Share on Facebook

Main News Page

ਕੇਵਲ ਦੇਹ ਦਾ ਸਿੰਗਾਰ ਕਰਨ ਨਾਲ ਕੋਈ ਸੁਧਰ ਨਹੀਂ ਜਾਂਦਾ, ਜਦ ਤੱਕ ਮਨ ਦੀ ਮਤ ਨਾ ਤਿਆਗੇ
-: ਆਤਮਜੀਤ ਸਿੰਘ, ਕਾਨਪੁਰ
200219

ਸਪੁ ਪਿੜਾਈ ਪਾਈਐ ਬਿਖੁ ਅੰਤਰਿ ਮਨਿ ਰੋਸੁ

ਜੇ ਕਿਸੇ ਨੂੰ ਇਹ ਵਹਿਮ ਹੋ ਜਾਵੇ ਕਿ ਸੱਪ ਨੂੰ ਪਟਾਰੀ ਵਿਚ ਬੰਦ ਕਰਨ ਨਾਲ ਉਸਦਾ ਜ਼ਹਿਰ ਚਲਾ ਜਾਂਦਾ ਹੈ ਅਤੇ ਉਹ ਦੂਜਿਆਂ ਨੂੰ ਡੰਗਣ ਦੀ ਭਾਵਨਾ ਦਾ ਤਿਆਗ ਕਰ ਦਿੰਦਾ ਹੈ ਤਾਂ ਇਹ ਕੇਵਲ ਕੁੱਝ ਸਮੇਂ ਦਾ ਵਹਿਮ ਹੋਂਦਾ ਹੈ, ਸੱਪ ਨੂੰ ਮੌਕਾ ਮਿਲਣ ਦੀ ਦੇਰ ਹੋਂਦੀ ਹੈ ਉਹ ਪਲਟ ਕੇ ਆਪਣੇ ਸੁਭਾਅ ਮੁਤਾਬਿਕ ਵਰਤਾਉ ਕਰਦਾ ਹੈ।

ਬਸ ਇੱਦਾਂ ਹੀ ਕੇਵਲ ਦੇਹ ਦਾ ਸਿੰਗਾਰ ਕਰਨ ਨਾਲ ਕੋਈ ਸੁਧਰ ਨਹੀਂ ਜਾਂਦਾ, ਜਦ ਤੱਕ ਮਨ ਦੀ ਮਤ ਨਾ ਤਿਆਗੇ, ਨਹੀਂ ਤਾ ਅੰਦਰੋਂ ਉਹ ਹੀ ਜ਼ਹਿਰ ਭਰਿਆ ਰਹਿੰਦਾ ਹੈ।

ਅੱਜ ਲੋੜ ਹੈ ਸਿੱਖ ਕੌਮ ਨੂੰ ਇੰਨਾ ਭੇਖੀਆਂ ਦੀ ਘੋਖ ਕਰਨ ਦੀ। ਇਹ ਜੋ ਹੱਥ ਜੋੜ ਜੋੜ ਘੁੰਮਦੇ ਹਨ ਤੇ ਗੁਰੂ ਦੇ ਮੁੱਖ ਸੇਵਾਦਾਰ/ਜਥੇਦਾਰ ਹੋਣ ਦਾ ਦਾਵਾ ਕਰਦੇ ਹਨ ਇਹ ਜਿਆਦਾਤਰ ਜ਼ਹਿਰੀਲੇ ਨਾਗ ਹਨ, ਜੋ ਬੇਗਾਨਿਆਂ ਦੀ ਬੀਨ ਉਤੇ ਨੱਚਦੇ ਹਨ।

ਸੱਚ ਰੂਪੀ ਧਰਮ ਦਾ ਇਹਨਾਂ ਜਲੂਸ ਕੱਢਣ ਵਿਚ ਕੋਈ ਕਸਰ ਨਹੀਂ ਛੱਡੀ।

ਬਾਪੂ ਨਾਨਕ ਵੀ ਅੱਜ ਹੈਰਾਨ ਹੋਂਦਾ ਹੋਵੇਗਾ ਕਿ ਗੁਰਮਤਿ ਦਾ ਮਾਰਗ ਕੀ ਹੈ ਤੇ ਇਹ ਵਿਕਾਓ ਲੋਕ ਕੀ ਪੇਸ਼ ਕਰ ਰਹੇ ਹਨ 'ਤੇ ਉਪਰੋਂ ਜੋ ਅਸੀਂ ਮੰਨਣ ਵਾਲੇ ਹਾਂ ਉਹ ਆਪਣੇ ਆਲਸ ਪੁਣੇ ਵਿਚ ਜ਼ਹਿਰ ਨੂੰ ਖੰਡ ਸਮਝ ਖਾਈ ਜਾ ਰਹੇ ਹਾਂ।

ਸਵਾਲ ਅੱਜ ਫਿਰ ਉਹ ਹੀ ਸਾਹਮਣੇ ਆ ਖੜਾ ਹੋਇਆ ਹੈ …
ਕਲਿ ਕਾਤੀ ਰਾਜੇ ਕਾਸਾਈ ਧਰਮੁ ਪੰਖ ਕਰਿ ਉਡਰਿਆ ॥ ਕੂੜੁ ਅਮਾਵਸ ਸਚੁ ਚੰਦ੍ਰਮਾ ਦੀਸੈ ਨਾਹੀ ਕਹ ਚੜਿਆ ॥ ਹਉ ਭਾਲਿ ਵਿਕੁੰਨੀ ਹੋਈ ॥ ਆਧੇਰੈ ਰਾਹੁ ਨ ਕੋਈ ॥ ਵਿਚਿ ਹਉਮੈ ਕਰਿ ਦੁਖੁ ਰੋਈ ॥ ਕਹੁ ਨਾਨਕ ਕਿਨਿ ਬਿਧਿ ਗਤਿ ਹੋਈ ॥੧॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੪੫}

ਝੂਠ ਦੀ ਕਾਲੀ ਰਾਤ ਨੇ ਸੱਚ ਦਾ ਚੰਦਰਮਾ ਅੱਜ ਫਿਰ ਨਹੀਂ ਚੜ੍ਹਨ ਦਿੱਤਾ ਹੈ ਤੇ ਇਹਨੇ ਹਨੇਰੇ ਵਿਚ ਕੇਵਲ ਭਟਕਣਾ ਹੀ ਪੱਲੇ ਪੈ ਰਹੀ ਹੈ। ਗੁਰੂ ਨੇ ਸਾਨੂੰ ਰਾਹ ਤਾਂ ਦੱਸਿਆ ਹੈ ਪਰ ਜਦ ਅਸੀਂ ਮੰਨਾਗੇ ਨਹੀਂ ਤਦ ਤੱਕ ਕਾਲੀ ਰਾਤ ਹਾਵੀ ਰਹੇਗੀ।

ਸੋ ਬਚਾਉ ਦਾ ਜੋ ਰਾਹ ਹੈ ਉਸਤੇ ਚਲਕੇ ਹੀ ਕੌਮ ਦਾ ਬਚਾਉ ਹੋ ਸਕਦਾ ਹਾਂ … ਗੁਰਬਾਣੀ ਰਾਹ ਦਸਦੀ ਹੈ …
ਕਲਿ ਕੀਰਤਿ ਪਰਗਟੁ ਚਾਨਣੁ ਸੰਸਾਰਿ ॥ ਗੁਰਮੁਖਿ ਕੋਈ ਉਤਰੈ ਪਾਰਿ ॥ ਜਿਸ ਨੋ ਨਦਰਿ ਕਰੇ ਤਿਸੁ ਦੇਵੈ ॥ ਨਾਨਕ ਗੁਰਮੁਖਿ ਰਤਨੁ ਸੋ ਲੇਵੈ ॥ {ਗੁਰੂ ਗ੍ਰੰਥ ਸਾਹਿਬ ਜੀ, ਅੰਕ:੧੫੪}

ਸੋ ਭਾਈ ਅਗਿਆਨਤਾ ਵਿਚ ਜੇ ਨਿਕਲਣਾ ਹੈ ਤਾਂ ਗੁਰੂ ਦੀ ਵਿਚਾਰ ਨਾਲ ਖੁਦ ਸਾਂਝ ਪਾਵੋ ਖੁਦ ਗੁਰੂ ਕੋਲ ਬੈਠੋ ਤੇ ਗੁਰੂ ਦਾ ਦੱਸਿਆ ਰਸਤਾ ਇਖਤਿਆਰ ਕਰਕੇ ਇਹਨਾਂ ਨਾਗਾਂ ਦੀ ਪਛਾਣ ਕਰੋ ਤੇ ਖੁਦ ਬਚੋ ਨਾਲੇ ਕੌਮ ਨੂੰ ਬਚਾਓ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top