Share on Facebook

Main News Page

ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ,
ਕਦੇ ਨਸ਼ਾ ਨਹੀਂ ਕੀਤਾ, ਕਾਮ ਭੜਕਾਊ ਨਾਚ ਮੁਜਰੇ ਨਹੀਂ ਵੇਖੇ, ਉਸਦਾ ਧਰਤੀ 'ਤੇ ਆਉਣਾ ਵਿਅਰਥ ਹੈ
: ਅਖੌਤੀ ਦਸਮ ਗ੍ਰੰਥ ...

-: ਆਤਮਜੀਤ ਸਿੰਘ, ਕਾਨਪੁਰ
011018

ਜਦੋਂ ਵੀ ਇਸ ਅਖੌਤੀ ਲਿਖਤ ਨੂੰ ਪੜ੍ਹਨ ਬਹਿੰਦਾ ਹੈ ਤੇ ਕੁੱਝ ਨਾ ਕੁਝ ਇਹੋ ਜਿਹਾ ਸਾਹਮਣੇ ਆ ਜਾਂਦਾ ਕਿ ਲਿਖਣ ਲਈ ਮਜਬੂਰ ਹੋਣਾ ਪੈਂਦਾ ਹੈ ਅਤੇ ਇਸ ਅਖੌਤੀ ਲਿਖਤ ਨੂੰ ਗੁਰੂ ਦੇ ਨਾਂ ਨਾਲ ਜੋੜਨ ਵਾਲੇ ਅਤਿ ਨੀਵੀਂ ਮਤਿ ਦੇ ਮਾਲਕ ਹਨ ਜਿਨਾਂ ਨੂੰ ਪੜ੍ਹ ਕੇ ਵੀ ਸਮਝ ਨਹੀਂ ਆਉਂਦੀ...

ਅਖੌਤੀ ਦਸਮ ਗ੍ਰੰਥ ਦਾ ਲਿਖਾਰੀ ਚਰਿੱਤਰ ੨੪੫ ਪੰਨਾਂ ਨੰ. ੧੧੬੨ 'ਤੇ ਲਿਖਦਾ ਹੈ ...

ਕਬਹੂੰ ਨ ਖਾਏ ਪਾਨ, ਅਮਲ ਕਬਹੂੰ ਨਹਿ ਪੀਯੇ॥
ਕਬਹੂੰ ਨ ਖੇਲ ਅਖੇਟਨ ਸੁਖ ਸੁਰਧਨ ਕਹ ਦੀਯੋ॥
ਕਬਹੂੰ ਨ ਸੌਧਾ ਲਾਇ ਰਾਗ ਮਨ ਭਾਇਯੋ॥
ਹੋ ਕਰਯੋ ਨ ਭਾਮਿਨ ਭੋਗ, ਜਗਤ ਕਯੋਂ ਆਇਯੋ ॥
੨੮॥

ਇਸਦਾ ਅਰਥ ਹੈ ... ਜਿਸ ਵਿਅਕਤੀ ਨੇ ਕਦੇ ਪਾਨ ਨਹੀਂ ਚਬਾਇਆ ਅਤੇ ਕਦੇ ਨਸ਼ਾ ਨਹੀਂ ਕੀਤਾ, ਕਦੇ ਸ਼ਿਕਾਰ ਨਹੀਂ ਖੇਡਿਆ ਭਾਵ ਆਪਣੀ ਖੁਸ਼ੀ ਵਾਸਤੇ, ਸਰੀਰਕ ਭੁੱਖ ਵਾਸਤੇ ਨਹੀਂ, ਯੋਗ ਨਿਰਧਨਾਂ ਨੂੰ ਸੁੱਖ ਨਹੀਂ ਦਿੱਤਾ ਭਾਵ ਬ੍ਰਾਹਮਣਾਂ ਨੂੰ ਯਥਾਸ਼ਕਤ ਦਾਨ ਨਹੀਂ ਕੀਤਾ, ਕਦੇ ਵੀ ਸੁਗੰਧੀ ਨਹੀਂ ਲਾਈ ਭਾਵ ਕਾਮਾਤੁਰ ਭਾਵ ਨਾਲ ਵਿਪਰੀਤ ਸੈਕਸ ਦੇ ਵਿਅਕਤੀ ਨੂੰ ਆਕਰਸ਼ਤ ਕਰਨਾ ਦਾ ਯਤਨ ਨਹੀਂ ਕੀਤਾ ਅਤੇ ਰਾਗ ਭਾਵ ਕਾਮ ਭੜ੍ਹਕਾਊ ਰਾਗ ਨਾਚ ਮੁਜਰੇ ਇਤਿਆਦਿਕ ਜਿਸਦੇ ਮਨ ਨੂੰ ਚੰਗਾ ਨਹੀਂ ਲੱਗਿਆ, ਜਿਸਨੇ ਮਨ ਭਰ ਕੇ ਇਸਤਰੀ ਨਾਲ ਭੋਗ ਨਹੀਂ ਕੀਤਾ, ਦੱਸੋ ਭਲਾ ਕਿ ਉਹ ਜਗਤ ਵਿੱਚ ਆਇਆ ਹੀ ਕਿਉਂ ਹੈ ?

ਭਾਵ ਇਸ ਜਗਤ ਵਿੱਚ ਆ ਕੇ ਇਹਨਾਂ ਸਾਰੇ ਵਿਭਚਾਰੀ ਕਰਮਾਂ ਦਾ ਅਨੰਦੁ ਉਠਾਉਣਾ ਹੀ ਅਸਲੀ ਜੀਵਨ ਹੈ ਤੇ ਜਿਸਨੇ ਨੇ ਅਜਿਹਾ ਨਹੀਂ ਕੀਤਾ, ਉਸਦਾ ਇਸ ਜਗਤ ਵਿੱਚ ਆਉਣ ਦਾ ਪ੍ਰਯੋਜਨ ਹੀ ਕੀ ਹੈ, ਅਰਥਾਤ ਇਹ ਸਾਰੇ ਵਿਭਚਾਰੀ ਕੰਮਾਂ ਦਾ ਰੱਸ ਲਏ ਬਿਨਾਂ ਮਨੁੱਖਾ ਜਨਮ ਹੀ ਵਿਅਰਥ ਹੈ ...

ਹੁਣ ਇਹ ਸਭ ਪੜ੍ਹ ਕੇ ਮਨ ਵਿਚ ਸਵਾਲ ਉਠਦੇ ਹਨ ...

- ਕੀ ਇਹੋ ਜਿਹੀ ਵਿਚਾਰ "ਗੁਰੂ ਗ੍ਰੰਥ ਸਾਹਿਬ" ਦੀ ਵਿਚਾਰਧਾਰਾ ਨਾਲ ਮੇਲ ਖਾਂਦੀ ਹੈ?
- ਕੀ ਦਸਵੀਂ ਨਾਨਕ ਜੋਤ ਗੁਰੂ ਗਿਬਿੰਦ ਸਿੰਘ ਜੀ ਆਪਣੇ ਸਿੱਖਾਂ ਨੂੰ ਇਹ ਸਿੱਖਿਆ ਦੇ ਸਕਦੇ ਹਨ?
- ਸਿੱਖ ਧਰਮ ਤਾਂ ਕੀ ਦੁਨੀਆਂ ਦੇ ਹਰੇਕ ਧਰਮ ਵਿੱਚ ਅਜਿਹੇ ਕੰਮਾਂ ਨੂੰ ਵਿਭਚਾਰ ਮੰਨ ਕੇ ਦੁਰਕਾਰਿਆ ਗਿਆ ਹੈ, ਫੇਰ ਕੀ ਸਿੱਖਾਂ ਦਾ ਗੁਰੂ ਆਪਣੇ ਪੁੱਤਰਾਂ ਤੋਂ ਵੀ ਵਧ ਪਿਆਰੇ ਪੰਥ ਨੂੰ ਜਿਸ ਲਈ ਉਸਨੇ ਆਪਣਾ ਸਰਬੰਸ ਵਾਰ ਦਿੱਤਾ ਹੋਵੇ ਉਸਨੂੰ ਇਸ ਕੂੜ੍ਹ ਦੀ ਦਲਦਲ ਵਿੱਚ ਆਪਣੇ ਹੱਥੀਂ ਧੱਕ ਸਕਦਾ ਹੈ?

ਹੁਣ ਫੈਸਲਾ ਤੁਸਾਂ ਆਪ ਕਰਨਾ ਹੈ ਕਿ ਇਸ ਅਖੌਤੀ ਲਿਖਤ ਨੂੰ ਗੁਰੂ ਦੇ ਨਾਂ ਨਾਲ ਜੋੜਨ ਵਾਲੇ ਅਤਿ ਨੀਵੀਂ ਮਤਿ ਹਨ ਕੀ ਨਹੀਂ ਅਤੇ ਇਸ ਅਖੌਤੀ ਲਿਖਤ ਨੂੰ ਖੁੱਦ ਪੜ੍ਹੋ, ਖੁੱਦ ਵਿਚਾਰੋ, ਖੁੱਦ ਨਿਰਣਾ ਲਵੋ ... 'ਕਿ ਇਹ ਲਿਖਤ ਗੁਰੂ ਦੀ ਹੋ ਸਕਦੀ ਹੈ?


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top