ਜਦੋਂ ਆਪਣੇ ਵੇੜ੍ਹੇ ਵਿੱਚ ਝਾਤ ਮਾਰਦਾ ਹਾਂ ਤੇ ਧੋਤੀ ਤੇ ਬੋਦੀ
ਸੋਚ ਵਾਲੇ ਲੋਕ ਬਹੁਤ ਵਿਖਾਈ ਪੈਂਦੇ ਹਨ, ਗੁਰਬਾਣੀ ਸਿਧਾਂਤ ਵਾਲੇ ਘੱਟ ....!
ਅੱਜ
ਇਹ ਗੱਲ ਲਿਖਣ ਲਈ ਮਜਬੂਰ ਹਾਂ, ਧੋਤੀ ਤੇ ਬੋਦੀ ਦਾ ਸਿਰਫ਼ ਆਕਾਰ ਬਦਲਿਆ ਹੈ,
ਸੋਚ ਉਹੀ ਹੈ ... ਜੇ ਸਾਡੇ ਕਰਮ ਧੋਤੀ ਤੇ ਬੋਦੀ ਵਾਲੇ ਹਨ ਤੇ ਆਖਣਾ ਪਵੇਗਾ ਸਿਰਫ਼ ਆਕਾਰ
ਬਦਲਿਆ ਹੈ ਸੋਚ ਨਹੀਂ .... ਤੀਰਥਾਂ 'ਤੇ ਜਾ ਕੇ ਨਹਾਉਣਾ, ਦੀਵੇ ਬਾਲ ਕੇ ਧਰਮ ਅਸਥਾਨਾਂ
'ਤੇ ਆਰਤੀ ਕਰਨੀ, ਧਰਮ ਅਸਥਾਨਾਂ 'ਤੇ ਜਾਨਵਰਾਂ ਦੀ ਬਲੀ ਦੇਣੀ ਅਤੇ ਇਹੋ ਜਿਹੇ ਹੋਰ ਧੋਤੀ
ਤੇ ਬੋਦੀ ਸੋਚ ਵਾਲੇ ਕਰਮ ।
ਸਿਰਫ਼ ਇੰਨਾਂ ਹੀ ਨਹੀਂ ਧੋਤੀ ਤੇ ਬੋਦੀ ਅਕਾਰ ਬਦਲ ਕੇ ਅੱਜ
ਸਾਡੇ ਧਰਮ ਅਸਥਾਨਾਂ 'ਚ ਵੀ ਆ ਵੜੇ ਹਨ । ਧੋਤੀ ਤੇ ਬੋਦੀ ਨੇ 'ਸਧਨਾ ਕਸਾਈ,
ਨਾਮਦੇਵ ਛੀਂਬਾ, ਕਬੀਰ ਜੁਲਾਹਾ, ਰਵਿਦਾਸ ਚਮਿਆਰ ਨੂੰ ਕਦੇ ਮੰਦਰਾਂ 'ਚ ਵੜਨ ਨਾ ਦਿੱਤਾ,
ਤੇ ਅੱਜ ਵੀ ਧੋਤੀ ਤੇ ਬੋਦੀ ਆਕਾਰ ਬਦਲ ਕੇ ਸੱਚ ਦਾ ਪ੍ਰਚਾਰ ਕਰਨ ਵਾਲਿਆਂ ਨੂੰ ਧਰਮ
ਅਸਥਾਨਾਂ 'ਚ ਜਾਣ ਤੋਂ ਰੋਕਣ ਲਈ ਫਤਵੇ ਜਾਰੀ ਕਰਦੇ ਹਨ ।
ਗੁਰ ਨਾਨਕ ਸਾਹਿਬ ਨੇ ਸਾਨੂੰ ਧੋਤੀ ਤੇ ਬੋਦੀ ਦੀ ਸੋਚ ਤੋਂ ਉੱਚਾ ਚੁੱਕ ਕੇ ਸਾਡੀ ਸੁਰਤ
ਨੂੰ ਸਵਾਰਿਆ ਸੀ ਤੇ ਜਗੰਨਾਥ ਪੁਰੀ ਤੇ ਹਰਿਦੁਆਰ ਜਾ ਕੇ ਇੰਨਾਂ ਧੋਤੀ ਦੀ ਬੋਦੀ ਦੀ ਜੜ੍ਹਾਂ
ਨੂੰ ਖੇਰੂੰ ਖੇਰੂੰ ਕਰ ਦਿੱਤਾ ਸੀ । ਇਸ ਲਈ ਲੋਕਾਂ ਨੇ ਉਨਾਂ ਨੂੰ ਭੂਤਨਾ ਵੀ ਆਖਿਆ,
ਬੇਤਾਲਾ ਵੀ ਆਖਿਆ, ਪੱਥਰ ਵੀ ਮਾਰੇ ....। ਗੁਰ ਨਾਨਕ ਸਾਹਿਬ ਨੇ ਇਹ ਸਭ ਕੁਝ ਕਿਸ ਲਾੀ
ਸਹਿਆ ਆਪਣੇ ਲਈ ... ਨਹੀਂ ਭਲਿਓ, ਇਹ ਸਭ ਉਨਾਂ ਨੇ ਸਾਡੀ ਸੁਰਤ ਨੂੰ ਸਵਾਰਨ ਲਈ ਝੱਲਿਆ ।
ਭਲਿਓ ਅੱਜ ਸਾਨੂੰ ਧੋਤੀ ਤੇ ਬੋਦੀ ਤੋਂ ਸੁਚੇਤ ਹੋਣ ਅਤੇ ਉਸ
ਦੀ ਸੋਚ ਤੋਂ ਆਜਾਦ ਹੋਣ ਦੀ ਲੋੜ ਹੈ ਤਾਂ ਹੀ ਸਾਡੇ ਧਰਮ ਸਥਾਨ ਸੁਰਖਿਯਤ ਹੋਵਾਂਗੇ ਤੇ
ਸਾਡਾ ਜੀਵਨ ਸੰਵਰੇਗਾ ।