ਗੁਰਬਾਣੀ ਸਾਨੂੰ ਥਾਂ-ਥਾਂ 'ਤੇ ਸੁਚੇਤ ਕਰਦੀ ਹੈ ਜਿਸਨੂੰ ਕੋਈ
ਸਿਮਰੇਗਾ, ਜਿਸ ਦੀ ਕੋਈ ਉਸਤਤਿ ਕਰਾਂਗੇ, ਉਸ ਦੇ ਗੁਣ ਅਵਗੁਣ ਉਸ ਵਿੱਚ ਆ ਜਾਂਦੇ ਹਨ।
ਧਿਆਨ ਕਰਨ ਵਾਲਾ ਉਸ ਵਿੱਚ ਅਭੇਦ ਹੋ ਜਾਂਦਾ ਹੈ, ਜਿਸ ਨੂੰ ਅਰਾਧਿਆ ਹੈ ....
"ਜੈਸਾ
ਸੇਵੈ ਤੈਸੋ ਹੋਇ" (ਪੰਨਾ ੧੧੧੩, ਗੁਰੂ ਗ੍ਰੰਥ ਸਾਹਿਬ)
"ਜੈ ਸਿਉ ਰਾਤਾ ਤੈਸੋ ਹੋਵੈ" (ਪੰਨਾ ੪੧੧, ਗੁਰੂ
ਗ੍ਰੰਥ ਸਾਹਿਬ)
"ਏ ਮਨ ਜੈਸਾ ਸੇਵਹਿ ਤੈਸਾ ਹੋਵਹਿ ਤੇਹੇ ਕਰਮ ਕਮਾਇ"
(ਪੰਨਾ ੭੫੫, ਗੁਰੂ ਗ੍ਰੰਥ ਸਾਹਿਬ)
ਫਿਰ ਬਚਿੱਤਰ ਨਾਟਕ ਨੂੰ ਪੜ੍ਹਨ ਵਾਲਿਆਂ ਨੂੰ ਮੂਰਖ ਨਾ ਆਖੀਐ ਤੇ ਕੀ ਕਹੀਏ ...? ਬਚਿੱਤਰ
ਨਾਟਕ {ਅਖੌਤੀ ਦਸਮ ਗ੍ਰੰਥ} ਨੂੰ ਪੜ੍ਹਨ ਵਾਲੇ ਕਿਸ ਆਧਾਰ ਤੇ ਇਸ ਨੂੰ "ਗੁਰੂ ਗੋਬਿੰਦ
ਸਿੰਘ" ਜੀ ਨਾਲ ਜੋੜ ਰਹੇ ਨੇ, ਜਦੋਂ 'ਕਿ ਬਚਿੱਤਰ ਨਾਟਕ ਦਾ ਲਿਖਾਰੀ "ਅਬ ਮੈ ਅਪਨੀ ਕਥਾ
ਬਖਾਨੋ" ਵਿਚ ਆਪ ਕਹਿ ਰਿਹਾ ਜਿਸਨੂੰ ਮੈਂ ਸੇਵਿਆ ਮੈਂ ਉਸਦਾ ਹੀ ਰੂਪ ਹੋ ਗਿਆ ....
ਅਬ ਮੈ ਅਪਨੀ ਕਥਾ ਬਖਾਨੋ॥ ਤਪ ਸਾਧਤ ਜਿਹਿ ਬਿਧਿ ਮੁਹਿ ਆਨੋ॥
ਹੇਮਕੁੰਟ ਪਰਬਤ ਹੈ ਜਹਾਂ॥ ਸਪਤਸ੍ਰਿੰਗ ਸੋਭਿਤ ਹੈ ਤਹਾਂ ॥1॥
ਸਪਤਸ੍ਰਿੰਗ ਤਿਹ ਨਾਮ ਕਹਾਵਾ॥ ਪੰਡਰਾਜ ਜਗ ਜੋਗੁ ਕਮਾਵਾ॥ ਤਹ ਹਮ ਅਧਿਕ ਤਪੱਸਿਆ ਸਾਧੀ।
ਮਹਾ ਕਾਲ ਕਾਲਕਾ ਅਰਾਧੀ ॥2॥
ਇਹ ਬਿਧਿ ਕਰਤ ਤਪੱਸਿਆ ਭਯੋ॥ ਦਵੈ ਤੇ ਏਕ ਰੂਪ ਹਵੈ ਗਯੋ॥ ਤਾਤ ਮਾਤ ਮੁਰ ਅਲਖ ਅਰਾਧਾ॥ ਬਹੁ
ਬਿਧਿ ਜੋਗ ਸਾਧਨਾ ਸਾਧਾ॥ 3॥ (ਪੰਨਾ ੫੪)
ਅਰਥ : {ਇਸ ਅਖੌਤੀ ਬਚਿੱਤਰ ਨਾਟਕ, ਜਿਸ ਦਾ ਲੇਖਕ ਅਸੀਂ
ਬੇਸਮਝੀ ਨਾਲ ਗੁਰੁ ਗੋਬਿੰਦ ਸਿੰਘ ਜੀ ਨੂੰ ਸਮਝ ਰੱਖਿਆ ਹੈ, ਉਹ ਕਹਿ ਰਹੇ ਹਨ} ਹੁਣ ਮੈਂ
ਆਪਣੀ ਵਾਰਤਾ ਦੱਸਦਾ ਹਾਂ, ਜਿਸ ਤਰ੍ਹਾਂ ਮੈਨੂੰ ਤਪ ਕਰਦਿਆਂ ਨੂੰ ਏਥੇ ਲਿਆਂਦਾ ਗਿਆ ਹੈ।
ਜਿੱਥੇ ਹੇਕਮੁੰਟ ਪਰਬਤ ਹੈ, ਉੱਥੇ ਸਪਤ ਸ੍ਰਿੰਗ ਪਹਾੜ ਸੋਭਦਾ ਹੈ।੧। ਜਿੱਥੇ ਪੰਡੂ ਰਾਜੇ
ਨੇ ਯੋਗ ਕਮਾਇਆ ਸੀ, ਉਸ ਦਾ ਨਾਮ ਸਪਤ ਸ੍ਰਿੰਗ ਕਿਹਾ ਜਾਂਦਾ ਹੈ, ਉੱਥੇ ਅਸਾਂ ਵੀ ਬਹੁਤ
ਤਪੱਸਿਆ ਕੀਤੀ, ਮਹਾਂਕਾਲ ਦੀ ਕਾਲਿਕਾ ਸ਼ਕਤੀ ਦੀ ਅਰਾਧਨਾ ਕੀਤੀ।੨। ਮੈਂ ਤਪੱਸਿਆ ਕਰਦਿਆਂ
ਇਸ ਤਰ੍ਹਾਂ ਹੋ ਗਿਆ ਕਿ ਦੋਹਾਂ ਤੋਂ ਇੱਕ ਰੂਪ ਹੋ ਗਿਆ। ਮੇਰੇ ਮਾਤਾ ਪਿਤਾ ਨੇ ਅਲੱਖ ਰੂਪ
ਦੀ ਅਰਾਧਨਾ ਕੀਤੀ ਅਤੇ ਬਹੁਤ ਤਰ੍ਹਾਂ ਦੀ ਯੋਗ ਸਾਧਨਾ ਕੀਤੀ।੩।
ਹੁਣ ਤੁਸੀਂ ਆਪ ਵੇਖੋ ਲਿਖਾਰੀ ਆਪ ਦੂਜੇ ਪਦੇ ਵਿਚ ਕਹਿ ਰਿਹਾ ਮੈਂ
ਬਹੁਤ ਤੱਪਸਿਆ ਕੀਤੀ ... ਕਿਸ ਦੀ ..?
ਮਹਾਕਾਲ ਤੇ ਕਾਲਕਾ ਦੀ ... ਹੁਣ ਵੇਖੋ ਲਿਖਾਰੀ ਤੀਜੇ ਪਦੇ ਵਿਚ ਕੀ
ਕਹਿ ਰਿਹਾ .. ਜਿਸ ਨੂੰ ਮੈਂ ਆਰਾਧਿਆ ਮੈ ਉਸਦਾ ਹੀ ਰੂਪ ਹੋ ਗਿਆ "ਇਹ
ਬਿਧਿ ਕਰਤ ਤਪੱਸਿਆ ਭਯੋ॥ ਦਵੈ ਤੇ ਏਕ ਰੂਪ ਹਵੈ ਗਯੋ॥ " ਭਾਵ ਮਹਾਕਾਲ ਤੇ ਕਾਲਕਾ
ਦਾ ਰੂਪ ਹੋ ਗਿਆ ।
ਅਖੌਤੀ ਬਚਿੱਤਰ ਨਾਟਕ ਮਹਾਕਾਲ ਦਾ ਰੂਪ ਵੀ ਦੱਸਦਾ ਹੈ ....
ਮੁੰਡ ਕੀ ਮਾਲ ਦਿਸਾਨ ਕੋ ਅੰਬਰ ਬਾਮ, ਕਰਿਯੋ ਗਲ ਮੋ ਅਸਿ ਭਾਰੋ॥
ਲੋਚਨ ਲਾਲ ਕਰਾਲ ਦਿਪੈ, ਦੋਉ ਭਾਨ ਬਿਰਾਜਤ ਹੈ ਅਨਿਆਰੋ॥
ਛੁਟੇ ਹੈ ਬਾਲ ਮਹਾ ਬਿਕਰਾਲ, ਲਸੇ ਰਦ ਦੰਤ ਉਜਿਆਰੋ॥ ਛਾਡਤ ਜਵਾਲ ਲਏ ਕਰ ਬਿਯਾਲ, ਸੁ ਕਾਲ
ਸਦਾ ਪ੍ਰਤਿਪਾਲ ਤਿਹਾਰੋ॥ (ਪੰਨਾ ੮੧੦)
ਹੁਣ ਤੁਸੀਂ ਆਪ ਸੋਚੋ ਉਸ {ਮਹਾਕਾਲ} ਨੂੰ ਸਿਮਰਣ ਵਾਲਾ ਕੌਣ ਹੋ ਸਕਦਾ .... 'ਕੀ ਗੁਰੂ
ਗੋਬਿੰਦ ਸਿੰਘ ਜੀ ਮਹਾਕਾਲ ਨੂੰ ਸਿਮਰ ਸਕਦੇ ਹਨ ...? 'ਸਾਰਾ ਸਿੱਖ ਜਗਤ ਇਹ ਜਾਣਦਾ ਹੈ
ਕਿ ਗੁਰੂ ਸਾਹਿਬਾਨਾਂ ਨੇ ਇੱਕ “ਨਿਰੰਕਾਰ” ਨੂੰ ਸਿਮਰਿਆ ਹੈ ਤੇ ਸਿੱਖਾਂ ਨੂੰ ਵੀ ਇਕ
ਨਿਰੰਕਾਰ ਦੇ ਲੜ ਲਾਇਆ ਹੈ, ਜਿਸਦਾ ਕੋਈ ਰੂਪ ਨਹੀਂ ਹੈ, ਉਹ ਦੇਹਧਾਰੀ ਨਹੀਂ ਹੈ। ਫੇਰ ਇਸ
ਅਖੌਤੀ ਬਚਿੱਤਰ ਨਾਟਕ ਦੇ ਲਿਖਾਰੀ ਦਾ “ਰੱਬ” ਤਾਂ ਦੇਹਧਾਰੀ (ਮਹਾਕਾਲ) ਹੈ, ਇਹ ਦੇਹਧਾਰੀ
ਰੱਬ ਅਖੌਤੀ ਬਚਿੱਤਰ ਨਾਟਕ ਦੇ ਲਿਖਾਰੀ ਤਾਂ ਦਾ ਹੋ ਸਕਦਾ ਹੈ, ਗੁਰੂ ਗੋਬਿੰਦ ਸਿੰਘ ਦਾ
ਨਹੀਂ ....।
ਹੁਣ ਤੁਸੀਂ ਆਪ ਫੈਸਲਾ ਕਰਨਾ ਇਸ ਕਥਾ ਦਾ ਇਸ ਰਚਨਾ ਦਾ ਲਿਖਾਰੀ
ਕੌਣ ਹੈ ਰਾਮ ਸਯਾਮ ਜਾਂ ਗੁਰੂ ਗੋਬਿੰਦ ਸਿੰਘ ਜੀ ..... ਮੇਰੀ {ਸਿੱਖ ਦੀ} ਨਜਰ
ਵਿਚ ਤਾਂ ਗੁਰੂ ਗੋਬਿੰਦ ਸਿੰਘ ਜੀ ਨਹੀਂ ਹੋ ਸਕਦੇ, ਤੁਹਾਡਾ ਤੁਸੀਂ ਜਾਂਣੋ ....?