਾਲ ਜੁੜਨਾ ਹੈ ..
"ਗੁਰੁ ਸਾਗਰੁ ਰਤਨੀ ਭਰਪੂਰੇ" , ਛੱਪੜੀਆਂ ਨਾਲ ਨਹੀਂ
ਸਗੋਂ ਛੱਪੜੀਆਂ ਤੋਂ ਬੱਚਣਾ ਹੈ, ਜੋ ਸਾਡੇ ਜੀਵਨ ਗੰਦ ਹੀ ਭਰਦੀਆਂ ਹਨ, ਛੱਪਣੀਆਂ ਵਿਚ
ਨਹਾਉਣ ਨਾਲ ਤਨ ਵੀ ਗੰਦਾ ਹੁੰਦਾ ਤੇ ਮਨ ਵੀ, ਸੋ ਸਾਗਰ {ਸ੍ਰੀ ਗੁਰੂ ਗ੍ਰੰਥ ਸਾਹਿਬ} ਨਾਲ
ਜੁੜੋ ।