Share on Facebook

Main News Page

ਬੰਟੀ ਭਈਆ ਦਰਖਤਾਂ ਨੂੰ ਮਠਿਆਈ ਲਗਾਈ ਜਾਂਦਾ !
-: ਆਤਮਜੀਤ ਸਿੰਘ, ਕਾਨਪੁਰ
06 Aug 2018

ਬੰਤਾ ਸਿੰਘ ਉਰਫ਼ ਬੰਟੀ ਭਈਆ ਨਾਰੀਅਲ ਸਪੈਸ਼ਲਿਸਟ ਦੀ ਗੱਪ ਦਰਖਤ ਨੂੰ ਮਠਿਆਈ ਲਗਣ ਤੋਂ ਬਾਅਦ ਲੋਕਾਂ ਦਾ ਕਹਿਣਾ ਇੰਝ ਹੀ ਤਰਕ ਨਾ ਕਰਿਆ ਕਰੋ ...

ਓਇ ਭਲਿਓ ! ਗੁਰਬਾਣੀ ਵਿਚ ਕਰਾਮਾਤ ਲਈ ਕੋਈ ਥਾਂ ਨਹੀਂ, ਇਹ ਸਭ ਬ੍ਰਹਾਮਣ ਦੀ ਬਣਾਈਆਂ ਹੋਈਆਂ ਕਹਾਣੀਆਂ ਹਨ ...। ਓਇ ਭਲਿਓ ਹੋਵੇ ਕੋਈ ਦੁਨਿਆਂ ਵਿਚ ਇਹੋ ਜਿਹਾ ਰੁੱਖ 'ਤੇ ਵਿਖਾਓ ਜਿਸ ਵਿਚ ਮਠਿਆਈਆਂ ਲਗੀਆਂ ਹੋਵਣ ... ਇੰਝ ਹੀ ਨਾ ਆਖੀ ਜਾਓ ਹੋ ਸਕਦਾ ਹੈ ਜੀ, ਹੋ ਸਕਦਾ ਹੈ ...।

ਭਲਿਓ! ਰੁੱਖ ਦਾ ਕੰਮ ਛਾਂ ਦੇਣਾ ਹੈ, ਫੱਲ ਦੇਣਾ ਹੈ, ਆਕਸੀਜਨ ਦੇਣਾ ਹੈ, ਨਾ ਕਿ ਮਠਿਆਈ ਦੇਣਾ ... ਅਤੇ ਭਲਿਓ ਜੇ ਕੋਈ ਇਹੋ ਜਿਹੀ ਗੱਲ ਹੁੰਦੀ ਜਾਂ ਇਹੋ ਵਰਤਾਰਾ ਹੁੰਦਾ ਤੇ ਕੀ ਭਾਈ ਗੁਰਦਾਸ ਜੀ ਇਸ ਗੱਲ ਨੂੰ ਬਿਆਨ ਨਾ ਕਰਦੇ, ਜੋ ਗੁਰੂ ਸਾਹਿਬਾਨਾਂ ਦੇ ਸਮਕਾਲੀਨ ਹੋਏ ਹਨ। ਨਾਲੇ ਐਸੀ ਅਣਹੋਣੀਆਂ... ਧੂਤੇ ਤਾਂ ਮੰਨ ਸਕਦੇ ਹਨ, ਜਾਗਦੇ ਸਿੱਖ ਨਹੀਂ।

ਇਹੋ ਜਿਹੀ ਕੂੜ ਸਾਖੀਆਂ ਬ੍ਰਹਾਮਣ ਦੀਆਂ ਘੜੀਆਂ ਹੋਈਆਂ ਹਨ, ਜੋ ਲੁਕਾਈ ਨੂੰ ਲੁੱਟਣ ਅਤੇ ਵਾਹ ਵਾਹ ਖੱਟਣ ਲਈ ਬਣਾਈਆਂ ਹੋਈਆਂ ਹਨ, ਬ੍ਰਹਾਮਣ ਦਾ ਕੰਮ ਹੀ ਲੋਕਾਂ ਨੂੰ ਕਰਾਮਾਤ ਦੇ ਜਾਲ ਵਿਚ ਫੱਸਾ ਕੇ ਲੁੱਟਣਾ ਹੈ।

ਕਰਾਮਾਤ ਦੀ ਸਾਖੀਆਂ ਸੁਣਾਉਣ ਵਾਲੇ ਬਨਾਰਸ ਦੇ ਠੱਗ ਤੋਂ ਵੱਧ ਹੋਰ ਕੁਝ ਨਹੀਂ, ਜਿਸ ਤਰਾਂ ਬ੍ਰਹਾਮਣ ਧੋਤੀ ਤੇ ਜਨੇਊ ਪਾ ਕੇ ਲੁਕਾਈ ਲੁੱਟ ਰਹਿਆ ਹੈ ਉਸ ਹੀ ਤਰਾਂ ਸਿੱਖੀ ਦਾ ਬਾਣਾ ਪਾ ਕੇ ਇਹੋ ਜਿਹੇ ਕੇਸਾਧਾਰੀ ਪਾਂਡੇ ਲੋਕਾਂ ਨੂੰ ਕਰਾਮਾਤ ਨਾਲ ਜੋੜ ਕੇ ਸਿੱਖੀ ਬੇੜਾ ਡੋਬ ਰਹੇ ਹਨ, ਇਹੋ ਜਿਹਾ ਲਈ ਰੱਬ ਇਕ ਖਿਡੌੜੇ ਵਾਂਗ, ਗੁਰਬਾਣੀ ਦਾ ਫੁਰਮਾਨ ...

ਮਾਥੇ ਤਿਲਕੁ ਹਥਿ ਮਾਲਾ ਬਾਨਾਂ ॥ ਲੋਗਨ ਰਾਮੁ ਖਿਲਉਨਾ ਜਾਨਾਂ ॥


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top