Share on Facebook

Main News Page

ਬ੍ਰਾਹਮਣ ਸਿੱਖਾਂ ਦਾ ਵੈਰੀ ਅੱਜ ਦਾ ਨਹੀਂ ਬਾਪੂ ਨਾਨਕ ਦੇ ਸਮੇਂ ਤੋਂ ਹੀ ਹੈ...
-: ਆਤਮਜੀਤ ਸਿੰਘ, ਕਾਨਪੁਰ
271018

ਬ੍ਰਾਹਮਣ ਸਿੱਖਾਂ ਦਾ ਵੈਰੀ ਅੱਜ ਦਾ ਨਹੀਂ ਬਾਪੂ ਨਾਨਕ ਦੇ ਸਮੇਂ ਤੋਂ ਹੀ ਹੈ ਅਤੇ ਇਹ ਵਿਰੋਧ ਬਾਬਾ ਕਬੀਰ ਜੀ ਦੇ ਸਮੇਂ ਤੋਂ ਹੀ ਸ਼ੁਰੂ ਹੋ ਗਿਆ ਸੀ ... ਇਕ ਦੀ ਗੱਲ ਤਾਂ ਬਾਬਾ ਕਬੀਰ ਜੀ ਦੇ ਸਮੇਂ ਤੋਂ ਹੀ ਚੱਲ ਰਹੀਂ ਹੈ ...

ਕਹਤ ਕਬੀਰ ਸੁਨਹੁ ਰੇ ਪ੍ਰਾਨੀ ਛੋਡਹੁ ਮਨ ਕੇ ਭਰਮਾ ॥
ਕੇਵਲ ਨਾਮ ਜਪਹੁ ਰੇ ਪ੍ਰਾਨੀ ਪਰਹੁ ਏਕ ਕੀ ਸਰਨਾਂ


ਜਬ ਹਮ ਏਕੋ ਏਕੁ ਕਰਿ ਜਾਨਿਆ ॥ ਤਬ ਲੋਗਹ ਕਾਹੇ ਦੁਖੁ ਮਾਨਿਆ ॥

ਬ੍ਰਾਹਮਣ ਨੂੰ ਅੱਗ ਤਾਂ ਉਦੋਂ ਵੀ ਲਗੀ ਸੀ ਜਦੋ ਬਾਬਾ ਨਾਮਦੇਵ ਜੀ ਨੇ ਇਕੋ ਅੱਖਰ ਦੇ ਵਾਰ ਵਾਰ ਰੱਟਨ ਦਾ ਖੰਡਨ ਕੀਤਾ ਸੀ ਅਤੇ ਦਸਿਆ ਸੀ ਪਰਮਾਤਮਾ ਨੂੰ ਕਿਵੇਂ ਚੇਤਣਾ ਹੈ ...

ਹਾਥ ਪਾਉ ਕਰਿ ਕਾਮੁ ਸਭੁ ਚੀਤੁ ਨਿਰੰਜਨ ਨਾਲ ॥

ਆਨੀਲੇ ਕਾਗਦੁ ਕਾਟੀਲੇ ਗੂਡੀ ਆਕਾਸ ਮਧੇ ਭਰਮੀਲੇ ॥ ਪੰਚ ਜਨਾ ਸਿਉ ਬਾਤ ਬਤਊਆ ਚੀਤੁ ਸੁ ਡੋਰੀ ਰਾਖੀਅਲੇ ॥ ...

ਬਾਪੂ ਨਾਨਕ ਨੇ ਦੱਸ ਜਾਮਿਆਂ ਵਿਚ ੨੩੯ ਸਾਲ ਸਮਾਂ ਲਾ ਕੇ ਸਾਨੂੰ ਉਹ ਖਜਾਨਾ ਬਖਸ਼ਿਆ ਸੀ, ਜਿਸ ਨਾਲ ਅਸੀ ਅਪਣੇ ਅੰਦਰ ਫੈਲੇ ਬ੍ਰਾਹਮਣਵਾਦ ਨੂੰ ਕੱਢ ਸਕੀਏ ਭਾਵ ਸਾਡੇ ਅੰਦਰ ਜੋ ਬ੍ਰਾਹਮਣ ਦੀ ਰੀਤੀਆਂ ਕੁਰੀਤੀਆਂ ਫੈਲੀਆਂ ਹੋਈਆਂ ਸੀ ਉਸ ਨੂੰ ਜੜ੍ਹੋਂ ਉਖਾੜ ਸੁੱਟੀਏ ... ਅਸੀਂ ਉਨਾਂ ਨੂੰ ਉਖਾੜ ਕੇ ਕੀ ਸੁੱਟਣਾ, ਅੱਜ ਅਸੀਂ ਬ੍ਰਾਹਮਣ ਨੂੰ ਹੀ ਆਪਣੇ ਘਰ ਵਾੜ ਲਿਆ ਹੈ, ਸਿਰਫ਼ ਰੂਪ ਹੀ ਬਦਲਿਆ ਹੈ ... ਬੰਟੀ ਭਈਆ, ਕੁਲਵੰਤ ਅਤੇ ਹਜ਼ੂਰ ਸਾਹਿਬ ਅਤੇ ਪਟਨਾ ਸਾਹਿਬ ਵਿਖੇ ਜੋ ਪੂਜਾਰੀਵਾਦ ਚਲ ਰਿਹਾ ਹੈ ਉਹ ਬ੍ਰਾਹਮਣ ਦਾ ਰੂਪ ਨਹੀਂ ਤਾਂ ਹੋਰ ਕੀ ...?

ਅੱਜ ਸਾਨੂੰ ਆਪਣੇ ਵਿੱਚ ਘੁਸਪੈਠ ਕਰ ਚੁਕੇ ਬ੍ਰਾਹਮਣਾਂ ਦੀ ਪਛਾਣ ਕਰਨ ਦੀ ਲੋੜ ਹੈ, ਜੋ ਸਾਨੂੰ ਭਾਈਚਾਰਕ ਸਾਂਝ, ਆਪਸੀ ਇਤਫਾਕ ਤੇ ਸਮਾਜਿਕ ਮੇਲ-ਜੋਲ ਦੇ ਬੁਰਕੇ ਹੇਠ ਹਿੰਦੂਆਂ ਦੇ ਦਿਨ ਤਿਉਹਾਰ, ਰਿਵਾਜਾਂ ਤੇ ਤੀਰਥ ਵੱਲ ਧੱਕ ਰਹੇ ਹਨ ਅਤੇ ਉਨਾਂ ਦੇ ਦੇਵੀ ਦੇਵਤਿਆਂ ਨੂੰ ਮਹਾਨ ਦਸ ਰਹੇ ਹਨ ... ਜੋ ਚਰਿੱਤਰ ਹੀਣ ਹਨ ਅਤੇ ਜਿੰਨਾਂ ਦਾ ਸਿੱਖੀ ਨਾਲ ਕੋਈ ਸਬੰਧ ਨਹੀਂ।

ਇਹ ਕੇਸਾਧਾਰੀ ਬ੍ਰਾਹਮਣ ਬਾਪੂ ਨਾਨਕ ਦੀ ਨਿਆਰੀ ਸਿੱਖੀ ਦੇ ਵੈਰੀ ਹਨ, ਜੋ ਸਿੱਖਾਂ ਦੇ ਨਿਆਰੇਪਣ ਨੂੰ ਹਿੰਦੂ ਰੰਗ ਵਿਚ ਰੰਗਣ ਲਈ ਬਿਨਾ ਤਨਖਾਹ ਤੋਂ ਡਟੇ ਹੋਏ ਹਨ ... ਅਜੋਕੇ ਸਮੇਂ ਵਿੱਚ ਇੰਨਾਂ ਦੀ ਪਛਾਣ ਦੀ ਬਹੁਤ ਲੋੜ ਹੈ ਕਿਉਂਕਿ ਇਹ ਅਪਣੇ ਮਿਸ਼ਨ ਵੱਲ ਬਹੁਤ ਤੇਜੀ ਨਾਲ ਵੱਧ ਰਹੇ ਹਨ। ਅਜੋਕੇ ਸਿੱਖ ਕੋਲ ਨਾ ਬਾਣੀ ਪੜ੍ਹਨ ਦਾ ਸਮਾਂ ਤੇ ਨਾ ਹੀ ਵਿਚਾਰਣ ਦਾ, ਉਸ ਨੂੰ ਜੋ ਸਮਝਾਇਆ ਜਾ ਰਿਹਾ ਉਸ ਹੀ ਵੱਲ ਧੱਕਿਆ ਜਾ ਰਿਹਾ ਹੈ ...। ਸੁ ਅਜੋਕੇ ਸਮੇਂ ਦੀ ਸੁਵਰਤੋਂ ਕਰਕੇ ਇੰਨਾਂ ਕੇਸਾਧਾਰੀ ਬ੍ਰਾਹਮਣਾਂ ਦੀ ਪਛਾਣ ਕਰੋ ਜੋ ਅਤਿ ਜ਼ਰੂਰੀ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top