Share on Facebook

Main News Page

ਸਿੱਖੋ ! ਧੋਖਾ ਕਿਸ ਨਾਲ ...?
-: ਆਤਮਜੀਤ ਸਿੰਘ, ਕਾਨਪੁਰ
05 Aug 2018

ਸਿੱਖੋ! ਅਰਦਾਸ ਵਿਚਲੀ ਭਗਉਤੀ ਨੂੰ ਪ੍ਰਿਥਮ ਸਿਮਰ ਕੇ, ਭਗਉਤੀ ਨੂੰ ਰੱਬ, ਅਕਾਲ ਪੁਰਖ, ਕਿਰਪਾਨ ਕਹਿਣ ਵਾਲਿਓ ਇਹ ਧੋਖਾ ਕਿਸ ਨਾਲ ... ਗੁਰੂ ਨਾਲ ਜਾਂ ਅਪਣੇ ਨਾਲ ...?

ਅਖੌਤੀ ਦਸਮ ਗ੍ਰੰਥ ਤਾਂ ਸਿਖਾਉਦਾਂ ਹੀ ਹੈ ਛੱਲ, ਕਪਟ, ਧੋਖਾ ਕਰਨਾ ...

ਇਹ ਛਲ ਸੌ ਮਿਸਰਹਿ ਛਲਾ ਪਾਹਨ ਦਏ ਬਹਾਇ । ਮਹਾ ਕਾਲ ਕੋ ਸਿਖ੍ਯ ਕਰਿ ਮਦਰਾ ਭਾਂਗ ਪਿਵਾਇ ।

ਅਤੇ ਵਾਰ ਭਗਉਤੀ ਚੀਕ ਚੀਕ ਕੇ ਕਹਿ ਰਹੀ ਇਸ ਵਾਰ ਵਿਚ ਭਗਉਤੀ ਦੁਰਗਾ ਹੈ ਹੋਰ ਕੋਈ ਨਹੀਂ ... ਨਹੀਂ ਵਿਸ਼ਵਾਸ ਤਾਂ ਆਪ ਪੜ੍ਹੋ ...

ਇਕ ਦਿਹਾੜੇ ਨਾਵਣ ਆਈ ਦੁਰਗਸਾਹ ॥
-
ਇਹ ਨਾਵਣ ਆਈ ਦੁਗਸਾਹ ਕੌਣ ਹੈ?

ਰੋਹ ਹੋਈ ਮਹਾ ਮਾਈ ਰਾਕਸਿ ਮਾਰਣੇ ॥
-
ਮਹਾਮਾਈ ਕੌਣ?

ਰੋਹ ਭਵਾਨੀ ਆਈ ਉਤੇ ਰਾਕਸਾਂ ॥
-
ਭਵਾਨੀ ਕੌਣ?

ਰਣ ਕਾਲੀ ਗੁੱਸਾ ਖਾਇ ਕੈ ॥
-
ਕਾਲੀ ਕੌਣ?

ਗੁੱਸੇ ਆਈ ਕਾਲਕਾ…॥
-
ਕਾਲਕਾ ਕੌਣ?

ਚਉਦਹ ਲੋਕਾਂ ਛਾਇਆ ਜਸੁ ਜਗਮਾਤ ਦਾ ॥
ਜਗਮਾਤ ਕੌਣ?

ਇਸ ਵਾਰ ਵਿਚ ਆਏ ਇਹ ਨਾਵਾਂ {ਦੁਰਗਸਾਹ, ਮਹਾ ਮਾਈ, ਚੰਡੀ, ਭਵਾਨੀ, ਕਾਲੀ, ਕਾਲਕਾ ਅਤੇ ਜਗਮਾਤ} ਤੋਂ ਸਪਸ਼ਟ ਹੈ ਇਹ ਨਾਂ ਭਗਉਤੀ ਦੇ ਹੀ ਹਨ।

ਭਲਿਓ ਜੇ ਇਹ ਪੜ੍ਹ ਕੇ ਵੀ ਅਰਦਾਸ ਵਿਚਲੀ ਭਗਉਤੀ ਨੂੰ ਅਕਾਲ ਪੁਰਖ, ਰਬ ਜਾਂ ਕਿਰਪਾਨ ਆਖੀ ਜਾਓ ਤਾਂ ਇਹ ਧੋਖਾ ਅਪਣੇ ਨਾਲ ਹੈ ਅਤੇ ਚੂਕ ਵੀ, ਗੁਰਬਾਣੀ ਦਾ ਫੁਰਮਾਨ ਹੈ ...

ਕਬੀਰ ਸਾਚਾ ਸਤਿਗੁਰੁ ਕਿਆ ਕਰੈ ਜਉ ਸਿਖਾ ਮਹਿ ਚੂਕ ॥ ਅੰਧੇ ਏਕ ਨ ਲਾਗਈ ਜਿਉ ਬਾਂਸੁ ਬਜਾਈਐ ਫੂਕ ॥ {ਗੁਰੂ ਗ੍ਰੰਥ ਸਾਹਿਬ ਜੀ, ਪੰਨਾ 1372}


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top