Share on Facebook

Main News Page

ਸੱਚ ਕਹਿਣ ਲਈ ਕਾਹਦਾ ਸਮਾਂ ?
-: ਆਤਮਜੀਤ ਸਿੰਘ, ਕਾਨਪੁਰ
190918

ਜੋ ਸ਼ਾਹ {ਮਾਲਕ ਪ੍ਰਭੂ} ਦਾ, ਸੱਚ ਕਹਿਣ ਦਾ ਦੀਵਾਨਾ ਹੁੰਦਾ ਹੈ ਉਹ ਸੱਚ ਕਹਿਣ ਲਈ ਸਮਾਂ ਨਹੀਂ ਮੰਗਦਾ, ਭਾਂਵੇਂ ਉਸ ਨੂੰ ਲੋਕ ਝੱਲਾ ਆਖਣ ਕੱਮਲਾ ਆਖਣ ਅਸਲ ਵਿਚ ਸਾਹ ਦਾ ਅਸਲ ਦਿਵਾਨਾ ਹੈ ਹੀ ਉਹ ਜੋ ਸੱਚ ਕਹਿਣ ਵਿਚ ਇਕ ਪੱਲ ਦਾ ਵੀ ਸਮਾਂ ਨਹੀਂ ਮੰਗਦਾ ...

ਬਾਪੂ ਨਾਨਕ ਨੇ ਹਰਿਦਵਾਰ ਜਾ ਕੇ ਉੱਥੇ ਦੇ ਹਾਲਾਤਾਂ ਨੂੰ ਵੇਖ ਕੇ ਤੁਰੰਤ ਉਪਦੇਸ਼ ਦਿੱਤਾ ਨਾ ਕੀ ਸਮਾਂ ਮੰਗਿਆ ...

ਬਾਪੂ ਨਾਨਕ ਨੇ ਜਗਨਨਾਥ ਪੂਰੀ ਵਿਚ ਪਾਂਡਿਆਂ ਦੁਆਰਾ ਕੀਤੀ ਜਾਂਦੀ ਆਰਤੀ ਦਾ ਖੰਡਨ ਤੁਰੰਤ ਕੀਤਾ ਅਤੇ ਅਸਲ ਕਰਤਾਰ ਦੀ ਆਰਤੀ ਉਪਦੇਸ਼ ਦੇਣ ਲਈ ਇਕ ਪੱਲ ਵੀ ਨਹੀਂ ਲਾਇਆ ...

ਸੱਚ ਕਹਿਣ ਲਈ ਕਾਹਦਾ ਸਮਾਂ ... ਉਹ ਵੀ ਉਹ ਸੱਚ ਜੋ ਸਾਰੀ ਦੁਨਿਆਂ ਦੇ ਸਾਹਹਮਣੇ ਨਸ਼ਰ ਹੋ ਚੁਕਾ ਹੈ ਅਤੇ ਕੁੱਝ ਲੋਕ ਉਨਾਂ ਦੀ ਇਸ ਸੋਚ ਨੂੰ ਦੂਰਅੰਦੇਸ਼ੀ ਦਸਦੇ ਹਨ, ਕਮਾਲ ਹੈ ... ਜੋ ਸੱਚ ਹੈ ਉਸ ਸੱਚ ਤੋਂ ਵਾਂਝਾਂ ਰੱਖ ਕੇ ਭੀੜ ਇੱਕਠੀ ਕਰਨੀ ਇਕ ਵਿਖਾਵਾ ਮਾਤਰ ਹੈ ਹੋਰ ਕੁੱਝ ਨਹੀਂ ...।

ਦੁਨੀਆਂ ਦੇ ਸਾਹਮਣੇ ਅਸਲ ਸੱਚ ਕਹਿਣ ਵਾਲਾ ਸੱਚ ਰਖਣ ਵਾਲਾ ਹੀ ਸ਼ਾਹ ਦਾ ਦਿਵਾਨਾ ਹੈ ਅਤੇ ਉਸ ਸੱਚ ਲਈ ਭਾਂਵੇਂ ਲੋਕ ਜੋ ਮਰਜੀ ਆਖਣ ਭਾਂਵੇਂ ਅਪਣੇ ਆਪ ਨੂੰ ਕਹਿਲਾਣ ਵਾਲੇ ਆਗੂ ਉਸ ਸੱਚ ਲਈ ਉਸ ਨੂੰ ਛੇਕ ਹੀ ਕਿਉਂ ਨਾ ਦੇਵਣ, ਉਹ ਸੱਚ ਕਹਿਣ ਤੋਂ ਪਿੱਛੇ ਨਹੀਂ ਹੱਟਦਾ ...।

ਆਖਿਰ ਵਿਚ ਇਕ ਵਾਰ ਫਿਰ ਸੱਚ ਕਹਿਣ ਲਈ ਕਾਹਦਾ ਸਮਾਂ ...।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top