Share on Facebook

Main News Page

ਪੱਪੂ ਇਕਬਾਲ ਦੀ ਗਲਤ ਬਿਆਨੀ ਅਖੇ ਤਖ਼ਤ ਪਟਨਾ ਸਿਰਮੌਰ...
-: ਆਤਮਜੀਤ ਸਿੰਘ, ਕਾਨਪੁਰ
050319

ਪੱਪੂ ਇਕਬਾਲ ਅਸਤੀਫ਼ਾ ਲਿਖਣ ਤੋਂ ਬਾਦ ਇੰਨਾ ਅੰਹਕਾਰਿਆ ਕੀ ਉਸ ਨੂੰ ਪਤਾ ਹੀ ਨਹੀਂ ਲਗਾ ਉਸਨੇ ਮੂੰਹੋ 'ਕਿ ਊਲ ਜਲੂਲ ਕੱਢਿਆ .... ਪੱਪੂ ਇੰਨਾ ਅਹੰਕਾਰਿਆ 'ਕਿ ਉਸਨੇ ਤਖ਼ਤ ਪਟਨਾ ਨੂੰ ਸਾਰੇ ਤਖ਼ਤਾਂ ਦਾ ਸਿਰਮੌਰ ਆਖਿਆ .... ਸਿਰਫ਼ ਇੰਨਾਂ ਹੀ ਅਕਾਲ ਤਖ਼ਤ ਦੇ ਜਥੇਦਾਰ ਨੂੰ ਕਹਿਆ ਜਿੰਨੀ ਤੇਰੀ ਉਮਰ ਨਹੀਂ ਉਸ ਤੋਂ ਵੱਧ ਮੇਰੀ ਸੇਵਾ ਹੈ .... ਪੱਪੂ ਇਕਬਾਲ ਇਹ ਤੇਰਾ ਅਹੰਕਾਰ ਨਹੀਂ ਤੇ ਹੋਰ ਕੀ, ਅਸਤੀਫ਼ਾ ਲਿਖਣ ਤੋਂ ਬਾਦ ਤੈਨੂੰ ਇੰਨਾਂ ਡਰ ਸਤਾਇਆ ਕੀ ਜਥੇਦਾਰੀ ਨਾ ਚਲੀ ਜਾਏ ਤੇ ਤਖ਼ਤ ਪਟਨਾ ਨੂੰ ਸਿਰਮੌਰ ਆਖ ਦਿੱਤਾ .... ਹੱਦ ਹੋ ਗਈ, ਕੌਮ ਦਾ ਬੇੜਾ ਡੋਬਣ ਵਾਲਿਆ!!

ਇਕਬਾਲ ਸਿਆਂ ਕਿਉਂ ਲੁਕਾਈ ਨੂੰ ਗੁਮਰਾਹ ਕਰਦਾ ਹੈ, ਦਸ ਤਖਤ ਪਟਨਾ ਦਾ ਇਤਿਹਾਸ ਕੀ ਹੈ ...? , ਦੱਸ ਇਸ ਨੂੰ ਕਿਸ ਗੁਰੂ ਨੇ ਸਿਰਜਿਆ ....?

ਗੁਰੂ ਨੇ ਵੀ ਅਕਾਲ ਬੁੰਗਾ ਸਿਰਜਿਆ ਤਖ਼ਤ ਨਹੀਂ, ਅਕਾਲ ਬੁੰਗਾ ਇਕ ਜਰੀਆ ਸੀ ਅਠਾਰਵੀ ਸਦੀ ਦੇ ਸਿਖਾਂ ਵਲੋਂ ਰਾਜਨੀਤਕ ਫੈਸਲੇ ਲੈਣ ਦਾ, ਪਰ ਬਾਅਦ ਵਿਚ ਮਸਾ ਰੰਘੜ ਗੋਰੀ ਦੇਸੀ ਸਰਕਾਰਾਂ ਦੇ ਅਧੀਨ ਹੋ ਗਿਆ, ਇਹ ਵੀ ਇਤਿਹਾਸ ਤੇ ਹਕੀਕਤ ਹੈ ।

ਗੁਰਬਾਣੀ ਅਨੁਸਾਰ ਤਖ਼ਤ ਇਕ ਹੀ ਹੈ ਇਕ ਹੀ ਪਾਤਸ਼ਾਹ ਹੈ ਤੇ ਉਸਦਾ ਹੀ ਹੁਕਮ ਸਾਰੇ ਜਹਾਨ ਵਿਚ ਚਲਦਾ ਹੈ ...

ੲੋਕੋ ਤਖਤੁ ੲੋਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥ ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ ॥

ਦੂਜਿਆਂ ਦੇ ਟੁਕੜ ਤੇ ਪੱਲਣ ਵਾਲੀਆਂ ਕੱਠਪੁਤਲੀਆਂ ਕੀ ਜਾਣਨ, ਉਹ ਤਾਂ ਸਿਰਫ਼ ਟੁਕੜ ਲਈ ਭੌਕਦੀਆਂ ਹਨ ਉਨਾਂ ਦਾ ਕਿਹਾ ਫਤਵਾ ਸੁਣਾਂਦੀਆਂ ਹਨ । ਭਲਿਓ ਇਸ ਲਈ ਗੁਰੂ ਗਰੰਥ ਸਾਹਿਬ ਨੂੰ ਸਿਰਮੌਰ ਮੰਨੋ, ਇਮਾਰਤ ਤੇ ਵਿਅਕਤੀ ਨੂੰ ਨਹੀਂ । ਅਕਾਲ ਬੁੰਗਾ ਗੁਰੂ ਦਾ ਸਿਰਜਿਆ ਤੇ ਬਾਕੀ ਤਖਤ ਸੰਗਤ ਨੇ ਬਣਾਏ ਹਨ, ਪਰ ਇਹਨਾਂ ਸਭਨਾਂ ਵਿਚ ਪ੍ਰਕਾਸ਼ ਸਚੇ ਪਾਤਸ਼ਾਹ ਦਾ ਹੈ ।

ਇਕਬਾਲ ਸਿਆਂ ਜੇ ਹੈ ਜਵਾਬ ਤੇ ਜ਼ਰੂਰ ਦੱਸੀਂ ਤਖਤ ਪਟਨਾ ਕਿਸਨੇ ਸਿਰਜਿਆ ....? , ਜੇ ਨਹੀਂ ਤੇ ਅਪਣੇ ਲਾਭ ਲਈ ਕੌਮ ਨੰ ਗੁਮਰਾਹ ਕਰਨਾ ਅਤੇ ਕੌਮ ਦੇ ਬੇੜੇ ਵਿਚ ਛੇਂਕ ਕਰਨਾ ਬੰਦ ਕਰ ਦੇ ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top